ਅਮਰੀਕਾ ਤੋਂ ਡਿਪੋਰਟ ਹੋ ਆਇਆ ਨੌਜਵਾਨ ਤੜਕੇ ਹੀ ਘਰੋਂ ਲਾਪਤਾ
- ਅੰਤਰਰਾਸ਼ਟਰੀ
- 06 Feb, 2025 01:38 PM (Asia/Kolkata)
ਜਲੰਧਰ/ਫਿਲੌਰ , 6 ਫਰਵਰੀ , ਨਜ਼ਰਾਨਾ ਟਾਈਮਸ ਬਿਊਰੋ
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 104 ਭਾਰਤੀਆਂ ਵਿਚ ਫਿਲੌਰ ਦੇ ਪਿੰਡ ਲਾਂਦੜਾ ਦਾ ਰਹਿਣ ਵਾਲਾ ਦਵਿੰਦਰਜੀਤ ਸਿੰਘ ਵੀ ਸ਼ਾਮਲ ਹੈ। ਦਵਿੰਦਰਜੀਤ ਸਿੰਘ ਦੀ ਮਾਂ ਬਲਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟਾ 2 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ। ਮਾਂ ਨੇ ਦੱਸਿਆ ਕਿ ਉਹ ਪਹਿਲਾਂ ਦੁਬਈ ਗਿਆ ਸੀ, ਜਿਸ ਤੋਂ ਬਾਅਦ ਉਥੋਂ ਅਮਰੀਕਾ ਚਲਾ ਗਿਆ। ਦੁਬਈ ਤੋਂ ਦਵਿੰਦਰ 13 ਦਿਨ ਪਹਿਲਾਂ ਹੀ ਅਮਰੀਕਾ ਗਿਆ ਸੀ ਪਰ 13ਵੇਂ ਦਿਨ ਹੀ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ।
ਮਾਂ ਦਾ ਕਹਿਣਾ ਹੈ ਕਿ ਦਵਿੰਦਰ ਕੱਲ੍ਹ ਦੇਰ ਰਾਤ ਹੀ ਘਰ ਵਾਪਸ ਆਇਆ ਸੀ ਅਤੇ ਕਿਸੇ ਨਾਲ ਵੀ ਗੱਲ ਨਹੀਂ ਕਰ ਰਿਹਾ ਸੀ। ਅੱਜ ਸਵੇਰੇ ਬਿਨ੍ਹਾਂ ਦੱਸੇ ਉਹ 5 ਵਜੇ ਕਿਸੇ ਨੂੰ ਬਿਨਾਂ ਦੱਸੇ ਚਲਾ ਗਿਆ। ਮਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਨੇ ਕੋਈ ਵੀ ਗੱਲ ਨਹੀਂ ਕੀਤੀ ਹੈ, ਜਿਸ ਤੋਂ ਬਾਅਦ ਸ਼ਿਕਾਇਤ ਥਾਣਾ ਫਿਲੌਰ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ।
ਦਵਿੰਦਰਜੀਤ ਨੂੰ ਪ੍ਰਸ਼ਾਸਨਿਕ ਅਧਿਕਾਰੀ ਛੱਡ ਕੇ ਗਏ ਸਨ। ਸਵੇਰੇ ਉਹ ਆਪਣੀ ਸਾਈਕਲ ਲੈ ਕੇ ਘਰੋਂ ਕਿਸੇ ਨੂੰ ਦੱਸੇ ਬਿਨਾਂ ਚਲਾ ਗਿਆ ਅਤੇ ਹੁਣ ਤੱਕ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ ਹੈ। ਉਸ ਦਾ ਪਰਿਵਾਰ ਚਿੰਤਾ ਵਿਚ ਹੈ ਅਤੇ ਰੋ-ਰੋ ਕੇ ਬੁਰਾ ਹਾਲ ਹੈ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਜਦਕਿ ਉਸ ਦੀਆਂ ਦੋ ਭੈਣਾਂ ਵਿਆਹੀਆਂ ਹੋਈਆਂ ਹਨ ਅਤੇ ਇਕ ਭਰਾ ਵਿਆਹਿਆ ਹੋਇਆ ਹੈ। ਦੇਵਿੰਦਰ ਖ਼ੁਦ ਅਜੇ ਅਣਵਿਆਹਿਆ ਹੈ ।
Leave a Reply