ਸਿਖ ਕੌਮ ਦਾ ਰਾਜਨੀਤਕ,ਧਾਰਮਿਕ,ਆਰਥਿਕ,ਸਮਾਜਿਕ ਕਿਸੇ ਵੀ ਖੇਤਰ ਵਿਚ ਕਮਜੋਰ ਹੋਣਾਂ ਭਵਿਖ ਲਈ ਬਹੁਤ ਘਾਤਿਕ ਹੋਵੇਗਾ- ਜਥੇਦਾਰ ਕੁਲਦੀਪ ਸਿੰਘ ਗੜਗਜ
ਟਾਂਗਰਾ – ਸੁਰਜੀਤ ਸਿੰਘ ਖਾਲਸਾਸਿਖ ਕੌਮ ਨੂੰ ਆਪਣੇ ਭਵਿਖ ਲਈ ਸੁਚੇਤ ਹੋਣ ਦੀ ਲੋੜ ਹੈ।ਰਾਜਨੀਤਕ ਧਾਰਮਿਕ ਆਰਥਿਕ ਸਮਾਜਿਕ ਖੇਤਰਾਂ ਵਿਚ ਕਮਜੋਰ ਕਰਨ ਲਈ ਸਾਰਾ ਜੋਰ ਲਗਾਇਆ ਜਾ ਰਿਹਾ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਮੁਛੱਲ ਵਿਖੇ ਸੁਖਰਾਜ ਸਿੰਘ ਮੁਛੱਲ ਦੇ ਪਿਤਾ ਸ੍ਰ ਨਾਹਰ ਸਿੰਘ ਜੋ ਪਿਛਲੀ ਦਿਨੀ ਅਕਾਲ ਚਲਾਣਾ ਕਰ ਗਏ ਸਨ ਪ੍ਰਵਾਰ ਨਾਲ਼ ਦੁਖ ਸਾਂਝਾ ਕਰਨ ਪਹੁੰਚੇ ਜਥੇਦਾਰ ਅਕਾਲ ਤੱਖਤ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਪੱਤਰਕਾਰ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਹੜੀ ਕੌਮ...