ਬਾਦਲਾਂ ਦੇ ਪਾਪਾਂ ਦਾ ਘੜਾ ਕਿੰਨਾ ਕੁ ਵੱਡਾ ਹੈ ?
- ਧਾਰਮਿਕ/ਰਾਜਨੀਤੀ
- 12 Jan, 2026 12:02 PM (Asia/Kolkata)
ਗਦਾਰ ਏ ਆਜਮ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਰਾਜਨੀਤਕ ਜੀਵਨ ਪਿੰਡ ਦੀ ਸਰਪੰਚੀ ਤੋਂ ਸ਼ਰੂ ਕੀਤਾ ਸੀ ਅਤੇ ਬਾਅਦ ਵਿੱਚ ਉੱਹ ਪੰਜ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਿਆਂ ਅਤੇ ਛੇਵੀਂ ਵਾਰ ਮੁੱਖ ਮੰਤਰੀ ਬਣਨ ਲਈ ਵੀ ਪੰਜਾਬੀਆਂ ਦੇ ਹਾੜ੍ਹੇ ਕੱਢਦਾ ਰਿਹਾ ਸੀ ਕਿ ਇੱਕ ਵਾਰ ਹੋਰ ਜਿਤਾ ਦਿਓ ਤਾਂ ਮੇਰੀ ਉੱਮਰ ਦਸ ਸਾਲ ਵਧ ਜਾਵੇਗੀ । ਜਦੋਂ ਪਰਕਾਸ਼ ਸਿੰਘ ਬਾਦਲ ਪਹਿਲੀ ਵੇਰ ਮੁੱਖ ਮੰਤਰੀ ਬਣਿਆਂ ਤਾਂ ਉੱਸ ਸਮੇਂ ਨਕਸਲਵਾੜੀ ਲਹਿਰ ਚੱਲ ਰਹੀ ਸੀ ਅਤੇ ਬਾਦਲ ਦੇ ਰਾਜ ਵਿੱਚ 80 ਨਕਸਲਵਾੜੀ ਪੰਜਾਬ ਦੇ ਪੰਜਾਬੀਆਂ ਦੇ ਜਿਮੀਂਦਾਰਾਂ ਦੇ ਸਿੱਖਾਂ ਦੇ ਮੁੰਡੇ ਬਾਦਲ ਦੇ ਹੁਕਮਾਂ ਉੱਤੇ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰੇ ਗਏ ਸਨ ਜਾਂ ਇੰਝ ਕਹਿ ਲਓ ਕਿ ਪੰਜਾਬ ਵਿੱਚ ਝੂਠੇ ਪੁਲੀਸ ਮੁਕਾਬਲਿਆਂ ਦੀ ਸ਼ੁਰੂਆਤ ਹੀ ਬਾਦਲ ਨੇ ਕੀਤੀ ਸੀ । 1971 ਵਿੱਚ ਬਾਦਲ ਪਹਿਲੀ ਵੇਰ ਪੰਜਾਬ ਦਾ ਮੁੱਖ ਮੰਤਰੀ ਬਣਿਆਂ ਸੀ ਤੇ ਬਾਦਲ ਦੀ ਸਰਕਾਰ ਸਿਰਫ ਤੇਰਾਂ ਮਹੀਨੇ ਹੀ ਚੱਲੀ ਸੀ । ਫੇਰ ਬਾਦਲ 1977 ਵਿੱਚ ਦੂਜੀ ਵੇਰ ਮੁੱਖ ਮੰਤਰੀ ਬਣਿਆਂ ਤੇ ਸੰਨ 1978 ਦੀ ਵਿਸਾਖੀ ਵਾਲੇ ਦਿਨ ਨਰਕਧਾਰੀਆਂ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 13 ਸਿੱਖ ਸ਼ਹੀਦ ਅਤੇ 78 ਸਿੱਖ ਜਖਮੀ ਕੀਤੇ ਗਏ ਅਤੇ ਇਹ ਘਟਨਾਕ੍ਰਮ ਵਾਪਰਨ ਸਮੇਂ ਮੁੱਖ ਮੰਤਰੀ ਬਾਦਲ ਖੁੱਦ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਮੌਜੂਦ ਸੀ ਜਿਸ ਦੇ ਗਵਾਹ ਹਨ ਪੱਤਰਕਾਰ ਦਲਬੀਰ ਸਿੰਘ ਅਤੇ ਉੱਹਨਾਂ ਨੇ ਇਸ ਵਾਰੇ ਆਪਣੀ ਇੱਕ ਕਿਤਾਬ ਵਿੱਚ ਇਹ ਘਟਨਾ ਦਰਜ ਵੀ ਕੀਤੀ ਹੋਈ ਹੈ । ਜਦਕਿ ਪੱਤਰਕਾਰਾਂ ਨੂੰ ਜਾਂ ਪੰਜਾਬ ਦੀ ਜਨਤਾ ਨੂੰ ਇਹ ਕਿਹਾ ਗਿਆ ਸੀ ਕਿ ਬਾਦਲ ਸਾਹਬ ਤਾਂ ਉੱਸ ਦਿਨ ਬੰਬੇ ਭਾਵ ਮੁੰਬਈ ਗਏ ਹੋਏ ਸਨ ।ਫੇਰ ਪੰਥ ਦੋਖੀ ਨਰਕਧਾਰੀ ਗੁਰਬਚਨੇ ਨੂੰ ਅਤੇ ਉੱਸ ਦੀ ਗੁੰਡਾ ਫੋਰਸ ਨੂੰ ਪੰਜਾਬ ਦਾ ਬਾਰਡਰ ਟਪਾਉਣ ਲਈ ਲਾਲ ਬੱਤੀ ਅਤੇ ਹਰੀ ਝੰਡੀ ਵਾਲੀ ਕਾਰ ਵੀ ਬਾਦਲ ਸਾਹਬ ਨੇ ਹੀ ਮੁਹਈਆ ਕਰਵਾਈ ਸੀ । ਨਰਕਧਾਰੀਆਂ ਨਾਲ ਚੱਲਦਾ ਕੇਸ ਵੀ ਬਾਦਲ ਸਾਹਿਬ ਦੇ ਹੁਕਮਾਂ ਉੱਤੇ ਪੰਜਾਬ ਤੋਂ ਬਾਹਰ ਹਰਿਆਣੇ ਵਿੱਚ ਭੇਜਿਆ ਗਿਆ ਅਤੇ ਬਾਦਲ ਅਕਾਲੀ ਦਲ ਦੇ ਆਗੂ ਜੀਵਨ ਸਿੰਘ ਉੱਮਰਾਨੰਗਲ ਨੇ ਸਿੱਖਾਂ ਦੇ ਖਿਲਾਫ ਅਤੇ ਨਰਕਧਾਰੀਆਂ ਦੇ ਹੱਕ ਵਿੱਚ ਅਦਾਲਤ ਵਿੱਚ ਗਵਾਹੀ ਦਿੱਤੀ ਤੇ ਸਿੱਖ ਏਹ ਕੇਸ ਅਦਾਲਤ ਵਿੱਚ ਹਾਰ ਗਏ । ਫੇਰ ਖਾਲਸਾਈ ਰਵਾਇਤਾਂ ਅਨੁਸਾਰ ਦੋ ਸਿੱਖਾਂ ਨੇ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਭਾਈ ਕਾਬਲ ਸਿੰਘ ਜੀ ਨੇ ਨਰਕਧਾਰੀ ਗੁਰਬਚਨੇ ਨੂੰ ਸੋਧਾ ਲਾ ਕੇ ਇਹ ਕੇਸ ਜਿੱਤਿਆ ਸੀ । ਬਾਦਲ ਇੱਕ ਦੋ ਮੂੰਹਾਂ ਸੱਪ ਸੀ ਅਤੇ ਕੱਟੜ ਸਿੱਖੀ ਵਿਰੋਧੀ ਸੀ । ਸੰਨ 1978 ਦੇ ਏਸ ਸਾਰੇ ਘਟਨਾਕ੍ਰਮ ਤੋਂ ਬਾਅਦ ਸੰਤ ਜਰਨੇਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਸਿੱਖ ਕੌਮ ਦੇ ਨੇਤਾ ਵਜੋਂ ਉੱਭਰੇ ਸਨ । ਉੱਹਨਾਂ ਦੀਆਂ ਸੱਚੀਆਂ ਅਤੇ ਸੁੱਚੀਆਂ ਤਕਰੀਰਾਂ ਨੇ ਅਪੰਥਕ ਅਤੇ ਅਖੌਤੀ ਸਿੱਖ ਆਗੂਆਂ ਦੇ ਕਾਲੇ ਕਾਰਨਾਮਿਆਂ ਦੇ ਪਾਜ ਉੱਘੇੜ ਕੇ ਰੱਖ ਦਿੱਤੇ ਸਨ । ਇੱਕ ਵਾਰੀ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਗੁਰੂ ਲਾਧੋ ਰੇ ਦਿਵਸ ਭਾਵ ਕਿ ਰੱਖੜ ਪੁੰਨਿਆਂ ਦੇ ਮੇਲੇ ਮੌਕੇ ਸੰਤ ਜਰਨੈਲ ਸਿੰਘ ਜੀ ਨੇ ਬਾਦਲ ਅਤੇ ਹੋਰ ਅਪੰਥਕ ਤੇ ਅਖੌਤੀ ਆਗੂਆਂ ਦੀ ਹਾਜ਼ਰੀ ਵਿੱਚ ਹੀ ਕਹਿ ਦਿੱਤਾ ਸੀ ਕਿ ਪੰਥ ਦੇ ਆਗੂਆਂ ਦੀਆਂ ਪਤਲੂਨਾਂ ਭਾਵ ਕਿ ਪੈਂਟਾਂ ਉੱਤਾਰ ਕੇ ਵੇਖੋ ਤਾਂ ਥੱਲਿਓਂ ਖਾਕੀ ਨਿੱਕਰਾਂ ਨਿਕਲਣਗੀਆਂ । ਬਸ ਉੱਸ ਦਿਨ ਤੋਂ ਹੀ ਅਖੌਤੀ ਆਗੂ ਜੋ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਦੁਸ਼ਮਣ ਬਣ ਗਏ ਸਨ । ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਚੜ੍ਹਾਈ ਹੁੰਦੀ ਗਈ ਅਤੇ ਇਹ ਅਖੌਤੀ ਅਕਾਲੀ ਆਗੂ ਇੱਕ ਪਾਸੇ ਖੂੰਜੇ ਵਿੱਚ ਲੱਗਦੇ ਗਏ ਸਨ । ਫੇਰ ਏਹ ਗਦਾਰ ਲਾਣਾ ਆਪਣੀ ਸਾਖ ਬਚਾਉਣ ਲਈ ਉੱਪਰੋਂ ਉੱਪਰੋਂ ਸੰਤਾਂ ਦੀ ਅਤੇ ਪੰਥ ਦੀ ਹਮਾਇਤ ਕਰਦਾ ਰਿਹਾ ਅਤੇ ਅੰਦਰਖਾਤੇ ਓਸ ਵੇਲੇ ਦੀ ਪਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਖਤਮ ਕਰਵਾਉਣ ਲਈ ਮਰਵਾਉਣ ਲਈ ਦਿੱਲੀ ਨੂੰ ਚਿੱਠੀਆਂ ਲਿਖਦਾ ਰਿਹਾ, ਜਿਸ ਦਾ ਸਿੱਟਾ ਜੂਨ 1984 ਦੇ ਬਲਿਊ ਸਟਾਰ ਅਪਰੇਸ਼ਨ ਦੇ ਰੂਪ ਵਿੱਚ ਨਿਕਲਿਆ । ਨੀਲਾ ਤਾਰਾ ਅਪਰੇਸ਼ਨ ਤੋਂ ਪਹਿਲਾਂ ਅਸੰਤ ਹਰਚੰਦ ਸਿੰਘ ਲੌਂਗੋਵਾਲ ਪਰਕਾਸ਼ ਸਿੰਘ ਬਾਦਲ ਗੁਰਚਰਨ ਸਿੰਘ ਟੌਹੜਾ ਆਦਿ ਲੀਡਰ ਇਹ ਫੋਕੇ ਬਿਆਨ ਦਿੰਦੇ ਰਹੇ ਕਿ ਅਗਰ ਭਾਰਤੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਤਾਂ ਟੈਂਕ ਸਾਡੀਆਂ ਲਾਸ਼ਾਂ ਦੇ ਉੱਪਰ ਦੀ ਲੰਘ ਕੇ ਹੀ ਅੰਦਰ ਜਾ ਸਕਣਗੇ । ਲੇਕਿਨ ਹੋਇਆ ਇਸ ਦੇ ਉੱਲਟ ਕਿ ਟੈਂਕ ਅੰਦਰ ਚਲੇ ਗਏ ਅਤੇ ਇਹ ਜਿਊਂਦਿਆਂ ਜਾਗਦੀਆਂ ਲਾਸ਼ਾਂ ਹੱਥੇ ਖੜ੍ਹੇ ਕਰਕੇ ਸਿੱਖ ਕੌਮ ਨਾਲ ਵੱਡਾ ਧਰੋਹ ਕਮਾ ਕੇ ਗਦਾਰੀ ਕਰਕੇ ਬਾਹਰ ਆ ਗਈਆਂ । ਫੇਰ ਦਸ ਸਾਲ ਖਾੜਕੂ ਲਹਿਰ ਚੱਲੀ ਤੇ ਬਾਦਲ ਸਾਹਿਬ ਦਿਨੇ ਤਾਂ ਸ਼ਹੀਦ ਹੋਏ ਖਾੜਕੂਆਂ ਦੇ ਭੋਗਾਂ ਉੱਤੇ ਹਾਜਰੀ ਭਰਿਆ ਕਰਦੇ ਸਨ ਮੋਟੇ ਮੋਟੇ ਭਾਸ਼ਣ ਦਿਆ ਕਰਦੇ ਸਨ ਅਤੇ ਰਾਤਾਂ ਨੂੰ ਕੇ ਪੀ ਐਸ ਗਿੱਲ ਅਤੇ ਹੋਰ ਬੁੱਚੜ ਪੁਲੀਸ ਅਫਸਰਾਂ ਨਾਲ ਮੁਲਾਕਾਤਾਂ ਕਰਕੇ ਖਾੜਕੂ ਲਹਿਰ ਅਤੇ ਖਾੜਕੂ ਸਿੰਘਾਂ ਨੂੰ ਖਤਮ ਕਰਨ ਕਰਾਉਣ ਲਈ ਮੀਟਿੰਗਾਂ ਕਰਿਆ ਕਰਦੇ ਸਨ। ਸਿੱਖ ਕੌਮ ਵੀ ਇਹਨਾਂ ਦਸਾਂ ਕੁ ਸਾਲਾਂ ਵਿੱਚ ਕਾਂਗਰਸ ਦੇ ਜੁਲਮਾਂ ਤੋਂ ਤੰਗ ਆ ਚੁੱਕੀ ਸੀ । ਜਿਕਰਯੋਗ ਹੈ ਕਿ ਦਸ ਸਾਲ ਚੱਲੀ ਖਾੜਕੂ ਲਹਿਰ ਦੇ ਸਮੇਂ ਜਦੋਂ ਪੰਜਾਬ ਵਿੱਚ ਪੂਰੀ ਅੱਗ ਵਰ੍ਹਦੀ ਸੀ ਓਸ ਸਮੇਂ ਬਾਦਲ ਨੇ ਆਪਣੇ ਪੁੱਤਰ ਸੁਖਬੀਰ ਨੂੰ ਇੰਗਲੈਂਡ ਪੜ੍ਹਨ ਲਈ ਭੇਜੀ ਰੱਖਿਆ ਸੀ । 1995 ਵਿੱਚ ਖਾੜਕੂ ਲਹਿਰ ਦੇ ਖਾਤਮੇ ਤੋਂ ਬਾਅਦ ਸਿੱਖ ਕੌਮ ਦਾ ਮੁੱਖ ਮਸਲਾ ਸੀ ਜੇਹਲਾਂ ਵਿੱਚ ਬੰਦ ਸਿੱਖਾਂ ਨੂੰ ਬਾਹਰ ਕਢਾਉਣਾ ਅਤੇ ਕਾਂਗਰਸ ਤੋਂ ਸਿੱਖ ਵੈਸੇ ਹੀ ਦੁਖੀ ਹੋ ਚੁੱਕੇ ਸਨ । ਫੇਰ ਸੰਨ 1997 ਵਿੱਚ ਪੰਜਾਬ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਤੇ ਬਾਦਲ ਸਾਹਿਬ ਨੇ ਫੇਰ ਸਿੱਖ ਕੌਮ ਨੂੰ ਇਹ ਕਹਿ ਕੇ ਭਰਮਾ ਲਿਆ ਕਿ ਸਾਨੂੰ ਜਿਤਾਓ ਅਤੇ ਸਾਡੀ ਸਰਕਾਰ ਬਣਦਿਆਂ ਸਾਰ ਹੀ ਜੇਹਲਾਂ ਦੇ ਦਰਵਾਜ਼ੇ ਖੋਹਲ ਦਿੱਤੇ ਜਾਣਗੇ ਅਤੇ ਸਾਰੇ ਸਿੱਖ ਕੈਦੀਆਂ ਨੂੰ ਰਿਹਾ ਕਰਵਾ ਦਿੱਤਾ ਜਾਵੇਗਾ ਇਹ ਮੇਰੀ ਜਿੰਮੇਵਾਰੀ ਹੋਵੇਗੀ।

Leave a Reply