ਜੇਕਰ ਪੰਜਾਬ ਦੀ ਧਰਤੀ ਵਿਚੋ ਤੇਲ ਲੱਭਦਾ ਹੈ, ਇਹ ਜਾਇਦਾਦ ਸੂਬੇ ਦੀ ਹੋਵੇਗੀ ਨਾ ਕਿ ਸੈਂਟਰ ਦੀ : ਮਾਨ
ਫ਼ਤਹਿਗੜ੍ਹ ਸਾਹਿਬ, 28 ਅਪ੍ਰੈਲ , ਨਜ਼ਰਾਨਾ ਟਾਈਮਜ “ਡਾਈਰੈਕਟਰ ਜਰਨਲ ਆਫ ਹਾਈਡ੍ਰੋਕਾਰਬਨ ਅਤੇ ਔਇਲ ਇੰਡੀਆ ਲਿਮਟਿਡ ਜੋ ਸੈਟਰ ਦੇ ਪੈਟਰੋਲੀਅਮ ਵਿਭਾਗ ਦੇ ਅਧੀਨ ਕੰਮ ਕਰਦੇ ਹਨ, ਉਸਦੇ ਵਜੀਰ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਹੈ ਕਿ ਪੰਜਾਬ ਦੀ ਧਰਤੀ ਹੇਠ ਤੇਲ ਦੀ ਵੱਡੀ ਸੰਭਾਵਨਾ ਹੈ ਜਿਸ ਨੂੰ ਆਉਣ ਵਾਲੇ ਸਮੇ ਵਿਚ ਕੱਢਿਆ ਜਾਵੇਗਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੈਂਟਰ ਦੇ ਜਾਬਰ ਹੁਕਮਰਾਨਾਂ ਨੂੰ ਇਹ ਸਪੱਸਟ ਕਰਦਾ ਹੈ ਕਿ ਜੇਕਰ ਪੰਜਾਬ ਦੀ ਧਰਤੀ ਦੇ ਮੋਗਾ, ਮੁਕਤਸਰ, ਜਲੰਧਰ...