ਪੁਲੀਸ ਚੌਂਕੀ ਟਾਂਗਰਾ ਨੇ 5 ਗਰਾਮ ਹੈਰੋਇਨ 500 ਰੁਪੈ ਨਗਦ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ।
- ਅਪਰਾਧ
- (Asia/Kolkata)
ਟਾਂਗਰਾ – ਸੁਰਜੀਤ ਸਿੰਘ ਖਾਲਸਾ।
ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਅਤੇ ਪੁਲੀਸ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ,ਲੁਟਾਂ ਖੋਹਾਂ ਅਤੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਵਿਰੁਧ ਸਖਤ ਮਹਿੰਮ ਚਲਾਈ ਜਾ ਰਹੀ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲੀਸ ਚੌਂਕੀ ਟਾਂਗਰਾ ਦੇ ਇੰਨਚਾਰਜ ਏ ਐਸ ਆਈ ਸ੍ਰ ਨਰਿੰਦਰਪਾਲ ਸਿੰਘ,ਨੇ ਦੱਸਿਆ ਕਿ ਭੈੜੇ ਪੁਰਸ਼ਾ ਦੀ ਤਲਾਸ਼ ਲਈ ਤਰਸਿਕਾ ਤੋਂ ਸੈਦੋਲੇਹਲ,ਖਜਾਲਾ ਆਦਿ ਪਿੰਡਾਂ ਨੂੰ ਜਾ ਰਹੇ ਸੀ।ਪੁਲ ਸੂਆ ਤਰਸਿਕਾ ਦੇ ਖੜਾ ਇਕ ਨੌਜਵਾਨ ਪੁਲੀਸ ਪਾਰਟੀ ਨੂੰ ਵੇਖ ਕੇ ਖਿਸਕਣ ਲਗਾ ਅਤੇ ਆਪਣੀ ਜੇਬ ਵਿਚੋਂ ਇਕ ਪਾਰਦਰਸ਼ੀ ਮੋਮੀ ਲਿਫਾਫਾ ਸੁਟਣ ਲਗਾ।ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨੌਂਜਵਾਨ ਨੂੰ ਕਾਬੂ ਕੀਤਾ ਗਿਆ।ਪੁਛ ਗਿਛ ਕਰਨ ਤੇ ਆਪਣਾ ਨਾਮ ਅਜੈਪਾਲ ਸਿੰਘ ਉਰਫ ਅਜੈ ਪੁਤਰ ਨਿਸ਼ਾਨ ਸਿੰਘ ਵਾਸੀ ਪਿੰਡ ਖੁਜਾਲਾ ਦੱਸਿਆ।ਤਲਾਸ਼ੀ ਦੌਰਾਨ ਅਜੈਪਾਲ ਸਿੰਘ ਪਾਸੋਂ 5 ਗਰਾਮ ਹੈਰੋਇਨ 500 ਰੁਪੈ ਨਗਦ ਬਰਾਮਦ ਹੋਏ।ਪੁਲੀਸ ਥਾਣਾਂ ਤਰਸਿਕਾ ਮੁਕਦਮਾਂ ਨੰਬਰ 78 ਮਿਤੀ 2-7-2026 ਨੂੰ ਜੁਰਮ 21-27 ਏ 21-85 ਐਨ ਡੀ ਪੀ ਐਸ ਐਕਟ ਤਹਿਤ ਅਗਲੇਰੀ ਬਣਦੀ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਇਸ ਸਮੇ ਏ ਐਸ ਆਈ ਭੁਪਿੰਦਰ ਸਿੰਘ,ਏ ਐਸ ਆਈ ਹਜ਼ਾਰਾ ਸਿੰਘ,ਸੀ ਟੀ ਰਫੀਕ ਮੁਹੰਮਦ,ਆਦਿ ਹਾਜ਼ਰ ਸਨ।
Leave a Reply