ਕਾਂਗਰਸ ਦੀ ਪੱਟੀ ਰੈਲੀ ਨੇ ਬਰਸਾਤ ਦੇ ਵਿੱਚ ਵੀ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ,2027 ਵਿੱਚ ਬਣੇਗੀ ਕਾਂਗਰਸ ਸਰਕਾਰ 'ਰਾਜਾ ਵੜਿੰਗ
ਤਰਨ ਤਾਰਨ 27 ਫਰਵਰੀ (ਜੁਗਰਾਜ ਸਿੰਘ ਸਰਹਾਲੀ) ਕਾਂਗਰਸ ਦੀ ਪੱਟੀ ਰੈਲੀ, ਜੋ ਕਿ ਭਾਰੀ ਬਰਸਾਤ ਦੇ ਦੌਰਾਨ ਹੋਈ, ਨੇ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਰੈਲੀ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਕੱਠੇ ਹੋ ਕੇ 2027 ਵਿੱਚ ਕਾਂਗਰਸ ਸਰਕਾਰ ਦੀ ਵਾਪਸੀ ਦਾ ਸਖ਼ਤ ਸੰਦੇਸ਼ ਦਿੱਤਾ। ਚਰਨਜੀਤ ਸਿੰਘ ਚੰਨੀ ਨੇ ਆਪਣੀ ਭਾਸ਼ਣ ਵਿੱਚ ਕਿਹਾ ਕਿ "ਮੈਂ ਪਾਰਲੀਮੈਂਟ ਕਮੇਟੀ...