ਅਕਾਲੀ ਦਲ ਵਾਰਿਸ ਪੰਜਾਬ ਦੇ ਸਿਰਫ ਸਿਆਸੀ ਪਾਰਟੀ ਹੀ ਨਹੀਂ, ਲੋਕ ਲਹਿਰ ਵੀ ਹੈ!

ਅਕਾਲੀ ਦਲ ਵਾਰਿਸ ਪੰਜਾਬ ਦੇ ਸਿਰਫ ਸਿਆਸੀ ਪਾਰਟੀ ਹੀ ਨਹੀਂ, ਲੋਕ ਲਹਿਰ ਵੀ ਹੈ!

ਕੱਲ ਪੰਜਾਬ ਦੇ ਮੂਰਖ ਮੰਤਰੀ ਦਾ ਇੱਕ ਬਿਆਨ ਆਇਆ ਸੀ ਕਿ ਇਕੱਲੀ ਪੰਜਾਬ ਪੁਲਿਸ ਨਸ਼ਿਆਂ ਦੇ ਧੰਦੇ ਨੂੰ ਨਹੀਂ ਰੋਕ ਸਕਦੀ , ਪੰਜਾਬ ਵਿੱਚ ਏਸ ਗੋਰਖ ਧੰਦੇ ਨੂੰ ਰੋਕਣ ਲਈ ਲੋਕ ਲਹਿਰ ਬਣਾਉਣੀ ਪਵੇਗੀ । ਮੂਰਖ ਮੰਤਰੀ ਜੀ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਲੋਕ ਲਹਿਰ ਬਣਾ ਰਹੇ ਸਨ ਓਦੋਂ ਤਾਂ ਤੁਹਾਡੇ ਸਮੇਤ ਹੋਰ ਵੀ ਬੜੇ ਬੜੇ ਢਿੱਡਾਂ ਵਾਲਿਆਂ, ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਜਥੇਬੰਦੀਆਂ ਦਿਆਂ ਨੇਤਾਵਾਂ ਕੋਲੋ ਜਰਿਆ ਨਹੀਂ ਗਿਆ ਸੀ । ਏਥੇ ਤਾਂ ਬੜੇ ਬੜੇ ਪੰਥ ਦੇ ਅਲੰਬਰਦਾਰਾਂ ਨੂੰ ਵੀ ਓਦੋਂ ਆਪਣੇ ਸਿੰਘਾਸਣ ਹਿੱਲਦੇ ਨਜ਼ਰ ਆ ਰਹੇ ਸਨ ਅਤੇ ਤੋਰੀ ਫੁਲਕਾ ਬੰਦ ਹੁੰਦਾ ਆ ਰਿਹਾ ਸੀ । 

ਫੇਰ ਤੁਸੀਂ ਸਾਰਿਆਂ ਹੀ ਚੋਰਾਂ ਨਾਲ ਰਲ ਮਿਲ ਕੇ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਹਲ ਭਿਜਵਾ ਕੇ ਹੀ ਸਾਹ ਲਿਆ ਸੀ । ਮੂਰਖ ਮੰਤਰੀ ਜੀ ਤੁਸੀਂ ਤਾਂ ਖੁਦ ਸ਼ਰਾਬ ਪੀਣ ਦੇ ਮਾਮਲੇ ਵਿੱਚ ਬਦਨਾਮ ਹੋ ਤੁਸੀਂ ਕੀ ਲੋਕ ਲਹਿਰ ਖੜ੍ਹੀ ਕਰੋਗੇ ਜੀ ।

ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਸ਼ਹੀਦ ਬਾਈ ਦੀਪ ਸਿੰਘ ਸਿੱਧੂ ਜੀ ਦੀ ਚਲਾਈ ਹੋਈ ਲੋਕ ਲਹਿਰ ਨੂੰ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਚਲਾ ਰਹੀ ਹੈ ਅਤੇ ਬਾਖੂਬੀ ਚਲਾ ਰਹੀ ਹੈ, ਅਸੀਂ ਸਾਰੇ ਜਾਣੇ ਰਲ ਮਿਲ ਕੇ ਪੰਜਾਬ, ਭਾਰਤ ਅਤੇ ਵਿਦੇਸ਼ਾਂ ਤੋਂ ਚਲਾ ਰਹੇ ਹਾਂ । 

ਏਸ ਕਰਕੇ ਸਾਡੀ ਦੋਨੋਂ ਹੱਥ ਜੋੜ ਕੇ ਪੰਜਾਬ ਵਾਸੀਆਂ, ਭਾਰਤ ਵਾਸੀਆਂ ਅਤੇ ਵਿਦੇਸ਼ਾਂ ਵਿੱਚ ਬੈਠੇ ਹਰ ਧਰਮ ਜਾਤ ਨਸਲ ਅਤੇ ਫਿਰਕੇ ਦੇ ਲੋਕਾਂ ਨੂੰ ਬੇਨਤੀ ਹੈ ਕਿ ਹੁਣ ਕਾਂਗਰਸ, ਖਾਲੀ ਦਲ ਬਾਦਲ, ਚੋਰ ਪਾਰਟੀ ਬੀਜੇਪੀ, ਖੂਨੀ ਪੰਜੇ ਵਾਲੀ ਕਾਂਗਰਸ ਅਤੇ ਅਤੇ ਲੁਟੇਰਾ ਪਾਰਟੀ ਝਾੜੂ ਵਾਲਿਆਂ ਦਾ ਸਾਥ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਮੈਂਬਰ ਬਣੋ । ਏਥੇ ਹਰ ਇੱਕ ਦਾ ਬਣਦਾ ਮਾਣ ਸਤਿਕਾਰ ਕੀਤਾ ਜਾਵੇਗਾ । 

ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਅਗਵਾਈ ਵਿੱਚ ਚੱਲ ਕੇ ਪੰਜਾਬ ਨੂੰ ਏਹਨਾਂ ਸਾਰਿਆਂ ਦੇ ਚੁੰਗਲ ਵਿੱਚੋਂ ਛਡਵਾਈਏ , ਨਸ਼ਾ ਮੁਕਤ , ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਈਏ ਅਤੇ ਹੋਰ ਵੀ ਸਾਰੀਆਂ ਹੀ ਅਲਾਮਤਾਂ ਤੋਂ ਪੰਜਾਬ ਨੂੰ ਬਚਾਈੇਏ । ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੋਂ ਵੱਡੀ ਅੱਜ ਕੋਈ ਵੀ ਲੋਕ ਲਹਿਰ ਨਹੀਂ ਹੈ ਪੰਜਾਬ ਵਿੱਚ ਜੀ । ਅਗਰ ਪੰਜਾਬ ਦੇ ਮੂਰਖ ਮੰਤਰੀ ਨੂੰ ਭਾਈ ਪਰਮਿੰਦਰ ਸਿੰਘ ਝੋਟਾ ਦੀ ਮੌਤ ਦਾ ਭੋਰਾ ਜਿੰਨਾ ਵੀ ਦੁੱਖ ਹੰਦਾ ਤਾਂ ਏਹ ਹੁਣ ਤੱਕ ਅਸਤੀਫਾ ਦੇ ਕੇ ਘਰੇ ਬੈਠਾ ਹੁੰਦਾ । ਪਰ ਏਸ ਦਿੱਲੀ ਦੇ ਦਲਾਲ ਮੂਰਖ ਮੰਤਰੀ ਨੇ ਤਾਂ ਖੁਦ ਹੁਣ ਤੱਕ ਪੰਜਾਹ ਦੇ ਕਰੀਬ ਪੰਜਾਬੀ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਰਵਾਇਆ ਹੈ, ਸਿਰਫ ਦਿੱਲੀ ਨੂੰ ਖੁਸ਼ ਕਰਨ ਲਈ ਅਤੇ ਆਪਣੀ ਕੁਰਸੀ ਨੂੰ ਕਾਇਮ ਰੱਖਣ ਲਈ । 

ਏਸੇ ਹੀ ਮੂਰਖ ਮੰਤਰੀ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕਿਹਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਏਸ ਕਰਕੇ ਨਹੀਂ ਛੱਡਿਆ ਜਾ ਸਕਦਾ ਕੇ ਓਸ ਦਾ ਇੱਕ ਬਿਆਨ ਹੀ ਪੰਜਾਬ ਦੇ ਪੰਜਾਂ ਪਾਣੀਆਂ ਨੂੰ ਅੱਗ ਲਗਾ ਸਕਦਾ ਹੈ । 

ਮੂਰਖ ਮੰਤਰੀ ਜੀ ਆਹ ਤੁਹਾਡੇ ਸਾਢੇ ਚਾਰ ਸਾਲਾਂ ਦੇ ਰਾਜ ਵਿੱਚ ਹੀ ਮਚੀ ਹੋਈ ਅੱਗ ਨੇ ਸਾਡਾ ਸਿੱਧੂ ਮੂਸੇਵਾਲਾ ਵਾਲਾ ਪਰਮਿੰਦਰ ਸਿੰਘ ਝੋਟਾ, ਗੁਲਜਾਰ ਸਿੰਘ ਅਤੇ ਹੋਰ ਵੀ ਕਿੰਨੇ ਪੰਜਾਬੀ ਨੌਜਵਾਨਾਂ ਨੂੰ ਨਿਗਲ ਲਿਆ ਹੈ । ਏਸ ਕਰਕੇ ਪੰਜਾਬੀਓ ਜਾਗ ਜਾਓ , ਲੱਖਾ ਸਿਧਾਣਾ ਪੰਜਾਂ ਸੱਤਾਂ ਸਾਲਾਂ ਤੋਂ ਏਹੀ ਕਹਿੰਦਾ ਆ ਰਿਹਾ ਹੈ ਕਿ ਏਹ ਅੱਗ ਹਰ ਤੱਕ ਆਵੇਗੀ ਹੀ ਆਵੇਗੀ । ਏਹਨਾਂ ਸਿਆਸੀ ਨੇਤਾਵਾਂ ਨੂੰ ਕੋਈ ਫਰਕ ਨਹੀਂ ਪੈਣਾ ਭਾਵੇਂ ਸਾਰਾ ਪੰਜਾਬ ਹੀ ਮਰ ਜਾਵੇ ਪਰ ਸਾਡੇ ਪੁੱਤ ਤਾ ਪਹਿਲਾਂ ਹੀ ਸਰਫੇ ਦੇ ਹੀ ਹਨ , ਇੱਕ ਇੱਕ ਜਾਂ ਦੋ ਦੋ ਹੀ ਹਨ ! ਕਰੋ ਜਰਾ ਕੁ 2027 ਵਿੱਚ ਏਹਨਾਂ ਦਿੱਲੀ ਦੇ ਧਾੜਵੀਆਂ ਦਾ ਪੰਜਾਬੀ ਤਰੀਕੇ ਨਾਲ ਹਿਸਾਬ ਕਿਤਾਬ ਜੀ । 

ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.