ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਕਾਜਲਮਰਾਨੋ ਵਿਖੇ ਮਹਾਨ ਨਗਰ ਕੀਰਤਨ 30 ਮਾਰਚ ਨੂੰ
- ਧਾਰਮਿਕ/ਰਾਜਨੀਤੀ
- 22 Mar, 2025 01:00 AM (Asia/Kolkata)
ਕਰਮੋਨਾ (ਇਟਲੀ), 22 ਮਾਰਚ 2025 , ਨਜ਼ਰਾਨਾ ਟਾਈਮਜ ਬਿਊਰੋ
ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਕਾਜਲ ਮਰਾਨੋ , ਕਰਮੋਨਾ , ਇਕੱਲੀ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪਵਿੱਤਰ ਸਮਾਗਮ ਐਤਵਾਰ, 30 ਮਾਰਚ 2025 ਨੂੰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ।
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਪ੍ਰਗਟ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਪ੍ਰਸਿੱਧ ਰਾਗੀ, ਢਾਡੀ ਜਥਿਆਂ ਦੁਆਰਾ ਗੁਰਬਾਣੀ ਕੀਰਤਨ, ਅਤੇ ਸਿੱਖ ਇਤਿਹਾਸ ਨਾਲ ਜੋੜਿਆ ਜਾਵੇਗਾ ,ਜੋ ਗੁਰੂ ਘਰ ਦੀ ਮਹਿਮਾ ਨੂੰ ਵਧਾਵੇਗਾ।
ਗੁਰਤਾਗੱਦੀ ਦਿਵਸ ਅਤੇ ਹੋਲੇ ਮਹੱਲੇ ਨੂੰ ਸਮਰਪਿਤ ਹੋਵੇਗਾ ਨਗਰ ਕੀਰਤਨ
ਇਹ ਨਗਰ ਕੀਰਤਨ ਸਿਰਫ਼ ਹੋਲੇ ਮਹੱਲੇ ਦੀ ਖੁਸ਼ੀ ਵਿੱਚ ਹੀ ਨਹੀਂ, ਸਗੋਂ ਦੋ ਮਹਾਨ ਗੁਰੂ ਸਾਹਿਬਾਨ – ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਅਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਹੋਵੇਗਾ।
ਸੰਗਤ ਲਈ ਵਿਸ਼ੇਸ਼ ਬੇਨਤੀ
ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਪਵਿੱਤਰ ਸਮਾਗਮ ਦੀ ਸ਼ੋਭਾ ਵਧਾਉਣ। ਸਾਧ ਸੰਗਤ ਆਪਣੇ ਸਾਕ-ਸਬੰਧੀਆਂ, ਦੋਸਤਾਂ, ਰਿਸ਼ਤੇਦਾਰਾਂ ਅਤੇ ਪਰੀਵਾਰਕ ਮੈਂਬਰਾਂ ਸਮੇਤ ਸ਼ਾਮਲ ਹੋ ਕੇ , ਤਨ ,ਮਨ, ਧੰਨ ਕਰਕੇ ਸੇਵਾ ਕਰੋ ਅਤੇਗੁਰੂ ਘਰ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰੇ।
Leave a Reply