3 November 2026 ਦੀਆਂ ਖ਼ਬਰਾਂ

19 published stories
ਗੁਰਦੁਆਰਾ ਭਾਈ ਬੀਬਾ ਸਿੰਘ ਸਾਹਿਬ ਦੀ ਉਸਾਰੀ ਬਾਰੇ ਡਾ. ਸਾਹਿਬ ਸਿੰਘ ਨੇ ਡਿਪਟੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ

ਗੁਰਦੁਆਰਾ ਭਾਈ ਬੀਬਾ ਸਿੰਘ ਸਾਹਿਬ ਦੀ ਉਸਾਰੀ ਬਾਰੇ ਡਾ. ਸਾਹਿਬ ਸਿੰਘ ਨੇ ਡਿਪਟੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ

Nov 04, 2026 01:58 AM (Asia/Kolkata)

ਪੇਸ਼ਾਵਰ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਦੇ ਮੈਂਬਰ ਡਾ. ਸਾਹਿਬ ਸਿੰਘ ਨੇ ਪੇਸ਼ਾਵਰ ਦੇ ਡਿਪਟੀ ਕਮਿਸ਼ਨਰ ਆਫ਼ਾਕ ਵਜ਼ੀਰ ਨਾਲ ਮੁਲਾਕਾਤ ਕਰਕੇ ਘੱਟਗਿਣਤੀ ਭਾਈਚਾਰਿਆਂ ਨੂੰ ਦਰਪੇਸ਼ ਮਸਲੇ ਉਠਾਏ। ਬੈਠਕ ਵਿੱਚ ਚੀਕਾ ਗਲੀ ਸਥਿਤ ਇਤਿਹਾਸਕ ਗੁਰਦੁਆਰਾ ਭਾਈ ਬੀਬਾ ਸਿੰਘ ਸਾਹਿਬ ਦੀ ਰੁਕੀ ਹੋਈ ਉਸਾਰੀ ਬਾਰੇ ਖ਼ਾਸ ਤੌਰ ’ਤੇ ਚਰਚਾ ਹੋਈ।ਉਸਾਰੀ ਲਈ 20 ਕਰੋੜ ਰੁਪਏ ਮਨਜ਼ੂਰ ਹੋਏ ਸਨਡਾ. ਸਾਹਿਬ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਗੁਰਦੁਆਰੇ ਦੀ ਉਸਾਰੀ ਰੁਕਣ...

ਲਿਫਟਿੰਗ ਨਾ ਹੋਣ ਕਾਰਨ ਚੋਹਲਾ ਸਾਹਿਬ ਦੀ ਦਾਣਾ ਮੰਡੀ 'ਚ ਲੱਗੇ ਝੋਨੇ ਦੇ ਅੰਬਾਰ

ਲਿਫਟਿੰਗ ਨਾ ਹੋਣ ਕਾਰਨ ਚੋਹਲਾ ਸਾਹਿਬ ਦੀ ਦਾਣਾ ਮੰਡੀ 'ਚ ਲੱਗੇ ਝੋਨੇ ਦੇ ਅੰਬਾਰ

Nov 04, 2026 12:12 AM (Asia/Kolkata)

ਪੰਜ ਦਿਨਾਂ ਤੋਂ ਲਿਫਟਿੰਗ ਨਾ ਦੇ ਬਰਾਬਰ, ਮੰਡੀ 'ਚ ਕਰੀਬ 3 ਲੱਖ ਬੋਰੀਆਂ ਦੀ ਚੁਕਾਈ ਬਕਾਇਆਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,3 ਨਵੰਬਰਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਣ ਅਤੇ ਸਮੇਂ ਸਿਰ ਲਿਫਟਿੰਗ ਕਰਵਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਦਾਣਾ ਮੰਡੀ ਚੋਹਲਾ ਸਾਹਿਬ ਵਿਖੇ ਝੋਨੇ ਦੀ ਲਿਫਟਿੰਗ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿੱਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ...

ਮਰੀਅਮ ਨਵਾਜ਼ ਵੱਲੋਂ ਅਟਕ ਵਿੱਚ 127 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ, ਸੜਕਾਂ ਤੇ ਜਲ ਨਿਕਾਸੀ ਸੁਧਾਰਨ ’ਤੇ ਜ਼ੋਰ

ਮਰੀਅਮ ਨਵਾਜ਼ ਵੱਲੋਂ ਅਟਕ ਵਿੱਚ 127 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ, ਸੜਕਾਂ ਤੇ ਜਲ ਨਿਕਾਸੀ ਸੁਧਾਰਨ ’ਤੇ ਜ਼ੋਰ

Nov 03, 2026 09:58 PM (Asia/Kolkata)

ਅਟਕ, 3 ਨਵੰਬਰ 2026 (ਨਜ਼ਰਾਨਾ ਟਾਈਮਜ਼): ਪਾਕਿਸਤਾਨ ਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਅਟਕ ਜ਼ਿਲ੍ਹੇ ਦੇ ਦੌਰੇ ਦੌਰਾਨ 127 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰਾਜੈਕਟਾਂ ਦਾ ਉਦੇਸ਼ ਜ਼ਿਲ੍ਹੇ ਵਿੱਚ ਬੁਨਿਆਦੀ ਢਾਂਚਾ ਅਤੇ ਜਨਤਕ ਸੇਵਾਵਾਂ ਸੁਧਾਰ ਕੇ ਵਸਨੀਕਾਂ ਦੀਆਂ ਰੋਜ਼ਮਰ੍ਹਾ ਦੀਆਂ ਮੁਸ਼ਕਲਾਂ ਘਟਾਉਣਾ ਹੈ।ਸੜਕਾਂ ਦੀ ਉਸਾਰੀ ਅਤੇ ਮੁਰੰਮਤ ਲਈ 59 ਯੋਜਨਾਵਾਂਵਿਕਾਸ ਪੈਕੇਜ ਵਿੱਚ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਦੀਆਂ 59 ਯੋਜਨਾਵਾਂ ਸ਼ਾਮਲ ਹਨ, ਜਿਨ੍ਹਾਂ...

ਪਾਕਿਸਤਾਨ ਸਰਕਾਰ ਨੇ ਸੰਸਥਾਗਤ ਪੁਨਰਗਠਨ ਲਈ ਡਾ. ਇਸ਼ਰਤ ਹੁਸੈਨ ਦੀਆਂ ਸਿਫ਼ਾਰਸ਼ਾਂ ਨੂੰ ਬਣਾਇਆ ਆਧਾਰ: ਔਰੰਗਜ਼ੇਬ

ਪਾਕਿਸਤਾਨ ਸਰਕਾਰ ਨੇ ਸੰਸਥਾਗਤ ਪੁਨਰਗਠਨ ਲਈ ਡਾ. ਇਸ਼ਰਤ ਹੁਸੈਨ ਦੀਆਂ ਸਿਫ਼ਾਰਸ਼ਾਂ ਨੂੰ ਬਣਾਇਆ ਆਧਾਰ: ਔਰੰਗਜ਼ੇਬ

Nov 03, 2026 09:51 PM (Asia/Kolkata)

ਇਸਲਾਮਾਬਾਦ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਨੇ ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਸਾਬਕਾ ਗਵਰਨਰ ਡਾ. ਇਸ਼ਰਤ ਹੁਸੈਨ ਦੀਆਂ ਸੰਸਥਾਗਤ ਸੁਧਾਰਾਂ ਬਾਰੇ ਸਿਫ਼ਾਰਸ਼ਾਂ ਨੂੰ ਆਪਣੇ ਪੁਨਰਗਠਨ ਪ੍ਰੋਗਰਾਮ ਦਾ ਆਧਾਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਡਾ. ਹੁਸੈਨ ਨੇ ਦੇਸ਼ ਦੇ ਬੈਂਕਿੰਗ ਖੇਤਰ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਦੇ ਨਾਲ ਸਰਕਾਰੀ ਪ੍ਰਬੰਧਾਂ ਵਿੱਚ ਵਿਆਪਕ ਸੁਧਾਰਾਂ ਦੀ ਨੀਂਹ ਵੀ ਰੱਖੀ।ਔਰੰਗਜ਼ੇਬ ਸਸਟੇਨੇਬਲ ਡਿਵੈਲਪਮੈਂਟ...

ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਦੀ ਪੰਜਾਬ 'ਚ ਜੇਲ੍ਹ ਤਬਦੀਲ ਦੇ ਮਾਮਲੇ ਦੀ ਸੁਣਵਾਈ ਪੰਜਾਬ ਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਅਗਲੇ ਸਾਲ ਫਰਵਰੀ 'ਚ ਕੀਤੀ ਤੈਅ : ਮਾਣਯੋਗ ਸੁਪਰੀਮ ਕੋਰਟ

ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਦੀ ਪੰਜਾਬ 'ਚ ਜੇਲ੍ਹ ਤਬਦੀਲ ਦੇ ਮਾਮਲੇ ਦੀ ਸੁਣਵਾਈ ਪੰਜਾਬ ਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਅਗਲੇ ਸਾਲ ਫਰਵਰੀ 'ਚ ਕੀਤੀ ਤੈਅ : ਮਾਣਯੋਗ ਸੁਪਰੀਮ ਕੋਰਟ

Nov 03, 2026 09:29 PM (Asia/Kolkata)

ਬੇਅੰਤ ਸਿੰਘ ਦੀ ਹੱਤਿਆ ਤੋਂ ਬਾਅਦ ਹਵਾਰਾ ਖ਼ਿਲਾਫ਼ ਦਰਜ ਕੀਤੇ 36 ਮਾਮਲਿਆਂ ਚੋਂ ਇਕ ਨੂੰ ਛੱਡ ਕੇ ਸਾਰੇ ਮਾਮਲਿਆਂ 'ਚੋਂ ਹੋਏ ਬਰੀ…ਚੰਡੀਗੜ੍ਹ 3 ਨਵੰਬਰ (ਮੰਗਤ ਸਿੰਘ ਸੈਦਪੁਰ) : ਅਗਸਤ 1995 ਵਿੱਚ ਚੰਡੀਗੜ੍ਹ ਦੇ ਸਿਵਲ ਸਕੱਤਰੇਤ ਦੇ ਮੁੱਖ ਗੇਟ ’ਤੇ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਉਮਰ ਭਰ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ। ਧਮਾਕੇ ਵਿੱਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਸਮੇਤ 17 ਜਣਿਆਂ ਦੀ ਮੌਤ ਹੋ ਗਈ ਸੀ। ਪਿਛਲੇ ਸਾਲ 27 ਸਤੰਬਰ ਨੂੰ ਸੁਪਰੀਮ ਕੋਰਟ ਨੇ ਹਵਾਰਾ ਦੀ ਪਟੀਸ਼ਨ ’ਤੇ ਕੇਂਦਰ...

ਅਮਰੀਕੀ-ਕਨੇਡੀਅਨ ਨਾਗਰਿਕ ਗਰੁਪਤਵੰਤ ਸਿੰਘ ਪੰਨੂ ਦੇ ਕਤਲ ਲਈ ਹਿਟਮੈਨ ਦਾ ਇੰਤਜਾਮ ਕਰਨ ਵਾਲੇ ਨਿਖਿਲ ਗੁਪਤਾ ਨੇ ਅਮਰੀਕੀ ਅਦਾਲਤ 'ਚ ਕਬੂਲੇ ਆਪਣੇ ਗੁਨਾਹ 20 ਨਵੰਬਰ ਨੂੰ ਸਜ਼ਾ ਦੀ ਸੁਣਵਾਈ ਹੋਣੀ ਤੈਅ...

ਅਮਰੀਕੀ-ਕਨੇਡੀਅਨ ਨਾਗਰਿਕ ਗਰੁਪਤਵੰਤ ਸਿੰਘ ਪੰਨੂ ਦੇ ਕਤਲ ਲਈ ਹਿਟਮੈਨ ਦਾ ਇੰਤਜਾਮ ਕਰਨ ਵਾਲੇ ਨਿਖਿਲ ਗੁਪਤਾ ਨੇ ਅਮਰੀਕੀ ਅਦਾਲਤ 'ਚ ਕਬੂਲੇ ਆਪਣੇ ਗੁਨਾਹ 20 ਨਵੰਬਰ ਨੂੰ ਸਜ਼ਾ ਦੀ ਸੁਣਵਾਈ ਹੋਣੀ ਤੈਅ...

Nov 03, 2026 09:25 PM (Asia/Kolkata)

ਠੋਸ ਸੂਰਤਾਂ ਰਾਹੀ ਦੋਸ਼ਾਂ ਤਹਿਤ ਨਿਖਿਲ ਗੁਪਤਾ ਨੂੰ ਹੋ ਸਕਦੀ 20 ਤੋਂ 24 ਸਾਲ ਤੱਕ ਦੀ ਕੈਦ ਦੀ ਸਜ਼ਾ…ਚੰਡੀਗੜ੍ਹ/ਨਿਊਯਾਰਕ 3 ਨਵੰਬਰ (ਮੰਗਤ ਸਿੰਘ ਸੈਦਪੁਰ) : ਦੇਸ਼ ਦੀ ਆਜ਼ਾਦੀ ਤੋਂ ਬਾਅਦ ਮੁੱਢ ਤੋਂ ਹੀ ਸਿੱਖ ਕੌਮ ਦੀ ਨੰਬਰ ਵਨ ਦੁਸ਼ਮਣ ਆਰਐਸਐਸ ਬੀਜੇਪੀ ਵੱਲੋਂ ਜਿੱਥੇ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਅਤੇ ਗੋਲੀਆਂ ਨਾਲ ਖਤਮ ਕੀਤਾ ਜਾ ਰਿਹਾ ਹੈ। ਉਥੇ ਹੀ ਦੇਸ਼ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਅਤੇ ਸਿੱਖਾਂ ਵੱਲੋਂ ਪੰਜਾਬ ਦੀ ਆਜ਼ਾਦੀ ਲਈ ਗੱਲ ਕਰਨ ਵਾਲੇ ਉਹਨਾਂ ਅਹਿਮ...

ਆਰਸੀਐੱਫ ਕਪੂਰਥਲਾ ਵਿਖੇ '32ਵੇਂ ਸਭਿਆਚਾਰਕ ਦੀਵਾਲੀ ਮੇਲਾ-2026' ਦਾ ਦੂਜਾ ਦਿਨ: ਪ੍ਰਸਿੱਧ ਗਾਇਕ ਹਰਵਿੰਦਰ ਸੰਧੂ ਦੀ ਸੰਗੀਤਮਈ ਪੇਸ਼ਕਾਰੀ 'ਤੇ ਝੂਮੇ ਦਰਸ਼ਕ

ਆਰਸੀਐੱਫ ਕਪੂਰਥਲਾ ਵਿਖੇ '32ਵੇਂ ਸਭਿਆਚਾਰਕ ਦੀਵਾਲੀ ਮੇਲਾ-2026' ਦਾ ਦੂਜਾ ਦਿਨ: ਪ੍ਰਸਿੱਧ ਗਾਇਕ ਹਰਵਿੰਦਰ ਸੰਧੂ ਦੀ ਸੰਗੀਤਮਈ ਪੇਸ਼ਕਾਰੀ 'ਤੇ ਝੂਮੇ ਦਰਸ਼ਕ

Nov 03, 2026 09:16 PM (Asia/Kolkata)

ਕਪੂਰਥਲਾ, 3 ਨਵੰਬਰ 2026:ਗੌਰਵ ਮੜੀਆ ਰੇਲ ਕੋਚ ਫੈਕਟਰੀ (RCF), ਕਪੂਰਥਲਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਇੰਸਟੀਚਿਊਟ (ਵਰਕਰ ਕਲੱਬ) ਵੱਲੋਂ ਆਯੋਜਿਤ ਤਿੰਨ ਰੋਜ਼ਾ '32ਵੇਂ ਸਭਿਆਚਾਰਕ ਦੀਵਾਲੀ ਮੇਲਾ-2026' ਦਾ ਦੂਜਾ ਦਿਨ ਅੱਜ ਬੇਹੱਦ ਉਤਸ਼ਾਹ ਅਤੇ ਸਭਿਆਚਾਰਕ ਰੰਗਤ ਨਾਲ ਸੰਪੰਨ ਹੋਇਆ।ਅੱਜ ਦੀ ਵਿਸ਼ੇਸ਼ 'ਕਲਚਰਲ ਈਵਨਿੰਗ' ਦੇ ਸਫ਼ਲ ਆਯੋਜਨ ਸਬੰਧੀ ਜਾਣਕਾਰੀ ਦਿੰਦਿਆਂ ਵਰਕਰ ਕਲੱਬ ਦੇ ਮਾਨਯੋਗ ਸਕੱਤਰ ਸ੍ਰੀ ਭਰਤ ਰਾਜ ਨੇ ਦੱਸਿਆ ਕਿ, “ਅੱਜ 3 ਨਵੰਬਰ ਦੀ ਸ਼ਾਮ ਵਰਕਰ ਕਲੱਬ ਦੇ ਵਿਹੜੇ ਵਿੱਚ...

ਪ੍ਰਾਇਮਰੀ ਸਕੂਲ ਮਨਸੂਰਵਾਲ ਦਿਹਾਤੀ ਵਿੱਖੇ ਨਵਾਂ ਕਲਾਰੂਮ ਬੱਚਿਆਂ ਨੂੰ ਅਰਪਿਤ ਕੀਤਾ

ਪ੍ਰਾਇਮਰੀ ਸਕੂਲ ਮਨਸੂਰਵਾਲ ਦਿਹਾਤੀ ਵਿੱਖੇ ਨਵਾਂ ਕਲਾਰੂਮ ਬੱਚਿਆਂ ਨੂੰ ਅਰਪਿਤ ਕੀਤਾ

Nov 03, 2026 09:10 PM (Asia/Kolkata)

ਕਪੂਰਥਲਾ 3 ਨਵੰਬਰ ਗੌਰਵ ਮੜੀਆ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਮਨਸੂਰਵਾਲ ਦਿਹਾਤੀ ਬਲਾਕ ਕਪੂਰਥਲਾ-2 ਵਿੱਖੇ ਨਵਾਂ ਕਲਾਸ ਰੂਮ ਬੱਚੀਆਂ ਨੂੰ ਅਰਪਿਤ ਕੀਤਾ ਗਿਆ । 9.5 ਲੱਖ ਦੀ ਲਾਗਤ ਨਾਲ ਬਣੇ ਨਵੇਂ ਕਲਾਸਰੂਮ ਦਾ ਉਦਘਾਟਨ ਆਮ ਪਾਰਟੀ ਦੇ ਆਗੂ ਅਤੇ ਮਾਰਕੀਟ ਕਮੇਟੀ ਕਪੂਰਥਲਾ ਦਾ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਕੀਤਾ । ਸੰਜੀਵ ਕੁਮਾਰ ਹਾਡਾਂ ਬਲਾਕ ਸਿੱਖਿਆ ਅਫ਼ਸਰ ਕਪੂਰਥਲਾ -2 ਨੇ ਮੁੱਖ ਮਹਿਮਾਨ...

ਨਸ਼ਿਆਂ ਨੂੰ ਹਥਿਆਰ ਬਣਾ ਕੇ ਪੰਜਾਬ ਦੀ ਜਵਾਨੀ ਉਜਾੜ ਰਹੀਆਂ ਨੇ ਸਰਕਾਰਾਂ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਨਸ਼ਿਆਂ ਨੂੰ ਹਥਿਆਰ ਬਣਾ ਕੇ ਪੰਜਾਬ ਦੀ ਜਵਾਨੀ ਉਜਾੜ ਰਹੀਆਂ ਨੇ ਸਰਕਾਰਾਂ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Nov 03, 2026 08:21 PM (Asia/Kolkata)

ਅੰਮ੍ਰਿਤਸਰ, 3 ਨਵੰਬਰ (ਚਰਨਜੀਤ ਸਿੰਘ): ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਪੰਜਾਬ ਵਿੱਚ ਨਸ਼ਿਆਂ ਦੀ ਮਾਰ ਹੇਠ ਆ ਰਹੀ ਨੌਜਵਾਨੀ ਦੀ ਹਾਲਤ ਉੱਤੇ ਡੂੰਘੀ ਚਿੰਤਾ ਜਾਹਰ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਘਰਾਂ ਵਿੱਚ ਜਵਾਨ ਪੁੱਤਾਂ ਦੇ ਸੱਥਰ ਵਿਛ ਰਹੇ ਹਨ, ਪਰ ਹਾਕਮ ਆਪਣੀ ਜਵਾਬਦੇਹੀ ਕਬੂਲ ਕਰਨ ਦੀ ਥਾਂ ਲੋਕਾਂ ਨੂੰ ਭਾਸ਼ਣਾਂ ਅਤੇ ਇਸ਼ਤਿਹਾਰਾਂ ਨਾਲ...

ਸ੍ਰੀਲੰਕਾ ਦੇ 20 ਮੈਂਬਰੀ ਵਫ਼ਦ ਵੱਲੋਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦਾ ਦੌਰਾ, ਗੰਧਾਰ ਵਿਰਾਸਤ ਤੇ ਧਾਰਮਿਕ ਸੈਰ-ਸਪਾਟੇ ’ਤੇ ਚਰਚਾ

ਸ੍ਰੀਲੰਕਾ ਦੇ 20 ਮੈਂਬਰੀ ਵਫ਼ਦ ਵੱਲੋਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦਾ ਦੌਰਾ, ਗੰਧਾਰ ਵਿਰਾਸਤ ਤੇ ਧਾਰਮਿਕ ਸੈਰ-ਸਪਾਟੇ ’ਤੇ ਚਰਚਾ

Nov 03, 2026 08:10 PM (Asia/Kolkata)

ਇਸਲਾਮਾਬਾਦ (ਨਜ਼ਰਾਨਾ ਟਾਈਮਜ਼): ਸ੍ਰੀਲੰਕਾ ਦੇ 20 ਮੈਂਬਰੀ ਵਫ਼ਦ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦਾ ਦੌਰਾ ਕੀਤਾ। ਵਫ਼ਦ ਵਿੱਚ ਸਿੱਖਿਆ ਮਾਹਿਰ, ਬੋਧੀ ਭਿੱਖੂ, ਧਾਰਮਿਕ ਆਗੂ ਅਤੇ ਮੀਡੀਆ ਨੁਮਾਇੰਦੇ ਸ਼ਾਮਲ ਸਨ। ਮੁਲਾਕਾਤ ਦੌਰਾਨ ਗੰਧਾਰ ਦੀ ਬੁੱਧ ਵਿਰਾਸਤ, ਧਾਰਮਿਕ ਸੈਰ-ਸਪਾਟੇ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦੇ ਮੌਕਿਆਂ ਬਾਰੇ ਚਰਚਾ ਹੋਈ।ਗੰਧਾਰ ਵਿਰਾਸਤ ਅਤੇ ਕਰਤਾਰਪੁਰ ਲਾਂਘੇ ਬਾਰੇ ਜਾਣਕਾਰੀਵਿਦੇਸ਼ ਮੰਤਰਾਲੇ ਦੇ ਬੁਲਾਰੇ ਰਾਜਦੂਤ ਸੱਜਾਦ ਹੈਦਰ ਖ਼ਾਨ ਅਤੇ ਰਣਨੀਤਕ ਸੰਚਾਰ ਦੇ...

ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਅਲੀ ਉਸਮਾਨ ਬਾਜਵਾ ਦਾ ਪੰਜਾਬੀ ਕਹਾਣੀ-ਸੰਗ੍ਰਹਿ ‘ਪਹਿਲੀ ਰੋਟੀ’ ਲੋਕ ਅਰਪਣ

ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਅਲੀ ਉਸਮਾਨ ਬਾਜਵਾ ਦਾ ਪੰਜਾਬੀ ਕਹਾਣੀ-ਸੰਗ੍ਰਹਿ ‘ਪਹਿਲੀ ਰੋਟੀ’ ਲੋਕ ਅਰਪਣ

Nov 03, 2026 07:55 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼): ਪੰਜਾਬ ਯੂਨੀਵਰਸਿਟੀ ਦੇ ਓਰੀਐਂਟਲ ਕਾਲਜ, ਲਾਹੌਰ ਵਿੱਚ ਨੌਜਵਾਨ ਕਹਾਣੀਕਾਰ ਅਲੀ ਉਸਮਾਨ ਬਾਜਵਾ ਦਾ ਪੰਜਾਬੀ ਕਹਾਣੀ-ਸੰਗ੍ਰਹਿ ‘ਪਹਿਲੀ ਰੋਟੀ’ ਲੋਕ ਅਰਪਣ ਕੀਤਾ ਗਿਆ। ਇਹ ਸਮਾਗਮ ਇੰਸਟੀਚਿਊਟ ਆਫ਼ ਪੰਜਾਬੀ ਐਂਡ ਕਲਚਰਲ ਸਟੱਡੀਜ਼ ਦੀ ਪੰਜਾਬੀ ਅਦਬੀ ਮਜਲਿਸ ਵੱਲੋਂ ਕਰਵਾਇਆ ਗਿਆ। ਸਾਂਝ ਪਬਲੀਕੇਸ਼ਨਜ਼, ਲਾਹੌਰ ਵੱਲੋਂ ਛਾਪੇ ਗਏ ਇਸ ਸੰਗ੍ਰਹਿ ਵਿੱਚ 13 ਕਹਾਣੀਆਂ ਸ਼ਾਮਲ ਹਨ।ਸਮਾਗਮ ਦੀ ਪ੍ਰਧਾਨਗੀ ਓਰੀਐਂਟਲ ਕਾਲਜ ਦੀ ਪ੍ਰਿੰਸੀਪਲ ਪ੍ਰੋ. ਡਾ. ਨਬੀਲਾ ਰਹਿਮਾਨ ਨੇ ਕੀਤੀ।...

ਵੱਧ ਗ੍ਰੀਨਹਾਊਸ ਗੈਸ ਨਿਕਾਸ ਵਾਲੇ ਦ੍ਰਿਸ਼ਾਂ ਹੇਠ ਪਾਕਿਸਤਾਨ ਵਿੱਚ ਕਣਕ, ਚੌਲ, ਮੱਕੀ ਤੇ ਕਪਾਹ ਦਾ ਝਾੜ ਘਟ ਸਕਦਾ ਹੈ: ਮਾਹਿਰ

ਵੱਧ ਗ੍ਰੀਨਹਾਊਸ ਗੈਸ ਨਿਕਾਸ ਵਾਲੇ ਦ੍ਰਿਸ਼ਾਂ ਹੇਠ ਪਾਕਿਸਤਾਨ ਵਿੱਚ ਕਣਕ, ਚੌਲ, ਮੱਕੀ ਤੇ ਕਪਾਹ ਦਾ ਝਾੜ ਘਟ ਸਕਦਾ ਹੈ: ਮਾਹਿਰ

Nov 03, 2026 06:45 PM (Asia/Kolkata)

ਇਸਲਾਮਾਬਾਦ (ਨਜ਼ਰਾਨਾ ਟਾਈਮਜ਼): ਮਾਹਿਰਾਂ ਨੇ ਕਿਹਾ ਹੈ ਕਿ ਜੇ ਭਵਿੱਖ ਵਿੱਚ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਉੱਚਾ ਰਹਿੰਦਾ ਹੈ ਤਾਂ ਪਾਕਿਸਤਾਨ ਵਿੱਚ ਕਪਾਹ, ਮੱਕੀ, ਚੌਲ ਅਤੇ ਕਣਕ ਵਰਗੀਆਂ ਮੁੱਖ ਫ਼ਸਲਾਂ ਦਾ ਝਾੜ ਕਾਫ਼ੀ ਘਟ ਸਕਦਾ ਹੈ। ਉਨ੍ਹਾਂ ਬਦਲਦੇ ਮੌਸਮ ਦਾ ਸਾਹਮਣਾ ਕਰਨ ਯੋਗ ਖੇਤੀ ਤਰੀਕੇ ਅਪਣਾਉਣ, ਜਲਵਾਯੂ ਅਨੁਕੂਲਨ ਦੇ ਉਪਰਾਲੇ ਮਜ਼ਬੂਤ ਕਰਨ ਅਤੇ ਵੱਧ ਜੋਖ਼ਮ ਦਾ ਸਾਹਮਣਾ ਕਰ ਰਹੇ ਭਾਈਚਾਰਿਆਂ ਦੀ ਸੁਰੱਖਿਆ ਲਈ ਨੀਤੀਆਂ ਬਣਾਉਣ ’ਤੇ ਜ਼ੋਰ ਦਿੱਤਾ।ਇਹ ਵਿਚਾਰ 29ਵੀਂ ਟਿਕਾਊ ਵਿਕਾਸ ਕਾਨਫਰੰਸ...

ਪਿੰਡ ਚੰਬਾ ਕਲਾਂ ਵਿਖੇ ‘ਆਪ’ ਨੂੰ ਵੱਡਾ ਸਿਆਸੀ ਝਟਕਾ

ਪਿੰਡ ਚੰਬਾ ਕਲਾਂ ਵਿਖੇ ‘ਆਪ’ ਨੂੰ ਵੱਡਾ ਸਿਆਸੀ ਝਟਕਾ

Nov 03, 2026 05:45 PM (Asia/Kolkata)

ਸਿੱਕੀ ਦੀ ਅਗਵਾਈ ਹੇਠ ਮੌਜੂਦਾ ਮੈਂਬਰ ਪੰਚਾਇਤ ਹਰਦਿਆਲ ਸਿੰਘ ਤੇ ਠੇਕੇਦਾਰ ਹਰਪਾਲ ਸਿੰਘ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲਲੋਕਾਂ ਦਾ ਮੋਹ ‘ਆਪ’ ਸਰਕਾਰ ਤੋਂ ਭੰਗ ਹੋ ਚੁੱਕਾ ਹੈ, ਕਾਂਗਰਸ ਲੋਕਾਂ ਦੀ ਆਵਾਜ਼ ਬਣ ਕੇ ਮੈਦਾਨ ਵਿੱਚ ਡਟੀ : ਰਮਨਜੀਤ ਸਿੰਘ ਸਿੱਕੀਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,2 ਨਵੰਬਰਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਚੰਬਾ ਕਲਾਂ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਾ,ਜਦੋਂ ਮੌਜੂਦਾ ਮੈਂਬਰ ਪੰਚਾਇਤ ਹਰਦਿਆਲ ਸਿੰਘ ਅਤੇ ਉੱਘੇ ਠੇਕੇਦਾਰ...

ਕੀ ਨਵੰਬਰ 1984 ਦੇ ਸਿੱਖ ਕਤਲੇਆਮ 'ਚ ਅਮਿਤਾਭ ਬਚਨ ਵੀ ਦੋਸ਼ੀ ਸੀ ?

ਕੀ ਨਵੰਬਰ 1984 ਦੇ ਸਿੱਖ ਕਤਲੇਆਮ 'ਚ ਅਮਿਤਾਭ ਬਚਨ ਵੀ ਦੋਸ਼ੀ ਸੀ ?

Nov 03, 2026 05:01 PM (Asia/Kolkata)

“ਇੰਦਰਾ ਮਾਤਾ ਕੇ ਖ਼ੂਨ ਕੇ ਛੀਂਟੇ, ਉਨ ਕੇ ਕਾਤਲੋਂ ਕੇ ਘਰ ਤਕ ਪਹੁੰਚਣੇ ਚਾਹੀਏ, ਖ਼ੂਨ ਕਾ ਬਦਲਾ ਖ਼ੂਨ”ਜਦੋਂ-ਜਦੋਂ ਵੀ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਗੱਲ ਚੱਲਦੀ ਹੈ ਤਾਂ ਇਸ ਵਿੱਚ ਹੋਰਾਂ ਦੋਸ਼ੀਆਂ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਅਮਿਤਾਭ ਬਚਨ ਦਾ ਨਾਮ ਵੀ ਅਕਸਰ ਹੀ ਚਰਚਾ ਵਿੱਚ ਆਉਂਦਾ ਹੈ। ਅਕਸਰ ਹੀ ਕੁਝ ਸਿੱਖਾਂ, ਮੀਡੀਆ ਅਦਾਰਿਆਂ ਅਤੇ ਹੋਰ ਲੋਕਾਂ ਵੱਲੋਂ ਇਹ ਸਵਾਲ ਕੀਤਾ ਜਾਂਦਾ ਹੈ ਕਿ ਕੀ ਨਵੰਬਰ 1984 ਵਿੱਚ ਸਿੱਖਾਂ ਦੇ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਹੋਏ ਕਤਲੇਆਮ ਵਿੱਚ...

ਦੀਵਾਲੀ ਵਪਾਰੀਆਂ ਦੀ ਮਿਹਨਤ ਸਖ਼ਤ,ਪਰਿਵਾਰਾਂ ਦੀ ਉਮੀਦ ਅਤੇ ਖੁਸ਼ੀ ਦਾ ਤਿਉਹਾਰ ਹੈ, ਅਧਿਕਾਰੀਆਂ ਨੂੰ ਇਸ ਸਮੇਂ ਬੇਲੋੜੀ ਕਾਰਵਾਈ ਤੋਂ ਬਚਣਾ ਚਾਹੀਦਾ ਹੈ-ਸ਼ਾਰਦਾ

ਦੀਵਾਲੀ ਵਪਾਰੀਆਂ ਦੀ ਮਿਹਨਤ ਸਖ਼ਤ,ਪਰਿਵਾਰਾਂ ਦੀ ਉਮੀਦ ਅਤੇ ਖੁਸ਼ੀ ਦਾ ਤਿਉਹਾਰ ਹੈ, ਅਧਿਕਾਰੀਆਂ ਨੂੰ ਇਸ ਸਮੇਂ ਬੇਲੋੜੀ ਕਾਰਵਾਈ ਤੋਂ ਬਚਣਾ ਚਾਹੀਦਾ ਹੈ-ਸ਼ਾਰਦਾ

Nov 03, 2026 04:42 PM (Asia/Kolkata)

ਤਿਉਹਾਰਾਂ ਦੇ ਸੀਜ਼ਨ ਦੌਰਾਨ ਪੁਲਿਸ,ਟੈਕਸ ਅਤੇ ਨਗਰ ਨਿਗਮ ਪ੍ਰਸ਼ਾਸਨ ਨੂੰ ਦੁਕਾਨਦਾਰਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ-ਭਾਜਪਾਕੋਈ ਵੀ ਬੇਲੋੜੀ ਸੈਂਪਲਿੰਗ ਨਹੀਂ ਹੋਣੀ ਚਾਹੀਦੀ, ਨਕਲੀ ਉਤਪਾਦ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈਕਪੂਰਥਲਾ 3 ਨਵੰਬਰ ਗੌਰਵ ਮੜੀਆਦੀਵਾਲੀ ਦੇ ਸ਼ੁਭ ਮੌਕੇ ਤੇ ਰੌਣਕ ਭਰੇ ਬਾਜ਼ਾਰ,ਦੁਕਾਨਦਾਰਾਂ ਦੇ ਚਿਹਰਿਆਂ ਤੇ ਮੁਸਕਰਾਹਟ ਅਤੇ ਗਾਹਕਾਂ ਦੀ ਵਧਦੀ ਆਮਦ ਇਸ ਤਿਉਹਾਰ ਦੀ ਅਸਲ ਸੁੰਦਰਤਾ ਹੈ।ਜੋ ਵਪਾਰੀ ਸਾਲ ਭਰ ਸਖ਼ਤ ਮਿਹਨਤ ਕਰਦੇ ਹਨ,ਉਹ...

1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨੂੰ ਸਮਰਪਿਤ ਚੰਡੀਗੜ੍ਹ ਵਿੱਚ 4 ਨਵੰਬਰ ਨੂੰ ਹੋਵੇਗਾ ਜ਼ਖ਼ਮ 84 ਦੇ ਕਨਕਲੇਵ-ਖੋਜੇਵਾਲ

1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨੂੰ ਸਮਰਪਿਤ ਚੰਡੀਗੜ੍ਹ ਵਿੱਚ 4 ਨਵੰਬਰ ਨੂੰ ਹੋਵੇਗਾ ਜ਼ਖ਼ਮ 84 ਦੇ ਕਨਕਲੇਵ-ਖੋਜੇਵਾਲ

Nov 03, 2026 04:38 PM (Asia/Kolkata)

ਨਵੀਂ ਪੀੜ੍ਹੀ ਨੂੰ 1984 ਦੇ ਦਰਦਨਾਕ ਇਤਿਹਾਸ ਅਤੇ ਪੀੜਤ ਪਰਿਵਾਰਾਂ ਦੇ ਸੰਘਰਸ਼ ਤੋਂ ਜਾਣੂ ਕਰਵਾਉਣਾ ਕਨਕਲੇਵ ਦਾ ਮੁੱਖ ਉਦੇਸ਼-ਭਾਜਪਾ ਕਪੂਰਥਲਾ 3 ਨਵੰਬਰ ਗੌਰਵ ਮੜੀਆ 1984 ਦਾ ਸਿੱਖ ਵਿਰੋਧੀ ਕਤਲੇਆਮ ਸਿੱਖ ਕੌਮ ਦੇ ਇਤਿਹਾਸ ਦਾ ਇੱਕ ਅਜਿਹਾ ਦਰਦਨਾਕ ਅਧਿਆਇ ਹੈ,ਜਿਸ ਦੇ ਜ਼ਖ਼ਮ ਅੱਜ ਵੀ ਪੀੜਤ ਪਰਿਵਾਰਾਂ ਦੇ ਦਿਲਾਂ ਵਿੱਚ ਤਾਜ਼ਾ ਹਨ।ਉਸ ਸਮੇਂ ਬੇਕਸੂਰ ਸਿੱਖ ਪਰਿਵਾਰਾਂ ਨੇ ਜੋ ਸੰਤਾਪ ਹੰਢਾਇਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਇਆ,ਉਸ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ...

ਮੁੜ ਖੋਲ੍ਹਿਆ ਜਾਵੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ,ਇਹ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਸਾਂਝ ਦਾ ਮਾਮਲਾ-ਜਥੇਦਾਰ ਸਾਹੀ

ਮੁੜ ਖੋਲ੍ਹਿਆ ਜਾਵੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ,ਇਹ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਸਾਂਝ ਦਾ ਮਾਮਲਾ-ਜਥੇਦਾਰ ਸਾਹੀ

Nov 03, 2026 02:15 PM (Asia/Kolkata)

ਕਪੂਰਥਲਾ 3 ਨਵੰਬਰ ਗੌਰਵ ਮੜੀਆ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਖੋਲ੍ਹਣ ਦੀ ਮੰਗ ਇਸ ਸਮੇਂ ਬਹੁਤ ਜ਼ੋਰਾਂ ਤੇ ਹੈ।ਇਸ ਸਬੰਧੀ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੇ ਕੇਂਦਰ ਸਰਕਾਰ ਨੂੰ ਲਾਂਘਾ ਤੁਰੰਤ ਖੋਲ੍ਹਣ ਦੀ ਅਪੀਲ ਕੀਤੀ ਹੈ।ਜਥੇਦਾਰ ਸਾਹੀ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੱਦੇਨਜ਼ਰ ਕੇਂਦਰ ਨੂੰ ਬੇਨਤੀ ਕੀਤੀ ਹੈ ਕਿ ਸ਼ਰਧਾਲੂਆਂ ਦੀ ਆਸਥਾ ਨੂੰ ਸਿਆਸਤ ਤੋਂ ਉੱਪਰ ਰੱਖ ਕੇ ਇਸ ਰਸਤੇ ਨੂੰ ਬਹਾਲ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਇਹ...

08 ਅਪ੍ਰੈਲ 1950 ਨੂੰ ਨਹਿਰੂ-ਲਿਆਕਤਅਲੀ ਹੋਏ ਸਮਝੌਤੇ ਨੂੰ ਇੰਡੀਆ ਦੇ ਹੁਕਮਰਾਨਾਂ ਵੱਲੋ ਲਾਗੂ ਕੀਤਾ ਜਾਵੇ : ਟਿਵਾਣਾ

08 ਅਪ੍ਰੈਲ 1950 ਨੂੰ ਨਹਿਰੂ-ਲਿਆਕਤਅਲੀ ਹੋਏ ਸਮਝੌਤੇ ਨੂੰ ਇੰਡੀਆ ਦੇ ਹੁਕਮਰਾਨਾਂ ਵੱਲੋ ਲਾਗੂ ਕੀਤਾ ਜਾਵੇ : ਟਿਵਾਣਾ

Nov 03, 2026 12:51 PM (Asia/Kolkata)

ਫ਼ਤਹਿਗੜ੍ਹ ਸਾਹਿਬ, 02 ਨਵੰਬਰ ( ਮੰਗਤ ਸਿੰਘ ਸੈਦਪੁਰ ) “ਮੁਲਕ ਦੀ ਵੰਡ ਉਪਰੰਤ ਪਾਕਿਸਤਾਨ ਅਤੇ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਇੰਡੀਆ ਵਿਚ ਮੁਸਲਿਮ ਕੌਮ ਅਤੇ ਪਾਕਿਸਤਾਨ ਵਿਚ ਸਿੱਖ ਕੌਮ ਦੇ ਧਾਰਮਿਕ ਹੱਕ ਹਕੂਕਾ ਨੂੰ ਬਹਾਲ ਰੱਖਣ ਹਿੱਤ ਜੋ 08 ਅਪ੍ਰੈਲ 1950 ਨੂੰ ਨਹਿਰੂ-ਲਿਆਕਤਅਲੀ ਖਾਨ ਦੋਵੇ ਵਜੀਰ ਏ ਆਜਮਾਂ ਵਿਚਕਾਰ ਜੋ ਸਮਝੌਤਾ ਹੋਇਆ ਸੀ, ਉਸ ਅਨੁਸਾਰ ਦੋਵਾਂ ਮੁਲਕਾਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਆਪੋ ਆਪਣੇ ਪਾਕਿਸਤਾਨ ਵਿਚ ਅਤੇ ਇੰਡੀਆ ਵਿਚ ਸਥਿਤ...

ਲਾਹੌਰ ਦੇ ਐਚਿਸਨ ਕਾਲਜ ਨੇ ਮਨਾਈ ਨੀਂਹ ਪੱਥਰ ਰੱਖਣ ਦੀ 140ਵੀਂ ਵਰ੍ਹੇਗੰਢ, ਭਾਰਤੀ ਪੰਜਾਬ ਦੇ ਵਫ਼ਦ ਦਾ ਸਵਾਗਤ

ਲਾਹੌਰ ਦੇ ਐਚਿਸਨ ਕਾਲਜ ਨੇ ਮਨਾਈ ਨੀਂਹ ਪੱਥਰ ਰੱਖਣ ਦੀ 140ਵੀਂ ਵਰ੍ਹੇਗੰਢ, ਭਾਰਤੀ ਪੰਜਾਬ ਦੇ ਵਫ਼ਦ ਦਾ ਸਵਾਗਤ

Nov 03, 2026 05:30 AM (Asia/Kolkata)

ਲਾਹੌਰ, 3 ਨਵੰਬਰ 2026 (ਨਜ਼ਰਾਨਾ ਟਾਈਮਜ਼): ਲਾਹੌਰ ਦੇ ਐਚਿਸਨ ਕਾਲਜ ਨੇ ਮੰਗਲਵਾਰ ਨੂੰ ਆਪਣਾ ਨੀਂਹ ਪੱਥਰ ਰੱਖੇ ਜਾਣ ਦੀ 140ਵੀਂ ਵਰ੍ਹੇਗੰਢ ਮਨਾਈ। ਕਾਲਜ ਦਾ ਨੀਂਹ ਪੱਥਰ 3 ਨਵੰਬਰ 1886 ਨੂੰ ਰੱਖਿਆ ਗਿਆ ਸੀ। ਇਸ ਇਤਿਹਾਸਕ ਮੌਕੇ ’ਤੇ ਕਾਲਜ ਭਾਈਚਾਰੇ ਦੇ ਮੈਂਬਰ ਇਕੱਠੇ ਹੋਏ ਅਤੇ ਵਰ੍ਹੇਗੰਢ ਦੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਭਾਰਤੀ ਪੰਜਾਬ ਤੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।ਵਰ੍ਹੇਗੰਢ ਮੌਕੇ ਕਾਲਜ ਦੇ ਇਤਿਹਾਸਕ ਗੁਰਦੁਆਰੇ ਵਿੱਚ ਕੀਰਤਨ ਹੋਇਆ, ਜੂਨੀਅਰ ਸਕੂਲ ਦੇ ਵਿਦਿਆਰਥੀਆਂ ਨੇ...

  • Previous
  • 1
  • Next
Loading…
Loading the web debug toolbar…
Attempt #