ਸਿੱਖ, ਜਾਤਿ-ਪਾਤਿ ਤੋਂ ਰਹਿਤ!
ਸਿੱਖ, ਜਾਤਿ-ਪਾਤਿ ਤੋਂ ਰਹਿਤ! ਸਾਰੇ ਸੰਸਾਰ ਵਿਖੇ ਵਿਚਰਦੇ ਸਿੱਖ ਭਲੀ-ਭਾਂਤ ਜਾਣਕਾਰੀ ਰੱਖਦੇ ਹਨ ਕਿ “ਗੁਰੂ ਗਰੰਥ ਸਾਹਿਬ” ਵਿੱਚ ਅੰਕਿਤ ਗੁਰਬਾਣੀ ਸਮੁੱਚੀ ਮਨੁੱਖਤਾ ਲਈ ਸਾਂਝਾ ਓਪਦੇਸ਼ ਦਿੰਦੀ ਹੈ। ਜਿਹੜਾ ਵੀ ਪ੍ਰਾਣੀ, ਗੁਰਬਾਣੀ ਨੂੰ ਸੋਚ-ਸਮਝ ਕੇ ਪੜ੍ਹਦਾ ਅਤੇ ਅਮਲ ਕਰਦਾ ਹੈ, ਐਸਾ ਇਨਸਾਨ ਸਚਿਆਰ/ਗੁਰਮੁੱਖ/ਖ਼ਾਲਸਾ ਬਣ ਜਾਂਦਾ ਹੈ। ਐਸਾ ਗੁਰਸਿੱਖ ਫਿਰ ਕਿਸੇ ਪ੍ਰਾਣੀ ਨਾਲ ਜਾਤਿ-ਪਾਤਿ ਜਾਂ ਊਚ-ਨੀਚ ਦਾ ਵਿਤਕਰਾ ਨਹੀਂ ਕਰਦਾ ਕਿਉਂਕਿ ਸਿੱਖ ਧਰਮ ਅਨੁਸਾਰ ਜਾਤਿ ਕੇਵਲ ਕਰਮਾਨੁਸਾਰ ਹੈ ਅਤੇ ਜਨਮ ਨਾਲ...