ਪ੍ਰਧਾਨ ਮੰਤਰੀ ਦੇ 25 ਸਾਲਾਂ ਦੇ ਸੇਵਾਭਾਵ ਨੂੰ ਜਨ-ਜਨ ਤੱਕ ਪਹੁੰਚਾਏਗੀ ਸੇਵਾ ਜੋਤੀ ਯਾਤਰਾ-ਚੇਤਨ ਸੂਰੀ

ਪ੍ਰਧਾਨ ਮੰਤਰੀ ਦੇ 25 ਸਾਲਾਂ ਦੇ ਸੇਵਾਭਾਵ ਨੂੰ ਜਨ-ਜਨ ਤੱਕ ਪਹੁੰਚਾਏਗੀ ਸੇਵਾ ਜੋਤੀ ਯਾਤਰਾ-ਚੇਤਨ ਸੂਰੀ

ਮੋਦੀ ਦੀ ਅਗਵਾਈ ਵਿੱਚ ਦੇਸ਼ ਦੀ ਤਸਵੀਰ ਬਦਲੀ,ਕਨੈਕਟੀਵਿਟੀ ਅਤੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ-ਸ਼ਾਰਦਾ/ਧੀਰ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਵਿਧਾਨਕ ਅਤੇ ਜਨਤਕ ਅਹੁਦੇ ਤੇ 25 ਸਾਲ ਪੂਰੇ ਹੋਣ ਤੇ 7 ਅਕਤੂਬਰ ਨੂੰ ਭਾਜਪਾ ਵਲੋਂ ਕੱਢੀ ਜਾਵੇਗੀ ਸੇਵਾ ਜੋਤੀ ਯਾਤਰਾ 

ਕਪੂਰਥਲਾ 5 ਅਕਤੂਬਰ ਗੌਰਵ ਮੜੀਆ 

7 ਅਕਤੂਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋ ਜਨਸੇਵਾ ਦੇ 25 ਸਾਲ ਪੂਰੇ ਹੋਣ ਦੇ ਮੌਕੇ ਤੇ ਕੱਢੀ ਜਾਣ ਵਾਲੀ ਸੇਵਾ ਜੋਤੀ ਯਾਤਰਾ ਅਤੇ ਵਿਕਸਿਤ ਭਾਰਤ 2047 ਸੰਕਲਪ ਸਭਾ ਦੇ ਆਯੋਜਨ ਸਬੰਧੀ ਵਿਸਥਾਰ ਪੂਰਵਕ ਵਿਚਾਰ-ਵਟਾਂਦਰਾ ਕਰਨ ਲਈ ਸਥਾਨਕ ਮੰਦਰ ਧਰਮ ਸਭਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਹੇਠ ਹੋਈ।

ਇਸ ਮੀਟਿੰਗ ਦੌਰਾਨ ਇਸ ਯਾਤਰਾ ਨੂੰ ਸਫਲ ਬਣਾਉਣ ਲਈ ਸਮੂਹ ਵਰਕਰਾਂ ਨੇ ਪੂਰੇ ਜੋਸ਼, ਉਤਸ਼ਾਹ ਅਤੇ ਇਕਜੁੱਟਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੰਕਲਪ ਲਿਆ।ਇਸ ਮੌਕੇ ਚੇਤਨ ਸੂਰੀ ਨੇ ਦੱਸਿਆ ਕਿ ਸੇਵਾ ਜੋਤੀ ਯਾਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਵਿਧਾਨਕ ਅਤੇ ਜਨਤਕ ਅਹੁਦੇ ਤੇ 25 ਸਾਲ ਪੂਰੇ ਹੋਣ ਦੇ ਇਤਿਹਾਸਕ ਮੌਕੇ ਤੇ ਦੇਸ਼ ਭਰ ਵਿੱਚ ਕੱਢੀ ਜਾ ਰਹੀ ਹੈ।ਇਹ ਯਾਤਰਾ ਭਾਰਤੀ ਜਨਤਾ ਪਾਰਟੀ ਵੱਲੋਂ ਚਲਾਏ ਜਾ ਰਹੇ ਮਹੀਨਾ ਭਰ ਚੱਲਣ ਵਾਲੇ ਸੇਵਾ ਸੰਕਲਪ ਅਭਿਆਨ ਦਾ ਇੱਕ ਅਹਿਮ ਹਿੱਸਾ ਹੈ,ਜਿਸ ਦਾ ਮੁੱਖ ਉਦੇਸ਼ ਪੀਐਮ ਮੋਦੀ ਦੇ ਜਨਸੇਵਾ ਤੋਂ ਰਾਸ਼ਟਰਸੇਵਾ ਦੇ ਸੰਕਲਪ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ।ਉਨ੍ਹਾਂ ਨੇ ਕਿਹਾ ਕਿ 7 ਅਕਤੂਬਰ 2001 ਨੂੰ ਨਰਿੰਦਰ ਮੋਦੀ ਨੇ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।7 ਅਕਤੂਬਰ 2026 ਨੂੰ ਉਨ੍ਹਾਂ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਲਗਾਤਾਰ ਜਨਤਕ ਸੇਵਾ ਦੇ 25 ਸਾਲ (ਸਿਲਵਰ ਜੁਬਲੀ)ਪੂਰੇ ਹੋ ਰਹੇ ਹਨ।

ਉਨ੍ਹਾਂਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਂ ਕਦੇ ਛੁੱਟੀ ਦੀ ਚਿੰਤਾ ਕੀਤੀ ਅਤੇ ਨਾਂ ਆਰਾਮ ਨੂੰ ਪਹਿਲ ਦਿੱਤੀ।ਉਹਨਾਂ ਲਈ 140 ਕਰੋੜ ਦੇਸ਼ਵਾਸੀ ਹੀ ਪਰਿਵਾਰ ਹਨ।ਗਰੀਬ ਦੀ ਪੀੜਾ,ਕਿਸਾਨ ਦੀ ਚਿੰਤਾ ਅਤੇ ਯੁਵਾ ਦਾ ਸਪਨਾ ਉਹਨਾਂ ਦਾ ਆਪਣਾ ਹੈ।ਮਾਤਾਵਾਂ -ਭੈਣਾਂ ਦਾ ਸਨਮਾਨ ਉਹਨਾਂ ਦੀ ਸਰਵਉੱਚ ਪਹਿਲ ਹੈ,ਜਦ ਕਿ ਸਰਹੱਦ ਤੇ ਖੜ੍ਹੇ ਸੈਨਿਕ ਦਾ ਸਾਹਸ ਉਹਨਾਂ ਦਾ ਸੰਕਲਪ ਹੈ। ਚੇਤਨ ਸੂਰੀ ਨੇ ਕਿਹਾ ਕਿ ਇਹ ਯਾਤਰਾ ਸੇਵਾ ਤੋਂ ਸੰਕਲਪ, ਸੰਕਲਪ ਤੋਂ ਸਿੱਧੀ ਅਤੇ ਸਿੱਧੀ ਤੋਂ ਵਿਕਸਿਤ ਭਾਰਤ ਤੱਕ ਦੀ ਯਾਤਰਾ ਹੈ।ਇਸ ਮੌਕੇ ਭਾਜਪਾ ਦੇ ਸੂਬਾਈ ਆਗੂਆਂ ਉਮੇਸ਼ ਸ਼ਾਰਦਾ ਤੇ ਮਨੂੰ ਧੀਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਸੰਦੇਸ਼ ਦਿੱਤਾ ਹੈ ਕਿ ਵਿਕਾਸ ਅਤੇ ਵਿਰਾਸਤ ਇੱਕ-ਦੂਜੇ ਦੇ ਵਿਰੋਧੀ ਨਹੀਂ,ਸਗੋ ਇੱਕ-ਦੂਜੇ ਦੀ ਸ਼ਕਤੀ ਹਨ।ਦੇਸ਼ ਵਿੱਚ ਐਕਸਪ੍ਰੈਸ-ਵੇਅ, ਵੰਦੇ ਭਾਰਤ ਟ੍ਰੇਨਾਂ,ਨਵੇਂ ਹਵਾਈ ਅੱਡੇ,ਡਿਜੀਟਲ ਤਕਨਾਲੋਜੀ ਅਤੇ ਉਦਯੋਗਿਕ ਕੌਰੀਡੋਰ ਵਰਗੀਆਂ ਆਧੁਨਿਕ ਪ੍ਰੋਜੈਕਟਾਂ ਦੇ ਨਾਲ ਅਯੋਧਿਆ ਵਿੱਚ ਪ੍ਰਭੂ ਸ਼੍ਰੀ ਰਾਮ ਦਾ ਭਵੱਯ ਅਤੇ ਦਿਵੱਯ ਮੰਦਰ, ਕਾਸ਼ੀ ਵਿਸ਼ਵਨਾਥ ਧਾਮ, ਮਹਾਕਾਲ ਲੋਕ ਅਤੇ ਸੱਭਿਆਚਾਰਕ ਵਿਰਾਸਤ ਦਾ ਮੁੜ-ਉਥਾਨ ਵੀ ਹੋ ਰਿਹਾ ਹੈ।

ਭਾਰਤ ਆਪਣੀਆਂ ਜੜ੍ਹਾਂ ਤੇ ਮਾਣ ਕਰਦਿਆਂ ਭਵਿੱਖ ਵੱਲ ਵਧ ਰਿਹਾ ਹੈ।ਉਨ੍ਹਾਂਨੇ ਕਿਹਾ ਕਿ 17ਸਤੰਬਰ ਤੋਂ ਪੂਰੇ ਦੇਸ਼ ਵਿੱਚ ਖ਼ੁਸ਼ੀ ਦਾ ਮਾਹੌਲ ਹੈ।ਉਨ੍ਹਾਂਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅੱਤਵਾਦ, ਨਕਸਲਵਾਦ ਅਤੇ ਕਸ਼ਮੀਰ ਤੇ ਨੌਰਥ ਈਸਟ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਦੀ ਦਿਸ਼ਾ ਵਿੱਚ ਮਹੱਤਵਪੂਰਨ ਕੰਮ ਹੋਇਆ ਹੈ।ਬਦਲਦੇ ਮੌਸਮ ਅਤੇ ਬਾਰਿਸ਼ ਦੀ ਕਮੀ ਦੇ ਵਿਚਕਾਰ ਨਦੀਆਂ ਨੂੰ ਜੋੜਨ,ਵਾਟਰ ਬਾਡੀਜ਼ ਬਣਾਉਣ ਅਤੇ ਭੂਜਲ ਪੱਧਰ ਨੂੰ ਉੱਪਰ ਲਿਆਉਣ ਦੀ ਦਿਸ਼ਾ ਵਿੱਚ ਵੀ ਵਿਵਸਥਾਵਾਂ ਕੀਤੀਆਂ ਗਈਆਂ ਹਨ।ਭਾਜਪਾ ਆਗੂਆਂ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਗੁਜਰਾਤ ਦੀ ਕਮਾਨ ਸੰਭਾਲਣ ਤੋਂ ਬਾਅਦ ਗੁਜਰਾਤ ਦੀ ਤਸਵੀਰ ਬਦਲੀ ਅਤੇ ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਵੀ ਕਨੈਕਟੀਵਿਟੀ,ਰੇਲ,ਸੜਕ ਅਤੇ ਸਿਹਤ ਸੁਵਿਧਾਵਾਂ ਦੇ ਖੇਤਰ ਵਿੱਚ ਬਦਲਾਅ ਆਇਆ ਹੈ।ਆਯੁਸ਼ਮਾਨ ਵਰਗੀਆਂ ਯੋਜਨਾਵਾਂ ਨਾਲ ਲੋਕਾਂ ਨੂੰ ਸਿਹਤ ਸੁਵਿਧਾ ਦਾ ਲਾਭ ਮਿਲਿਆ ਹੈ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.