ਸਾਲਾਨਾ ਕੇਂਦਰੀ ਗੁਰਮਤਿ ਸਮਾਗਮ ਬਜ਼ੀਦਪੁਰ ‘ਚ - ਗੁਰੂ ਤੇਗ ਬਹਾਦਰ ਜੀ ਅਤੇ ਸ਼ਹੀਦ ਭਾਈ ਸਾਹਿਬਾਨ ਦੀ ਯਾਦ ਵਿੱਚ ਸਮਾਗਮ
- ਧਾਰਮਿਕ/ਰਾਜਨੀਤੀ
- 29 Sep,2025

ਤਾਰੀਖ਼ਾਂ: 10, 11 ਅਤੇ 12 ਅਕਤੂਬਰ 2025 (ਸ਼ੁੱਕਰਵਾਰ ਤੋਂ ਐਤਵਾਰ ਤੱਕ)
- ਸਥਾਨ: ਗੁਰਦੁਆਰਾ ਜਾਮਨੀ ਸਾਹਿਬ, ਬਜ਼ੀਦਪੁਰ, ਜ਼ਿਲ੍ਹਾ ਫਿਰੋਜ਼ਪੁਰ, ਪੰਜਾਬ
- ਖ਼ਾਸ ਪ੍ਰੋਗਰਾਮ: ਅੰਮ੍ਰਿਤ ਸੰਚਾਰ, ਕਥਾ, ਕੀਰਤਨ, ਪੰਥਕ ਵਾਦ-ਵਿਵਾਦ ਅਤੇ ਧਾਰਮਿਕ ਗੋਸ਼ਠੀਆਂ
ਇਹ ਧਾਰਮਿਕ ਸਮਾਗਮ 10, 11 ਅਤੇ 12 ਅਕਤੂਬਰ 2025 ਨੂੰ ਗੁਰਦੁਆਰਾ ਜਾਮਨੀ ਸਾਹਿਬ, ਬਜ਼ੀਦਪੁਰ (ਫਿਰੋਜ਼ਪੁਰ) ਵਿੱਚ ਮਨਾਇਆ ਜਾਵੇਗਾ। ਇਸ ਦੌਰਾਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਵਿਦਵਾਨਾਂ ਨਾਲ ਨਾਲ ਹੋਰ ਮਿਸ਼ਨਰੀ ਕਾਲਜਾਂ ਦੇ ਵਿਦਵਾਨ, ਪੰਥਕ ਬੁਲਾਰੇ, ਕਥਾਵਾਚਕ ਅਤੇ ਕੀਰਤਨੀ ਜੱਥੇ ਹਾਜ਼ਰੀ ਭਰਨਗੇ।
ਸਮਾਗਮ ਦੌਰਾਨ ਅੰਮ੍ਰਿਤ ਸੰਚਾਰ, ਕਥਾ, ਕੀਰਤਨ, ਵਾਦ-ਵਿਵਾਦ, ਲੇਖਨ ਤੇ ਧਾਰਮਿਕ ਵਿਚਾਰ ਗੋਸ਼ਠੀਆਂ ਦਾ ਆਯੋਜਨ ਕੀਤਾ ਜਾਵੇਗਾ। ਸੰਗਤਾਂ ਨੂੰ ਬੇਨਤੀ ਹੈ ਕਿ ਪੂਰੇ ਪਰਿਵਾਰ ਸਮੇਤ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਕਰਨ।
Posted By:
