ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਜੀ ਫੋਨਤਾਨੈਲੇ ਤਰਵੀਜੋ ਇਟਲੀ ਵਿਖੇ ਲਗੇ ਗੁਰਮਤਿ ਸਿੱਖਲਾਈ ਕੈੰਪ ਦਾ ਪੰਜਞਾ ਦਿਨ ।
- ਅੰਤਰਰਾਸ਼ਟਰੀ
- (Asia/Kolkata)
ਬਹੁਤ ਹੀ ਉਤਸ਼ਾਹ ਨਾਲ ਬੱਚੇ ਭਾਗ ਲੈ ਰਹੇ ਹਨ ।
ਤਰਵੀਜੋ 23 ਜੁਲਾਈ , ਕੁਲਵੰਤ ਸਿੰਘ-ਗੁਰਦੁਆਰਾ ਕਲਗੀਧਰ ਸਾਹਿਬ ਜੀ ਫੋਨਤਾਨੈਲੇ ਤਰਵੀਜੋ ਇਟਲੀ ਵਿਖੇ ਬੱਚਿਆ ਨੂੰ ਗੁਰਮਤਿ ਵਿਰਸੇ ਨਾਲ ਜੋੜਨ ਦੀ ਭਾਵਨਾ ਨਾਲ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁ.ਪ੍ਰ. ਕਮੇਟੀ ਵੱਲੋ ਗੁਰਮਤਿ ਸਿੱਖਲਾਈ ਕੈਂਪ ਮਿਤੀ 20 ਜੁਲਾਈ ਦਿਨ ਸੋਮਵਾਰ ਤੋੰ 02 ਅਗਸਤ 2026 ਦਿਨ ਐਤਵਾਰ ਤੱਕ ਲਗਾਏ ਜਾ ਰਹੇ ਕੈੰਪ ਵਿੱਚ ਬੱਚਿਆ ਵੱਲੋ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਜਾ ਰਿਹਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸ੍ਰ. ਜਸਵੰਤ ਸਿੰਘ ਮੁੱਖ ਸੇਵਾਦਾਰ ਗੁ.ਪ੍ਰ ਕਮੇਟੀ ਨੇ ਦੱਸਿਆ ਕੇ ਇਸ ਕੈੰਪ ਵਿੱਚ ਰੋਜ਼ਾਨਾ ਸਵੇਰੇ 09 ਵਜੇ ਤੋਂ ਦੁਪਹਿਰ 03 ਵਜੇ ਤੱਕ ਚੱਲ ਰਹੀਆ ਧਾਰਮਿਕ ਅਤੇ ਪੰਜਾਬੀ ਕਲਾਸਾਂ ਵਿੱਚ ਪੰਜਾਬੀ ਪੜ੍ਹਾਉਣ ਦੀ ਸੇਵਾ ਭੈਣ ਜਸਵੀਰ ਕੌਰ , ਪਰਮਜੀਤ ਕੌਰ , ਕਮਲਜੀਤ ਕੌਰ , ਅਮਨਜੀਤ ਕੌਰ , ਜਸਞਿੰਦਰ ਕੌਰ, ਕੁਲਞਿੰਦਰ , ਹਰਦੀਪ ਕੌਰ ਅਤੇ ਸਰਬਜੀਤ ਕੌਰ ਵੱਲੋ ਬਹੁਤ ਸੁਚੱਜੇ ਢੰਗ ਨਾਲ ਨਿਭਾਈ ਜਾ ਰਹੀ ਹੈ। ਭਾਈ ਦਵਿੰਦਰ ਸਿੰਘ ਜੀ ਮੁੱਖ ਗ੍ਰੰਥੀ ਗੁਰੂ-ਘਰ ਵੱਲੋ ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਬੀਬੀ ਮਹਿੰਦਰ ਕੌਰ ਜੀ ਬੱਚਿਆ ਨੂੰ ਦਾਦੀ ਨਾਨੀ ਤਰ੍ਹਾਂ ਪਿਆਰ ਕਰਦੇ ਹੋਏ ਉਂਨ੍ਹਾ ਦੀ ਸੰਭਾਲ ਕਰ ਰਹੇ ਹਨ। ਸਮੂਹ ਸੇਵਾਦਾਰਾਂ ਵੱਲੋ ਸੱਮੁਚੀਆ ਸੇਵਾਵਾਂ ਬਹੁਤ ਹੀ ਸ਼ਰਧਾ ਪੂਰਵਕ ਨਿਭਾਈਆ ਜਾ ਹਨ । ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਹਰ ਸਾਲ ਦੀ ਤਰ੍ਹਾਂ ਵਿਅਕਤੀਗਤ ਅਤੇ ਪਰਿਵਾਰਕ ਤੌਰ ਤੇ ਸਹਿਜਪਾਠ 31 ਜੁਲਾਈ ਸ਼ੁੱਕਰਵਾਰ ਨੂੰ ਆਰੰਭ ਕਰਵਾਏ ਜਾਣਗੇ । ਇਸ ਲਈ ਆਪ ਜੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਕੇ ਜਿੰਨ੍ਹਾ ਵੀ ਮਾਈ ਭਾਈ ਦੀ ਸਹਿਜਪਾਠ ਕਰਨ ਦੀ ਭਾਵਨਾ ਹੈ । ਆਪਣੇ ਨਾਮ ਕੈੰਪ ਪ੍ਰਬੰਧਕ ਭਾਈ ਜਗਦੀਸ਼ ਸਿੰਘ ਆਖਨ ਅਤੇ ਭਾਈ ਦਵਿੰਦਰ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਨੂੰ ਲਿਖਾਉਣ ਕ੍ਰਿਪਾਲਤਾ ਕਰਨੀ ਜੀ।
Leave a Reply