ਬੇਦਰਦ ਅਤੇ ਬਦਨਾਮ ਪੰਜਾਬ ਪੁਲਿਸ ਦੇ ਸਿੱਖ ਵਿਰੋਧੀ ਕਾਰੇ
ਪੰਜਾਬ ਪੁਲਿਸ ਨੇ ਦਿੱਲੀ ਦਰਬਾਰ ਦੇ ਆਖੇ ਲੱਗ ਕੇ ਸਿੱਖੀ ਅਤੇ ਸਿੱਖਾਂ ਨਾਲ ਜੋ ਦੁਸ਼ਮਣੀ ਕਮਾਈ ਉਹ ਭੁਲਾਈ ਨਹੀਂ ਜਾ ਸਕਦੀ। ਸਿੱਖਾਂ ਦੇ ਘਰਾਂ 'ਚ ਹੀ ਜੰਮੇ ਇਹਨਾਂ ਪੁਲਸੀਆਂ ਨੇ ਪੰਥ ਅਤੇ ਪੰਜਾਬ ਲਈ ਉੱਠੀ ਹਰ ਆਵਾਜ਼ ਅਤੇ ਲਹਿਰ ਨੂੰ ਦਬਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ। ਇਹ ਖ਼ਾਕੀ ਪੱਗਾਂ ਤੇ ਟੋਪੀਆਂ ਵਾਲਿਆਂ ਨੇ ਪੰਜਾਬ ਵਿੱਚ ਖ਼ੂਨ ਦੀਆਂ ਨਦੀਆਂ ਵਹਾਈਆਂ ਹਨ। ਆਪਣੇ ਹੀ ਭਰਾਵਾਂ ਨੂੰ ਮਾਰਦੇ ਸਮੇਂ ਇਹਨਾਂ ਨੂੰ ਰੱਤਾ ਵੀ ਤਰਸ ਨਾ ਆਇਆ। ਕੋਈ ਸਿੱਖ ਆਪਣੇ ਧਰਮ ਅਤੇ ਪੰਜਾਬ ਦੀ ਗੱਲ ਕਰਕੇ ਤਾਂ...