ਪਹਿਲਾਂ ਦਲਾਂ ਮਿਲੰਦਿਆਂ ਭੇੜ ਪਇਆ ਨਿਹੰਗਾਂ - ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀ ਵਿਥਿਆ
ਪਹਿਲਾਂ ਦਲਾਂ ਮਿਲੰਦਿਆਂ, ਭੇੜ ਪਇਆ ਨਿਹੰਗਾਂ ਇੱਕ ਜੂਨ ਉਨੀ ਸੌ ਚੌਰਾਸੀ ਅੰਮ੍ਰਿਤ ਵੇਲੇ ਦਾ ਸਮਾਂ ਭਾਈ ਮਹਿੰਗਾ ਸਿੰਘ ਬੱਬਰ ਹਰ ਰੋਜ਼ ਵਾਂਗ ਤੜਕੇ ਢਾਈ ਕੁ ਵੱਜਦੇ ਨੂੰ ਆਪਣੇ ਬਿਸਤਰੇ ਤੋ ਉਠ ਖਲੋਤਾ, ਹਰ ਰੋਜ਼ ਵਾਂਗ ਨਿਤਕਰਮ ਦਾ ਹਿੱਸਾ ਹੋਣ ਕਰਕੇ ਸਣਕੇਸੀ ਇਸ਼ਨਾਨ ਕੀਤਾ।ਛੋਟੀ ਦਸਤਾਰ ਸਿਰ ਤੇ ਰੱਖਕੇ ਕੇਸ ਹਰੇ ਕਰਦਿਆਂ ਹੋਇਆਂ ਵਾਹਿਗੁਰੂ ਸ਼ਬਦ ਦਾ ਅਭਿਆਸ ਕੀਤਾ ਉਪਰੰਤ ਦੁਮਾਲਾ ਸਜਾਕੇ ਪੰਜ ਬਾਣੀਆਂ ਦਾ ਨਿੱਤਨੇਮ ਸੰਪੂਰਨ ਕੀਤਾ ਫਿਰ ਸੁਖਮਨੀ ਸਾਹਿਬ ਚੰਡੀ ਦੀ ਵਾਰ ਅਤੇ ਅਕਾਲ ਉਸਤਤ ਦਾ ਪਾਠ ਕੀਤਾ ।...