ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੀ ਚੋਣ ਮੁਹਿੰਮ ਨੂੰ ਮਿਲਿਆ ਬਲ

ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੀ ਚੋਣ ਮੁਹਿੰਮ ਨੂੰ ਮਿਲਿਆ ਬਲ

ਕਾਂਗਰਸ ਵੱਲੋਂ ਦੋ ਵਾਰ ਐੱਮਐੱਲਏ ਦੀ ਚੋਣ ਲੜ ਚੁੱਕੇ ਰਤਨ ਸਿੰਘ ਸੋਹਲ ਮੋਹਤਬਰ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ

ਰਾਕੇਸ਼ ਨਈਅਰ ਚੋਹਲਾ

ਤਰਨਤਾਰਨ,27 ਸਤੰਬਰ

ਭਾਰਤੀ ਜਨਤਾ ਪਾਰਟੀ ਦੇ ਤਰਨਤਾਰਨ ਤੋਂ ਭਾਜਪਾ ਉਮੀਦਵਾਰ ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਤਰਨਤਾਰਨ ਨਿਵਾਸੀ ਨਾਮਵਰ ਸਖਸ਼ੀਅਤ ਲਗਾਤਾਰ ਦੋ ਐੱਮਐੱਲਏ ਦੀ ਚੋਣ ਲੜ ਕੇ ਵੱਡਾ ਜਨ ਸਮਰਥਨ ਪ੍ਰਾਪਤ ਕਰ ਚੁੱਕੇ ਕਾਂਗਰਸ ਦੇ ਸੀਨੀਅਰ ਆਗੂ ਰਤਨ ਸਿੰਘ ਸੋਹਲ ਆਪਣੇ ਮੋਹਤਬਰ ਸਾਥੀਆਂ ਸਾਬਕਾ ਸਰਪੰਚ,ਮੌਜੂਦਾ ਪੰਚਾਇਤ ਮੈਂਬਰ, ਸਾਬਕਾ ਪੰਚਾਇਤ ਮੈਂਬਰਾ ਸਮੇਤ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਤਰਨਤਾਰਨ ਵਿਖੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਸਰਪੰਚ ਕਸ਼ਮੀਰ ਸਿੰਘ ਪੱਧਰੀ,ਸਾਬਕਾ ਸਰਪੰਚ ਤਰਸੇਮ ਸਿੰਘ ਛਿਛਰੇਵਾਲ, ਪ੍ਰਧਾਨ ਜਸਵੰਤ ਸਿੰਘ ਪੰਜਵੜ,ਕਰਮਜੀਤ ਸਿੰਘ ਸੋਹਲ (ਸਪੁੱਤਰ ਰਤਨ ਸਿੰਘ ਸੋਹਲ), ਪੰਚਾਇਤ ਮੈਂਬਰ ਕਰਮਜੀਤ ਸਿੰਘ ਸੋਹਲ,ਪੰਚਾਇਤ ਮੈਂਬਰ ਕਸ਼ਮੀਰ ਸਿੰਘ ਸੋਹਲ,ਪੰਚਾਇਤ ਮੈਂਬਰ ਹਰਜਿੰਦਰ ਸਿੰਘ ਸੋਹਲ,ਪੰਚਾਇਤ ਮੈਂਬਰ ਸਤਨਾਮ ਸਿੰਘ ਸੱਤਾ,ਪੰਚਾਇਤ ਮੈਂਬਰ ਰੇਸ਼ਮ ਸਿੰਘ ਪੰਜਵੜ,ਪੰਚਾਇਤ ਮੈਂਬਰ ਅਵਤਾਰ ਸਿੰਘ ਛਿਛਰੇਵਾਲ, ਬਲਵਿੰਦਰ ਸਿੰਘ ਛਿਛਰੇਵਾਲ, ਹਰਦੀਪ ਸਿੰਘ,ਗੁਰਪ੍ਰੀਤ ਸਿੰਘ ਛਿਛਰੇਵਾਲ,ਮੰਗਲ ਸਿੰਘ,ਸਾਬਕਾ ਮੈਂਬਰ ਸੁਖਦੇਵ ਸਿੰਘ ਪੱਧਰੀ,ਸਾਬਕਾ ਮੈਂਬਰ ਨਰਿੰਦਰ ਸਿੰਘ ਫੌਜੀ,ਸਾਬਕਾ ਮੈਂਬਰ ਬਲਬੀਰ ਸਿੰਘ ਪੱਧਰੀ,ਅਜੀਤ ਸਿੰਘ ਫੌਜੀ,ਨਰਿੰਦਰ ਸਿੰਘ ਫੌਜੀ ਸਮੇਤ ਵੱਡੀ ਗਿਣਤੀ ਵਿੱਚ ਮੋਹਤਬਰ ਲੋਕਾਂ ਨੂੰ ਤਰਨਤਾਰਨ ਜ਼ਿਲ੍ਹੇ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਨ ਸਭਾ ਹਲਕਾ ਤਰਨਤਾਰਨ ਜਿਮਨੀ ਚੋਣ ਇੰਚਾਰਜ ਸ੍ਰੀ ਸੁਰਜੀਤ ਜਿਆਣੀ ਅਤੇ ਜ਼ਿਲ੍ਹਾ ਸਹਿ ਪ੍ਰਭਾਰੀ ਨਰੇਸ਼ ਸ਼ਰਮਾ (ਪ੍ਰਦੇਸ਼ ਪ੍ਰਵਕਤਾ) ਵੱਲੋਂ ਵਿਸੇਸ਼ ਤੌਰ 'ਤੇ ਸਵਾਗਤ ਕਰਦਿਆਂ ਪਾਰਟੀ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਜੀ ਆਇਆ ਆਖਿਆ।ਇਸ ਮੌਕੇ 'ਤੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਹਰ ਵਰਕਰ ਦਾ ਮਾਨ ਸਨਮਾਨ ਬਹਾਲ ਰੱਖਦੀ ਹੈ ਅਤੇ ਹਰ ਦੁੱਖ ਸੁੱਖ ਦੀ ਘੜੀ ਵਿੱਚ ਆਪਣੇ ਵਰਕਰ ਨਾਲ ਚਟਾਂਨ ਵਾਂਗ ਖੜਦੀ ਹੈ।ਇਸ ਮੌਕੇ 'ਤੇ ਜਿਲਾ ਸਹਿ ਪ੍ਰਭਾਰੀ ਤੇ ਪ੍ਰਦੇਸ਼ ਪ੍ਰਵਕਤਾ ਨਰੇਸ਼ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕਤੰਤਰ ਦੇ ਥੰਮ ਤੇ ਖੜੀ ਪਾਰਟੀ ਹੈ ਜਿਸ ਵਿੱਚ ਕੋਈ ਭਾਈ ਭਤੀਜਾਵਾਦ ਨਹੀਂ ਹੈ ਹਰ ਇੱਕ ਪਾਰਟੀ ਵਰਕਰ ਪਾਰਟੀ ਦੇ ਪਰਿਵਾਰਕ ਮੈਂਬਰ ਹਨ ਅਤੇ ਇਹੋ ਹੀ ਇੱਕ ਪਾਰਟੀ ਹੈ ਜਿਸ ਵਿੱਚ ਇੱਕ ਆਮ ਇਨਸਾਨ ਸੱਚੀ ਲਗਨ ਮਿਹਨਤ ਨਾਲ ਕੰਮ ਕਰਕੇ ਵੱਡੇ ਮੁਕਾਮ ਤੇ ਜਾ ਸਕਦਾ ਹੈ ਜਿਸ ਦੀ ਉਦਾਰਹਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਨੀਆ ਸਾਹਮਣੇ ਇੱਕ ਵੱਡਾ ਪ੍ਰਤੱਖ ਸਬੂਤ ਅਤੇ ਪ੍ਰਮਾਣ ਹਨ।ਇਸ ਮੌਕੇ 'ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਸੁਰਜੀਤ ਜਿਆਣੀ ਨੇ ਕਿਹਾ ਕਿ ਉਹ ਰਤਨ ਸਿੰਘ ਸੋਹਲ ਜੋ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ ਸਮੁੱਚੀ ਲੀਡਰਸ਼ਿਪ ਵੱਲੋਂ ਆਪਣੇ ਅਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਜੀ ਆਇਆ ਆਖਦੇ ਹਨ ਕਿ ਉਨਾਂ ਨੇ ਭਾਵੇਂ ਲੰਬਾ ਸਮਾਂ ਕਾਂਗਰਸ ਵਿੱਚ ਕੰਮ ਕੀਤਾ ਪਰ ਕਾਂਗਰਸ ਨੇ ਅਜਿਹੇ ਮਿਹਨਤੀ ਵਰਕਰਾਂ ਦਾ ਮੁੱਲ ਨਹੀਂ ਪਾਇਆ ਅਤੇ ਹਿੰਦੋਸਤਾਨ ਵਿੱਚ ਬਹੁਤ ਸਾਰੇ ਕਾਂਗਰਸ ਦੇ ਸੀਨੀਅਰ ਲੀਡਰ ਜੋ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਤੋਂ ਦੁਖੀ ਹੋ ਕੇ ਜਾਂ ਤਾਂ ਘਰ ਬੈਠ ਗਏ ਹਨ ਜਾਂ ਫਿਰ ਲੋਕਤੰਤਰ ਦੇ ਥੰਮ 'ਤੇ ਖੜੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਕੇ ਆਪਣੇ ਆਪਣੇ ਨੂੰ ਖੁਸ਼ਕਿਸਮਤ ਮੰਨ ਰਹੇ ਹਨ।ਇਸ ਮੌਕੇ 'ਤੇ ਸ਼ਾਮਲ ਹੋਏ ਕਾਂਗਰਸ ਦੇ ਸੀਨੀਅਰ ਆਗੂ ਰਤਨ ਸਿੰਘ ਸੋਹਲ ਨੇ ਦੱਸਿਆ ਕਿ ਉਹ ਆਪਣੀ ਜਿੰਦਗੀ ਵਿੱਚ ਸ਼ੁਰੂ ਤੋਂ ਹੀ ਰਾਜਨੀਤੀ ਖੇਤਰ ਵਿੱਚ ਕਾਂਗਰਸ ਲਈ ਕੰਮ ਕਰ ਰਹੇ ਹਨ ਅਤੇ ਦੋ ਵਾਰ ਐੱਮਐੱਲਏ ਦੀ ਟਿਕਟ ਵੀ ਕਾਂਗਰਸ ਵੱਲੋਂ ਲੜ ਕੇ ਵੱਡਾ ਜਨ ਸਮਰਥਨ ਹਾਸਲ ਕਰ ਚੁੱਕੇ ਹਨ।ਮੈਂ ਅਤੇ ਮੇਰਾ ਪਰਿਵਾਰ ਅਤੇ ਮੇਰੇ ਦਾਦਾ ਜੀ ਕਾਂਗਰਸ ਵਿੱਚ ਰਹਿ ਕੇ ਲੋਕ ਸੇਵਾ ਕਰ ਰਹੇ ਹਾਂ ਪਰ ਕਾਂਗਰਸ ਦੀਆਂ ਲੰਬੇ ਸਮੇਂ ਤੋਂ ਮਾੜੀਆਂ ਨੀਤੀਆਂ ਕਾਰਨ ਪਾਰਟੀ ਛੱਡਣ ਲਈ ਮਜਬੂਰ ਹੋਣਾ ਪਿਆ ਅਤੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਵਾਲੀ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਪੂਰੀ ਤਰਾਂ ਖੁਸ਼ ਅਤੇ ਪ੍ਰਭਾਵਿਤ ਹਨ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲ਼ੋਂ ਭਾਰਤ ਦੇਸ਼ ਨੂੰ ਦੁਨੀਆ ਦੇ ਨਕਸ਼ੇ ਤੇ ਚਮਕਾਇਆ ਹੈ ਅਤੇ ਹਿੰਦੋਸਤਾਨ ਵਿੱਚ ਵੀ ਪੂਰੀ ਖੁਸ਼ਹਾਲੀ ਹੈ। ਰਤਨ ਸਿੰਘ ਸੋਹਲ ਨੇ ਕਿਹਾ ਕਿ ਪੰਜਾਬ ਦੇ ਬਦਕਿਸਮਤੀ ਰਹੀ ਹੈ ਕਿ ਜਦੋਂ ਵੀ ਕੇਂਦਰ ਵਿੱਚ ਪਿਛਲੇ 12 ਸਾਲ ਤੋਂ ਲਗਾਤਾਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਪੰਜਾਬ ਦੇ ਭਲੇ ਬਾਰੇ ਸੋਚਦੀ ਹੈ ਉਦੋਂ ਹੀ ਪੰਜਾਬ ਵਿੱਚ ਬੈਠੀ ਸਿਆਸੀ ਜੋਕਾਂ ਭਾਜਪਾ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਣ ਵਿੱਚ ਰੋਕਣ ਲਈ ਅੜਿੱਕਾ ਡਾਹ ਕੇ ਪੰਜਾਬੀਆਂ ਦੀ ਜਿੰਦਗੀ ਨਾਲ ਖਿਲ਼ਵਾੜ ਕਰ ਰਹੀਆਂ ਹਨ ਤਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਹੀ ਲੋਕਾਂ ਨੂੰ ਗੁੰਮਰਾਹ ਕਰਕੇ ਸਾਰੇ ਪੰਜਾਬ ਦਾ ਭਵਿੱਖ ਧੁੰਦਲਾ ਕਰ ਦਿੱਤਾ ਜਾਂਦਾ ਹੈ ਪਰੰਤੂ ਹੁਣ ਅਸੀਂ ਲੋਕਾਂ ਨੂੰ ਜਾਗਰੁਕ ਕਰਾਂਗੇ ਅਤੇ ਲਗਾਤਾਰ ਪਿੰਡਾਂ ਵਿੱਚ ਪਹਿਲਾ ਤੋਂ ਹੀ ਦਿਲਾਂ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋ ਰਹੇ ਪਾਰਟੀ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਰਾਤ ਦਿਨ ਮਿਹਨਤ ਕਰਕੇ ਹੋਰ ਅੱਗੇ ਲਿਆਂਦਾ ਜਾਵੇਗਾ ਜਿਸ ਨਾਲ ਲੋਕਾਂ ਵਿੱਚ ਜਾਗਰੁਕਤਾ ਆਵੇਗੀ।ਉਹ ਆਪਣੇ ਹੱਕ ਪਹਿਚਾਨਣਗੇ ਅਤੇ ਕਾਮਯਾਬੀ ਵੱਲ ਵਧਣਗੇ।ਇਸ ਮੌਕੇ 'ਤੇ ਜਿਲਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ,ਸਾਬਕਾ ਸਰਪੰਚ ਸੁਖਦੇਵ ਸਿੰਘ,ਸਾਬਕਾ ਸਰਪੰਚ ਜਗੀਰ ਸਿੰਘ,ਸਾਬਕਾ ਸਰਪੰਚ ਪੱਧਰੀ,ਜਸਵਿੰਦਰ ਸਿੰਘ,ਲੱਕੀ ਜੋਸ਼ੀ,ਮਾਸਟਰ ਬਲਦੇਵ ਸਿੰਘ ਮੰਡ,ਪ੍ਰਗਟ ਸਿੰਘ,ਹਰਜਿੰਦਰ ਸਿੰਘ,ਨੰਬਰਦਾਰ ਕੁਲਵੰਤ ਸਿੰਘ, ਮੰਗਲ ਸਿੰਘ,ਸਾਬਕਾ ਪੰਚਾਇਤ ਮੈਂਬਰ ਦਲਬੀਰ ਸਿੰਘ,ਪ੍ਰਧਾਨ ਸੁਰਿੰਦਰ ਸਿੰਘ,ਹਰਜਿੰਦਰ ਸਿੰਘ,ਹਰਬੰਸ ਸਿੰਘ,ਗੁਰਨਾਮ ਸਿੰਘ ਆਦਿ ਪਾਰਟੀ ਆਗੂ ਮੌਜੂਦ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.