ਨੌਜਵਾਨਾਂ ਦੀ ਬਰਬਾਦੀ ਲਈ ਸਰਕਾਰਾਂ ਜ਼ਿੰਮੇਵਾਰ
ਪੰਜਾਬ ਦੇ ਘਰਾਂ ਵਿੱਚ ਵਿਛ ਰਹੇ ਸੱਥਰ ਸਰਕਾਰਾਂ ਦੀ ਨਾਕਾਮੀ ਦਾ ਜਿਊਂਦਾ ਸਬੂਤ ਹਨ। ਜਦੋਂ ਨਸ਼ਾ ਪਿੰਡਾਂ ਦੀਆਂ ਗਲੀਆਂ ਤਕ ਪਹੁੰਚੇ, ਨੌਜਵਾਨ ਮਰਨ ਅਤੇ ਤਸਕਰ ਆਪਣਾ ਧੰਦਾ ਚਲਾਉਂਦੇ ਰਹਿਣ, ਤਾਂ ਹਾਕਮਾਂ ਨੂੰ ਬੇਦੋਸ਼ ਕਿਵੇਂ ਮੰਨ ਲਈਏ ? ਅਕਾਲੀ ਦਲ ਬਾਦਲ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਪੰਜਾਬੀਆਂ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਕਿਹਾ ਸੀ ਕਿ "ਨਸ਼ੇ ਦਾ ਵਪਾਰ ਦੁਸ਼ਮਣ ਦੇਸ਼ਾਂ ਦੇ ਅੱਤਵਾਦੀ ਏਜੰਡੇ ਦਾ ਹਿੱਸਾ ਹੈ।" ਫਿਰ...