ਪਾਕਿਸਤਾਨ ਨੇ ਸ੍ਰੀਲੰਕਾ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਜਿੱਤਿਆ ਵਨਡੇ ਤਿਕੋਣੀ ਲੜੀ ਦਾ ਖ਼ਿਤਾਬ
ਲਾਹੌਰ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਨੇ ਗੱਦਾਫ਼ੀ ਸਟੇਡੀਅਮ ਵਿੱਚ ਖੇਡੇ ਗਏ ਵਨਡੇ ਤਿਕੋਣੀ ਲੜੀ ਦੇ ਫਾਈਨਲ ਵਿੱਚ ਸ੍ਰੀਲੰਕਾ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਮੇਜ਼ਬਾਨ ਟੀਮ ਨੇ 326 ਦੌੜਾਂ ਦਾ ਟੀਚਾ ਪਿੱਛਾ ਕਰਦਿਆਂ 48.3 ਓਵਰਾਂ ਵਿੱਚ ਸੱਤ ਵਿਕਟਾਂ ’ਤੇ 331 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।ਕਪਤਾਨ ਸ਼ਾਹੀਨ ਅਫ਼ਰੀਦੀ ਨੇ ਛੱਕਾ ਜੜ ਕੇ ਮੁਕਾਬਲਾ ਖ਼ਤਮ ਕੀਤਾ। ਪਾਕਿਸਤਾਨ ਦੀ ਜਿੱਤ ਨਾਲ ਘਰੇਲੂ ਦਰਸ਼ਕਾਂ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ।ਕਮਿੰਦੂ ਮੈਂਡਿਸ ਦਾ...