ਲੋਕਾਂ ਦੀ 'ਵਿਰਾਸਤ' ਤਰਸਿੱਕਾ ਬਲਾਕ ਦੀ ਬਹਾਲੀ ਨਾ ਹੋਈ ਤਾਂ ਅਕਾਲੀ ਦਲ (ਅੰਮ੍ਰਿਤਸਰ) ਹਾਈਕੋਰਟ ਜਾਵੇਗਾ
- ਰਾਜਨੀਤੀ
- 27 Sep,2025

ਅਕਾਲੀ ਦਲ (ਅੰਮ੍ਰਿਤਸਰ) ਨੇ 'ਆਪ' ਵਿਧਾਇਕ ਈਟੀਓ ਨੂੰ ਦਿੱਤੀ ਸਖ਼ਤ ਚੇਤਾਵਨੀ
ਟਾਂਗਰਾ - ਸੁਰਜੀਤ ਸਿੰਘ ਖਾਲਸਾ
: ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਤਰਸਿੱਕਾ ਬਲਾਕ ਨੂੰ ਭੰਗ ਕਰਨ ਦੇ ਫੈਸਲੇ 'ਤੇ ਵਿਰੋਧ ਹੋਰ ਤੇਜ਼ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਮਾਮਲੇ 'ਤੇ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਚੱਲ ਰਹੇ ਸੈਸ਼ਨ ਦੌਰਾਨ ਬਲਾਕ ਨੂੰ ਬਹਾਲ ਨਾ ਕੀਤਾ ਗਿਆ ਤਾਂ ਪਾਰਟੀ ਇਸ ਵਿਸ਼ੇ ਸਬੰਧੀ ਹਾਈਕੋਰਟ ਦਾ ਰੁਖ ਕਰੇਗੀ।
ਜੰਡਿਆਲਾ ਗੁਰੂ ਹਲਕੇ ਤੋਂ ਬਲਜੀਤ ਸਿੰਘ ਬੁੱਟਰ ਅਤੇ ਕੌਮੀ ਜਨਰਲ ਸਕੱਤਰ ਸਰਦਾਰ ਹਰਪਾਲ ਸਿੰਘ ਜੀ ਬਲੇਅਰ ਨੇ ਸਥਾਨਕ 'ਆਪ' ਵਿਧਾਇਕ ਹਰਭਜਨ ਸਿੰਘ ਈਟੀਓ ਨੂੰ ਨਿਸ਼ਾਨਾ ਬਣਾਉਂਦਿਆਂ ਇੱਕ ਤਿੱਖਾ ਬਿਆਨ ਜਾਰੀ ਕੀਤਾ।
ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ 'ਆਪ' ਸਰਕਾਰ ਦੇ ਇਸ ਕਦਮ ਨੂੰ "ਬਹੁਤ ਹੀ ਘਟੀਆ ਕਿਸਮ ਦੀ ਰਾਜਨੀਤੀ" ਕਰਾਰ ਦਿੱਤਾ।
ਬਿਆਨ ਵਿੱਚ ਕਿਹਾ ਗਿਆ ਹੈ, "ਬਜ਼ੁਰਗਾਂ ਦੇ ਸੰਘਰਸ਼ ਦੁਆਰਾ ਬਣਾਏ ਗਏ 'ਵਿਰਾਸਤੀ' ਬਲਾਕ ਵਰਗੇ ਅਦਾਰਿਆਂ ਨੂੰ ਰੱਦ ਕਰਨਾ ਲੋਕਾਂ ਦੀਆਂ ਭਾਵਨਾਂਵਾਂ ਨਾਲ ਕੋਝਾ ਮਜਾਕ ਹੈ।"
ਸਰਦਾਰ ਹਰਪਾਲ ਸਿੰਘ ਬਲੇਅਰ ਅਤੇ ਬਲਜੀਤ ਸਿੰਘ ਬੁੱਟਰ ਨੇ ਐਲਾਨ ਕੀਤਾ ਕਿ ਆਮ ਲੋਕਾਂ ਵੱਲੋਂ ਬਲਾਕ ਤਰਸਿੱਕਾ ਨੂੰ ਬਹਾਲ ਕਰਨ ਲਈ ਲਗਾਏ ਗਏ ਮੋਰਚੇ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੂਰੀ ਤਰ੍ਹਾਂ ਹਿਮਾਇਤ ਦਿੰਦਾ ਹੈ। ਉਨ੍ਹਾਂ ਕਿਹਾ, "ਇਸ ਸੰਘਰਸ਼ ਵਿੱਚ ਆਮ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਹਰ ਵਰਕਰ ਖੜ੍ਹੇਗਾ।"
ਅੰਤ ਵਿੱਚ, ਉਨ੍ਹਾਂ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ 'ਆਪ' ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ, "ਲੋਕ ਇਸ ਦਾ ਮੂੰਹ ਤੋੜਵਾਂ ਜਵਾਬ 2027 ਵਿੱਚ ਦੇਣਗੇ ਅਤੇ 'ਆਪ' ਦੀਆਂ ਜੜ੍ਹਾਂ ਪੰਜਾਬ ਵਿੱਚੋਂ ਪੁੱਟੀਆਂ ਜਾਣਗੀਆਂ।"
Posted By:

Leave a Reply