ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀਆਂ ਜਮੀਨਾਂ ਨਿਜੀ ਅਦਾਰਿਆਂ ਨੂੰ ਵੇਚਣ ਦੇ ਫੈਸਲ ਵਿਰੁਧ ਜੋਰਦਾਰ ਸ਼ੰਘਰਸ਼ ਸ਼ੁਰੂ ਕਰਾਂਗੇ -ਗੁਰਵੇਲ ਸਿੰਘ ਬਲਪੁਰੀਆ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀਆਂ  ਜਮੀਨਾਂ ਨਿਜੀ ਅਦਾਰਿਆਂ  ਨੂੰ ਵੇਚਣ ਦੇ ਫੈਸਲ ਵਿਰੁਧ ਜੋਰਦਾਰ ਸ਼ੰਘਰਸ਼ ਸ਼ੁਰੂ ਕਰਾਂਗੇ -ਗੁਰਵੇਲ ਸਿੰਘ ਬਲਪੁਰੀਆ

ਲੁਧਿਆਣਾ, ਸੁਰਜੀਤ ਸਿੰਘ ਖਾਲਸਾ 
ਪੀਐਸਈਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ , ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ , ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ 24) ਪਾਵਰਕਾਮ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ( ਸਬੰਧਤ ਏਟਕ) ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ (ਪਹਿਲਵਾਨ) ਦੀ ਲੀਡਰਸ਼ਿਪ ਦੀ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਅਤੇ ਟ੍ਰਾਂਸਕੋ ਅਦਾਰਿਆਂ ਦੀਆਂ ਬਹੁਤ ਕੀਮਤੀ ਜਾਇਦਾਦਾਂ ਜੋ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਪਟਿਆਲਾ ,ਅੰਮਿ੍ਤਸਰ, ਮੁਹਾਲੀ ਤੋਂ ਇਲਾਵਾ ਹੋਰ ਵੱਡੇ ਕਸਬਿਆਂ ਅਤੇ ਛੋਟੇ ਸ਼ਹਿਰਾਂ ਸਮੇਤ ਪੇਂਡੂ ਖੇਤਰਾਂ ਵਿੱਚ ਮੌਜੂਦ ਹਨ ਨੂੰ ਸਰਕਾਰ ਵੱਲੋਂ ਆਪਣੇ ਰਾਜਸੀ ਮਨੋਰਥਾਂ, ਬਿਜਲੀ ਅਦਾਰੇ ਵਿੱਚ ਇਹਨਾਂ ਜਾਇਦਾਦਾਂ ਦੀ ਭਵਿੱਖੀ ਕਾਰਜ਼ਾਂ ਲਈ ਵਰਤੋਂ ਕਰਨ ਦੀ ਥਾਂ ਅਦਾਰੇ ਵਿੱਚ ਨਿੱਜੀਕਰਨ ਵਾਸਤੇ ਰਾਹ ਖੋਲਣ, ਆਪਣੇ ਚਹੇਤਿਆਂ ਨੂੰ ਇਹ ਕੀਮਤੀ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਦੇਣ ਦੀ ਤਜਵੀਜ਼ ਦੇ ਖਿਲਾਫ਼ ਸਾਂਝਾ ਸੰਘਰਸ਼ ਸ਼ੁਰੂ ਕਰਨ ਲਈ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਸਾਰੀਆਂ ਧਿਰਾਂ ਦੇ ਆਗੂਆਂ ਵੱਲੋਂ ਸਰਕਾਰ ਦੀ ਮੁਲਾਜ਼ਮ-ਪੈਨਸ਼ਨਰ ਵਿਰੋਧੀ ਨੀਤੀ ਅਤੇ ਬਿਜਲੀ ਦੇ ਜਨਤਕ ਖੇਤਰ ਦੀ ਰਾਖੀ ਕਰਨ ਲਈ ਜ਼ਾਹਰ ਕੀਤੇ ਚਿੰਤਾ ਵਾਲੇ ਵਿਚਾਰਾਂ ਦੇ ਮੱਦੇਨਜ਼ਰ ਸਾਂਝਾ ਸੰਘਰਸ਼ ਕਰਨ ਦਾ ਹੇਠ ਲਿਖੇ ਅਨੁਸਾਰ ਫੈਸਲਾ ਕੀਤਾ ਗਿਆ । 
1.) 14 ਅਕਤੂਬਰ 2025 ਨੂੰ ਉਪਰੋਕਤ ਜਥੇਬੰਦੀਆਂ ਦੇ ਆਗੂਆਂ ਦੀਆਂ ਸਾਂਝੀਆਂ ਸਰਕਲ ਪੱਧਰੀ ਤਿਆਰੀ ਮੀਟਿੰਗਾਂ ਕੀਤੀਆਂ ਜਾਣਗੀਆਂ । 
2.) 16 /10/25 ਤੋਂ 31/10/25 ਤੱਕ ਪੂਰੇ ਪੰਜਾਬ ਵਿੱਚ ਸਰਕਲ ਪੱਧਰੀ ਰੋਸ ਧਰਨੇ ਸਰਕਲ ਦਫਤਰਾਂ ਦੇ ਗੇਟਾਂ ਤੇ ਲਗਾਉਣ ਉਪਰੰਤ ਲੋਕਲ ਰੂਟਾਂ ਤੇ ਝੰਡੇ ਮਾਰਚ ਕੀਤੇ ਜਾਣਗੇ । 
3.) 2 ਨਵੰਬਰ 2025 ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਦੇ ਨਜ਼ਦੀਕ ਲੁਧਿਆਣੇ ਰੋਸ ਧਰਨਾ ਦੇਣ ਉਪਰੰਤ ਝੰਡਾ ਮਾਰਚ ਕੀਤਾ ਜਾਵੇਗਾ ਅਤੇ ਉਸੇ ਦਿਨ ਅਗਲੇ ਸੰਘਰਸ਼ ਦਾ ਐਲਾਨ ਮੌਕੇ ਤੇ ਕੀਤਾ ਜਾਵੇਗਾ । 
ਇਸ ਮੀਟਿੰਗ ਤੋਂ ਬਾਅਦ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੀ ਲੀਡਰਸ਼ਿਪ ਨੇ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਦੇ ਹੱਲ ਲਈ 10 ਅਗਸਤ ਅਤੇ 14 ਅਗਸਤ 2025 ਨੂੰ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਨਾਲ ਹੋਏ ਸਮਝੋਤੇ ਦਾ ਰੀਵਿਊ ਕਰਦੇ ਹੋਏ ਸਮਝੋਤੇ ਦੀਆਂ ਰਹਿੰਦੀਆਂ ਮਹੱਤਵਪੂਰਨ ਮੱਦਾਂ ਲਾਗੂ ਕਰਵਾਉਣ ਲਈ ਵਿਚਾਰ ਵਿਟਾਂਦਰਾ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਜੇਕਰ ਮੈਨੇਜਮੈਂਟ /ਪੰਜਾਬ ਸਰਕਾਰ ਨੇ ਹੋਈਆਂ ਸਹਿਮਤੀਆਂ ਅਗਲੇ ਦਿਨਾਂ ਵਿੱਚ ਲਾਗੂ ਨਾਂ ਕੀਤੀਆਂ ਤਾਂ ਇਨ੍ਹਾਂ ਮਸਲਿਆਂ ਤੇ ਫੌਰੀ ਵੱਖਰਾ ਐਕਸ਼ਨ ਕੀਤਾ ਜਾਵੇਗਾ ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.