ਪੰਜਾਬ ‘ਚ ਧਾਰਾ 144 ਲਾਗੂ; ਫੀਡ ਮਿੱਲਾਂ ‘ਚ ਕਣਕ ਦੀ ਵਰਤੋ ‘ਤੇ ਤੁਰੰਤ ਪਾਬੰਦੀ
- ਅੰਤਰਰਾਸ਼ਟਰੀ
- 05 Sep, 2025 07:02 PM (Asia/Kolkata)
ਲਾਹੌਰ, 5 ਸਤੰਬਰ(ਅਲੀ ਇਮਰਾਨ ਚੱਠਾ)
ਮਨੁੱਖੀ ਖਪਤ ਲਈ ਗੈਂਹੂ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਨੇ ਸੂਬੇ ਦੀਆਂ ਸਾਰੀਆਂ ਫੀਡ ਮਿਲਾਂ ‘ਚ ਗੈਂਹੂ ਦੀ ਵਰਤੋਂ ‘ਤੇ ਤੁਰੰਤ ਪਾਬੰਦੀ ਲਾ ਦਿੱਤੀ ਹੈ। ਇਸ ਲਈ ਧਾਰਾ 144 ਲਾਗੂ ਕਰ ਦਿੱਤਾ ਗਿਆ ਹੈ ਤਾਂ ਜੋ ਆਟੇ ਅਤੇ ਰੋਟੀ ਦੀ ਉਪਲਬਧਤਾ ਪ੍ਰਭਾਵਿਤ ਨਾ ਹੋਵੇ।
ਪੰਜਾਬ ਗ੍ਰਹਿ ਸਕੱਤਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਗੈਂਹੂ ਸਿਰਫ਼ ਆਟੇ ਦੀਆਂ ਚੱਕੀਆਂ ‘ਚ ਹੀ ਆਟਾ ਬਣਾਉਣ ਲਈ ਵਰਤੀ ਜਾਵੇਗੀ। ਪੰਜਾਬ ਗ੍ਰਹਿ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ‘ਚ ਸੰਭਾਵਿਤ ਗੈਂਹੂ ਦੀ ਘਾਟ ਨੂੰ ਵੇਖਦੇ ਹੋਏ ਇਹ ਮਹੱਤਵਪੂਰਨ ਫੈਸਲਾ ਕੀਤਾ ਗਿਆ ਹੈ।
ਉਸਨੇ ਖੁਲਾਸਾ ਕੀਤਾ ਕਿ ਫੀਡ ਮਿਲਾਂ ਨੇ 1,04,184 ਮੈਟਰਿਕ ਟਨ ਗੈਂਹੂ ਜਮ੍ਹਾਂ ਕੀਤਾ ਸੀ, ਜਿਸਨੂੰ ਪੋਲਟਰੀ ਫੀਡ ਵਾਸਤੇ ਵਰਤਣ ਦੀ ਯੋਜਨਾ ਸੀ। ਬੁਲਾਰੇ ਨੇ ਕਿਹਾ ਕਿ ਗੈਂਹੂ ਆਮ ਲੋਕਾਂ ਲਈ ਮੁੱਖ ਖਾਦ ਪਦਾਰਥ ਹੈ ਅਤੇ ਇਸਨੂੰ ਪੋਲਟਰੀ ਫੀਡ ਦੀ ਬਜਾਏ ਆਟੇ ਦੇ ਉਤਪਾਦਨ ਲਈ ਵਰਤਿਆ ਜਾਣਾ ਚਾਹੀਦਾ ਹੈ।
ਗ੍ਰਹਿ ਵਿਭਾਗ ਨੇ ਦੱਸਿਆ ਕਿ ਫੀਡ ਮਿਲਾਂ ‘ਚ ਗੈਂਹੂ ਦੀ ਵਰਤੋਂ ‘ਤੇ ਇਹ ਪਾਬੰਦੀ 30 ਦਿਨਾਂ ਤੱਕ, ਅਰਥਾਤ 3 ਅਕਤੂਬਰ 2025 ਤੱਕ ਲਾਗੂ ਰਹੇਗੀ। ਹੁਕਮ ਦੀ ਵਿਆਪਕ ਜਾਣਕਾਰੀ ਲਈ ਇਸਨੂੰ ਅਧਿਕਾਰਕ ਗਜ਼ਟ, ਅਖਬਾਰਾਂ ਅਤੇ ਮੀਡੀਆ ਰਾਹੀਂ ਜਨਤਕ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
Leave a Reply