ਝਾੜੂ ਪਾਰਟੀ ਬਣੀ ਡਾਂਗਾਂ ਵਾਲੀ ਖ਼ੂਨ ਪੀਣੀ ਸਰਕਾਰ
ਆਮ ਆਦਮੀ ਪਾਰਟੀ ਨੂੰ ਹੁਣ ਆਪਣਾ ਨਾਂ ਬਦਲ ਕੇ ਡੰਡੇਮਾਰ-ਲੱਠਮਾਰ ਅਤੇ ਖ਼ੂਨ ਪੀਣੀ ਪਾਰਟੀ ਰੱਖ ਲੈਣਾ ਚਾਹੀਦਾ ਹੈ ਕਿਉਂਕਿ ਆਪਣੇ ਹੱਕ ਮੰਗ ਰਹੇ ਪੰਜਾਬੀਆਂ ਉੱਤੇ ਭਗਵੰਤ ਮਾਨ ਦੀ ਸਰਕਾਰ ਨਿੱਤ ਦਿਨ ਡੰਡੇ ਵਰ੍ਹਾ ਰਹੀ ਹੈ। ਕਦੇ ਅਧਿਆਪਕ ਕੁੱਟੇ ਜਾਂਦੇ ਨੇ, ਕਦੇ ਕਿਸਾਨ ਕੁੱਟੇ ਜਾਂਦੇ ਨੇ, ਕਦੇ ਸਫ਼ਾਈ ਸੇਵਕ ਕੁੱਟੇ ਜਾਂਦੇ ਨੇ ਤੇ ਕਦੇ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਪੰਥ-ਪ੍ਰਸਤ ਸਿੱਖ ਕੁੱਟੇ ਜਾਂਦੇ ਨੇ। ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਅਤੇ ਕੇਜਰੀਵਾਲ ਆਖਦੇ ਸੀ ਕਿ ਅਸੀਂ ਬਦਲਾਅ ਲਿਆਵਾਂਗੇ...