ਬੁੱਚੜ ਥਾਣੇਦਾਰ ਸੂਬਾ ਸਰਹੰਦ ਦੇ ਭੋਗ ਮੌਕੇ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਜਬਰਦਸਤ ਵਿਰੋਧ, ਭਾਈ ਰਣਜੀਤ ਸਿੰਘ ਤੇ ਸਾਥੀ ਗ੍ਰਿਫ਼ਤਾਰ, ਦੇਰ ਸ਼ਾਮ ਰਿਹਾਅ
- ਧਾਰਮਿਕ/ਰਾਜਨੀਤੀ
- 27 Sep,2025

ਅੰਮ੍ਰਿਤਸਰ,27 ਸਤੰਬਰ ( ਨਜ਼ਰਾਨਾ ਟਾਈਮਜ ਬਿਊਰੋ )
ਮੁਗਲ ਹਾਕਮ ਸੂਬਾ ਸਰਹੰਦ ਦੇ ਜ਼ੁਲਮਾਂ ਦੀ ਰੀਸ ਕਰਨ ਵਾਲੇ ਪੁਲੀਸ ਅਧਿਕਾਰੀ ਸੂਬਾ ਸਿਹੁੰ ਦੀ ਅੰਤਿਮ ਅਰਦਾਸ ਦੌਰਾਨ ਪੰਥਕ ਜਜ਼ਬਿਆਂ ਨਾਲ ਲਬਰੇਜ਼ ਸਿੰਘਾਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਸਿੱਖੀ ਸੇਵਾ ਗੁਰਮਤਿ ਵਿਦਿਆਲਾ ਦੇ ਸੇਵਾਦਾਰ ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਹਰਜੋਤ ਸਿੰਘ ਅਤੇ ਭਾਈ ਰਾਜਬੀਰ ਸਿੰਘ ਨੇ ਭਰਵਾਂ ਵਿਰੋਧ ਕੀਤਾ। ਮੌਕੇ 'ਤੇ ਤੈਨਾਤ ਪੁਲੀਸ ਨੇ ਇਨ੍ਹਾਂ ਸਿੰਘਾਂ ਨੂੰ ਅੰਦਰ ਜਾਣ ਤੋ ਪਹਿਲਾਂ ਹੀ ਬੈਰੀਕੇਡਿੰਗ ਕਰਕੇ ਰੋਕ ਲਿਆ। ਸੂਬਾ ਸਰਹੰਦ ਦੇ ਜ਼ੁਲਮਾਂ ਦੀ ਪੀੜ ਨੂੰ ਦਿਲ ਵਿੱਚ ਸਮਾਈ ਇਹਨਾਂ ਸਿੰਘਾਂ ਨੇ ਜ਼ੋਰਦਾਰ ਨਾਅਰੇਬਾਜੀ ਕੀਤੀ ਤੇ ਸੂਬਾ ਸਰਹੰਦ ਦੀ ਅੰਤਮ ਅਰਦਾਸ ਵਿਚ ਆਏ, ਉਸ ਦੇ ਰਿਸ਼ਤੇਦਾਰਾਂ ਨੂੰ ਬੁਲੰਦ ਅਵਾਜ਼ ਵਿਚ ਸੂਬੇ ਦੇ ਜੁਲਮਾਂ ਦੀ ਜਾਣਕਾਰੀ ਪ੍ਰਦਾਨ ਕੀਤੀ। ਇਹਨਾਂ ਸਿੰਘਾਂ ਦੀ ਪੁਲਿਸ ਨਾਲ ਭਾਰੀ ਤਕਰਾਰ ਹੋਈ, ਤੇ ਪੁਲਿਸ ਨੇ ਪੰਜਾਂ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਮਕਬੂਲਪੁਰੇ ਥਾਣੇ ਵਿੱਚ ਬੰਦ ਕਰ ਦਿੱਤਾ। ਬੀਤੇ ਕੱਲ੍ਹ ਸੂਬਾ ਸਰਹੰਦ ਦੇ ਪਰਵਾਰ ਨੇ ਬੇਹਦ ਲੁਕਵੇ ਢੰਗ ਨਾਲ ਭੋਗ ਅਤੇ ਅਰਦਾਸ ਉਸ ਦੇ ਫਾਰਮ ਹਾਉਸ ਜ਼ੋ ਕਿ ਅੰਮ੍ਰਿਤਸਰ ਦੇ ਨਾਲ ਲਗਦੇ ਇਲਾਕੇ ਵੱਲ੍ਹਾ ਵਿਖੇ ਕਰਵਾਈ। ਸੂਬਾ ਸਰਹੰਦ ਦੀ ਅੰਤਮ ਅਰਦਾਸ ਦਾ ਪਤਾ ਲਗਦੇ ਸਾਰ ਹੀ ਪੰਥ ਦੀ ਪੀੜ ਮਹਿਸੂਸ ਕਰਨ ਵਾਲੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੁਖੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਚਾਰ ਹੋਰ ਸਿੰਘ ਸੂਬਾ ਸਰਹੰਦ ਦੇ ਫਾਰਮ ਹਾਉਸ ਨੇੜੇ ਪਹੁੰਚ ਗਏ, ਜਿਨਾਂ ਨੂੰ ਮੌਕੇ ਤੇ ਤੈਨਾਤ ਪੁਲੀਸ ਨੇ ਜਬਰੀ ਰੋਕ ਲਿਆ, ਨਾਅਰੇਬਾਜੀ ਕੀਤੀ ਤੇ ਸੂਬੇ ਦੇ ਜੁਲਮਾਂ ਦੀ ਦਾਂਸਤਾ ਉਸ ਦੇ ਰਿਸ਼ਤੇਦਾਰਾਂ ਨੂੰ ਸੁਣਾਈ।ਇਨਾਂ ਆਗੂਆਂ ਨੇ ਜਿੰਦਾ ਸ਼ਹੀਦ ਭਾਈ ਸੰਦੀਪ ਸਿੰਘ ਸੰਨੀ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਮੌਕੇ ਤੇ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਹੰਦ ਵਰਗੇ ਪੁਲਿਸ ਅਧਿਕਾਰੀਆਂ ਨੇ ਪਿਛਲੇ ਸਮੇਂ ਵਿਚ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਸੀ ਅਤੇ ਅਸੀਂ ਐਸੇ ਵਿਅਕਤੀ ਦਾ ਭੋਗ ਨਹੀਂ ਪੈਣ ਦੇਵਾਂਗੇ। ਉਹਨਾਂ ਕਿਹਾ ਕਿ ਇਹ ਭੋਗ ਸਾਡੇ ਸ਼ਹੀਦਾਂ ਦੀ ਬੇਅਦਬੀ ਹੈ ਅਤੇ ਇਤਿਹਾਸ ਐਸੇ ਪੁਲਿਸ ਅਧਿਕਾਰੀਆਂ ਨੂੰ ਕਦੇ ਮਾਫ਼ ਨਹੀਂ ਕਰੇਗਾ।ਪੁਲੀਸ ਨੇ ਇਨਾਂ ਸਾਰੇ ਸਿੰਘਾਂ ਨੂੰ ਮੌਕੇ ਤੋ ਜਬਰੀ ਚੁਕ ਕੇ ਥਾਨਾ ਮਕਬੂਲਪੁਰਾ ਲੈ ਗਈ ਤੇ ਕੁਝ ਦੇਰ ਬਾਅਦ ਇਨਾਂ ਆਗੂਆਂ ਨੂੰ ਛਡ ਦਿੱਤਾ।
Posted By:

Leave a Reply