8 June 2026 ਦੀਆਂ ਖ਼ਬਰਾਂ

18 published stories
ਮਗਰ ਸ਼ਰਮ ਤੋ ਉਨ ਕੋ ਆਤੀ ਨਹੀਂ...

ਮਗਰ ਸ਼ਰਮ ਤੋ ਉਨ ਕੋ ਆਤੀ ਨਹੀਂ...

Jun 09, 2026 02:32 AM (Asia/Kolkata)

ਮਗਰ ਸ਼ਰਮ ਤੋ ਉਨ ਕੋ ਆਤੀ ਨਹੀਂ…ਬਾਬਾ ਹਰਨਾਮ ਸਿੰਘ ਧੁੰਮਾ ਸਾਹਮਣੇ ਅੱਜ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਉਸ ਦੀ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨਾਲ ਦੁਸ਼ਮਣੀ ਕੀ ਹੈ ਜੋ ਉਹ ਸੰਤ ਭਿੰਡਰਾਂਵਾਲਿਆਂ ਦੇ ਹਰ ਦੁਸ਼ਮਣ ਅਤੇ ਵਿਰੋਧੀ ਦਾ ਪੂਰੀ ਸ਼ਾਨ ਨਾਲ ਸਨਮਾਨ ਕਰ ਰਿਹਾ ਹੈ ਤੇ ਉਸ ਨੇ ਖ਼ਾਲਿਸਤਾਨ ਦੇ ਸੰਘਰਸ਼ ਦਾ ਭੋਗ ਪਾਉਣ ਲਈ ਲੱਕ ਬੰਨ੍ਹਿਆ ਹੋਇਆ ਹੈ। ਬਾਬੇ ਧੁੰਮੇ ਨੇ ਹੁਣ ਜੂਨ 1984 ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ਉੱਤੇ ਸ਼ਹੀਦੀ...

ਰੱਬੀ ਬੈਰੋਂਪੁਰੀ ਯਾਦਗਾਰੀ ਮੇਲਾ ਸਫਲਤਾਪੂਰਵਕ ਸੰਪੰਨ, ਡਾ. ਸਤਬੀਰ ਸਿੰਘ ਬਣੇ ਮੁੱਖ ਮਹਿਮਾਨ

ਰੱਬੀ ਬੈਰੋਂਪੁਰੀ ਯਾਦਗਾਰੀ ਮੇਲਾ ਸਫਲਤਾਪੂਰਵਕ ਸੰਪੰਨ, ਡਾ. ਸਤਬੀਰ ਸਿੰਘ ਬਣੇ ਮੁੱਖ ਮਹਿਮਾਨ

Jun 09, 2026 02:27 AM (Asia/Kolkata)

ਸੀਨੀ. ਪੱਤਰਕਾਰ ਕਰਮਜੀਤ ਸਿੰਘ ਚਿੱਲਾ ਨੇ ਨਿਭਾਈ ਅਹਿਮ ਭੂਮਿਕਾ, ਡਾ. ਬਲਰਾਮ ਔਜਲਾ ਦੀ ਪੁਸਤਕ 'ਅਹਿਮਨਾਮਾ ਪੁਆਧ' ਲੋਕ ਅਰਪਣ, ਵੱਡੀ ਗਿਣਤੀ 'ਚ ਗਾਇਕਾਂ ਨੇ ਲਵਾਈ ਹਾਜ਼ਰੀ…ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਜੂਨ (ਮੰਗਤ ਸਿੰਘ ਸੈਦਪੁਰ) : ਅਖਾੜਾ ਗਾਇਕੀ ਦੇ ਮੋਹਰੀ ਸਵਰਗੀ ਗਾਇਕ ਰੱਬੀ ਸਿੰਘ ਬੈਰੋਂਪੁਰੀ ਦੀ ਯਾਦ ਵਿਚ ਟਿਵਾਣਾ ਪਰਿਵਾਰ ਵੱਲੋਂ ਯੁਵਕ ਸੇਵਾ ਕਲੱਬ ਬੈਰੋਂਪੁਰ ਅਤੇ ਪੁਆਧ ਮੰਚ ਦੇ ਸਹਿਯੋਗ ਨਾਲ ਪਿੰਡ ਬੈਰੋਂਪੁਰ (ਭਾਗੋਮਾਜਰਾ) ਵਿਖੇ ਰੱਬੀ ਬੈਰੋਂਪੁਰੀ ਯਾਦਗਾਰੀ ਪੰਜਵਾਂ ਸਾਹਿਤਕ ਅਤੇ...

ਫੈਡਰਲ ਓਮਬਡਜ਼ਮੈਨ ਨਵੀਦ ਕਮਰਾਨ ਬਲੋਚ ਦਾ ਲਾਹੌਰ ਦਫ਼ਤਰ ਦੌਰਾ, ਮੁੱਖ ਸਕੱਤਰ ਪੰਜਾਬ ਨਾਲ ਮੁਲਾਕਾਤ

ਫੈਡਰਲ ਓਮਬਡਜ਼ਮੈਨ ਨਵੀਦ ਕਮਰਾਨ ਬਲੋਚ ਦਾ ਲਾਹੌਰ ਦਫ਼ਤਰ ਦੌਰਾ, ਮੁੱਖ ਸਕੱਤਰ ਪੰਜਾਬ ਨਾਲ ਮੁਲਾਕਾਤ

Jun 08, 2026 10:59 PM (Asia/Kolkata)

ਟੈਕਨੋਲੋਜੀ ਆਧਾਰਿਤ ਲੋਕ ਸੇਵਾ ਪ੍ਰਣਾਲੀ ‘ਤੇ ਜ਼ੋਰਲਾਹੌਰ, 08 ਜੂਨ 2026 ਅਲੀ ਇਮਰਾਨ ਚੱਠਾ ਨਜ਼ਰਾਨਾ ਟਾਈਮਜ਼ ਪਾਕਿਸਤਾਨ ਫੈਡਰਲ ਓਮਬਡਜ਼ਮੈਨ ਨਵੀਦ ਕਮਰਾਨ ਬਲੋਚ ਨੇ ਰੀਜਨਲ ਦਫ਼ਤਰ ਲਾਹੌਰ ਦਾ ਦੌਰਾ ਕੀਤਾ, ਜਿੱਥੇ ਮੈਂਬਰ ਇੰਚਾਰਜ ਵਕਾਸ ਅਲੀ ਮਹਮੂਦ ਨੇ ਉਨ੍ਹਾਂ ਨੂੰ ਦਫ਼ਤਰ ਦੀ ਕਾਰਗੁਜ਼ਾਰੀ ਅਤੇ ਚੱਲ ਰਹੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ।ਫੈਡਰਲ ਓਮਬਡਜ਼ਮੈਨ ਨੇ ਰੀਜਨਲ ਦਫ਼ਤਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਲਈ...

ਖਡੂਰ ਸਾਹਿਬ ਹਲਕੇ 'ਚ ਅਕਾਲੀ ਦਲ ਨੂੰ ਮਿਲ ਰਿਹਾ ਭਰਵਾਂ ਸਮਰਥਨ  ਲੋਕ ਪੰਜਾਬ ਵਿੱਚ ਮੁੜ ਅਕਾਲੀ ਦਲ ਦੀ ਸਰਕਾਰ ਦੇਖਣਾ ਚਾਹੁੰਦੇ- ਆਗੂ

ਖਡੂਰ ਸਾਹਿਬ ਹਲਕੇ 'ਚ ਅਕਾਲੀ ਦਲ ਨੂੰ ਮਿਲ ਰਿਹਾ ਭਰਵਾਂ ਸਮਰਥਨ ਲੋਕ ਪੰਜਾਬ ਵਿੱਚ ਮੁੜ ਅਕਾਲੀ ਦਲ ਦੀ ਸਰਕਾਰ ਦੇਖਣਾ ਚਾਹੁੰਦੇ- ਆਗੂ

Jun 08, 2026 10:51 PM (Asia/Kolkata)

ਰਾਕੇਸ਼ ਨਈਅਰ ਚੋਹਲਾ ਸਾਹਿਬ/ਖਡੂਰ ਸਾਹਿਬ,8 ਜੂਨਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਲਗਾਤਾਰ ਤੇਜ਼ ਹੋ ਰਹੀਆਂ ਹਨ।ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਲੋਕਾਂ ਦੀ ਵੱਧ ਰਹੀ ਸ਼ਮੂਲੀਅਤ ਨੂੰ ਪਾਰਟੀ ਲਈ ਉਤਸ਼ਾਹਜਨਕ ਸੰਕੇਤ...

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਲਈ ਪਾਕਿਸਤਾਨ ਵੱਲੋਂ ਭਾਰਤੀ ਸਿੱਖ ਯਾਤਰੀਆਂ ਨੂੰ 737 ਵੀਜ਼ੇ ਜਾਰੀ

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਲਈ ਪਾਕਿਸਤਾਨ ਵੱਲੋਂ ਭਾਰਤੀ ਸਿੱਖ ਯਾਤਰੀਆਂ ਨੂੰ 737 ਵੀਜ਼ੇ ਜਾਰੀ

Jun 08, 2026 10:41 PM (Asia/Kolkata)

ਲਾਹੌਰ: ਪਾਕਿਸਤਾਨ ਨੇ ਗੁਰੂ ਅਰਜਨ ਦੇਵ ਜੀ ਦੇ ਸਾਲਾਨਾ ਜੋੜ ਮੇਲੇ ਅਤੇ ਸ਼ਹੀਦੀ ਦਿਹਾੜੇ ਵਿੱਚ ਸ਼ਮੂਲੀਅਤ ਲਈ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ 737 ਵੀਜ਼ੇ ਜਾਰੀ ਕੀਤੇ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ।ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਨੇ ਸ਼ਰਧਾਲੂਆਂ ਦੇ 10 ਦਿਨਾਂ ਦੇ ਠਹਿਰਾਅ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹ ਯਾਤਰਾ 10 ਜੂਨ ਤੋਂ 19 ਜੂਨ ਤੱਕ ਜਾਰੀ ਰਹੇਗੀ।ਯਾਤਰਾ ਕਾਰਜਕ੍ਰਮ ਅਤੇ ਧਾਰਮਿਕ ਸਮਾਗਮ* 10 ਜੂਨ: ਸ਼ਰਧਾਲੂ ਵਾਘਾ...

ਪੰਜਾਬ 'ਚ ਦਿਨੋ-ਦਿਨ ਗਰਮੀ ਦਾ ਕਹਿਰ ਵੱਧ ਰਿਹਾ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ 'ਚ ਲੂ ਚੱਲਣ ਦੀ ਚੇਤਾਵਨੀ ਕੀਤੀ ਜਾਰੀ...

ਪੰਜਾਬ 'ਚ ਦਿਨੋ-ਦਿਨ ਗਰਮੀ ਦਾ ਕਹਿਰ ਵੱਧ ਰਿਹਾ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ 'ਚ ਲੂ ਚੱਲਣ ਦੀ ਚੇਤਾਵਨੀ ਕੀਤੀ ਜਾਰੀ...

Jun 08, 2026 08:25 PM (Asia/Kolkata)

ਚੰਡੀਗੜ੍ਹ 'ਚ ਤਾਪਮਾਨ 39.9 ਡਿਗਰੀ ਸੈਲਸੀਅਸ ਕੀਤਾ ਦਰਜ ਮੋਹਾਲੀ, ਰੂਪਨਗਰ, ਪਠਾਨਕੋਟ ਅਤੇ ਹੁਸ਼ਿਆਰਪੁਰ ਸਣੇ ਕਈ ਇਲਾਕਿਆਂ 'ਚ ਗਰਜ-ਚਮਕ ਨਾਲ ਹਲਕੀ ਬਾਰਸ ਹੁੰਦੀ ਸੰਭਾਵਨਾ : ਮੌਸਮ ਵਿਭਾਗ ਚੰਡੀਗੜਚੰਡੀਗੜ੍ਹ 8 ਜੂਨ (ਮੰਗਤ ਸਿੰਘ ਸੈਦਪੁਰ) : ਪੰਜਾਬ 'ਚ ਗਰਮੀ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ। ਜਿਸ ਨਾਲ ਆਮ ਲੋਕਾਂ ਦੇ ਜਨਜੀਵਨ ਅਤੇ ਕਾਰੋਬਾਰ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ ਹਨ ਅਤੇ ਆਉਣ ਵਾਲੇ ਕੁਝ ਦਿਨ ਲੋਕਾਂ ਲਈ ਹੋਰ ਵੀ ਚੁਣੌਤੀਪੂਰਨ ਸਾਬਤ ਹੋਣ ਦੀ ਸੰਭਾਵਨਾ ਜਾਪਦੀ ਹੈ। ਮੌਸਮ ਵਿਭਾਗ...

ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਾ ਸਨਮਾਨ

ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਾ ਸਨਮਾਨ

Jun 08, 2026 08:21 PM (Asia/Kolkata)

ਅੰਮ੍ਰਿਤਸਰ, 8 ਜੂਨ , ਨਜ਼ਰਾਨਾ ਟਾਈਮਜ ਬਿਊਰੋ - ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਸਿੰਘ ਸਾਹਿਬ ਸੰਤ ਗਿਆਨੀ ਰਾਮ ਸਿੰਘ ਜੀ ਖ਼ਾਲਸਾ ਵੱਲੋਂ ਜੂਨ 1984 ਘੱਲੂਘਾਰੇ ਦੀ 42ਵੀਂ ਵਰ੍ਹੇਗੰਢ 'ਤੇ ਸੰਗਰਾਵਾਂ ਵਿਖੇ ਮਹਾਨ ਸ਼ਹੀਦੀ ਸਮਾਗਮ 'ਚ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਦਾ ਪੰਥਕ ਸੇਵਾਵਾਂ ਅਤੇ ਖ਼ਾਲਿਸਤਾਨ ਦੀ ਜੰਗ-ਏ-ਆਜ਼ਾਦੀ ਦੇ ਸ਼ਹੀਦਾਂ ਦਾ ਇਤਿਹਾਸ ਲਿਖਣ ਪ੍ਰਤੀ ਵਿਸ਼ੇਸ਼ ਸਨਮਾਨ ਕੀਤਾ...

ਪਰਮਿੰਦਰ ਸਿੰਘ ਜੋਸਨ ਲਗਾਤਾਰ 31 ਵੀਂ ਵਾਰ ਪ੍ਰੈਸ ਵੈਲਫੇਅਰ ਕਲਬ ਦੇ ਪ੍ਰਧਾਨ ਬਣੇ

ਪਰਮਿੰਦਰ ਸਿੰਘ ਜੋਸਨ ਲਗਾਤਾਰ 31 ਵੀਂ ਵਾਰ ਪ੍ਰੈਸ ਵੈਲਫੇਅਰ ਕਲਬ ਦੇ ਪ੍ਰਧਾਨ ਬਣੇ

Jun 08, 2026 06:18 PM (Asia/Kolkata)

ਸਰਕਾਰ ਪਾਸੋਂ ਪਤਰਕਾਰਾਂ ਨੂੰ ਸੁਰੱਖਿਆ ਲਈ ਬਿਨਾਂ ਲੰਮੀ ਚੌੜੀ ਕਾਰਵਾਈ ਦੇ ਅਸਲਾ ਲਾਸੰਸ ਦਿਤੇ ਜਾਣ ਦੀ ਮੰਗ ਕੀਤੀਟਾਂਗਰਾ - ਸੁਰਜੀਤ ਸਿੰਘ ਖਾਲਸਾਬਲਿੳੂ ਸਟਾਰ ਰੈਸਟੋਰੈਂਟ ਵਿਚ ਪ੍ਰੈਸ ਵੈਲਫੇਅਰ ਕਲਬ ਅੰਮਿ੍ਤਸਰ ਦੇ ਸੰਮੂਹ ਪਤਰਕਾਰ ਮੈਂਬਰਾਂ ਦੀ ਮੀਟਿੰਗ ਹੋੲੀ ਜਿਸ ਵਿਚ ਪ੍ਰਮਿੰਦਰ ਸਿੰਘ ਜੋਸਨ ਨੂੰ ਪ੍ਰੈੱਸ ਵੈੱਲਫੇਅਰ ਕਲੱਬ ਜ਼ਿਲ੍ਹਾ ਅੰਮ੍ਰਿਤਸਰ ਦਾ 31 ਵੀਂ ਵਾਰ ਲਗਾਤਾਰ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਅਤੇ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਇਸ ਚੋਣ ਵਿੱਚ ਰਾਮ ਪ੍ਰਸ਼ਾਦ ਸ਼ਰਮਾਂ ਨੂੰ...

ਖਾਦ ਦੀ ਕਿਲਤ ਦੂਰ ਕੀਤੀ ਜਾਵੇ, ਜ਼ਬਰਦਸਤੀ ਜ਼ਮੀਨ ਐਕਵਾਇਰੀ ਬੰਦ ਕੀਤੀ ਜਾਵੇ ਅਤੇ ਡੀਜ਼ਲ-ਪੈਟਰੋਲ-ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਗਾਈ ਜਾਵੇ – ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ

ਖਾਦ ਦੀ ਕਿਲਤ ਦੂਰ ਕੀਤੀ ਜਾਵੇ, ਜ਼ਬਰਦਸਤੀ ਜ਼ਮੀਨ ਐਕਵਾਇਰੀ ਬੰਦ ਕੀਤੀ ਜਾਵੇ ਅਤੇ ਡੀਜ਼ਲ-ਪੈਟਰੋਲ-ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਗਾਈ ਜਾਵੇ – ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ

Jun 08, 2026 06:11 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾਦੇਸ਼ ਦੇ ਪੰਜ ਸੂਬਿਆਂ ਵਿੱਚ ਵੱਡੇ ਪੱਧਰ 'ਤੇ ਅਰਥੀ ਫੂਕ ਮੁਜ਼ਾਹਰੇ, ਪੰਜਾਬ ਦੇ 22 ਜ਼ਿਲ੍ਹਿਆਂ ਦੀਆਂ 74 ਥਾਵਾਂ 'ਤੇ ਰੋਸ ਪ੍ਰਦਰਸ਼ਨਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ (ਕੇ.ਐੱਮ.ਐੱਮ.) ਦੇ ਸੱਦੇ 'ਤੇ ਅੱਜ ਦੇਸ਼ ਦੇ ਪੰਜ ਸੂਬਿਆਂ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਭਖਦੇ ਮਸਲਿਆਂ ਨੂੰ ਲੈ ਕੇ ਵੱਡੇ ਪੱਧਰ 'ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਇਸੇ ਲੜੀ ਤਹਿਤ ਪੰਜਾਬ ਦੇ...

ਸ਼੍ਰੋਮਣੀ ਕਮੇਟੀ ਵੱਲੋਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ 541 ਸ਼ਰਧਾਲੂਆਂ ਦਾ ਜਥਾ ਜਾਵੇਗਾ ਪਾਕਿਸਤਾਨ

ਸ਼੍ਰੋਮਣੀ ਕਮੇਟੀ ਵੱਲੋਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ 541 ਸ਼ਰਧਾਲੂਆਂ ਦਾ ਜਥਾ ਜਾਵੇਗਾ ਪਾਕਿਸਤਾਨ

Jun 08, 2026 05:49 PM (Asia/Kolkata)

10 ਜੂਨ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਹੋਵੇਗਾ ਜਥਾ9 ਜੂਨ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਵੀਜ਼ਾ ਲੱਗੇ ਪਾਸਪੋਰਟ ਪ੍ਰਾਪਤ ਕਰਨ ਸ਼ਰਧਾਲੂਅੰਮ੍ਰਿਤਸਰ, 8 ਜੂਨ-ਕੰਵਰ ਪ੍ਰਤਾਪ ਸਿੰਘ/ ਤਾਜੀਮਨੂਰ ਕੌਰ  -ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਲਈ 541 ਸ਼ਰਧਾਲੂਆਂ ਨੂੰ ਵੀਜੇ ਪ੍ਰਾਪਤ ਹੋਏ ਹਨ। ਇਹ ਜਥਾ 10 ਜੂਨ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ...

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ

Jun 08, 2026 05:38 PM (Asia/Kolkata)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਬਾ ਅਟੱਲ ਰਾਇ ਸਾਹਿਬ ਵਿਖੇ ਸਜੇ ਜਲੌਅੰਮ੍ਰਿਤਸਰ, 8 ਜੂਨ- ਕੰਵਰ ਪ੍ਰਤਾਪ ਸਿੰਘ/ ਤਾਜੀਮਨੂਰ ਕੌਰ - ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਜਲੌ ਸਜਾਏ ਗਏ ਅਤੇ...

ਵਾਰਡ ਦੇ ਵਿਕਾਸ ਲਈ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਕੰਮ ਕਰਾਂਗਾ-ਵਿੱਕੀ ਗੁਜਰਾਲ

ਵਾਰਡ ਦੇ ਵਿਕਾਸ ਲਈ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਕੰਮ ਕਰਾਂਗਾ-ਵਿੱਕੀ ਗੁਜਰਾਲ

Jun 08, 2026 04:05 PM (Asia/Kolkata)

ਵਾਰਡ ਨੰਬਰ 27 ਤੋਂ ਜਿੱਤੇ ਭਾਜਪਾ ਕੌਂਸਲਰ ਵਿੱਕੀ ਗੁਜਰਾਲ ਨੇ ਮਾਤਾ ਭਦਰਕਾਲੀ ਮੰਦਰ ਵਿੱਚ ਟੇਕਿਆ ਮੱਥਾਕਪੂਰਥਲਾ 8 ਜੂਨ ਗੌਰਵ ਮੜੀਆ ਵਿਰਾਸਤੀ ਸ਼ਹਿਰ ਦੇ ਵਾਰਡ ਨੰਬਰ 27 ਤੋਂ ਭਾਜਪਾ ਉਮੀਦਵਾਰ ਵਜੋਂ ਜਿੱਤੇ ਵਿੱਕੀ ਗੁਜਰਾਲ ਨੇ ਮਾਤਾ ਭੱਦਰਕਾਲੀ ਵਿਖੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਸ਼ੁਕਰਾਨਾ ਕੀਤਾ ਅਤੇ ਆਪਣੇ ਵਾਰਡ ਵਾਸੀਆਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਰਹਿਣ ਦੀ ਤਾਕਤ ਲਈ ਪ੍ਰਾਰਥਨਾ ਕੀਤੀ।ਇਸ ਮੌਕੇ ਤੇ ਮੰਦਰ ਕਮੇਟੀ ਦੇ ਚੇਅਰਮੈਨ ਰਾਧੇ ਸ਼ਿਆਮ ਨੇ ਭਾਜਪਾ ਕੌਂਸਲਰ ਵਿੱਕੀ ਗੁਜਰਾਲ...

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਸ਼ੁਰੂ ਕੀਤੀ ਮਹਿੰਮ ਏਕ ਪੇੜ ਆਪਣੀ ਮਾਤਾ ਦੇ ਨਾਮ ਤਹਿਤ ਹਲਕਾ ਜੰਡਿਆਲਾ ਗੁਰੂ ਵਿਚ ਰੁਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ-ਡਾਕਟਰ ਨਿਰਮਲ ਸਿੰਘ

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਸ਼ੁਰੂ ਕੀਤੀ ਮਹਿੰਮ ਏਕ ਪੇੜ ਆਪਣੀ ਮਾਤਾ ਦੇ ਨਾਮ ਤਹਿਤ ਹਲਕਾ ਜੰਡਿਆਲਾ ਗੁਰੂ ਵਿਚ ਰੁਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ-ਡਾਕਟਰ ਨਿਰਮਲ ਸਿੰਘ

Jun 08, 2026 02:47 PM (Asia/Kolkata)

ਟਾਂਗਰਾ – ਸੁਰਜੀਤ ਸਿੰਘ ਖਾਲਸਾ“ਰੁੱਖ  ਨਹੀਂ ਤਾਂ ਮਨੁਖ ਨਹੀਂ “ ਮਨੁਖੀ ਜੀਵਨ ਵਿਚ ਰੁਖਾਂ ਦੀ ਸਭ ਤੋਂ ਵੱਧ ਮਹੱਤਤਾ ਹੈ।ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਮੁਹਿੰਮ ਏਕ ਪੇੜ ਆਪਣੀ ਮਾਤਾ ਦੇ ਨਾਮ ਤਹਿਤ ਹਲਕਾ ਜੰਡਿਆਲਾ ਗੁਰੂ ਵਿਚ ਟਾਂਗਰਾ ਦਾਣਾ ਮੰਡੀ ਅਤੇ ਖੇਡ ਗਰਾਊਂਡ ਵਿਚ ਰੁਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਲਕਾ ਜੰਡਿਆਲਾ ਗੁਰੂ ਬੀ ਜੇ ਪੀ ਇੰਨਚਾਰਜ ਡਾਕਟਰ ਨਿਰਮਲ ਸਿੰਘ ਨੇ ਕਿਹਾ ਦੱਸਿਆ ਕਿ ਇਸ ਮੁਹਿੰਮ ਤਹਿਤ ਸਾਰੇ...

ਪਾਕਿਸਤਾਨ ਨੇ ਵਿੱਤੀ ਸਾਲ 2026-27 ਲਈ 4 ਫੀਸਦੀ ਆਰਥਿਕ ਵਿਕਾਸ ਦਰ ਦਾ ਟੀਚਾ ਰੱਖਿਆ, ਤਿੰਨ ਸਾਲਾ ਆਰਥਿਕ ਵਿਸਥਾਰ ਯੋਜਨਾ ਸ਼ੁਰੂ

ਪਾਕਿਸਤਾਨ ਨੇ ਵਿੱਤੀ ਸਾਲ 2026-27 ਲਈ 4 ਫੀਸਦੀ ਆਰਥਿਕ ਵਿਕਾਸ ਦਰ ਦਾ ਟੀਚਾ ਰੱਖਿਆ, ਤਿੰਨ ਸਾਲਾ ਆਰਥਿਕ ਵਿਸਥਾਰ ਯੋਜਨਾ ਸ਼ੁਰੂ

Jun 08, 2026 01:51 PM (Asia/Kolkata)

ਅਲੀ ਇਮਰਾਨ ਚੱਠਾ | ਨਜ਼ਰਾਨਾ ਟਾਈਮਜ਼ਇਸਲਾਮਾਬਾਦ: ਪਾਕਿਸਤਾਨ ਦੀ ਸੰਘੀ ਸਰਕਾਰ ਨੇ ਵਿੱਤੀ ਸਾਲ 2026-27 ਲਈ ਕੁੱਲ ਘਰੇਲੂ ਉਤਪਾਦ (GDP) ਦੀ ਵਿਕਾਸ ਦਰ ਦਾ ਟੀਚਾ 4 ਫੀਸਦੀ ਨਿਰਧਾਰਤ ਕੀਤਾ ਹੈ। ਇਹ ਟੀਚਾ ਇੱਕ ਤਿੰਨ ਸਾਲਾ ਮੱਧ-ਅਵਧੀ ਆਰਥਿਕ ਰਣਨੀਤੀ ਦਾ ਹਿੱਸਾ ਹੈ, ਜਿਸ ਦਾ ਮਕਸਦ ਉਦਯੋਗਿਕ ਉਤਪਾਦਨ ਵਿੱਚ ਵਾਧਾ ਕਰਨਾ, ਕਰ-ਦਾਇਰੇ ਨੂੰ ਵਿਸਥਾਰ ਦੇਣਾ ਅਤੇ ਨਿੱਜੀ ਖੇਤਰ ਦੇ ਨਿਵੇਸ਼ ਨੂੰ ਲਗਾਤਾਰ ਉਤਸ਼ਾਹਿਤ ਕਰਨਾ ਹੈ।ਸਰਕਾਰ ਵੱਲੋਂ ਤਿਆਰ ਕੀਤੇ ਗਏ ਇਸ ਤਿੰਨ ਸਾਲਾ ਫਰੇਮਵਰਕ ਅਨੁਸਾਰ ਆਰਥਿਕ ਵਿਕਾਸ...

ਜੂਨ 84 ਦੇ ਤੀਸਰੇ ਘੱਲੂਘਾਰੇ ਦੀ ਯਾਦ ਵਿੱਚ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿਖੇ 7 ਜੂਨ 2026 ਦਿਨ ਐਤਵਾਰ ਨੂੰ ਸ਼ਹੀਦੀ ਸਮਾਗਮ ਕਰਵਾਏ ਗਏ ।

ਜੂਨ 84 ਦੇ ਤੀਸਰੇ ਘੱਲੂਘਾਰੇ ਦੀ ਯਾਦ ਵਿੱਚ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿਖੇ 7 ਜੂਨ 2026 ਦਿਨ ਐਤਵਾਰ ਨੂੰ ਸ਼ਹੀਦੀ ਸਮਾਗਮ ਕਰਵਾਏ ਗਏ ।

Jun 08, 2026 01:28 PM (Asia/Kolkata)

ਫਰੈਂਕਫਰਟ 8 ਜੂਨ (ਨਜ਼ਰਾਨਾ ਟਾਈਮਜ ) ਗੁਰਦੁਆਰਾ ਸਿੱਖ ਸੈਂਟਰ ਵਿਖੇ 1984 ਦੇ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਇੱਕ ਵਿਸ਼ੇਸ਼ ਧਾਰਮਿਕ ਅਤੇ ਇਤਿਹਾਸਕ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਗਿਆ।ਸਮਾਗਮ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਆਰੰਭ ਨਾਲ ਹੋਈ, ਜਦਕਿ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਸੁਖਦੇਵ ਸਿੰਘ...

ਵਿਸ਼ਵ ਵਾਤਾਵਰਣ ਦਿਵਸ 2026 ਮੌਕੇ ਰੁੱਖ ਲਗਾਉਣ ਦਾ ਸੰਦੇਸ਼

ਵਿਸ਼ਵ ਵਾਤਾਵਰਣ ਦਿਵਸ 2026 ਮੌਕੇ ਰੁੱਖ ਲਗਾਉਣ ਦਾ ਸੰਦੇਸ਼

Jun 08, 2026 11:20 AM (Asia/Kolkata)

ਕਪੂਰਥਲਾ 8 ਜੂਨ ਗੌਰਵ ਮੜੀਆ ਵਣ ਵਿਭਾਗ ਕਪੂਰਥਲਾ ਵੱਲੋਂ ਮਿਤੀ 05/06/2026 ਵਿਸ਼ਵ ਵਾਤਾਵਰਣ ਦਿਵਸ 2026 ਦੇ ਮੌਕੇ 'ਤੇ ਗੁਰੂ ਨਾਨਕ ਦੇਵ ਜੀ ਬਾਇਓਡਾਇਵਰਸਿਟੀ ਪਾਰਕ, ਕਪੂਰਥਲਾ ਵਿਖੇ ਮਨਾਇਆ ਗਿਆ। ਇਸ ਮੌਕੇ ਵਣ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਕੁਦਰਤ ਪ੍ਰੇਮੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਸਮਾਗਮ ਦੌਰਾਨ ਰੇਂਜ ਅਫ਼ਸਰ ਕਪੂਰਥਲਾ ਸ਼੍ਰੀ ਸੁਨੀਲ ਕੁਮਾਰ ਨੇ ਹਾਜ਼ਰ ਲੋਕਾਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਦਿਆਂ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ...

ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਕੰਮ ਕਰ ਰਹੀ ਹੈ-ਪੱਡਾ

ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਕੰਮ ਕਰ ਰਹੀ ਹੈ-ਪੱਡਾ

Jun 08, 2026 11:08 AM (Asia/Kolkata)

ਕਿਹਾ-ਭਾਜਪਾ ਵਲੋਂ ਵੋਟਰਾਂ ਦੀਆਂ ਵੋਟਾਂ ਕੱਟਣ ਦੀ ਯੋਜਨਾ ਬਣਾਈ ਜਾ ਰਹੀ ਹੈਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਹਲਕਾ ਕਪੂਰਥਲਾ ਹਲਕਾ ਇੰਚਾਰਜ ਬਦਲਣ ਦੀ ਉੱਠੀ ਮੰਗ ਕਪੂਰਥਲਾ 8 ਜੂਨ ਗੌਰਵ ਮੜੀਆ ਨਗਰ ਨਿਗਮ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਲੋਂ ਕੁੱਝ ਖਾਸ਼ ਪ੍ਰਦਰਸ਼ਨ ਨਾ ਕਰ ਸਕਣ ਤੋਂ ਬਾਅਦ ਹਲਕਾ ਕਪੂਰਥਲਾ ਚ ਕਿਸੇ ਮਜਬੂਤ, ਸੂਝਵਾਨ ਤੇ ਵਰਕਰਾਂ ਨੂੰ ਇਕਜੁੱਟ ਕਰਕੇ ਕੰਮ ਕਰਨ ਵਾਲੇ ਤਜਰਬੇਕਾਰ ਵਿਅਕਤੀ ਨੂੰ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਲਗਾਏ ਜਾਣ ਦੀਆਂ ਅਵਾਜਾ ਉੱਠਣੀਆਂ...

ਭਗਵੰਤ ਮਾਨ: ਪੰਜਾਬ ਦੀ ਸਿਆਸਤ ਦਾ ਸਭ ਤੋਂ ਚਰਚਿਤ ਚਿਹਰਾ

ਭਗਵੰਤ ਮਾਨ: ਪੰਜਾਬ ਦੀ ਸਿਆਸਤ ਦਾ ਸਭ ਤੋਂ ਚਰਚਿਤ ਚਿਹਰਾ

Jun 08, 2026 10:44 AM (Asia/Kolkata)

ਭਗਵੰਤ ਮਾਨ: ਪੰਜਾਬ ਦੀ ਸਿਆਸਤ ਦਾ ਸਭ ਤੋਂ ਚਰਚਿਤ ਚਿਹਰਾਪੰਜਾਬ ਦੀ ਸਿਆਸਤ ਨੇ ਕਈ ਦੌਰ ਵੇਖੇ ਹਨ। ਕਦੇ ਕਾਂਗਰਸ ਦਾ ਦਬਦਬਾ ਰਿਹਾ, ਕਦੇ ਅਕਾਲੀ ਦਲ ਦੀ ਤਾਕਤ ਚਰਮ 'ਤੇ ਰਹੀ ਅਤੇ ਹੁਣ ਨਵੀਂ ਸਿਆਸੀ ਸੋਚ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਨੇ ਸੂਬੇ ਦੀ ਸਿਆਸਤ ਨੂੰ ਨਵੀਂ ਦਿਸ਼ਾ ਦਿੱਤੀ ਹੈ। ਇਸ ਬਦਲਾਅ ਦੇ ਕੇਂਦਰ ਵਿੱਚ ਇੱਕ ਨਾਮ ਸਭ ਤੋਂ ਵੱਧ ਚਰਚਾ ਵਿੱਚ ਹੈ – ਸਰਦਾਰ ਭਗਵੰਤ ਸਿੰਘ ਮਾਨ।ਅੱਜ ਜਦੋਂ ਪੰਜਾਬ ਦੀ ਸਿਆਸਤ ਦੇ ਪ੍ਰਮੁੱਖ ਚਿਹਰਿਆਂ ਦੀ ਗੱਲ ਹੁੰਦੀ ਹੈ ਤਾਂ ਭਗਵੰਤ ਮਾਨ ਦਾ ਨਾਮ ਸਭ ਤੋਂ...

  • Previous
  • 1
  • Next
Loading…
Loading the web debug toolbar…
Attempt #