26 October 2026 ਦੀਆਂ ਖ਼ਬਰਾਂ

20 published stories
ਅਰੁਣਾਚਲ ਪ੍ਰਦੇਸ਼ ਵਿੱਚ ਚੀਨੀ ਕਬਜ਼ੇ ਦਾ ਦਾਅਵਾ ਕਰਨ ਵਾਲੀ ਵਾਇਰਲ ਵੀਡੀਓ ਫ਼ਰਜ਼ੀ, ਭਾਰਤੀ ਫ਼ੌਜ ਨੇ ਕੀਤਾ ਖੰਡਨ

ਅਰੁਣਾਚਲ ਪ੍ਰਦੇਸ਼ ਵਿੱਚ ਚੀਨੀ ਕਬਜ਼ੇ ਦਾ ਦਾਅਵਾ ਕਰਨ ਵਾਲੀ ਵਾਇਰਲ ਵੀਡੀਓ ਫ਼ਰਜ਼ੀ, ਭਾਰਤੀ ਫ਼ੌਜ ਨੇ ਕੀਤਾ ਖੰਡਨ

Oct 26, 2026 10:04 PM (Asia/Kolkata)

ਲੈਫਟੀਨੈਂਟ ਜਨਰਲ ਗਿਰੀਸ਼ ਕਾਲੀਆ ਦੇ ਨਾਂ ’ਤੇ AI ਰਾਹੀਂ ਤਿਆਰ ਕੀਤਾ ਗਿਆ ਝੂਠਾ ਬਿਆਨ; ਤਿੰਨ ਸਾਲ ਪੁਰਾਣੀ ਪ੍ਰੈੱਸ ਕਾਨਫਰੰਸ ਦੀ ਵੀਡੀਓ ਨਾਲ ਕੀਤੀ ਛੇੜਛਾੜਭਾਰਤ-ਚੀਨ ਸਰਹੱਦ ’ਤੇ ਤਣਾਅ ਦੀਆਂ ਖ਼ਬਰਾਂ ਦਰਮਿਆਨ ਸੋਸ਼ਲ ਮੀਡੀਆ ’ਤੇ ਫੈਲੀ ਗੁੰਮਰਾਹਕੁੰਨ ਜਾਣਕਾਰੀਨਵੀਂ ਦਿੱਲੀ, 26 ਅਕਤੂਬਰ 2026 (ਨਜ਼ਰਾਨਾ ਟਾਈਮਜ਼ | ਵਿਸ਼ੇਸ਼ ਰਿਪੋਰਟ)ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕਿਆਂ ਵਿੱਚ ਚੀਨੀ ਫ਼ੌਜ ਦੇ ਕਥਿਤ ਕਬਜ਼ੇ ਸਬੰਧੀ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀ ਲੈਫਟੀਨੈਂਟ ਜਨਰਲ ਗਿਰੀਸ਼ ਕਾਲੀਆ ਦੇ...

ਹਲਕਾ ਸ਼ਾਮ ਚੁਰਾਸੀ ਦੇ ਵੱਖ-ਵੱਖ ਪਿੰਡਾਂ ਵਿੱਚ ਭਾਈ ਸੱਜਣ ਦੀ ਅਗਵਾਈ ਹੇਠ ਹੋਏ ਝਾੜੂ ਫੂਕ ਪ੍ਰਦਰਸ਼ਨ : ਭਾਈ ਭੁਪਿੰਦਰ ਸਿੰਘ ਸੱਜਣ

ਹਲਕਾ ਸ਼ਾਮ ਚੁਰਾਸੀ ਦੇ ਵੱਖ-ਵੱਖ ਪਿੰਡਾਂ ਵਿੱਚ ਭਾਈ ਸੱਜਣ ਦੀ ਅਗਵਾਈ ਹੇਠ ਹੋਏ ਝਾੜੂ ਫੂਕ ਪ੍ਰਦਰਸ਼ਨ : ਭਾਈ ਭੁਪਿੰਦਰ ਸਿੰਘ ਸੱਜਣ

Oct 26, 2026 09:05 PM (Asia/Kolkata)

ਹੁਸ਼ਿਆਰਪੁਰ 26 ਅਕਤੂਬਰ , ਭਾਈ ਰਣਜੀਤ ਸਿੰਘ ਖਾਲਸਾ  ਭਾਈ ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਮਾਨਸਾ ਵਿਖੇ ਭਾਈ ਝੋਟੇ ਲਈ ਇਨਸਾਫ਼ ਅਤੇ ਹੋਰ ਵੱਖ-ਵੱਖ ਮੰਗਾਂ ਨੂੰ ਲੈ ਕੇ ਵੱਡੇ ਪੱਧਰ ’ਤੇ ਸੰਘਰਸ਼ ਚੱਲ ਰਿਹਾ ਹੈ। ਬੀਤੇ ਕੱਲ੍ਹ ਐਕਸ਼ਨ ਕਮੇਟੀ ਮਾਨਸਾ ਵੱਲੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਝਾੜੂ ਫੂਕ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਵੱਖ-ਵੱਖ ਧਿਰਾਂ ਅਤੇ ਜਥੇਬੰਦੀਆਂ ਨੇ ਭਰਵਾਂ ਸਮਰਥਨ ਦਿੱਤਾ।...

ਪਿੰਡ ਬੰਬੀਵਾਲ ਵਿੱਚ ਮੀਰੀ ਪੀਰੀ ਗਤਕਾ ਅਖਾੜੇ ਦੀ ਸ਼ਾਖਾ ਖੋਲ੍ਹੀ

ਪਿੰਡ ਬੰਬੀਵਾਲ ਵਿੱਚ ਮੀਰੀ ਪੀਰੀ ਗਤਕਾ ਅਖਾੜੇ ਦੀ ਸ਼ਾਖਾ ਖੋਲ੍ਹੀ

Oct 26, 2026 08:48 PM (Asia/Kolkata)

ਜਲੰਧਰ, 26 ਅਕਤੂਬਰ , ਨਜ਼ਰਾਨਾ ਟਾਈਮਜ਼ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਆਗੂ ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੇ ਪਿੰਡ ਬੰਬੀਵਾਲ ਵਿੱਚ ਮੀਰੀ ਪੀਰੀ ਗਤਕਾ ਅਖਾੜੇ ਦੀ ਨਵੀਂ ਸ਼ਾਖਾ ਖੋਲ੍ਹੀ ਗਈ ਹੈ। ਇਸ ਦੀ ਜ਼ਿੰਮੇਵਾਰੀ ਭਾਈ ਦਿਲ ਸਰਤਾਜ ਸਿੰਘ ਅਤੇ ਉਨ੍ਹਾਂ ਦੇ ਭਰਾ ਭਾਈ ਜਗਰੂਪ ਸਿੰਘ ਨੂੰ ਸੌਂਪੀ ਗਈ ਹੈ। ਦੋਵਾਂ ਸਿੰਘਾਂ ਨੂੰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਅਤੇ ਦਮਦਮੀ ਟਕਸਾਲ ਗਤਕਾ ਅਖਾੜੇ ਵਿੱਚ...

ਤਹਿਰਾਨ ਵਿੱਚ ਇਰਾਨ, ਸਾਊਦੀ ਅਰਬ, ਪਾਕਿਸਤਾਨ ਤੇ ਤੁਰਕੀ ਦੀ ਉੱਚ ਪੱਧਰੀ ਬੈਠਕ, ਖੇਤਰੀ ਤਣਾਅ ਘਟਾਉਣ ’ਤੇ ਚਰਚਾ

ਤਹਿਰਾਨ ਵਿੱਚ ਇਰਾਨ, ਸਾਊਦੀ ਅਰਬ, ਪਾਕਿਸਤਾਨ ਤੇ ਤੁਰਕੀ ਦੀ ਉੱਚ ਪੱਧਰੀ ਬੈਠਕ, ਖੇਤਰੀ ਤਣਾਅ ਘਟਾਉਣ ’ਤੇ ਚਰਚਾ

Oct 26, 2026 08:43 PM (Asia/Kolkata)

ਤਹਿਰਾਨ, 26 ਅਕਤੂਬਰ (ਨਜ਼ਰਾਨਾ ਟਾਈਮਜ਼): ਸਾਊਦੀ ਅਰਬ, ਪਾਕਿਸਤਾਨ ਅਤੇ ਤੁਰਕੀ ਦੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਨੇ ਸੋਮਵਾਰ ਨੂੰ ਤਹਿਰਾਨ ਵਿੱਚ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਅਤੇ ਉੱਚ ਸੁਰੱਖਿਆ ਅਧਿਕਾਰੀ ਮੋਹਸਿਨ ਰਜ਼ਾਈ ਨਾਲ ਖੇਤਰੀ ਤਣਾਅ ਘਟਾਉਣ ਲਈ ਗੱਲਬਾਤ ਕੀਤੀ। ਮੱਕਾ ਰੱਖਿਆ ਗੱਠਜੋੜ ਦੇ ਤਿੰਨਾਂ ਦੇਸ਼ਾਂ ਅਤੇ ਇਰਾਨ ਵਿਚਾਲੇ ਇਹ ਅਹਿਮ ਉੱਚ ਪੱਧਰੀ ਸੰਪਰਕ ਰਿਹਾ।ਵਫ਼ਦ ਵਿੱਚ ਸਾਊਦੀ ਰੱਖਿਆ ਮੰਤਰੀ ਪ੍ਰਿੰਸ ਖਾਲਿਦ ਬਿਨ ਸਲਮਾਨ, ਪਾਕਿਸਤਾਨ ਦੇ ਰੱਖਿਆ ਬਲਾਂ ਦੇ ਮੁਖੀ ਅਤੇ...

ਮਹਾਰਿਸ਼ੀ ਸ੍ਰੀ ਵਾਲਮੀਕ ਭਵਨ ਸੈਦਪੁਰ ਦੇ ਸੈਂਡ ਅਤੇ ਵਾਲਮੀਕ ਭਵਨ ਸੰਬੰਧੀ ਹੋਰ ਵੀ ਕੰਮਾਂ ਨੂੰ ਜਲਦੀ ਕੀਤਾ ਜਾਵੇਗਾ ਪੂਰਾ : ਵਿਧਾਇਕ ਕੁਲਵੰਤ ਸਿੰਘ

ਮਹਾਰਿਸ਼ੀ ਸ੍ਰੀ ਵਾਲਮੀਕ ਭਵਨ ਸੈਦਪੁਰ ਦੇ ਸੈਂਡ ਅਤੇ ਵਾਲਮੀਕ ਭਵਨ ਸੰਬੰਧੀ ਹੋਰ ਵੀ ਕੰਮਾਂ ਨੂੰ ਜਲਦੀ ਕੀਤਾ ਜਾਵੇਗਾ ਪੂਰਾ : ਵਿਧਾਇਕ ਕੁਲਵੰਤ ਸਿੰਘ

Oct 26, 2026 08:38 PM (Asia/Kolkata)

ਭਗਵਾਨ ਸ੍ਰੀ ਵਾਲਮੀਕ ਜੈੰਅੰਤੀ ਮੌਕੇ ਹਲਕਾ ਮੋਹਾਲੀ 'ਚ ਹੋਏ ਵੱਖ-ਵੱਖ ਧਾਰਮਿਕ ਸਮਾਗਮਾਂ 'ਚ ਵਿਧਾਇਕ ਸ. ਕੁਲਵੰਤ ਸਿੰਘ ਅਤੇ ਮੇਅਰ ਸ.ਸਰਬਜੀਤ ਸਿੰਘ ਸਮਾਣਾ ਨੇ ਕੀਤੀ ਸ਼ਮੂਲੀਅਤ...ਸਾਹਿਬਜ਼ਾਦਾ ਅਜੀਤ ਸਿੰਘ ਨਗਰ 26 ਅਕਤੂਬਰ,(ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਮਹਾਰਿਸ਼ੀ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਹਾਲੀ ਵਿਧਾਨ ਸਭਾ ਹਲਕੇ ਵਿੱਚ ਵੱਡੇ ਪੱਧਰ 'ਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਵੱਖ-ਵੱਖ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਕੀਤਾ ਗਿਆ।...

ਸ਼ਹੀਦ ਭਾਈ ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਅਤੇ ਨੌਜਵਾਨਾਂ ਦੀ ਚੜ੍ਹਦੀ ਕਲਾ ਲਈ 28 ਅਕਤੂਬਰ ਨੂੰ ਸਮੂਹ ਗੁਰਦੁਆਰਾ ਸਾਹਿਬਾਨ 'ਚ ਹੋਵੇਗੀ ਅਰਦਾਸ

ਸ਼ਹੀਦ ਭਾਈ ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਅਤੇ ਨੌਜਵਾਨਾਂ ਦੀ ਚੜ੍ਹਦੀ ਕਲਾ ਲਈ 28 ਅਕਤੂਬਰ ਨੂੰ ਸਮੂਹ ਗੁਰਦੁਆਰਾ ਸਾਹਿਬਾਨ 'ਚ ਹੋਵੇਗੀ ਅਰਦਾਸ

Oct 26, 2026 07:16 PM (Asia/Kolkata)

ਅੰਮ੍ਰਿਤਸਰ, 26 ਅਕਤੂਬਰ- ਕੰਵਰ ਪ੍ਰਤਾਪ ਸਿੰਘ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਸ਼ਹੀਦ ਹੋਏ ਸ. ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਚੜ੍ਹਦੀ ਕਲਾ, ਸੁਨਹਿਰੇ ਭਵਿੱਖ ਅਤੇ ਨਸ਼ਾ ਮੁਕਤ ਪੰਜਾਬ ਦੀ ਕਾਮਨਾ ਲਈ 28 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ ਅਰਦਾਸ ਸਮਾਗਮ ਕੀਤੇ ਜਾਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਬਲਵਿੰਦਰ...

ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਸ਼ਹੀਦੀ ਸਮਾਗਮ 'ਚ ਪੰਥਕ ਆਗੂਆਂ ਵੱਲੋਂ ਮਾਤਾ ਸੁਰਜੀਤ ਕੌਰ ਤੇ ਭਰਾਤਾ ਜਸਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ

ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਸ਼ਹੀਦੀ ਸਮਾਗਮ 'ਚ ਪੰਥਕ ਆਗੂਆਂ ਵੱਲੋਂ ਮਾਤਾ ਸੁਰਜੀਤ ਕੌਰ ਤੇ ਭਰਾਤਾ ਜਸਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ

Oct 26, 2026 06:52 PM (Asia/Kolkata)

ਖ਼ਾਲਿਸਤਾਨ ਦੇ ਸ਼ਹੀਦਾਂ ਨੂੰ ਸਦਾ ਯਾਦ ਰੱਖੇਗੀ ਕੌਮ : ਪੰਥਕ ਬੁਲਾਰੇ ਅੰਮ੍ਰਿਤਸਰ, 26 ਅਕਤੂਬਰ (ਮਨਪ੍ਰੀਤ ਸਿੰਘ ਆਜ਼ਾਦ): ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਅਰੰਭੇ ਖਾਲਿਸਤਾਨ ਦੇ ਹਥਿਆਰਬੰਦ ਸੰਘਰਸ਼ 'ਚ ਜੂਝ ਕੇ ਸ਼ਹੀਦ ਹੋਏ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਜੁਝਾਰੂ-ਜਰਨੈਲ ਅਮਰ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੀ ਯਾਦ ਵਿੱਚ ਸਲਾਨਾ ਸ਼ਹੀਦੀ ਸਮਾਗਮ ਅੱਜ...

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਨਾਰਵੇ ’ਚ ਸਿੱਖਾਂ ਨੂੰ ਏਕਤਾ ਬਣਾਈ ਰੱਖਣ ਅਤੇ ਬੱਚਿਆਂ ਦੀ ਸਿੱਖੀ ਪਛਾਣ ਵੱਲ ਵਿਸ਼ੇਸ਼ ਧਿਆਨ ਦੇਣ ਦਾ ਸੰਦੇਸ਼

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਨਾਰਵੇ ’ਚ ਸਿੱਖਾਂ ਨੂੰ ਏਕਤਾ ਬਣਾਈ ਰੱਖਣ ਅਤੇ ਬੱਚਿਆਂ ਦੀ ਸਿੱਖੀ ਪਛਾਣ ਵੱਲ ਵਿਸ਼ੇਸ਼ ਧਿਆਨ ਦੇਣ ਦਾ ਸੰਦੇਸ਼

Oct 26, 2026 06:39 PM (Asia/Kolkata)

ਨਾਰਵੇ ਦੀ ਸਿੱਖ ਸੰਗਤ ਨੂੰ ਸਿੱਖੀ ਪਛਾਣ ਕਾਇਮ ਰੱਖਣ, ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੀ ਪਾਲਣਾ ਕਰਨ ਅਤੇ ਪੰਜਾਬ ਨਾਲ ਸਾਂਝ ਮਜ਼ਬੂਤ ਕਰਨ ਦਾ ਸੱਦਾਓਸਲੋ, ਨਾਰਵੇ, 26 ਅਕਤੂਬਰ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਾਰਵੇ ਦੇ ਓਸਲੋ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ...

ਪੰਜਾਬ ਦੀਆਂ 40 ਯੂਨੀਵਰਸਿਟੀਆਂ ਦੇ 80 ਵਿਦਿਆਰਥੀ ਅੰਤਰ-ਧਾਰਮਿਕ ਸਦਭਾਵਨਾ ਦੇ ਦੂਤ ਚੁਣੇ: ਰਮੇਸ਼ ਸਿੰਘ ਅਰੋੜਾ

ਪੰਜਾਬ ਦੀਆਂ 40 ਯੂਨੀਵਰਸਿਟੀਆਂ ਦੇ 80 ਵਿਦਿਆਰਥੀ ਅੰਤਰ-ਧਾਰਮਿਕ ਸਦਭਾਵਨਾ ਦੇ ਦੂਤ ਚੁਣੇ: ਰਮੇਸ਼ ਸਿੰਘ ਅਰੋੜਾ

Oct 26, 2026 06:08 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼): ਪੰਜਾਬ ਦੇ ਘੱਟਗਿਣਤੀ ਮਾਮਲਿਆਂ ਬਾਰੇ ਸੂਬਾਈ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਕਿਹਾ ਹੈ ਕਿ ਸੂਬੇ ਦੀਆਂ 40 ਯੂਨੀਵਰਸਿਟੀਆਂ ਵਿੱਚੋਂ 80 ਵਿਦਿਆਰਥੀਆਂ ਨੂੰ ਅੰਤਰ-ਧਾਰਮਿਕ ਵਿਦਿਆਰਥੀ ਦੂਤ ਚੁਣਿਆ ਗਿਆ ਹੈ। ਇਹ ਵਿਦਿਆਰਥੀ ਆਪਣੇ ਅਦਾਰਿਆਂ ਵਿੱਚ ਸ਼ਾਂਤੀ, ਸਹਿਣਸ਼ੀਲਤਾ, ਆਪਸੀ ਸਤਿਕਾਰ ਅਤੇ ਵੱਖ-ਵੱਖ ਧਰਮਾਂ ਬਾਰੇ ਸਮਝ ਵਧਾਉਣ ਲਈ ਕੰਮ ਕਰਨਗੇ।ਉਹ ਪੰਜਾਬ ਦੇ ਮਨੁੱਖੀ ਅਧਿਕਾਰ ਅਤੇ ਘੱਟਗਿਣਤੀ ਮਾਮਲਿਆਂ ਬਾਰੇ ਵਿਭਾਗ ਵੱਲੋਂ ਅੰਤਰ-ਧਾਰਮਿਕ ਵਿਦਿਆਰਥੀ ਦੂਤ ਪ੍ਰੋਗਰਾਮ...

ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਦੀ ਝੋਲੀ ਪਿਆ ਸ੍ਰ. ਸ਼ੰਕਰ ਸਿੰਘ ਪਰਵਾਨਾ ਯਾਦਗਾਰੀ ਐਵਾਰਡ 2026

ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਦੀ ਝੋਲੀ ਪਿਆ ਸ੍ਰ. ਸ਼ੰਕਰ ਸਿੰਘ ਪਰਵਾਨਾ ਯਾਦਗਾਰੀ ਐਵਾਰਡ 2026

Oct 26, 2026 05:55 PM (Asia/Kolkata)

ਕਪੂਰਥਲਾ 26 ਅਕਤੂਬਰ ਗੌਰਵ ਮੜੀਆ  ਸਾਹਿਤ ਸਭਾ ਬਾਬਾ ਬਕਾਲਾ ਸਾਹਿਬ, ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਪ੍ਰਧਾਨ ਸਿਰਜਣਾ ਕੇਂਦਰ (ਰਜਿ.) ਵਿਰਸਾ ਵਿਹਾਰ ਕਪੂਰਥਲਾ, ਜ਼ਿਲ੍ਹਾ ਚੇਅਰਮੈਨ "ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਕਪੂਰਥਲਾ" 'ਤੇ ਪੰਜਾਬ ਸਰਕਾਰ ਦੇ ਸਿੱਖਿਆ ਖੇਤਰ ਦੇ ਸੂਬਾ ਪੱਧਰੀ ਅਦਾਰੇ "ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਚੰਡੀਗੜ੍ਹ" ਦੀ ਕੈਬਨਿਟ ਕਮੇਟੀ ਦੇ ਮੈਂਬਰ ਦਾ ਸ੍ਰ. ਸ਼ੰਕਰ ਸਿੰਘ ਪਰਵਾਨਾ ਯਾਦਗਾਰੀ...

ਡਾ: ਜਸਦੀਪ ਸਿੰਘ ਜੱਸੀ’  ‘ਚੈਂਪੀਅਨ ਆਫ਼ ਇਨਕਲੂਜ਼ਨ ਐਂਡ ਕਮਿਊਨਿਟੀ ਇੰਪੈਕਟ ਐਵਾਰਡ’ ਨਾਲ ਸਨਮਾਨਿਤ

ਡਾ: ਜਸਦੀਪ ਸਿੰਘ ਜੱਸੀ’  ‘ਚੈਂਪੀਅਨ ਆਫ਼ ਇਨਕਲੂਜ਼ਨ ਐਂਡ ਕਮਿਊਨਿਟੀ ਇੰਪੈਕਟ ਐਵਾਰਡ’ ਨਾਲ ਸਨਮਾਨਿਤ

Oct 26, 2026 05:51 PM (Asia/Kolkata)

ਜਾਰਡੀਨ ਸਪੀਅਰਜ਼ ਔਟਿਜ਼ਮ ਫਾਊਂਡੇਸ਼ਨ ਨੇ ਕੀਤਾ ਡਾ. ਜੈਸੀ ਨੂੰ ਸਨਮਾਨਿਤ  ਵਾਸ਼ਿੰਗਟਨ, 26 ਅਕਤੂਬਰ  ਗੌਰਵ ਮੜੀਆ  ਅਮਰੀਕਾ ਵਿੱਚ ਸਮਾਜ ਸੇਵਾ ਅਤੇ ਭਾਈਚਾਰਕ ਭਲਾਈ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਡਾ: ਜਸਦੀਪ ਸਿੰਘ ਜੱਸੀ’  ਨੂੰ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ‘ਸੈਂਟਰ ਫਾਰ ਸੋਸ਼ਲ ਚੇਂਜ’ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਤੇ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ‘ਸਿੱਖਸ ਆਫ਼ ਅਮਰੀਕਾ’ ਦੇ ਚੇਅਰਮੈਨ ਡਾ: ਜੱਸੀ’  ਨੂੰ ਇਹ ਸਨਮਾਨ 17...

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਦੇ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਲਈ ਸਬ-ਕਮੇਟੀ ਦੀ ਹੋਈ ਇਕੱਤਰਤਾ

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਦੇ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਲਈ ਸਬ-ਕਮੇਟੀ ਦੀ ਹੋਈ ਇਕੱਤਰਤਾ

Oct 26, 2026 05:45 PM (Asia/Kolkata)

12 ਨਵੰਬਰ ਨੂੰ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਹੋਏਗਾ ਸੈਮੀਨਾਰ, ਹੋਰ ਵੱਖ-ਵੱਖ ਥਾਵਾਂ ’ਤੇ ਵੀ ਕਰਵਾਏ ਜਾਣਗੇ ਸੈਮੀਨਾਰ ਤੇ ਗੁਰਮਤਿ ਸਮਾਗਮਅੰਮ੍ਰਿਤਸਰ, 26 ਅਕਤੂਬਰ-ਕੰਵਰ ਪਰਤਾਪ ਸਿੰਘ / ਤਾਜੀਮਨੂਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ ਕੀਤੇ ਜਾਣ ਵਾਲੇ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਲਈ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬ-ਕਮੇਟੀ...

ਮਿਸਲ ਬਾਬਾ ਹਨੂੰਮਾਨ ਸਿੰਘ ਜੀ ਵੱਲੋਂ ਭਾਈ ਗੁਰਦੀਪ ਸਿੰਘ ਲੋਹਾਰਾ ਲੁਧਿਆਣਾ ਦੇ ਜ਼ਿਲ੍ਹਾ ਜਥੇਦਾਰ ਨਿਯੁਕਤ

ਮਿਸਲ ਬਾਬਾ ਹਨੂੰਮਾਨ ਸਿੰਘ ਜੀ ਵੱਲੋਂ ਭਾਈ ਗੁਰਦੀਪ ਸਿੰਘ ਲੋਹਾਰਾ ਲੁਧਿਆਣਾ ਦੇ ਜ਼ਿਲ੍ਹਾ ਜਥੇਦਾਰ ਨਿਯੁਕਤ

Oct 26, 2026 05:40 PM (Asia/Kolkata)

ਲੁਧਿਆਣਾ, 26 ਅਕਤੂਬਰ, ਨਜ਼ਰਾਨਾ ਟਾਯਮਸ , ਮਿਸਲ ਬਾਬਾ ਹਨੂੰਮਾਨ ਸਿੰਘ ਜੀ ਵੱਲੋਂ ਭਾਈ ਗੁਰਦੀਪ ਸਿੰਘ ਲੋਹਾਰਾ ਨੂੰ ਲੁਧਿਆਣਾ ਜ਼ਿਲ੍ਹੇ ਦਾ ਜਥੇਦਾਰ ਥਾਪਿਆ ਗਿਆ ਹੈ। ਸ੍ਰੀ ਅਕਾਲ ਪੁਰਖ ਮਹਾਰਾਜ ਦੀ ਅਪਾਰ ਕਿਰਪਾ, ਧੰਨ-ਧੰਨ ਬਾਬਾ ਬੁੱਢਾ ਜੀ ਅਤੇ ਬਾਬਾ ਸਾਹਿਬ ਸਿੰਘ ਜੀ ਦੀ ਪਰੰਪਰਾ ਅਨੁਸਾਰ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਅਕਾਲੀ ਅਤੇ ਜਥੇਦਾਰ ਬਾਬਾ ਮਲਕੀਤ ਸਿੰਘ ਜੀ ਅਕਾਲੀ ਦੇ ਆਸ਼ੀਰਵਾਦ ਨਾਲ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਪਿਛਲੇ ਦਿਨੀਂ 30 ਸਤੰਬਰ 2026 ਨੂੰ ਸੌਂਪੀ ਗਈ ਹੈ। ਇਸ ਮੌਕੇ...

ਦੋ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਵਾਪਰਿਆ ਘਟਨਾਕ੍ਰਮ ਅਕਾਲੀ ਦਲ ਦੀ ਪੁਨਰ-ਸੁਰਜੀਤੀ ਅਤੇ ਪੰਥਕ ਏਕਤਾ ਲਈ ਹੀ ਸੀ- ਗਿਆਨੀ ਹਰਪ੍ਰੀਤ ਸਿੰਘ।

ਦੋ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਵਾਪਰਿਆ ਘਟਨਾਕ੍ਰਮ ਅਕਾਲੀ ਦਲ ਦੀ ਪੁਨਰ-ਸੁਰਜੀਤੀ ਅਤੇ ਪੰਥਕ ਏਕਤਾ ਲਈ ਹੀ ਸੀ- ਗਿਆਨੀ ਹਰਪ੍ਰੀਤ ਸਿੰਘ।

Oct 26, 2026 05:31 PM (Asia/Kolkata)

ਚੰਡੀਗੜ੍ਹ , 26 ਅਕਤੂਬਰ ,ਮੰਗਤ ਸਿੰਘ ਸਾਇਦਪੁਰ , ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਾਪਰਿਆ ਸਾਰਾ ਘਟਨਾਕ੍ਰਮ ਪੰਜਾਬ ਦੀ ਖੇਤਰੀ ਅਤੇ ਪੰਥਕ ਪਾਰਟੀ ਦੀ ਪੁਨਰ-ਸੁਰਜੀਤੀ ਵਾਸਤੇ ਹੀ ਸੀ। ਪਰ ਕੁਝ ਮਰਿਆਦਾ ਤੋਂ ਮੁਨਕਰ ਲੋਕਾਂ ਨੇ ਇਸ ਸਾਰੀ ਪ੍ਰਕਿਰਿਆ ਨੂੰ ਤਾਰਪੀਡੋ ਕਰਨ ਲਈ ਪੰਜ ਸਿੰਘ ਸਾਹਿਬਾਨ ਨੂੰ ਹੀ ਸਾਜ਼ਿਸ਼ੀ ਗਰਦਾਨ ਕੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਅਤੇ...

ਮੁਲਾਜ਼ਮਾਂ ਦੀਆਂ ਹੜਤਾਲਾਂ ਅਤੇ ਸਰਕਾਰੀ ਛੁੱਟੀਆਂ ਕਾਰਨ ਲੋਕਾਂ ਦੇ ਕੰਮ ਪ੍ਰਭਾਵਿਤ,ਸਰਕਾਰ ਬੇਖ਼ਬਰ -: ਇੰਜ ਸ਼ੇਰਗਿੱਲ

ਮੁਲਾਜ਼ਮਾਂ ਦੀਆਂ ਹੜਤਾਲਾਂ ਅਤੇ ਸਰਕਾਰੀ ਛੁੱਟੀਆਂ ਕਾਰਨ ਲੋਕਾਂ ਦੇ ਕੰਮ ਪ੍ਰਭਾਵਿਤ,ਸਰਕਾਰ ਬੇਖ਼ਬਰ -: ਇੰਜ ਸ਼ੇਰਗਿੱਲ

Oct 26, 2026 03:22 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾ ਅਦਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਲਗਾਤਾਰ ਹੜਤਾਲਾਂ ਅਤੇ ਸਰਕਾਰੀ ਛੁੱਟੀਆਂ ਕਾਰਨ ਲੋਕਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ। ਸਰਕਾਰ ਬੇਖ਼ਬਰ ਹੈ।ਇੰਜ ਸ਼ੇਰਗਿੱਲ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲਟਕਾਉਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਵੱਡੀ ਭੁੱਲ ਹੈ। ਜਦੋਂ ਸਰਕਾਰਾਂ ਵਲੋਂ...

ਕਾਂਗਰਸ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਅਤੇ ਖੜਗੇ ਨੂੰ ਆਪਣੇ ਸ਼ਬਦਾਂ ਲਈ ਅਫ਼ਸੋਸ ਪ੍ਰਗਟ ਕਰਨਾ ਚਾਹੀਦਾ ਹੈ-ਖੋਜੇਵਾਲ

ਕਾਂਗਰਸ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਅਤੇ ਖੜਗੇ ਨੂੰ ਆਪਣੇ ਸ਼ਬਦਾਂ ਲਈ ਅਫ਼ਸੋਸ ਪ੍ਰਗਟ ਕਰਨਾ ਚਾਹੀਦਾ ਹੈ-ਖੋਜੇਵਾਲ

Oct 26, 2026 02:37 PM (Asia/Kolkata)

ਸਾਰੀ ਮਰਿਯਾਦਾ ਤਾਰ ਤਾਰ ਕਰ ਦਿੱਤੀ,ਖੜਗੇ ਦੇ ਮੋਦੀ ਦੇ ਪਿਤਾ ਵੀ ਜਾਣਗੇ ਦੇ ਬਿਆਨ ਤੇ ਭੜਕੇ , ਭਾਜਪਾ ਨੇਤਾ ਖੋਜੇਵਾਲ ਕਪੂਰਥਲਾ 26 ਅਕਤੂਬਰ ਗੌਰਵ ਮੜੀਆ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਪਟਨਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਰਗੀ ਪਿਤਾ ਬਾਰੇ ਕੀਤੀ ਗਈ ਟਿੱਪਣੀ ਨੂੰ ਬਹੁਤ ਨਿੰਦਣਯੋਗ ਦੱਸਦਿਆਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਇਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ।ਸੋਮਵਾਰ ਨੂੰ ਖੋਜੇਵਾਲ ਪਿੰਡ ਵਿੱਚ ਇੱਕ...

ਸਿਆਸੀ ਦਖਲ ਅੰਦਾਜੀ ਕਰਕੇ ਪਿੰਡਾਂ ਦੇ ਲੋਕਾਂ ਦੀਆਂ ਆਪਣੀਆਂ ਚੁਣੀਆਂ ਜਾਣ ਵਾਲੀਆਂ ਸੰਸਥਾਵਾਂ ਵਿਚ ਦਖਲ ਅੰਦਾਜੀ ਕਰਕੇ ਧੜੇਬੰਦੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ – ਸਾਧੂ ਸਿੰਘ ਸ਼ਾਹ / ਸੁਖਰਾਜ ਸਿੰਘ ਮੁਛੱਲ।

ਸਿਆਸੀ ਦਖਲ ਅੰਦਾਜੀ ਕਰਕੇ ਪਿੰਡਾਂ ਦੇ ਲੋਕਾਂ ਦੀਆਂ ਆਪਣੀਆਂ ਚੁਣੀਆਂ ਜਾਣ ਵਾਲੀਆਂ ਸੰਸਥਾਵਾਂ ਵਿਚ ਦਖਲ ਅੰਦਾਜੀ ਕਰਕੇ ਧੜੇਬੰਦੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ – ਸਾਧੂ ਸਿੰਘ ਸ਼ਾਹ / ਸੁਖਰਾਜ ਸਿੰਘ ਮੁਛੱਲ।

Oct 26, 2026 12:43 PM (Asia/Kolkata)

ਟਾਂਗਰਾ – ਸੁਰਜੀਤ ਸਿੰਘ ਖਾਲਸਾਪਿੰਡਾਂ ਦੀਆਂ ਦੀਆਂ ਸਹਿਕਾਰੀ ਸੰਭਾਵਾਂ ਬਿਨਾਂ ਕਿਸੇ ਸਿਆਸੀ ਦਖਲ ਅੰਦਾਜੀ ਪਿੰਡਾਂ ਦੇ ਕਿਸਾਨਾਂ ਮੈਂਬਰਾਂ ਦੁਆਰਾ ਚੁਣੀਆਂ ਜਾਣ ਵਾਲੀਆਂ ਸੰਸਥਾਵਾਂ ਦਾ ਸਿਆਸੀ ਕਰਣ ਕਰਕੇ ਧੜੇਬੰਦੀ ਪੈਦਾ ਕੀਤੀ ਜਾ ਰਹੀ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਹਿਕਾਰੀ ਬਹੁ ਮੰਤਵੀ ਸਭਾ ਮੁਛੱਲ ਦੇ ਮੈਂਬਰਾਂ ਮੋਹਤਬਰ ਆਗੂਆਂ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁ ਮੰਤਵੀ ਸੁਹਿਕਾਰੀ ਸਭਾ ਮੁਛੱਲ ਤੇ ਕਾਬਜ ਹੋਣ ਲਈ ਦਖਲ ਅੰਦਾਜੀ ਕਰਕੇ ਗਲਤ ਜੋਨ ਬਣਾਏ ਗਏ ਹਨ।ਇਸ...

ਕਪੂਰਥਲਾ ਵਿਖੇ 1 ਨਵੰਬਰ ਨੂੰ ਹੋਵੇਗਾ ਦੂਜਾ ਕਬੱਡੀ ਚੈਂਪੀਅਨਸ਼ਿਪ ਕੱਪ, ਪਹਿਲੇ ਇਨਾਮ ਵਜੋਂ 8 ਲੱਖ ਤੇ ਦੂਜੇ ਇਨਾਮ ਵਜੋਂ ਮਿਲਣਗੇ 5 ਲੱਖ ਰੁਪਏ

ਕਪੂਰਥਲਾ ਵਿਖੇ 1 ਨਵੰਬਰ ਨੂੰ ਹੋਵੇਗਾ ਦੂਜਾ ਕਬੱਡੀ ਚੈਂਪੀਅਨਸ਼ਿਪ ਕੱਪ, ਪਹਿਲੇ ਇਨਾਮ ਵਜੋਂ 8 ਲੱਖ ਤੇ ਦੂਜੇ ਇਨਾਮ ਵਜੋਂ ਮਿਲਣਗੇ 5 ਲੱਖ ਰੁਪਏ

Oct 26, 2026 12:17 PM (Asia/Kolkata)

ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਦਿੱਤੇ ਜਾਣਗੇ ਬੁਲੇਟ ਮੋਟਰਸਾਈਕਲ, ਲੜਕੀਆਂ ਦਾ ਸ਼ੋਅ ਮੈਚ ਅਤੇ ਬੱਚਿਆਂ ਦੀਆਂ ਚਾਰ ਟੀਮਾਂ ਵਿਚਕਾਰ ਹੋਣਗੇ ਮੁਕਾਬਲੇਦਰਸ਼ਕਾਂ ਲਈ 10 ਸਾਈਕਲ, 6 ਸਕੂਟਰੀਆਂ, 2 ਮੋਟਰਸਾਈਕਲਾਂ, ਐੱਲ.ਈ.ਡੀ. ਸਮੇਤ ਕਈ ਆਕਰਸ਼ਕ ਇਨਾਮਾਂ ਦਾ ਲੱਕੀ ਡਰਾਅ ਕੱਢਿਆ ਜਾਵੇਗਾਕਪੂਰਥਲਾ 26 ਅਕਤੂਬਰ ਗੌਰਵ ਮੜੀਆ ਖੇਡਾਂ ਨੂੰ ਉਤਸ਼ਾਹਿਤ ਕਰਨ, ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨ ਦੇ...

ਚੌਥੇ  ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

Oct 26, 2026 05:30 AM (Asia/Kolkata)

ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਈਅੰਮ੍ਰਿਤਸਰ, 26 ਅਕਤੂਬਰ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਾਰਿਆਂ, ਜੈਕਾਰਿਆਂ ਅਤੇ ਨਰਸਿੰਙਿਆਂ ਦੀ ਗੂੰਜ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਅਰਦਾਸ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ...

ਚੱਠਾ ਗਲੋਬਲ ਕਮਿਊਨਿਟੀ ਦੇ ਪੰਜਵੇਂ ਮੁਫ਼ਤ ਮੈਡੀਕਲ ਕੈਂਪ ਵਿੱਚ 1,424 ਮਰੀਜ਼ਾਂ ਨੂੰ ਮਿਲੀਆਂ ਸਿਹਤ ਸੇਵਾਵਾਂ

ਚੱਠਾ ਗਲੋਬਲ ਕਮਿਊਨਿਟੀ ਦੇ ਪੰਜਵੇਂ ਮੁਫ਼ਤ ਮੈਡੀਕਲ ਕੈਂਪ ਵਿੱਚ 1,424 ਮਰੀਜ਼ਾਂ ਨੂੰ ਮਿਲੀਆਂ ਸਿਹਤ ਸੇਵਾਵਾਂ

Oct 26, 2026 05:30 AM (Asia/Kolkata)

ਨਜ਼ਰਾਨਾ ਟਾਈਮਜ਼: ਚੱਠਾ ਗਲੋਬਲ ਕਮਿਊਨਿਟੀ (ਸੀਜੀਸੀ) ਵੱਲੋਂ ਲਗਾਏ ਗਏ ਪੰਜਵੇਂ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਵਿੱਚ 1,424 ਮਰੀਜ਼ਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਪ੍ਰਬੰਧਕਾਂ ਅਨੁਸਾਰ, ਕੈਂਪ ਵਿੱਚ 16 ਡਾਕਟਰਾਂ, ਅੱਠ ਪੈਰਾਮੈਡੀਕਲ ਮੁਲਾਜ਼ਮਾਂ ਅਤੇ 45 ਵਲੰਟੀਅਰਾਂ ਨੇ ਸੇਵਾਵਾਂ ਨਿਭਾਈਆਂ।ਮਰੀਜ਼ਾਂ ਦੀ ਜਾਂਚ ਲਈ ਡਾਕਟਰਾਂ ਦੇ ਨੌਂ ਕਮਰੇ ਬਣਾਏ ਗਏ ਸਨ। ਇਸ ਤੋਂ ਇਲਾਵਾ ਇੱਕ ਈਸੀਜੀ ਕਮਰਾ, ਇੱਕ ਅਲਟਰਾਸਾਊਂਡ ਕਮਰਾ ਅਤੇ ਪ੍ਰਯੋਗਸ਼ਾਲਾ ਦਾ ਪ੍ਰਬੰਧ ਕੀਤਾ ਗਿਆ ਸੀ।ਵੱਖ-ਵੱਖ...

  • Previous
  • 1
  • Next
Loading…
Loading the web debug toolbar…
Attempt #