ਪੁਲੀਸ ਚੌਂਕੀ ਟਾਂਗਰਾ ਨੇ ਗਸ਼ਤ ਦੌਰਾਨ 9 ਐਮ ਐਮ ਪਿਸਟਲ ਤੇ ਤਿੰਨ ਜਿੰਦਾ ਰੌਂਦ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ
- ਅਪਰਾਧ
- (Asia/Kolkata)
ਟਾਂਗਰਾ – ਸੁਰਜੀਤ ਸਿੰਘ ਖਾਲਸਾ।
ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਅਤੇ ਪੁਲੀਸ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਭੈੜੇ ਪੁਰਸ਼ਾਂ ਨੂੰ ਕਾਬੂ ਕਰਨ ਲਈ ਸਖਤ ਮੁਹਿੰਮ ਸ਼ੁਰੂ ਕੀਤੀ ਗਈ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲੀਸ ਚੌਂਕੀ ਇੰਨਚਾਰਜ ਏ ਐਸ ਆਈ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਏ ਐਸ ਆਈ ਸ੍ਰ ਹਜ਼ਾਰਾ ਸਿੰਘ,ਐਚ ਸੀ ਜਸਪਾਲ ਸਿੰਘ,ਸੀ ਟੀ ਸ੍ਰੀ ਰਫੀਕ ਮੁਹੰਮਦ,ਪੀ ਐਚ ਜੀ ਤਰਸੇਮ ਸਿੰਘ ਅਧਾਰਿਤ ਪੁਲੀਸ ਪਾਰਟੀ
ਥਾਣਾ ਤਰਸਿਕਾ ਤੋਂ ਜਬੋਵਾਲ,ਟਾਂਗਰਾ ਨੂੰ ਹੁੰਦੇ ਹੋਏ ਜੀ ਟੀ ਰੋਡ ਤੋਂ ਪਿੰਡ ਮੁਛੱਲ ਦੇ ਮੋੜ ਤੋਂ ਮੁੜਨ ਲਗੇ ਸਾਹਮਣੇ ਇਕ ਮੋਨਾ ਨੌਜਵਾਨ ਖੜਾ ਦਿਖਾਈ ਦਿਤਾ ਜੋ ਕਿ ਪੁਲੀਸ ਪਾਰਟੀ ਨੂੰ ਵੇਖ ਕੇ ਖਿਸਕਣ ਦਾ ਯਤਨ ਕਰਨ ਲਗਾ ਤਾਂ ਪੁਲੀਸ ਪਾਰਟੀ ਨੇ ਇਸ ਨੂੰ ਕਾਬੂ ਕਰਕੇ ਇਸ ਦਾ ਨਾਮ ਪਤਾ ਪੁਛਿਆ ਤਾਂ ਨੌਂਜਵਾਨ ਦੀ ਪਛਾਣ ਰਵਲਜੀਤ ਸਿੰਘ ਪੁਤਰ ਜਗਤਾਰ ਸਿੰਘ ਦੇ ਤੌਰ ਤੇ ਹੋਈ।ਤਲਾਸ਼ੀ ਕਰਨ ਤੇ ਇਸ ਨੌਂਜਵਾਨ ਕੋਲੋਂ 9 ਐਮ ਐਮ ਪਿਸਟਲ ਜਿਸ ਦੇ ਬੱਟ ਉਪਰ ਅੰਗਰੇਜੀ ਭਾਸ਼ਾ ਵਿਚ ਰੂਗਰ ਲਿਖਿਆ ਹੋਇਆ ਹੈ।ਅਤੇ ਮੈਗਜੀਨ ਸਮੇਤ ਤਿੰਨ ਜਿੰਦਾ ਰੌਂਦ ਬਰਾਮਦ ਹੋਏ।ਪੁਲੀਸ ਥਾਣਾ ਤਰਸਿਕਾ ਵਿਖੇ ਮੁਕਦਮਾਂ ਨੰਬਰ 75 ਮਿਤੀ 25-6-2026 ਨੂੰ ਆਰਮਜ ਐਕਟ 25-54-59 ਤਹਿਤ ਦਰਜ ਕਰਕੇ ਅਗਲੇਰੀ ਬਣਦੀ ਕੰਨੂਨੀ ਕਾਰਵਾਈ ਕੀਤੀ ਜਾ ਰਹੀ ਹੈ।
Leave a Reply