ਚੋਹਲਾ ਸਾਹਿਬ ਵਿਖੇ ਦੁਸ਼ਹਿਰਾ ਮੇਲਾ 2 ਅਕਤੂਬਰ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ
- ਧਾਰਮਿਕ/ਰਾਜਨੀਤੀ
- 29 Sep,2025

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,29 ਸਤੰਬਰ
ਸ਼ਿਵ ਮੰਦਰ ਦੁਸ਼ਹਿਰਾ ਕਮੇਟੀ ਚੋਹਲਾ ਸਾਹਿਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁਸ਼ਹਿਰਾ ਮੇਲਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 2 ਅਕਤੂਬਰ ਦਿਨ ਵੀਰਵਾਰ ਨੂੰ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਇਸ ਸੰਬੰਧੀ ਸ਼ਿਵ ਮੰਦਰ ਦੁਸ਼ਹਿਰਾ ਕਮੇਟੀ ਦੀ ਹੋਈ ਮੀਟਿੰਗ ਵਿੱਚ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਅਤੇ ਯੁਵਾ ਆਗੂ ਤਰੁਣ ਜੋਸ਼ੀ,ਵਾਈਸ ਪ੍ਰਧਾਨ ਰਿਸ਼ਵ ਧੀਰ ਅਤੇ ਤਰਸੇਮ ਨਈਅਰ ਨੇ ਦੱਸਿਆ ਕਿ ਦੁਸ਼ਹਿਰੇ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ 2 ਅਕਤੂਬਰ ਸ਼ਾਮ ਨੂੰ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਕਬੱਡੀ ਦੇ ਸ਼ੋਅ ਮੈਚ ਕਰਵਾਏ ਜਾਣਗੇ।ਇਸ ਉਪਰੰਤ ਸੂਰਜ਼ ਢਲਣ ਤੋਂ ਬਾਅਦ ਖੇਡ ਸਟੇਡੀਅਮ ਵਿਖੇ ਹੀ ਰਾਵਣ,ਮੇਘਨਾਥ ਅਤੇ ਕੁੰਭਕਰਨ ਦੇ ਵੱਡੇ ਪੁਤਲਿਆਂ ਨੂੰ ਅਗਨਭੇਂਟ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਮੌਕੇ ਕੀਤੀ ਜਾਣ ਵਾਲੀ ਦਿਲਕਸ਼ ਆਤਿਸ਼ਬਾਜ਼ੀ ਦੇਖਣਯੋਗ ਹੋਵੇਗੀ।ਇਸ ਮੌਕੇ ਭੁਪਿੰਦਰ ਕੁਮਾਰ ਨਈਅਰ,ਕਰਮਬੀਰ ਸਿੰਘ,ਭੰਵਰਦੀਪ ਨਈਅਰ,ਆਕਾਸ਼ ਆਦਿ ਹਾਜ਼ਰ ਸਨ।
)
Posted By:

Leave a Reply