ਅਗਵਾ ਕੀਤੇ Honour 25 ਨੂੰ ਛੁਡਾਉਣ ਦੀ ਕਾਰਵਾਈ ਦੌਰਾਨ ਮਾਰੇ ਗਏ ਪੰਜ ਜਣਿਆਂ ਵਿੱਚ ਤਿੰਨ ਪਾਕਿਸਤਾਨੀ ਮਲਾਹ
ਕਰਾਚੀ, 29 ਸਤੰਬਰ 2026 (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਅਗਵਾ ਕੀਤੇ ਗਏ ਤੇਲ ਟੈਂਕਰ MT Honour 25 ਦੇ ਚਾਲਕ ਦਲ ਨੂੰ ਛੁਡਾਉਣ ਲਈ ਕੀਤੀ ਗਈ ਕਾਰਵਾਈ ਦੌਰਾਨ ਪੰਜ ਚਾਲਕ ਦਲ ਮੈਂਬਰਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਤਿੰਨ ਪਾਕਿਸਤਾਨੀ ਮਲਾਹ ਸ਼ਾਮਲ ਹਨ। ਇਹ ਜਾਣਕਾਰੀ ਬਚੇ ਹੋਏ ਚਾਲਕ ਦਲ ਮੈਂਬਰਾਂ ਅਤੇ ਅੰਸਾਰ ਬਰਨੀ ਵੈਲਫੇਅਰ ਟਰੱਸਟ ਦੇ ਹਵਾਲੇ ਨਾਲ ਸਾਹਮਣੇ ਆਈ ਹੈ।ਮਾਰੇ ਗਏ ਪਾਕਿਸਤਾਨੀ ਮਲਾਹਾਂ ਦੀ ਪਛਾਣ ਸੈਕੰਡ ਅਫਸਰ ਸੱਯਦ ਕਾਸ਼ਿਫ ਉਮਰ, ਥਰਡ ਇੰਜੀਨੀਅਰ ਮਹਿਮੂਦ ਅਹਿਮਦ ਅੰਸਾਰੀ ਅਤੇ...