ਪਰਵਿੰਦਰ ਝੋਟੇ ਦਾ ਸ਼ਰੇਆਮ ਕਤਲ ਨਸ਼ਾ ਤਸਕਰਾਂ,ਪੁਲਸ ਪ੍ਰਸ਼ਾਸਨ,ਸਿਆਸੀ ਗਠਜੋੜ ਦੀ ਗੁੰਡਾਗਰਦੀ ਦਾ ਸਿੱਟਾ-ਖੋਜੇਵਾਲ

ਪਰਵਿੰਦਰ ਝੋਟੇ ਦਾ ਸ਼ਰੇਆਮ ਕਤਲ ਨਸ਼ਾ ਤਸਕਰਾਂ,ਪੁਲਸ ਪ੍ਰਸ਼ਾਸਨ,ਸਿਆਸੀ ਗਠਜੋੜ ਦੀ ਗੁੰਡਾਗਰਦੀ ਦਾ ਸਿੱਟਾ-ਖੋਜੇਵਾਲ

ਕਪੂਰਥਲਾ 13 ਅਕਤੂਬਰ ਗੌਰਵ ਮੜੀਆ 
ਅੱਜ ਪੰਜਾਬ ਦੇ ਮਾਨਸਾ ਸ਼ਹਿਰ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ,ਕਿ ਸ਼ਹਿਰ ਦੇ ਇੱਕ ਨਸ਼ਾ ਵੇਚਣ ਵਾਲੇ ਮੈਡੀਕਲ ਦੇ ਮਾਲਕ ਨੇ ਨਸ਼ਿਆਂ ਦਾ ਵਿਰੋਧ ਕਰਨ ਵਾਲੇ ਨੌਜਵਾਨ ਕਾਰਕੁੰਨ ਪਰਵਿੰਦਰ ਸਿੰਘ ਉਰਫ ਝੋਟੇ ਦਾ ਗੋਲ਼ੀਆਂ ਮਾਰਕੇ ਕਤਲ ਕਰ ਦਿੱਤਾ।ਇਹ ਉਸ ਮੌਕੇ ਵਾਪਰਿਆ ਜਦੋਂ ਪਰਵਿੰਦਰ ਨੇ ਇੱਕ ਮੈਡੀਕਲ ਦੇ ਮਾਲਕ ਨੂੰ ਲਾਈਵ ਵੀਡਿਓ ਉੱਤੇ ਨਸ਼ਾ ਵੇਚਦਾ ਰੰਗੇ ਹੱਥੀਂ ਵੇਖ ਲਿਆ।ਜਦੋਂ ਉਹ ਪੁਲਸ ਨੂੰ ਮੌਕਾ ਵਾਰਦਾਤ ਤੇ ਸੱਦ ਰਿਹਾ ਸੀ ਤਾਂ ਮਾਲਕ ਨੇ ਪਸਤੌਲ ਕਢਕੇ ਉਸਤੇ ਗੋਲੀਆਂ ਨਾਲ਼ ਹਮਲਾ ਕਰ ਦਿੱਤਾ, ਜਿਸ ਕਰਕੇ ਪਰਵਿੰਦਰ ਝੋਟੇ ਦੀ ਜਾਨ ਚਲੀ ਗਈ।ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵੱਲੋਂ ਬਿਆਨ ਜ਼ਾਰੀ ਕਰਦਿਆਂ ਕਿਹਾ,ਮੈਡੀਕਲ ਮਾਲਕ ਵਲੋਂ ਕਿਸੇ ਨੌਜਵਾਨ ਦਾ ਸ਼ਰੇਆਮ ਕੀਤਾ ਕਤਲ,ਇਹਨਾਂ ਨਸ਼ਾ ਕਾਰੋਬਾਰੀਆਂ,ਪੁਲਸ ਪ੍ਰਸ਼ਾਸਨ ਅਤੇ ਸਿਆਸੀ ਸ਼ਹਿ ਦੀ ਗਵਾਹੀ ਭਰਦਾ ਹੈ।ਜਿਸ ਵਿੱਚ ਨਸ਼ੇ ਦੇ ਇਹਨਾਂ ਕਾਰੋਬਾਰੀਆਂ ਨੂੰ ਪੁਲਸ ਤੇ ਸਰਕਾਰ ਵੱਲੋਂ ਢਿਲ ਮਿਲੀ ਹੋਈ ਹੈ,ਤਾਂ ਹੀ ਇਹਨਾਂ ਕਾਰੋਬਾਰੀਆਂ ਦੇ ਹੌਂਸਲੇ ਏਨੇ ਬੁਲੰਦ ਹਨ।ਨਸ਼ਾ ਵੇਚਣ ਵਾਲ਼ਿਆਂ ਵੱਲੋਂ ਇਹ ਕੋਈ ਕੱਲੀ ਕਾਰੀ ਘਟਨਾ ਨਹੀਂ ਹੈ,ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਕਈ ਥਾਵਾਂ ਉੱਤੇ ਨਸ਼ਾ ਵੇਚਣ ਦਾ ਵਿਰੋਧ ਕਰਨ ਵਾਲੇ ਕਾਰਕੁੰਨਾ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ।ਜਿਹਨਾ ਮਾਮਲਿਆਂ ਵਿੱਚ ਪਹਿਲਾਂ ਵੀ ਪੁਲਸ ਤੇ ਸਰਕਾਰ ਸ਼ਰੇਆਮ ਇਹਨਾਂ ਕਾਰੋਬਾਰੀਆਂ ਦੇ ਨਾਲ਼ ਖੜ ਦੀ ਰਹੀ ਹੈ।ਉਨ੍ਹਾਂਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲ਼ੇ ਨਸ਼ਿਆਂ ਦਾ ਹੜ ਵਗ ਰਿਹਾ ਹੈ।ਜਿਸ ਵਿੱਚ ਪੰਜਾਬ ਦੀ ਜਵਾਨੀ ਰੁੜ ਦੀ ਜਾ ਰਹੀ ਹੈ।ਨਿੱਤ ਦਿਨ ਪੰਜਾਬ ਦੇ ਘਰਾਂ ਵਿੱਚ ਗੱਭਰੂ ਪੁੱਤਾਂ ਦੇ ਸੱਥਰ ਵਿਛਦੇ ਹਨ।ਕਿਉਂਕਿ ਲੋਕ ਦੋਖੀ ਸਰਕਾਰ ਨੂੰ ਇਸ ਕਾਰੋਬਾਰ ਵਿਚੋਂ ਵੱਡੇ ਮੁਨਾਫ਼ੇ ਦਾ ਮੋਟਾ ਚੜਾਵਾ ਚੜ ਦਾ ਹੈ,ਇਸ ਲਈ ਉਹਨਾਂ ਲਈ ਇਸ ਮਸਲਾ ਸਿਰਫ ਆਵਦੀਆਂ ਤਿਜੌਰੀਆਂ ਭਰਨ ਦਾ ਜਾਂ ਵੋਟਾਂ ਖੱਟਣ ਦਾ ਮਸਲਾ ਮਾਤਰ ਹੈ।ਮੌਜੂਦਾ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਵੀ ਵੋਟਾਂ ਤੋਂ ਪਹਿਲਾਂ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ।ਪਰ ਪੰਜ ਸਾਲ ਲੰਘਣ ਮਗਰੋਂ ਇਹਨਾਂ ਦੇ ਰਾਜ ਵਿੱਚ ਨਸ਼ਾ ਘਟਿਆ ਨਹੀਂ ਵਧਿਆ ਹੈ।ਸਗੋਂ ਨਸ਼ਾ ਤਸਕਰਾਂ ਦੇ ਹੌਂਸਲੇ ਵੀ ਬੁਲੰਦ ਹੋਏ ਹਨ,ਜਿਹੜੇ ਵਿਰੋਧ ਕਰਨ ਵਾਲੇ ਨੂੰ ਸ਼ਰੇਆਮ ਗੋਲ਼ੀਆਂ ਮਾਰਨ ਤੋਂ ਵੀ ਨਹੀਂ ਝਿਝਕਦੇ। ਨਸ਼ਾ ਤਸਕਰਾਂ ਵੱਲੋਂ ਫੈਲਾਈ ਗੁੰਡਾਗਰਦੀ, ਗੈਂਗਵਾਰ,ਕਤਲ ਪੰਜਾਬ ਦੀ ਅੱਜ ਦੀ ਕੋਝੀ ਤਸਵੀਰ ਹੈ।ਖੋਜੇਵਾਲ ਨੇ ਪਰਵਿੰਦਰ ਝੋਟੇ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਨਸ਼ਾ ਵੇਚਣ ਵਾਲੇ ਕਾਤਲ ਮੈਡੀਕਲ ਮਾਲਕ ਨੂੰ ਫਾਂਸੀ ਦਿੱਤੀ ਜਾਵੇ ਅਤੇ ਨਸ਼ਿਆਂ ਅਤੇ ਕਤਲਾਂ ਦੇ ਇਸ ਸਮੁੱਚੇ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਲੋਕਾਂ ਨੂੰ ਇਕਜੁੱਟ ਹੋਕੇ ਅੱਗੇ ਆਉਣ ਦੀ ਅਪੀਲ ਕੀਤੀ।ਇਸ ਮੌਕੇ ਤੇ ਕਪੂਰਚੰਦ ਥਾਪਰ, ਵਿੱਕੀ ਗੁਜਰਾਲ,ਸੰਨੀ ਬੈਂਸ,ਮਧੂ ਸੂਦ,ਰੋਸ਼ਨ ਲਾਲ ਸੱਭਰਵਾਲ,ਸਰਬਜੀਤ ਸਿੰਘ ਦਿਓਲ,ਲੱਕੀ ਸਰਪੰਚ,ਕਮਲ ਪ੍ਰਭਾਕਰ,ਮੱਸਾ ਸਿੰਘ ਆਦਿ ਹਾਜ਼ਰ ਸਨ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.