ਕਸ਼ਮੀਰ ਦੇ ਸਿੱਖ ਨੌਜਵਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਗਾਇਕ ਬੀਰ ਸਿੰਘ ਨੂੰ ਤਾੜਨਾ
ਸ੍ਰੀ ਨਗਰ, 25 ਜੁਲਾਈ ,ਨਜ਼ਰਾਨਾ ਟਾਈਮਜ ਬਿਊਰੋ ਬੀਤੇ ਦਿਨੀਂ ਕਸ਼ਮੀਰ ਵਿੱਚ ਹੋਏ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹਾਦਤ ਦੇ ਪ੍ਰੋਗਰਾਮ ਵਿੱਚ ਗਾਇਕ ਬੀਰ ਸਿੰਘ ਵੱਲੋਂ ਕੁਝ ਗਾਣੇ ਅਤੇ ਹੋਰ ਨਾਚ ਕੀਤਾ ਗਿਆ, ਜਿਸ ਨੂੰ ਲੈ ਕੇ ਕਸ਼ਮੀਰ, ਪੰਜਾਬ ਅਤੇ ਦੁਨੀਆਂ ਭਰ ਦੇ ਸਿੱਖਾਂ ਵਿੱਚ ਬਹੁਤ ਰੋਹ ਅਤੇ ਰੋਸ ਹੈ। ਸ. ਅੰਗਦ ਸਿੰਘ, ਸ. ਪ੍ਰਭਜੋਤ ਸਿੰਘ ਅਤੇ ਸ. ਪ੍ਰਦੀਪ ਸਿੰਘ ਅਤੇ ਸ੍ਰੀ ਨਗਰ ਦੇ ਹੋਰ ਨੌਜਵਾਨਾਂ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਨੂੰ ਬੜਾ ਹੀ ਅਫ਼ਸੋਸ ਹੈ ਤੇ ਘਟਨਾ...