ਅਧਿਕਾਰ ਸੰਘਰਸ਼ ਪਾਰਟੀ ਅਤੇ ਆਲ ਇੰਡੀਆ ਮਜਦੂਰ ਪਾਰਟੀ ਰਲਕੇ ਲੜਨਗੇ 2027 ਚੋਣਾਂ -: ਇੰਜ ਸ਼ੇਰਗਿੱਲ
- ਰਾਜਨੀਤੀ
- 11 Dec,2025
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅਧਿਕਾਰ ਸ਼ੰਘਰਸ਼ ਪਾਰਟੀ ਦੇ ਕੇਂਦਰੀ ਦਫਤਰ ਅੰਮ੍ਰਿਤਸਰ ਵਿੱਚ ਆਲ ਇੰਡੀਆ ਮਜਦੂਰ ਪਾਰਟੀ ਦੇ ਕੌਮੀ ਪ੍ਰਧਾਨ ਸ੍ਰ ਗੁਰਪਾਲ ਸਿੰਘ ਰੰਗਰੇਟਾ ਅਤੇ ਕੌਮੀ ਜਨਰਲ ਸਕੱਤਰ ਸ੍ਰ ਕੁਲਵੰਤ ਸਿੰਘ ਚੌਹਾਨ ਅਤੇ ਅਧਿਕਾਰ ਸੰਘਰਸ਼ ਪਾਰਟੀ ਦੀ ਟੀਮ ਨਾਲ ਜਿਲਾ ਪ੍ਰਧਾਨ ਸੁਖਦੇਵ ਸਿੰਘ ਰਾਜਾਸ਼ਾਸ਼ੀ, ਸ੍ਰ ਬਾਵਾ ਸਿੰਘ ਰੀਟਾਇਆਡ ਏ ਆਰ ਅਤੇ ਸੁਖਵਿੰਦਰ ਸਿੰਘ ਸ਼ਾਮਲ ਹੋਏ। ਦੋਵਾਂ ਪਾਰਟੀਆ ਦੀ ਲੰਮੇ ਸਮੇਂ
ਤੋਂ ਚਲ ਰਹੀ ਗੱਲਬਾਤ ਘੱਟੋ-ਘੱਟ ਸਾਂਝੇ ਪ੍ਰੋਗਰਾਮ ਤੇ ਦੋਵੇਂ ਪਾਰਟੀਆ ਨੇ ਸਹਿਮਤ ਹੁੰਦਿਆ ਸਾਂਝਾ ਬਿਆਨ ਜਾਰੀ ਕਰਦਿਆ ਸ੍ਰ ਗੁਰਪਾਲ ਸਿੰਘ ਰੰਗਰੇਟਾ ਨੇ ਕਿਹਾ ਕਿ ਇਕੋ ਵਿਚਾਰਧਾਰਾ ਵਾਲੇ ਸੰਗਠਨਾਂ/ਲੋਕਾਂ ਨੂੰ ਚਣੌਤੀਆਂ ਦਾ ਸਾਹਮਣਾ ਕਰਨ ਲਈ ਇਕ ਪਲੇਟਫਾਰਮ ਤੇ ਇਕੱਠੇ ਹੋਣਾ ਸਮੇਂ ਦੀ ਲੋੜ ਹੈ,ਉਹਨਾਂ ਕਿਹਾ ਕਿ ਗਰੀਬ ਵਰਗਾਂ ਦੀ ਬੇਹਤਰੀ ਲਈ ਸਾਨੂੰ ਨਿੱਜ ਹਿੱਤ ਛੱਡਣੇ ਪੈਣਗੇ। ਇਸ ਦਾ ਮੁੱਢ ਅੱਜ ਅਸੀਂ ਬੰਨ ਦਿੱਤਾ ਹੈ।
ਇੰਜ ਸ਼ੇਰਗਿੱਲ ਨੇ ਕਿਹਾ ਕਿ ਜਿਵੇਂ ਰਵਾਇਤੀ ਪਾਰਟੀਆ ਨੇ ਲੁੱਟ ਘਸੁੱਟ ਜਾਰੀ ਰੱਖਦਿਆਂ ਸਰਕਾਰੀ ਤੰਤਰ ਨੂੰ ਕੱਠਪੁਤਲੀ ਬਣਾ ਲਿਆ ਹੈ ਅਤੇ ਰਲ ਮਿਲਕੇ ਰਾਜ ਦੇ ਸਾਰੇ ਸਾਧਨਾ ਤੇ ਕਬਜਾ ਕਰ ਲਿਆ ਹੈ । ਲੋਕਾਂ ਦੇ ਟੈਕਸ ਦਾ ਪੈਸਾ ਸਰਕਾਰੀ ਖਜ਼ਾਨੇ ਦੀ ਬਜਾਏ ਨਿਜੀ ਲੋਕਾਂ ਨੂੰ ਲੁਟਾਇਆ ਜਾ ਰਿਹਾ। ਰੁਪਏ ਦੀ ਕੀਮਤ ਦਿਨੋ-ਦਿਨ ਡਿੱਗ ਰਹੀ ਹੈ, ਮਹਿੰਗਾਈ ਵੱਧ ਰਹੀ ਹੈ, 80 ਕਰੋੜ ਲੋਕਾਂ ਨੂੰ ਫ੍ਰੀ ਰਾਸ਼ਨ ਦੇਕੇ ਗਰੀਬੀ ਹਟਾਓ ਪ੍ਰੋਗਰਾਮ ਨੂੰ ਖੂੰਜੇ ਲਾ ਦਿੱਤਾ ਗਿਆ। ਗੁੰਡਾ ਅਨਸਰਾ ਨਾਲ ਰਲਕੇ ਭਰਿਸ਼ਟਾਚਾਰ ਸਿਖਰਾਂ ਤੇ ਹੈ,ਬੇਰੁਜ਼ਗਾਰੀ ਕਾਰਨ ਨੌਜਵਾਨ ਦੇਸ਼ ਛੱਡ ਰਹੇ ਹਨ ਜਾਂ ਨਸ਼ਿਆ ਦੀ ਦੱਲ ਦੱਲ ਵਿੱਚ ਫਸ ਰਹੇ ਹਨ। ਇਹਨਾਂ ਇਲਾਮਤਾਂ ਤੋਂ ਖੈਹੜਾ ਛੁਡਵਾਉਣ ਲਈ ਅਤੇ ਗਰੀਬ ਵਰਗ ਦੀ ਅਵਾਜ ਬਨਣ ਲਈ ਸਾਨੂੰ ਸਾਂਝੇ ਮੰਚ ਤੇ ਇਕੱਠੇ ਹੋਣਾ ਲਾਜਮੀ ਹੈ। ਅਧਿਕਾਰ ਸ਼ੰਘਰਸ਼ ਪਾਰਟੀ ਦੇ ਪੰਜਾਬ ਪ੍ਰਧਾਨ ਇੰਜ ਸੁਰਿੰਦਰ ਸਿੰਘ ਭਿੰਡਰ ਨੇ ਟੈਲੀਫੋਨ ਤੇ ਦੋਵਾਂ ਪਾਰਟੀਆ ਦੇ ਅਹੁਦੇਦਾਰ ਸਾਹਿਬਾਨ ਅਤੇ ਵਰਕਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਅਸਪਾ ਦਾ ਕੁਝ ਦਿਨ ਪਹਿਲਾਂ ਐਨਸੀਪੀ ਅਤੇ ਅੱਜ ਆਲ ਇੰਡੀਆ ਮਜਦੂਰ ਪਾਰਟੀ ਨਾਲ ਗੰਠਬੰਧਨ ਗਰੀਬ ਅਤੇ ਮਜਦੂਰ ਜਮਾਤ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੈ।
Posted By:
GURBHEJ SINGH ANANDPURI
Leave a Reply