ਹੜ੍ਹ ਪੀੜਤਾਂ ਦੀਆਂ ਮੁਸ਼ਕਿਲਾਂ ਸੰਬੰਧੀ 9 ਨੂੰ ਖਡੂਰ ਸਾਹਿਬ ਐਸਡੀਐਮ ਨੂੰ ਦਿੱਤਾ ਜਾਵੇਗਾ ਮੰਗ ਪੱਤਰ- ਤੁੜ,ਕੋਟ
- ਰਾਜਨੀਤੀ
- 06 Sep, 2025 06:51 PM (Asia/Kolkata)
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,6 ਸਤੰਬਰ
ਮੰਡ/ਬੇਟ ਏਰੀਆ 'ਤੇ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਪਰਗਟ ਸਿੰਘ ਜਾਮਾਂਰਾਏ,ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ ਨੇ ਦੱਸਿਆ ਕਿ 9 ਸਤੰਬਰ ਨੂੰ ਹੜ੍ਹ ਪੀੜਤ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਐਸਡੀਐਮ ਖਡੂਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਹੜ੍ਹ ਪੀੜਤ ਲੋਕਾਂ ਨਾਲ ਆ ਰਹੀਆਂ ਮੁਸਕਲਾਂ ਅਤੇ ਸਮੱਸਿਆਂਵਾਂ ਤੇ ਚਰਚਾ ਕੀਤੀ ਜਾਵੇਗੀ।ਮੁੰਡਾ ਪਿੰਡ ਦੇ ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕੇ ਮੰਡ ਖੇਤਰ ਦੇ ਕਿਸਾਨਾਂ ਦੀਆਂ ਟੋਟਲ ਫਸਲਾਂ ਪੂਰੀ ਤਰਾਂ ਬਰਬਾਦ ਹੋ ਚੁੱਕੀਆਂ ਹਨ।ਘਰਾਂ,ਪਸ਼ੂਆਂ ਅਤੇ ਟਿਊਬਵੈਲਾਂ ਦਾ ਨੁਕਸਾਨ ਹੋਇਆ ਹੈ।ਉਹਨਾਂ ਕਿਹਾ ਕੇ ਹੜ੍ਹਾਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਕੋਈ ਅਗਾਂਊਂ ਪ੍ਰਬੰਧ ਨਹੀਂ ਸੀ ਕੀਤੇ ਗਏ।ਜਿਸ ਕਾਰਨ ਲੋਕਾਂ ਵੱਲੋਂ ਉਸਾਰੇ ਧੁੱਸੀ ਬੰਨ ਵੀ ਪਾਣੀ ਦੀ ਮਾਰ ਨਹੀਂ ਝੱਲ ਸਕੇ।ਮੰਡ ਖੇਤਰ ਵਿੱਚ ਮਜ਼ਦੂਰੀ ਕਰਕੇ ਪੇਟ ਪਾਲਦੇ ਮਜ਼ਦੂਰਾਂ ਦੀ ਹਾਲਤ ਵੀ ਬੇਹੱਦ ਤਰਸਯੋਗ ਹੈ।ਉਹਨਾਂ ਕਿਹਾ ਕੇ ਲੋਕਾਂ, ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮੱਦਦ ਸਲਾਹੁਣਯੋਗ ਉਪਰਾਲਾ ਹੈ ਜੋ ਬਿਨਾਂ ਭੇਦਭਾਵ ਦੇ ਪੀੜਤਾਂ ਦੀ ਸਹਾਇਤਾ ਕਰ ਰਹੀਆਂ ਹਨ ਪਰੰਤੂ ਸਰਕਾਰੀ ਤੰਤਰ ਦੀ ਸੰਵੇਦਨਹੀਣਤਾ ਜਰੂਰ ਦੁੱਖ ਪਹੁੰਚਾਉਦੀ ਹੈ।ਇਸ ਮੌਕੇ ਹੋਈ ਇਕੱਤਰਤਾ ਵਿੱਚ ਸਰਵਸੰਮਤੀ ਨਾਲ ਮੰਗ ਕੀਤੀ ਗਈ ਕੇ ਹੜ੍ਹ ਪੀੜਤ ਲੋਕਾਂ ਲਈ 70 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ ਅਤੇ ਹੋਏ ਜਾਨੀ,ਮਾਲੀ ਨੁਕਸਾਨ ਲਈ ਢੁਕਵੀਂ ਗ੍ਰਾਂਟ ਜਾਰੀ ਕੀਤੀ ਜਾਵੇ।ਅਬਾਦਕਾਰਾਂ ਸਮੇਤ ਹਰ ਕਾਸਤਕਾਰ ਨੂੰ ਮੁਆਵਜਾ ਦਿੱਤਾ ਜਾਵੇ।ਹੜ੍ਹ ਪੀੜਤ ਲੋਕਾਂ ਦੇ ਕਰਜੇ ਮੁਆਫ ਕੀਤੇ ਜਾਣ। ਹੜ੍ਹਾਂ ਦੀ ਪੱਕੀ ਰੋਕਥਾਮ ਲਈ ਦਰਿਆਂਵਾ ਦਾ ਨਹਿਰੀ ਕਰਨ ਕੀਤਾ ਜਾਵੇ।ਹੜ੍ਹ ਪੀੜਤਾਂ ਦੇ ਜਮੀਨੀ ਰਿਕਾਰਡ ਵਿੱਚ ਹੇਰਾ ਫੇਰੀ ਕਰਕੇ ਸਰਕਾਰੀ ਤੰਤਰ ਦੇ ਕੀਤੇ ਜਾਦੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਅਤੇ ਹੜ੍ਹ ਮਾਰੇ ਇਲਾਕਿਆਂ ਵਿੱਚ ਫੈਲਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਦਵਾਈਆਂ,ਡਾਕਟਰਾਂ ਦਾ ਪ੍ਰਬੰਧ ਕੀਤਾ ਜਾਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਸਬੀਰ ਸਿੰਘ,ਨਿਸਾਨ ਸਿੰਘ, ਬੂਟਾ ਸਿੰਘ,ਸਵਰਨ ਸਿੰਘ,ਜਸਪਾਲ ਸਿੰਘ,ਧਰਮਿੰਦਰ ਸਿੰਘ,ਗੁਰਦੀਪ ਸਿੰਘ,ਜੱਸਾ ਸਿੰਘ,ਰਾਣਾ ਸਿੰਘ, ਅਮਰੀਕ ਸਿੰਘ ਆਦਿ ਹਾਜਰ ਸਨ।
Leave a Reply