23 November 2026 ਦੀਆਂ ਖ਼ਬਰਾਂ

17 published stories
ਸਾਂਝੀਵਾਲਤਾ ਦਾ ਸੁਨੇਹਾ ਦਿੰਦੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ-ਰਾਕੇਸ਼ ਨੀਟੂ

ਸਾਂਝੀਵਾਲਤਾ ਦਾ ਸੁਨੇਹਾ ਦਿੰਦੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ-ਰਾਕੇਸ਼ ਨੀਟੂ

Nov 24, 2026 02:05 AM (Asia/Kolkata)

ਸੁਲਤਾਨਪੁਰ ਲੋਧੀ 23 ਨਵੰਬਰ ਗੌਰਵ ਮੜੀਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਦਾ ਸ਼ਿਵ ਮੰਦਰ ਚੋੜਾ ਖੂਹ ਵਲੋਂ ਪ੍ਰਧਾਨ ਤੇ ਭਾਜਪਾ ਆਗੂ ਰਾਕੇਸ਼ ਕੁਮਾਰ ਨੀਟੂ ਦੀ ਅਗਵਾਈ ਹੇਠ ਸਮੂਹ ਕਮੇਟੀ ਮੈਬਰ ਦੇ ਵਲੋਂ ਫੁੱਲ ਦੀ ਵਰਖਾ ਕਰਕੇ ਤੇ ਲੰਗਰ ਲਗਾ ਕੇ ਸਵਾਗਤ ਕੀਤਾ ਗਿਆ।ਇਸ ਮੌਕੇ ਭਾਜਪਾ ਆਗੂ ਰਾਕੇਸ਼ ਕੁਮਾਰ ਨੀਟੂ ਨੇ ਨਗਰ ਨਿਰਤਨ ਵਿਚ ਸ਼ਿਰਕਤ ਕਰਦਿਆਂ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।ਇਸ ਮੌਕੇ ਰਾਕੇਸ਼ ਨੀਟੂ...

26 ਨਵੰਬਰ ਨੂੰ ਮੋਗਾ ਵਿਖੇ ਹੋ ਰਹੀ ਮਹਾਂ ਰੈਲੀ ਵਿਚ ਸਭ ਪੰਜਾਬੀ ਲੈਣ ਹਿੱਸਾ : ਦਲਜੀਤ ਰਾਜੂ

26 ਨਵੰਬਰ ਨੂੰ ਮੋਗਾ ਵਿਖੇ ਹੋ ਰਹੀ ਮਹਾਂ ਰੈਲੀ ਵਿਚ ਸਭ ਪੰਜਾਬੀ ਲੈਣ ਹਿੱਸਾ : ਦਲਜੀਤ ਰਾਜੂ

Nov 24, 2026 01:59 AM (Asia/Kolkata)

ਪਾਰਟੀ ਸਥਾਪਨ ਦਿਵਸ ਮੌਕੇ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਲਈ ਆਪਣੀ ਚੋਣ ਮੁਹਿੰਮ ਸ਼ੁਰੂ ਕਰੇਗੀ : ਦਵਿੰਦਰਪਾਲ ਹੰਸਪਾਲਕਪੂਰਥਲਾ 23 ਨਵੰਬਰ ਗੌਰਵ ਮੜੀਆ 26 ਨਵੰਬਰ ਨੂੰ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਹੈ ਅਤੇ ਇਸੇ ਦਿਨ ਆਮ ਆਦਮੀ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਲਈ ਆਪਣੀ ਚੋਣ ਮੁਹਿੰਮ ਸ਼ੁਰੂ ਕਰੇਗੀ। ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਰਾਜੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜ...

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਗੁਰੂ ਨਾਨਕ ਨਿਵਾਸ ਮੁਹੱਲਾ ਕੇਸਰੀ ਬਾਗ਼ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਗੁਰੂ ਨਾਨਕ ਨਿਵਾਸ ਮੁਹੱਲਾ ਕੇਸਰੀ ਬਾਗ਼ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

Nov 24, 2026 01:51 AM (Asia/Kolkata)

ਕਪੂਰਥਲਾ 23 ਨਵੰਬਰ ਗੌਰਵ ਮੜੀਆ ਗੁਰਦੁਆਰਾ ਗੁਰੂ ਨਾਨਕ ਨਿਵਾਸ ਮੁਹੱਲਾ ਕੇਸਰੀ ਬਾਗ਼ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪ੍ਰਬੰਧਕ ਕਮੇਟੀ ਅਤੇ ਸਮੂਹ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਅਤੇ ਸਤਿਕਾਰ ਨਾਲ ਸਜਾਇਆ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਇਸ ਵਿਸ਼ਾਲ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਥਾਂ-ਥਾਂ ਭਰਵਾਂ ਸਵਾਗਤ ਕੀਤਾ...

ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ’ਤੇ ਬਿਲਾਵਲ ਭੁੱਟੋ ਜ਼ਰਦਾਰੀ ਵੱਲੋਂ ਸਿੱਖ ਭਾਈਚਾਰੇ ਤੇ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈ

ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ’ਤੇ ਬਿਲਾਵਲ ਭੁੱਟੋ ਜ਼ਰਦਾਰੀ ਵੱਲੋਂ ਸਿੱਖ ਭਾਈਚਾਰੇ ਤੇ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈ

Nov 24, 2026 12:51 AM (Asia/Kolkata)

ਕਰਾਚੀ, 23 ਨਵੰਬਰ 2026: ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਬਾਬਾ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਤੇ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮੁੱਚੀ ਮਨੁੱਖਤਾ ਲਈ ਰਾਹ ਦਸੇਰਾ ਦੱਸਿਆ।ਬਿਲਾਵਲ ਹਾਊਸ ਦੇ ਮੀਡੀਆ ਸੈੱਲ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਬਿਲਾਵਲ ਭੁੱਟੋ ਜ਼ਰਦਾਰੀ ਨੇ ਦੁਨੀਆ ਭਰ ਤੋਂ ਨਨਕਾਣਾ ਸਾਹਿਬ ਆ ਰਹੇ...

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸ਼ਹਿਬਾਜ਼ ਸ਼ਰੀਫ਼ ਵੱਲੋਂ ਵਧਾਈ, ਧਾਰਮਿਕ ਸਾਂਝ ਤੇ ਬਰਾਬਰੀ ਦਾ ਸੁਨੇਹਾ ਅਪਣਾਉਣ ਦਾ ਸੱਦਾ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸ਼ਹਿਬਾਜ਼ ਸ਼ਰੀਫ਼ ਵੱਲੋਂ ਵਧਾਈ, ਧਾਰਮਿਕ ਸਾਂਝ ਤੇ ਬਰਾਬਰੀ ਦਾ ਸੁਨੇਹਾ ਅਪਣਾਉਣ ਦਾ ਸੱਦਾ

Nov 23, 2026 08:08 PM (Asia/Kolkata)

ਨਜ਼ਰਾਨਾ ਟਾਈਮਜ਼: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਹਿਬਾਜ਼ ਸ਼ਰੀਫ਼ ਨੇ ਬਾਬਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ 24 ਨਵੰਬਰ 2026 ਦੇ ਆਪਣੇ ਸੁਨੇਹੇ ਵਿੱਚ ਪਾਕਿਸਤਾਨ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਆਪਣੇ ਅਤੇ ਸਮੁੱਚੇ ਦੇਸ਼ ਵਾਸੀਆਂ ਵੱਲੋਂ ਸ਼ੁਭਕਾਮਨਾਵਾਂ ਦਿੰਦਿਆਂ ਧਾਰਮਿਕ ਸਾਂਝ, ਸਮਾਜਿਕ ਬਰਾਬਰੀ ਅਤੇ ਮਨੁੱਖਤਾ ਦੀ ਸੇਵਾ ਦੇ ਸੁਨੇਹੇ ਨੂੰ ਅਪਣਾਉਣ ਦਾ ਸੱਦਾ ਦਿੱਤਾ।ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਕਿ ਸਿੱਖ ਧਰਮ ਦੇ ਬਾਨੀ ਬਾਬਾ ਗੁਰੂ...

PAKISTAN- ਪਾਕਪਟਨ ’ਚ ਧੀ ਰਾਣੀ ਪ੍ਰੋਗਰਾਮ ਤਹਿਤ 89 ਜੋੜਿਆਂ ਦੇ ਸਮੂਹਿਕ ਵਿਆਹ, ਹਰ ਲਾੜੀ ਨੂੰ ਦੋ ਲੱਖ ਰੁਪਏ ਦੀ ਸਲਾਮੀ

PAKISTAN- ਪਾਕਪਟਨ ’ਚ ਧੀ ਰਾਣੀ ਪ੍ਰੋਗਰਾਮ ਤਹਿਤ 89 ਜੋੜਿਆਂ ਦੇ ਸਮੂਹਿਕ ਵਿਆਹ, ਹਰ ਲਾੜੀ ਨੂੰ ਦੋ ਲੱਖ ਰੁਪਏ ਦੀ ਸਲਾਮੀ

Nov 23, 2026 07:45 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪਾਕਪਟਨ ਵਿੱਚ ਧੀ ਰਾਣੀ ਪ੍ਰੋਗਰਾਮ ਦੇ ਚੌਥੇ ਪੜਾਅ ਤਹਿਤ 89 ਲੋੜਵੰਦ ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਸਮਾਜ ਭਲਾਈ ਅਤੇ ਬੈਤੁਲ ਮਾਲ ਵਿਭਾਗ ਵੱਲੋਂ ਕਰਵਾਏ ਸਮਾਗਮ ਵਿੱਚ ਸੂਬਾਈ ਮੰਤਰੀ ਸੋਹੇਲ ਸ਼ੌਕਤ ਬੱਟ ਨੇ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਵੱਲੋਂ ਹਰ ਲਾੜੀ ਨੂੰ ਦੋ ਲੱਖ ਰੁਪਏ ਦੀ ਸਲਾਮੀ ਵਾਲਾ ਏਟੀਐੱਮ ਕਾਰਡ ਸੌਂਪਿਆ। ਹਰ ਜੋੜੇ ਨੂੰ ਵਿਆਹ ਦੇ ਕੱਪੜੇ ਵੀ ਦਿੱਤੇ ਗਏ।ਸਮਾਗਮ ਨੂੰ ਸੰਬੋਧਨ ਕਰਦਿਆਂ ਸਮਾਜ ਭਲਾਈ ਅਤੇ ਬੈਤੁਲ...

ਪਿੰਡ ਮੱਲ੍ਹੀਆ ਵਿਖੇ ਧੰਨ  ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸਾਲ  ਨਗਰ ਕੀਰਤਨ ਸਜਾਇਆ ਗਿਆ।

ਪਿੰਡ ਮੱਲ੍ਹੀਆ ਵਿਖੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸਾਲ ਨਗਰ ਕੀਰਤਨ ਸਜਾਇਆ ਗਿਆ।

Nov 23, 2026 05:53 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਸਿੱਖ ਧਰਮ ਦੇ ਪਹਿਲੇ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜਿਥੇ ਜਿੱਥੇ ਵੀ ਸਿੱਖ ਧਰਮ ਦੇ ਲੋਕ ਵਸਦੇ ਹਨ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਨੇ ਉਥੇ ਉਥੇ ਹੀ ਸਿੱਖਾਂ ਦੇ ਪਹਿਲੇ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਤੇ ਪੂਰਵਕ ਢੰਗ ਨਾਲ ਮਨਾਇਆ ਜਾਂਦਾ ਹੈ।। ਇਸੇ ਹੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਮੱਲ੍ਹੀਆ ਵਿਖੇ ਵੱਡਾ ਗੁਰਦੁਆਰਾ ਸਾਹਿਬ ਵਿਖੇ...

ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਖੋਲ੍ਹੇ ਕੇਂਦਰ ਸਰਕਾਰ, ਪਾਸਪੋਰਟ ਦੀ ਸ਼ਰਤ ਵੀ ਹੋਵੇ ਖ਼ਤਮ : ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਖੋਲ੍ਹੇ ਕੇਂਦਰ ਸਰਕਾਰ, ਪਾਸਪੋਰਟ ਦੀ ਸ਼ਰਤ ਵੀ ਹੋਵੇ ਖ਼ਤਮ : ਐਡਵੋਕੇਟ ਹਰਜਿੰਦਰ ਸਿੰਘ ਧਾਮੀ

Nov 23, 2026 05:46 PM (Asia/Kolkata)

ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ, SGPC ਪ੍ਰਧਾਨ ਨੇ ਕੀਤੀ ਸ਼ਿਰਕਤਸੁਲਤਾਨਪੁਰ ਲੋਧੀ, 23 ਨਵੰਬਰ (ਗੌਰਵ ਮੜੀਅ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਬੰਦ ਪਿਆ ਲਾਂਘਾ ਤੁਰੰਤ ਮੁੜ ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ...

23 ਨਵੰਬਰ 2026 ਦੀਆਂ 6 ਵੱਡੀਆਂ ਖ਼ਬਰਾਂ: ਧਰੁਵ ਰਾਠੀ ਖ਼ਿਲਾਫ਼ ਵਾਰੰਟ, ਭਾਰਤ ਏ ਨੂੰ ਪਾਕਿਸਤਾਨ ਦੀ ਮਾਤ

23 ਨਵੰਬਰ 2026 ਦੀਆਂ 6 ਵੱਡੀਆਂ ਖ਼ਬਰਾਂ: ਧਰੁਵ ਰਾਠੀ ਖ਼ਿਲਾਫ਼ ਵਾਰੰਟ, ਭਾਰਤ ਏ ਨੂੰ ਪਾਕਿਸਤਾਨ ਦੀ ਮਾਤ

Nov 23, 2026 05:30 PM (Asia/Kolkata)

2018 ਦੇ ਮਾਣਹਾਨੀ ਮਾਮਲੇ ਵਿੱਚ ਧਰੁਵ ਰਾਠੀ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟਦਿੱਲੀ ਦੀ ਸਾਕੇਤ ਅਦਾਲਤ ਨੇ 2018 ਦੇ ਅਪਰਾਧਿਕ ਮਾਣਹਾਨੀ ਮਾਮਲੇ ਵਿੱਚ ਯੂਟਿਊਬਰ ਧਰੁਵ ਰਾਠੀ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਮਜਿਸਟ੍ਰੇਟ ਅਨਮ ਰਈਸ ਖਾਨ ਨੇ ਇਹ ਹੁਕਮ ਸ਼ਿਕਾਇਤਕਰਤਾ ਸਾਂਕ੍ਰਿਤਯਾਯਨ ਉਰਫ਼ ਵਿਕਾਸ ਪਾਂਡੇ ਦੀ ਸ਼ਿਕਾਇਤ ਨਾਲ ਜੁੜੀ ਸੁਣਵਾਈ ਦੌਰਾਨ ਦਿੱਤਾ। ਪਾਂਡੇ, ਜੋ ਸੋਸ਼ਲ ਮੀਡੀਆ ’ਤੇ ‘ਆਈ ਸਪੋਰਟ ਨਰਿੰਦਰ ਮੋਦੀ’ ਨਾਮ ਦਾ ਪੇਜ ਚਲਾਉਂਦੇ ਹਨ, ਨੇ ਦੋਸ਼ ਲਾਇਆ ਸੀ ਕਿ ਰਾਠੀ ਨੇ ਆਪਣੇ...

ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਕੇਂਦਰ ਸਰਕਾਰ  - ਗਿਆਨੀ ਹਰਪ੍ਰੀਤ ਸਿੰਘ।

ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਕੇਂਦਰ ਸਰਕਾਰ - ਗਿਆਨੀ ਹਰਪ੍ਰੀਤ ਸਿੰਘ।

Nov 23, 2026 05:14 PM (Asia/Kolkata)

20 ਨਵੰਬਰ ਨੂੰ ਪ੍ਰਧਾਨ ਮੰਤਰੀ ਦਫਤਰ ਵਿੱਚ ਦਿੱਤੇ ਮੰਗ ਪੱਤਰ 'ਤੇ ਤੁਰੰਤ ਅਮਲ ਹੋਵੇ।ਚੰਡੀਗੜ੍ਹ-: 23 ਨਵੰਬਰ , ਮੰਗਤ ਸਿੰਘ ਸੈਦਪੁਰ - ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈਸ ਬਿਆਨ ਵਿੱਚ ਮੰਗ ਕੀਤੀ ਕਿ ਸਾਡੀ ਪਾਰਟੀ ਵੱਲੋ 20 ਨਵੰਬਰ ਨੂੰ ਦਿੱਲੀ ਵਿੱਚ ਪ੍ਰਧਾਨ ਮੰਤਰੀ ਦਫਤਰ ਨੂੰ ਦਿੱਤੇ ਗਏ ਮੈਮੋਰੰਡਮ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਸੁਹਿਰਦਤਾ ਵਿਖਾਉਂਦਿਆਂ ਤੁਰੰਤ ਲਾਗੂ ਕਰੇ। 24 ਨਵੰਬਰ ਨੂੰ...

ਧਰੁਵ ਰਾਠੀ ਖ਼ਿਲਾਫ਼ ਦਿੱਲੀ ਦੀ ਸਾਕੇਤ ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ, 2018 ਦੇ ਮਾਣਹਾਨੀ ਮਾਮਲੇ ’ਚ  ਕਾਰਵਾਈ

ਧਰੁਵ ਰਾਠੀ ਖ਼ਿਲਾਫ਼ ਦਿੱਲੀ ਦੀ ਸਾਕੇਤ ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ, 2018 ਦੇ ਮਾਣਹਾਨੀ ਮਾਮਲੇ ’ਚ ਕਾਰਵਾਈ

Nov 23, 2026 04:32 PM (Asia/Kolkata)

ਨਵੀਂ ਦਿੱਲੀ (ਨਜ਼ਰਾਨਾ ਟਾਈਮਜ਼): ਮਸ਼ਹੂਰ ਯੂਟਿਊਬਰ ਧਰੁਵ ਰਾਠੀ ਦੀਆਂ ਕਾਨੂੰਨੀ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਿੱਲੀ ਦੀ ਸਾਕੇਤ ਅਦਾਲਤ ਨੇ ਸਾਲ 2018 ਨਾਲ ਸਬੰਧਤ ਇੱਕ ਅਪਰਾਧਿਕ ਮਾਣਹਾਨੀ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਹ ਹੁਕਮ ਮਜਿਸਟ੍ਰੇਟ ਅਨਮ ਰਈਸ ਖਾਨ ਵੱਲੋਂ ਸ਼ਿਕਾਇਤਕਰਤਾ ਸਾਂਕ੍ਰਿਤਯਾਯਨ ਉਰਫ਼ ਵਿਕਾਸ ਪਾਂਡੇ ਦੀ ਸ਼ਿਕਾਇਤ ਨਾਲ ਸਬੰਧਤ ਸੁਣਵਾਈ ਦੌਰਾਨ ਦਿੱਤਾ ਗਿਆ।ਜਾਣਕਾਰੀ ਅਨੁਸਾਰ, ਸ਼ਿਕਾਇਤਕਰਤਾ ਵਿਕਾਸ ਪਾਂਡੇ ਸੋਸ਼ਲ ਮੀਡੀਆ ਉੱਤੇ...

ਕਮਲ ਫੁੱਲ ਜੋ ਇੰਡੀਆਂ ਵਿਚ ਖਿੱੜਿਆ ਜਾਪਦਾ, ਉਸ ਵਿਚੋਂ ਖੁਸਬੂ ਨਾਮ ਦੀ ਕੋਈ ਚੀਜ ਨਹੀ, ਪੰਜਾਬ ਵਿਚ ਇਹ ਲਹੂ ਨਾਲ ਸਿੰਜਿਆ ਕਮਲ ਨਹੀ ਖਿੜ ਸਕਦਾ : ਟਿਵਾਣਾ

ਕਮਲ ਫੁੱਲ ਜੋ ਇੰਡੀਆਂ ਵਿਚ ਖਿੱੜਿਆ ਜਾਪਦਾ, ਉਸ ਵਿਚੋਂ ਖੁਸਬੂ ਨਾਮ ਦੀ ਕੋਈ ਚੀਜ ਨਹੀ, ਪੰਜਾਬ ਵਿਚ ਇਹ ਲਹੂ ਨਾਲ ਸਿੰਜਿਆ ਕਮਲ ਨਹੀ ਖਿੜ ਸਕਦਾ : ਟਿਵਾਣਾ

Nov 23, 2026 03:29 PM (Asia/Kolkata)

ਫ਼ਤਹਿਗੜ੍ਹ ਸਾਹਿਬ, 23 ਨਵੰਬਰ ( ਨਜ਼ਰਾਨਾ ਟਾਈਮਜ ) “ਸ੍ਰੀ ਮੋਦੀ ਅਤੇ ਸ਼ਾਹ ਆਪਣੀਆ ਘੱਟ ਗਿਣਤੀ ਕੌਮਾਂ ਵਿਰੋਧੀ ਜਾਬਰ ਅਤੇ ਜਾਲਮਨਾਂ ਨੀਤੀਆ ਰਾਹੀ ਅਮਲ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਦੇ ਸਭ ਧਾਰਮਿਕ, ਸਮਾਜਿਕ, ਇਖਲਾਕੀ ਅਤੇ ਵਿਧਾਨਿਕ ਹੱਕਾਂ ਨੂੰ ਨਿਰੰਤਰ ਬੀਤੇ 14 ਸਾਲਾਂ ਤੋ ਕੁਚਲਦੇ ਆ ਰਹੇ ਹਨ । ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਨ੍ਹਾਂ ਨੇ ਆਪਣੀ ਸੈਂਟਰ ਦੀ ਹਕੂਮਤ ਦੌਰਾਨ ਕੋਈ ਰਤੀਭਰ ਵੀ ਇਨਸਾਫ ਨਹੀ ਦਿੱਤਾ ਬਲਕਿ ਵੰਦੇ ਮਾਤਰਮ ਵਰਗੀਆਂ ਫਿਰਕੂ ਨੀਤੀਆ ਰਾਹੀ ਘੱਟ ਗਿਣਤੀ...

ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ’ਤੇ ਰਾਜੇਸ਼ ਕੁਮਾਰ ਹਰਦਾਸਾਨੀ ਵੱਲੋਂ ਸਿੱਖ ਤੇ ਹਿੰਦੂ ਭਾਈਚਾਰਿਆਂ ਨੂੰ ਵਧਾਈ

ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ’ਤੇ ਰਾਜੇਸ਼ ਕੁਮਾਰ ਹਰਦਾਸਾਨੀ ਵੱਲੋਂ ਸਿੱਖ ਤੇ ਹਿੰਦੂ ਭਾਈਚਾਰਿਆਂ ਨੂੰ ਵਧਾਈ

Nov 23, 2026 02:52 PM (Asia/Kolkata)

ਪਾਕਿਸਤਾਨ (ਨਜ਼ਰਾਨਾ ਟਾਈਮਜ਼): ਨੈਸ਼ਨਲ ਪੀਸ ਮੈਸੇਜ ਕਮੇਟੀ ਪਾਕਿਸਤਾਨ ਦੇ ਮੈਂਬਰ ਰਾਜੇਸ਼ ਕੁਮਾਰ ਹਰਦਾਸਾਨੀ ਨੇ ਬਾਬਾ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਅਤੇ ਦੁਨੀਆ ਭਰ ਦੇ ਸਿੱਖ ਤੇ ਹਿੰਦੂ ਭਾਈਚਾਰਿਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਮਨੁੱਖਤਾ, ਪਿਆਰ, ਬਰਾਬਰੀ, ਧਾਰਮਿਕ ਸਾਂਝ, ਸਹਿਣਸ਼ੀਲਤਾ ਅਤੇ ਭਾਈਚਾਰੇ ਦਾ ਸੁਨੇਹਾ ਦਿੰਦੀਆਂ ਹਨ।ਆਪਣੇ ਬਿਆਨ ਵਿੱਚ ਹਰਦਾਸਾਨੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ...

ਨਨਕਾਣਾ ਸਾਹਿਬ ’ਚ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਸ਼ੁਰੂ

ਨਨਕਾਣਾ ਸਾਹਿਬ ’ਚ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਸ਼ੁਰੂ

Nov 23, 2026 01:42 PM (Asia/Kolkata)

ਨਨਕਾਣਾ ਸਾਹਿਬ (ਨਜ਼ਰਾਨਾ ਟਾਈਮਜ਼): ਸ੍ਰੀ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 557ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਰਸਮੀ ਤੌਰ ’ਤੇ ਸ਼ੁਰੂ ਹੋ ਗਏ ਹਨ। ਇਸ ਨਾਲ ਸਮਾਗਮਾਂ ਦੀ ਲੜੀ ਆਰੰਭ ਹੋਈ ਹੈ, ਜੋ 24 ਨਵੰਬਰ ਤੱਕ ਜਾਰੀ ਰਹੇਗੀ।ਅਧਿਕਾਰੀਆਂ ਅਨੁਸਾਰ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਦੁਨੀਆ ਭਰ ਤੋਂ 30,000 ਤੋਂ ਵੱਧ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਪਹੁੰਚ ਚੁੱਕੇ ਹਨ। ਸ਼ਰਧਾਲੂ ਗੁਰਦੁਆਰਾ...

ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ ’ਚ ਪਾਕਿਸਤਾਨ ਸ਼ਾਹੀਨਜ਼ ਨੇ ਭਾਰਤ ਏ ਨੂੰ 48 ਦੌੜਾਂ ਨਾਲ ਹਰਾਇਆ, ਹਸਨ ਨਵਾਜ਼ ਬਣੇ ਮੈਚ ਦੇ ਸਰਬੋਤਮ ਖਿਡਾਰੀ

ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ ’ਚ ਪਾਕਿਸਤਾਨ ਸ਼ਾਹੀਨਜ਼ ਨੇ ਭਾਰਤ ਏ ਨੂੰ 48 ਦੌੜਾਂ ਨਾਲ ਹਰਾਇਆ, ਹਸਨ ਨਵਾਜ਼ ਬਣੇ ਮੈਚ ਦੇ ਸਰਬੋਤਮ ਖਿਡਾਰੀ

Nov 23, 2026 12:52 PM (Asia/Kolkata)

ਦੋਹਾ, ਕਤਰ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਸ਼ਾਹੀਨਜ਼ ਨੇ ਐਤਵਾਰ ਨੂੰ ਦੋਹਾ ਦੇ ਵੈਸਟ ਐਂਡ ਪਾਰਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਏਸੀਸੀ ਪੁਰਸ਼ ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ 2026 ਦੇ ਅੱਠਵੇਂ ਮੈਚ ਵਿੱਚ ਭਾਰਤ ਏ ਨੂੰ 48 ਦੌੜਾਂ ਨਾਲ ਹਰਾ ਦਿੱਤਾ। ਹਸਨ ਨਵਾਜ਼ ਨੂੰ ਬੱਲੇ ਅਤੇ ਗੇਂਦ ਨਾਲ ਯੋਗਦਾਨ ਲਈ ਮੈਚ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ।ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲੈਣ ਮਗਰੋਂ ਪਾਕਿਸਤਾਨ ਸ਼ਾਹੀਨਜ਼ ਦੀ ਟੀਮ 49.2 ਓਵਰਾਂ ਵਿੱਚ 313 ਦੌੜਾਂ ਬਣਾ ਕੇ ਆਊਟ ਹੋਈ। ਹਸਨ ਨਵਾਜ਼...

ਨਨਕਾਣਾ ਸਾਹਿਬ ’ਚ ਭਾਰਤੀ ਸਿੱਖ ਜਥੇ ਨੇ ਕੀਤੇ ਦਰਸ਼ਨ, 24 ਨਵੰਬਰ ਦੇ ਮੁੱਖ ਸਮਾਗਮ ’ਚ ਹਮਜ਼ਾ ਸ਼ਾਹਬਾਜ਼ ਤੇ ਖੇਲਦਾਸ ਕੋਹਿਸਤਾਨ ਹੋਣਗੇ ਮੁੱਖ ਮਹਿਮਾਨ

ਨਨਕਾਣਾ ਸਾਹਿਬ ’ਚ ਭਾਰਤੀ ਸਿੱਖ ਜਥੇ ਨੇ ਕੀਤੇ ਦਰਸ਼ਨ, 24 ਨਵੰਬਰ ਦੇ ਮੁੱਖ ਸਮਾਗਮ ’ਚ ਹਮਜ਼ਾ ਸ਼ਾਹਬਾਜ਼ ਤੇ ਖੇਲਦਾਸ ਕੋਹਿਸਤਾਨ ਹੋਣਗੇ ਮੁੱਖ ਮਹਿਮਾਨ

Nov 23, 2026 05:30 AM (Asia/Kolkata)

ਨਨਕਾਣਾ ਸਾਹਿਬ (ਅਲੀ ਇਮਰਾਨ ਚੱਠਾ, ਨਜ਼ਰਾਨਾ ਟਾਈਮਜ਼): ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਭਾਰਤ ਤੋਂ ਆਏ ਸਿੱਖ ਸ਼ਰਧਾਲੂਆਂ ਨੇ ਗੁਰਦੁਆਰਾ ਜਨਮ ਅਸਥਾਨ ਵਿਖੇ ਮੱਥਾ ਟੇਕਿਆ ਅਤੇ ਨਨਕਾਣਾ ਸਾਹਿਬ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਬਾਬਾ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਅਤੇ ਦੁਨੀਆ ਭਰ ਤੋਂ ਹਜ਼ਾਰਾਂ ਸ਼ਰਧਾਲੂ ਇੱਥੇ ਇਕੱਠੇ ਹੋਏ ਹਨ।24 ਨਵੰਬਰ ਨੂੰ ਗੁਰਦੁਆਰਾ ਜਨਮ ਅਸਥਾਨ ਵਿਖੇ ਹੋਣ ਵਾਲੇ ਮੁੱਖ ਸਮਾਗਮ ਵਿੱਚ ਪੰਜਾਬ ਦੇ ਸਾਬਕਾ ਮੁੱਖ...

ਕਰਾਚੀ ’ਚ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ, ਸੰਗਤ ਵੱਲੋਂ ਅਰਦਾਸ ਤੇ ਸ਼ਬਦ ਕੀਰਤਨ

ਕਰਾਚੀ ’ਚ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ, ਸੰਗਤ ਵੱਲੋਂ ਅਰਦਾਸ ਤੇ ਸ਼ਬਦ ਕੀਰਤਨ

Nov 23, 2026 05:30 AM (Asia/Kolkata)

ਕਰਾਚੀ (ਅਲੀ ਇਮਰਾਨ ਚੱਠਾ, ਨਜ਼ਰਾਨਾ ਟਾਈਮਜ਼): ਕਰਾਚੀ ਸਮੇਤ ਪਾਕਿਸਤਾਨ ਭਰ ਵਿੱਚ ਸਿੱਖ ਭਾਈਚਾਰੇ ਵੱਲੋਂ ਬਾਬਾ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵਿਸ਼ੇਸ਼ ਅਰਦਾਸਾਂ, ਧਾਰਮਿਕ ਇਕੱਠ ਅਤੇ ਸ਼ਬਦ ਕੀਰਤਨ ਦੇ ਸਮਾਗਮ ਕਰਵਾਏ ਜਾ ਰਹੇ ਹਨ।ਕਰਾਚੀ ਦਾ ਇਤਿਹਾਸਕ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਥਾਨਕ ਸਿੱਖ ਸੰਗਤ ਅਤੇ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਲਈ ਵਿਸ਼ੇਸ਼ ਧਾਰਮਿਕ ਤੇ ਰੂਹਾਨੀ ਮਹੱਤਤਾ ਰੱਖਦਾ ਹੈ। ਪ੍ਰਕਾਸ਼ ਪੁਰਬ...

  • Previous
  • 1
  • Next
Loading…
Loading the web debug toolbar…
Attempt #