22 September 2026 ਦੀਆਂ ਖ਼ਬਰਾਂ

21 published stories
ਜਰਮਨੀ ਦੇ ਗੁਰਦੁਆਰਾ ਪ੍ਰਬੰਧਕਾਂ, ਸਿੱਖ ਪ੍ਰਚਾਰਕਾਂ ਤੇ ਸੁਹਿਰਦ ਸਿੱਖਾਂ ਦੀ ਇਤਿਹਾਸਕ ਪੰਥਕ ਇਕੱਤਰਤਾ

ਜਰਮਨੀ ਦੇ ਗੁਰਦੁਆਰਾ ਪ੍ਰਬੰਧਕਾਂ, ਸਿੱਖ ਪ੍ਰਚਾਰਕਾਂ ਤੇ ਸੁਹਿਰਦ ਸਿੱਖਾਂ ਦੀ ਇਤਿਹਾਸਕ ਪੰਥਕ ਇਕੱਤਰਤਾ

Sep 23, 2026 03:59 AM (Asia/Kolkata)

ਗੁਰਮਤਿ ਪ੍ਰਚਾਰ, ਨੌਜਵਾਨੀ ਨੂੰ ਸਿੱਖੀ ਨਾਲ ਜੋੜਨ ਅਤੇ ਜਰਮਨੀ ਵਿੱਚ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ 31 ਮੈਂਬਰੀ ਕਮੇਟੀ ਦਾ ਗਠਨਸਟੁਟਗਾਟ, 22 ਸਤੰਬਰ 2026 , ਤਾਜੀਮਨੂਰ ਕੌਰ ਜਰਮਨੀ ਦੇ ਸ਼ਹਿਰ ਸਟੁਟਗਾਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਮਰਪਿਤ ਜਰਮਨੀ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ, ਸਿੱਖ ਸੰਸਥਾਵਾਂ, ਸਿੱਖ ਪ੍ਰਚਾਰਕਾਂ ਅਤੇ ਸੁਹਿਰਦ...

ਕਰਤਾਰਪੁਰ ਸਾਹਿਬ ਵਿਖੇ ਤਿੰਨ ਰੋਜ਼ਾ ਜੋਤੀ ਜੋਤ ਪੁਰਬ ਦੇ ਸਮਾਗਮ ਸੰਪੰਨ

ਕਰਤਾਰਪੁਰ ਸਾਹਿਬ ਵਿਖੇ ਤਿੰਨ ਰੋਜ਼ਾ ਜੋਤੀ ਜੋਤ ਪੁਰਬ ਦੇ ਸਮਾਗਮ ਸੰਪੰਨ

Sep 23, 2026 01:23 AM (Asia/Kolkata)

ਕਰਤਾਰਪੁਰ, 22 ਸਤੰਬਰ — ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾਸ੍ਰੀ ਗੁਰੂ ਨਾਨਕ ਦੇਵ ਜੀ ਦੇ 487ਵੇਂ ਜੋਤੀ ਜੋਤ ਪੁਰਬ ਮੌਕੇ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਧਾਰਮਿਕ ਸਮਾਗਮ ਮੰਗਲਵਾਰ ਨੂੰ ਸੰਪੰਨ ਹੋ ਗਏ। ਸਮਾਗਮਾਂ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ, ਧਾਰਮਿਕ ਦੀਵਾਨ, ਗੁਰਬਾਣੀ ਕੀਰਤਨ, ਅਰਦਾਸ ਅਤੇ ਕਵੀ ਦਰਬਾਰ ਕਰਵਾਇਆ ਗਿਆ।ਸਮਾਗਮਾਂ ਦੀ ਸ਼ੁਰੂਆਤ 20 ਸਤੰਬਰ ਨੂੰ ਅਖੰਡ ਪਾਠ ਸਾਹਿਬ ਦੇ ਆਰੰਭ ਨਾਲ ਹੋਈ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ...

ਪਾਕਿਸਤਾਨ ਅਤੇ ਕੁਵੈਤ ਦੇ ਆਗੂਆਂ ਵਿਚਕਾਰ ਵਪਾਰ, ਨਿਵੇਸ਼ ਅਤੇ ਊਰਜਾ ਸਹਿਯੋਗ ਬਾਰੇ ਚਰਚਾ

ਪਾਕਿਸਤਾਨ ਅਤੇ ਕੁਵੈਤ ਦੇ ਆਗੂਆਂ ਵਿਚਕਾਰ ਵਪਾਰ, ਨਿਵੇਸ਼ ਅਤੇ ਊਰਜਾ ਸਹਿਯੋਗ ਬਾਰੇ ਚਰਚਾ

Sep 22, 2026 11:31 PM (Asia/Kolkata)

ਨਿਊਯਾਰਕ — ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾਪ੍ਰਧਾਨ ਮੰਤਰੀ ਮੁਹੰਮਦ ਸ਼ਹਿਬਾਜ਼ ਸ਼ਰੀਫ਼ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੇ ਉੱਚ-ਪੱਧਰੀ ਪੜਾਅ ਦੌਰਾਨ ਕੁਵੈਤ ਦੇ ਕ੍ਰਾਊਨ ਪ੍ਰਿੰਸ, ਮਹਾਮਹਿਮ ਸ਼ੇਖ ਸਬਾਹ ਖਾਲਿਦ ਅਲ-ਹਮਦ ਅਲ-ਸਬਾਹ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਨੇ ਕ੍ਰਾਊਨ ਪ੍ਰਿੰਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕੁਵੈਤ ਨਾਲ ਪਾਕਿਸਤਾਨ ਦੇ ਮਜ਼ਬੂਤ ਅਤੇ ਭਰਾਤਰੀ ਸਬੰਧਾਂ ਦੀ ਪੁਸ਼ਟੀ ਕੀਤੀ। ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ...

ਮਾਹਿਰਾਂ ਵੱਲੋਂ ਗਾਇਨੀਕੋਲੋਜੀਕਲ ਕੈਂਸਰ ਬਾਰੇ ਜਾਗਰੂਕਤਾ, ਸਕ੍ਰੀਨਿੰਗ ਅਤੇ ਸਮੇਂ ਸਿਰ ਜਾਂਚ ’ਤੇ ਜ਼ੋਰ

ਮਾਹਿਰਾਂ ਵੱਲੋਂ ਗਾਇਨੀਕੋਲੋਜੀਕਲ ਕੈਂਸਰ ਬਾਰੇ ਜਾਗਰੂਕਤਾ, ਸਕ੍ਰੀਨਿੰਗ ਅਤੇ ਸਮੇਂ ਸਿਰ ਜਾਂਚ ’ਤੇ ਜ਼ੋਰ

Sep 22, 2026 11:21 PM (Asia/Kolkata)

ਲਾਹੌਰ — ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾ ਸਰ ਗੰਗਾ ਰਾਮ ਹਸਪਤਾਲ ਅਤੇ ਫਾਤਿਮਾ ਜਿੰਨਾ ਮੈਡੀਕਲ ਯੂਨੀਵਰਸਿਟੀ ਦੇ ਸਹਿਯੋਗ ਨਾਲ “ਬ੍ਰਿਜਿੰਗ ਸਪੈਸ਼ਲਟੀਜ਼ ਇਨ ਗਾਇਨੀਕੋਲੋਜੀਕਲ ਓਨਕੋਲੋਜੀ” ਸਿਰਲੇਖ ਹੇਠ ਇੱਕ ਵਿਸ਼ੇਸ਼ ਸਿੰਪੋਜ਼ੀਅਮ ਕਰਵਾਇਆ ਗਿਆ। ਇਹ ਸਮਾਗਮ ਵਾਈਸ ਚਾਂਸਲਰ ਪ੍ਰੋ. ਡਾ. ਜ਼ਹਰਾ ਖਾਨਮ ਦੀ ਸਰਪ੍ਰਸਤੀ ਹੇਠ ਹੋਇਆ।ਸਤੰਬਰ ਮਹੀਨਾ ਗਾਇਨੀਕੋਲੋਜੀਕਲ ਕੈਂਸਰ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗਾਇਨੀਕੋਲੋਜੀਕਲ ਓਨਕੋਲੋਜੀ ਵਿਭਾਗ ਦੀ ਮੁਖੀ ਪ੍ਰੋ. ਡਾ. ਮਦੀਹਾ...

ਕਰਾਚੀ ਤੋਂ ਹਿੰਦੂ ਸ਼ਰਧਾਲੂ ਭਾਰਤ ਰਵਾਨਾ, ਫੈਸਲਾਬਾਦ ਵਿੱਚ ਸਿੱਖ ਜਥੇ ਨੂੰ ਰੋਕਿਆ ਗਿਆ

ਕਰਾਚੀ ਤੋਂ ਹਿੰਦੂ ਸ਼ਰਧਾਲੂ ਭਾਰਤ ਰਵਾਨਾ, ਫੈਸਲਾਬਾਦ ਵਿੱਚ ਸਿੱਖ ਜਥੇ ਨੂੰ ਰੋਕਿਆ ਗਿਆ

Sep 22, 2026 10:59 PM (Asia/Kolkata)

ਲਾਹੌਰ | ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾਪਾਕਿਸਤਾਨੀ ਹਿੰਦੂ ਸ਼ਰਧਾਲੂਆਂ ਦੇ ਦੋ ਜਥੇ ਇਸ ਹਫ਼ਤੇ ਕਰਾਚੀ ਤੋਂ ਭਾਰਤ ਲਈ ਰਵਾਨਾ ਹੋਏ, ਜਦਕਿ 92 ਮੈਂਬਰਾਂ ਵਾਲਾ ਇੱਕ ਸਿੱਖ ਜਥਾ ਫੈਸਲਾਬਾਦ ਹਵਾਈ ਅੱਡੇ ’ਤੇ ਫਸਿਆ ਰਿਹਾ। ਦੋਵਾਂ ਮਾਮਲਿਆਂ ਦੇ ਵੱਖਰੇ ਨਤੀਜਿਆਂ ਨੇ ਪਾਕਿਸਤਾਨ ਵਿੱਚ ਘੱਟਗਿਣਤੀ ਭਾਈਚਾਰਿਆਂ ਦੀਆਂ ਧਾਰਮਿਕ ਯਾਤਰਾਵਾਂ ਨੂੰ ਸਹੂਲਤ ਦੇਣ ਦੇ ਤਰੀਕੇ ਬਾਰੇ ਸਵਾਲ ਅਤੇ ਭੇਦਭਾਵ ਦੇ ਦੋਸ਼ ਖੜ੍ਹੇ ਕੀਤੇ ਹਨ।84 ਹਿੰਦੂ ਸ਼ਰਧਾਲੂ 15 ਸਤੰਬਰ ਨੂੰ ਇਤਿਹਾਦ ਏਅਰਵੇਜ਼ ਦੀ ਉਡਾਣ ਰਾਹੀਂ ਕਰਾਚੀ...

ਗੁਰ ਰਾਮਦਾਸ ਰਾਖਹੁ ਸਰਣਾਈ — ਡਾ. ਸਤਿੰਦਰ ਪਾਲ ਸਿੰਘ

ਗੁਰ ਰਾਮਦਾਸ ਰਾਖਹੁ ਸਰਣਾਈ — ਡਾ. ਸਤਿੰਦਰ ਪਾਲ ਸਿੰਘ

Sep 22, 2026 10:49 PM (Asia/Kolkata)

ਸੱਚੇ ਤੇ ਅਟਲ ਤਖਤ ਦੇ ਸੁਆਮੀ ਗੁਰੂ ਰਾਮਦਾਸ ਸਾਹਿਬ “ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ “ ਮਾਇਆ ਤੇ ਵਿਕਾਰਾਂ ‘ਚ ਉਲਝੇ ਹੋਏ ਸੰਸਾਰ ਨੂੰ ਤਾਰਨ ਵਾਲੀ ਉਸ ਅਗੰਮ ਤੇ ਸਰਬ ਕਲਾ ਸਮਰਥ ਸ਼ਕਤੀ ਦਾ ਨਾਮ ਹਨ ਜਿਨ੍ਹਾਂ ਦੀ ਸ਼ਰਣ ਸਦਾ ਭਰਪੂਰ ਤੇ ਪ੍ਰਵਾਹਮਾਨ ਰਹਿਣ ਵਾਲੇ ਅੰਮ੍ਰਿਤ ਸਰੋਵਰ ਦੀ ਸ਼ਰਣ ਵਰਗੀ ਹੈ “ ਛੁਟਤ ਪਰਵਾਹ ਅਮਿਅ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ “ I ਗੁਰੂ ਰਾਮਦਾਸ ਸਾਹਿਬ ਕਿਰਪਾ ਕਰ ਕੇ ਜਿਸ ਨੂੰ ਇਹ ਅੰਮ੍ਰਿਤ ਬਖਸ਼ਦੇ ਹਨ ਉਹ ਪਰਮ ਪਦ ਪ੍ਰਾਪਤ ਕਰਨ ‘ਚ ਸਫਲ ਹੋ ਜਾਂਦਾ ਹੈ I ਗੁਰੂ...

ਮੀਰੀ ਪੀਰੀ ਖਾਲਸਾ ਮਾਰਚ ੨੪ ਸਤੰਬਰ ਦੇ ਸਵਾਗਤ ਲਈ ਜਬੋਵਾਲ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਸੰਤਸਰ ਜਬੋਵਾਲ ਵਿਖੇ ਜੋਰਦਾਰ ਤਿਆਰੀਆਂ

ਮੀਰੀ ਪੀਰੀ ਖਾਲਸਾ ਮਾਰਚ ੨੪ ਸਤੰਬਰ ਦੇ ਸਵਾਗਤ ਲਈ ਜਬੋਵਾਲ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਸੰਤਸਰ ਜਬੋਵਾਲ ਵਿਖੇ ਜੋਰਦਾਰ ਤਿਆਰੀਆਂ

Sep 22, 2026 10:40 PM (Asia/Kolkata)

ਟਾਂਗਰਾ – ਸੁਰਜੀਤ ਸਿੰਘ ਖਾਲਸਾਤਖ਼ਤ ਸ੍ਰੀ ਕੇਸਗੜ ਅਨੰਦਪੁਰ ਸਾਹਿਬ ਤੋਂ ਮੀਰੀਪੀਰੀ ਖਾਲਸਾ ਮਾਰਚ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਚੱਲ ਕੇ ਪਿੰਡਾਂ ਦੇ ਰਸਤਿਆਂ ਰਾਹੀਂ ਹੁੰਦਾ ਬਾਬਾ ਬਕਾਲਾ ਸਾਹਿਬ ਤੋਂ ਵਾਇਆ ਕਾਲੇਕੇ ਗੁਰਦੁਆਰਾ ਚੋਲ੍ਹਾ ਸਾਹਿਬ ਤੋਂ ਅੱਗੇ ਪਿੰਡ ਧੂਲਕਾ,ਸਰਜਾ, ਰਾਏਪੁਰ ਖੁਰਦ ਹੁੰਦਾ ਹੋਇਆ ਮਿਤੀ ੨੪ ਸਤੰਬਰ ਨੂੰ ਸਵੇਰੇ ੧੧ ਵਜੇ ਪਿੰਡ ਜਬੋਵਾਲ ਗੁਰਦੁਆਰਾ ਸੰਤਸਰ ਵਿਖੇ ਪਹੁੰਚੇਗਾ।ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਜਥੇਦਾਰ ਪ੍ਰੀਤਮ ਸਿੰਘ...

ਦੱਖਣੀ ਏਸ਼ੀਆ ਵਿੱਚ ਮੀਡੀਆ ਸਹਿਯੋਗ ਵਧਾਉਣ ਲਈ ਜਮਾਲਪੁਰ ਵਿੱਚ ਅੰਤਰਰਾਸ਼ਟਰੀ ਸਮਿਟ

ਦੱਖਣੀ ਏਸ਼ੀਆ ਵਿੱਚ ਮੀਡੀਆ ਸਹਿਯੋਗ ਵਧਾਉਣ ਲਈ ਜਮਾਲਪੁਰ ਵਿੱਚ ਅੰਤਰਰਾਸ਼ਟਰੀ ਸਮਿਟ

Sep 22, 2026 10:37 PM (Asia/Kolkata)

ਜਮਾਲਪੁਰ, ਮੁੰਗੇਰ, ਬਿਹਾਰ, ਭਾਰਤ | 22 ਸਤੰਬਰ 2026 | ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾਅੰਤਰਰਾਸ਼ਟਰੀ ਮੀਡੀਆ ਸਮਿਟ 2026, ਜਿਸ ਨੂੰ ਗਲੋਬਲ ਮੀਡੀਆ ਸਮਿਟ 2026 ਵੀ ਕਿਹਾ ਗਿਆ, ਭਾਰਤ ਦੇ ਬਿਹਾਰ ਸੂਬੇ ਦੇ ਮੁੰਗੇਰ ਜ਼ਿਲ੍ਹੇ ਦੇ ਜਮਾਲਪੁਰ ਵਿੱਚ ਕਰਵਾਇਆ ਗਿਆ। ਇਸ ਦਾ ਉਦੇਸ਼ ਦੱਖਣੀ ਏਸ਼ੀਆ ਦੇ ਪੱਤਰਕਾਰਾਂ ਅਤੇ ਮੀਡੀਆ ਪੇਸ਼ੇਵਰਾਂ ਵਿਚਕਾਰ ਸੰਵਾਦ, ਸਹਿਯੋਗ ਅਤੇ ਤਜਰਬਿਆਂ ਦੇ ਆਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨਾ ਸੀ।ਆਲ ਇੰਡੀਆ ਜਰਨਲਿਸਟਸ ਯੂਨੀਅਨ (AIJU), ਭਾਰਤ ਵੱਲੋਂ ਕਰਵਾਇਆ ਗਿਆ ਇਹ ਸਮਿਟ...

ਕੈਨੇਡਾ ਵਿੱਚ ਪਾਵਨ ਸਰੂਪਾਂ ਦੀ ਬੇਅਦਬੀ ਬਰਦਾਸ਼ਤਯੋਗ ਨਹੀਂ, ਗੁ. ਸਿੰਘ ਸਭਾ ਦੇ ਪ੍ਰਬੰਧਕ ਵੱਡੇ ਗੁਨਾਹਗਾਰ ਹਨ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਕੈਨੇਡਾ ਵਿੱਚ ਪਾਵਨ ਸਰੂਪਾਂ ਦੀ ਬੇਅਦਬੀ ਬਰਦਾਸ਼ਤਯੋਗ ਨਹੀਂ, ਗੁ. ਸਿੰਘ ਸਭਾ ਦੇ ਪ੍ਰਬੰਧਕ ਵੱਡੇ ਗੁਨਾਹਗਾਰ ਹਨ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Sep 22, 2026 10:35 PM (Asia/Kolkata)

ਅੰਮ੍ਰਿਤਸਰ, 22 ਸਤੰਬਰ , ਜੁਗਰਾਜ ਸਿੰਘ ਸਰਹਾਲੀ ਕੁਝ ਮਹੀਨੇ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਗੁਰ ਮਰਯਾਦਾ ਦੀਆਂ ਧੱਜੀਆਂ ਉਡਾਉਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 225 ਪਾਵਨ ਸਰੂਪ ਸਮੁੰਦਰੀ ਜਹਾਜ਼ਾਂ ਦੇ ਕੰਟੇਨਰਾਂ ਰਾਹੀਂ ਗੁਰਦੁਆਰਾ ਸਿੰਘ ਸਭਾ, 132 ਸਟਰੀਟ, ਕੈਨੇਡਾ ਭੇਜ ਕੇ ਬੇਅਦਬੀ ਕਰਨ ਦਾ ਪਾਪ ਕਮਾਇਆ ਸੀ ਤੇ ਹੁਣ ਗੁਰਦੁਆਰਾ ਸਿੰਘ ਸਭਾ ਕੈਨੇਡਾ ਦੇ ਪ੍ਰਬੰਧਕਾਂ ਨੇ ਪਾਵਨ ਸਰੂਪਾਂ ਨੂੰ ਗੱਡੀਆਂ-ਕਾਰਾਂ ਦੀਆਂ ਡਿੱਗੀਆਂ ਵਿੱਚ ਰੱਖ ਕੇ ਬੜੀ ਭਾਰੀ ਬੇਅਦਬੀ ਕਰਨੀ ਚਾਹੀ ਹੈ...

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਦੇਖ-ਰੇਖ ਹੇਠ ਮੋਹਾਲੀ ਤੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ 3 ਬੱਸਾਂ ਰਵਾਨਾ...

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਦੇਖ-ਰੇਖ ਹੇਠ ਮੋਹਾਲੀ ਤੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ 3 ਬੱਸਾਂ ਰਵਾਨਾ...

Sep 22, 2026 06:59 PM (Asia/Kolkata)

ਲੋਕ ਪੱਖੀ ਸਕੀਮਾਂ ਨੂੰ ਲੈ ਕੇ ਕੋਈ ਵਰਗੀਕਰਨ ਨਹੀਂ ਸਾਰੀਆਂ ਸਕੀਮਾਂ ਸਭ ਵਰਗਾਂ ਲਈ ਬਰਾਬਰ ਲਾਗੂ : ਵਿਧਾਇਕ ਕੁਲਵੰਤ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਮਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ 3 ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।...

ਗਰੀਬ ਵਰਗਾਂ ਦੀ ਭਲਾਈ ਲਈ ਕਨੂੰਨ ਲਿਆਏਗੀ ਅਧਿਕਾਰ ਸੰਘਰਸ਼ ਪਾਰਟੀ - ਗੁਰਬਖਸ਼ ਸਿੰਘ ਸ਼ੇਰਗਿਲ

ਗਰੀਬ ਵਰਗਾਂ ਦੀ ਭਲਾਈ ਲਈ ਕਨੂੰਨ ਲਿਆਏਗੀ ਅਧਿਕਾਰ ਸੰਘਰਸ਼ ਪਾਰਟੀ - ਗੁਰਬਖਸ਼ ਸਿੰਘ ਸ਼ੇਰਗਿਲ

Sep 22, 2026 06:56 PM (Asia/Kolkata)

ਮੁਲਾਜਮ ਵਿੰਗ ਸਾਬਕਾ ਸੈਨਿਕਾਂ ਦਾ ਡਿਫੈਂਸ ਵਿੰਗ ਤਿਅਾਰ ਕਰਾਂਗੇਟਾਂਗਰਾ - ਸੁਰਜੀਤ ਸਿੰਘ ਖਾਲਸਾਅੱਜ ਮਿਤੀ 22/9/2026 ਨੂੰ ਚੰਡੀਗੜ੍ਹ ਅਤੇ ਪਟਿਆਲਾ ਦੇ ਦੌਰੇ ਤੋਂ ਬਾਅਦ ਟਾਂਗਰਾ ਵਿਖੇ ਅੱਜ ਦੀ ਅਵਾਜ਼ ਦੇ ਪੱਤਰਕਾਰ ਨਾਲ ਖਾਸ ਮੁਲਾਕਾਤ ਦੌਰਾਨ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ 2027 ਦੀਆਂ ਚੌਣਾਂ ਦੇ ਮੱਦੇਨਜ਼ਰ ਲੋਕ ਪਾਰਟੀ ਨੂੰ ਬਹੁਤ ਮਾਣ ਸਤਿਕਾਰ ਦੇ ਰਹੇ ਹਨ ਪੂਰੇ ਪੰਜਾਬ ਵਿੱਚ ਲੋਕ ਵੱਡੀ ਗਿਣਤੀ ਵਿੱਚ ਪਾਰਟੀ ਦੀ ਵਿਚਾਰਧਾਰਾ ਨਾਲ...

ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕਮੇਟੀ ਗਠਿਤ

ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕਮੇਟੀ ਗਠਿਤ

Sep 22, 2026 06:48 PM (Asia/Kolkata)

ਸੰਗਤ ਵੱਲੋਂ ਉਠਾਏ ਜਾ ਰਹੇ ਹਰ ਸਵਾਲ ਦਾ ਜਵਾਬ ਕਮੇਟੀ ਦੀ ਰਿਪੋਰਟ ਮਗਰੋਂ ਤੱਥਾਂ ਸਮੇਤ ਦਿੱਤਾ ਜਾਵੇਗਾ- ਐਡਵੋਕੇਟ ਧਾਮੀਅੰਮ੍ਰਿਤਸਰ, 22 ਸਤੰਬਰ-ਕੰਵਰ ਪ੍ਰਤਾਪ ਸਿੰਘ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ’ਤੇ ਅਧਾਰਿਤ ਇਕ ਕਮੇਟੀ ਦਾ ਗਠਤ ਕੀਤਾ ਹੈ। ਇਸ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਬਲਦੇਵ ਸਿੰਘ ਕਾਇਮਪੁਰ, ਮੈਂਬਰ...

ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜ ਰਹੀ ਹੈ ਸਰਕਾਰ-ਪੱਡਾ

ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜ ਰਹੀ ਹੈ ਸਰਕਾਰ-ਪੱਡਾ

Sep 22, 2026 06:46 PM (Asia/Kolkata)

ਕਿਹਾ-ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ ਦੇ ਰਹੀ ਹੈ ਪੰਜਾਬ ਸਰਕਾਰ ਸਰਕਾਰ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਪ੍ਰਦਾਨ ਕਰਨ ਨੂੰ ਦੇ ਰਹੀ ਹੈ ਤਰਜੀਹ-ਆਪ ਕਪੂਰਥਲਾ 22 ਸਿਤੰਬਰ ਗੌਰਵ ਮੜੀਆ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਢੁਕਵੇਂ ਮੌਕੇ,ਵਿੱਤੀ ਸਹਾਇਤਾ ਅਤੇ ਸੰਸਥਾਗਤ ਸਹਿਯੋਗ ਦਾ ਮਜ਼ਬੂਤ ਢਾਂਚਾ ਤਿਆਰ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੇ ਨਿਵੇਕਲੇ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਿਆ ਜਾ ਸਕੇ।ਇਹ ਗੱਲ ਆਮ ਆਦਮੀ...

ਸੂਬੇ ਚ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਚ ਫੇਲ੍ਹ ਰਹੀ ਆਪ ਸਰਕਾਰ-ਕੁਲਦੀਪ ਸਿੰਘ ਟਾਂਡੀ

ਸੂਬੇ ਚ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਚ ਫੇਲ੍ਹ ਰਹੀ ਆਪ ਸਰਕਾਰ-ਕੁਲਦੀਪ ਸਿੰਘ ਟਾਂਡੀ

Sep 22, 2026 06:44 PM (Asia/Kolkata)

ਨਸ਼ਿਆਂ ਤੇ ਕਾਬੂ ਪਾਉਣ ਚ ਨਾਕਾਮ ਸਾਬਿਤ ਹੋਈ ਆਪ ਸਰਕਾਰ-ਅਕਾਲੀ ਢਲਣ ਕਪੂਰਥਲਾ 22 ਸਿਤੰਬਰ ਗੌਰਵ ਮੜੀਆ ਹਲਕਾ ਭੁਲੱਥ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ,ਕੋਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਯੂਥ ਅਕਾਲੀ ਦਲ ਕਪੂਰਥਲਾ ਦਿਹਾਤੀ ਦੇ ਪ੍ਰਧਾਨ ਸ.ਕੁਲਦੀਪ ਸਿੰਘ ਟਾਂਡੀ ਨੇ ‘ਆਪ’ ਸਰਕਾਰ ’ਤੇ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਵਿੱਚ ਨਾਕਾਮ ਰਹਿਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੱਡੇ-ਵੱਡੇ ਇਸ਼ਤਿਹਾਰਾਂ ਰਾਹੀਂ ਨਸ਼ਿਆਂ ਖ਼ਿਲਾਫ਼...

ਪੁਲਿਸ ਹੀ ਡਰ ਦੇ ਸਾਏ ਹੇਠ ਤਾਂ ਆਮ ਲੋਕਾਂ ਦੀ ਸੁਰੱਖਿਆ ਕੌਣ ਕਰੇਗਾ? : ਰਮਨਦੀਪ ਕੌਰ,ਬਿੱਲਾ ਸ਼ੇਰੋਂ

ਪੁਲਿਸ ਹੀ ਡਰ ਦੇ ਸਾਏ ਹੇਠ ਤਾਂ ਆਮ ਲੋਕਾਂ ਦੀ ਸੁਰੱਖਿਆ ਕੌਣ ਕਰੇਗਾ? : ਰਮਨਦੀਪ ਕੌਰ,ਬਿੱਲਾ ਸ਼ੇਰੋਂ

Sep 22, 2026 06:41 PM (Asia/Kolkata)

ਵਾਇਰਲ ਆਡੀਓ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਚੁੱਕੇ ਸਵਾਲਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,22 ਸਤੰਬਰ ਪੰਜਾਬ ਪੁਲਿਸ ਨਾਲ ਸਬੰਧਤ ਇੱਕ ਆਡੀਓ ਅਤੇ ਕਥਿੱਤ ਸਰਕਾਰੀ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋ ਗਈ ਹੈ। ਇਸ ਮਾਮਲੇ ਨੂੰ ਲੈ ਕੇ ਕਈ ਸਿਆਸੀ ਆਗੂਆਂ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਗਏ ਹਨ।ਇਸੇ ਦੌਰਾਨ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ...

ਮਾਝੇ ਦੀ ਸਿਆਸਤ ਵਿੱਚ ਵੱਡਾ ਫੇਰਬਦਲ: ਸਾਬਕਾ ਵਿਧਾਇਕ ਬ੍ਰਹਮਪੁਰਾ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

ਮਾਝੇ ਦੀ ਸਿਆਸਤ ਵਿੱਚ ਵੱਡਾ ਫੇਰਬਦਲ: ਸਾਬਕਾ ਵਿਧਾਇਕ ਬ੍ਰਹਮਪੁਰਾ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

Sep 22, 2026 03:57 PM (Asia/Kolkata)

ਮੇਰੀ ਸਿਆਸਤ ਕੁਰਸੀ ਲਈ ਨਹੀਂ,ਲੋਕਾਂ ਦੀ ਸੇਵਾ ਕਰਨਾ ਹੈ - ਬ੍ਰਹਮਪੁਰਾਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,22 ਸਤੰਬਰਪੰਜਾਬ ਦੀ ਸਿਆਸਤ ਖਾਸ ਕਰਕੇ ਮਾਝੇ ਦੇ ਹਲਕਾ ਖਡੂਰ ਸਾਹਿਬ ਵਿੱਚ ਉਸ ਵੇਲੇ ਇੱਕ ਨਵਾਂ ਅਧਿਆਏ ਜੁੜਿਆ, ਜਦੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ,ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਸਮੀ ਤੌਰ 'ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।ਇਹ ਅਹਿਮ ਸ਼ਮੂਲੀਅਤ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਰਿਹਾਇਸ਼ 'ਤੇ ਹੋਈ,ਜਿੱਥੇ ਮੁੱਖ ਮੰਤਰੀ ਦੇ ਓ.ਐੱਸ.ਡੀ...

ਜਿੰਨਾ ਸੰਸਥਾਵਾਂ ਦੀਆਂ ਨੀਂਹਾਂ ਵਿੱਚ ਸਾਡੇ ਪੁਰਖਿਆਂ ਦੇ ਸਿਰ ਲੱਗੇ ਹਨ, ਉਹਨਾਂ ਸੰਸਥਾਵਾਂ ਨੂੰ ਰੋਲਿਆ ਜਾ ਰਿਹਾ ਹੈ- ਗਿਆਨੀ ਹਰਪ੍ਰੀਤ ਸਿੰਘ।

ਜਿੰਨਾ ਸੰਸਥਾਵਾਂ ਦੀਆਂ ਨੀਂਹਾਂ ਵਿੱਚ ਸਾਡੇ ਪੁਰਖਿਆਂ ਦੇ ਸਿਰ ਲੱਗੇ ਹਨ, ਉਹਨਾਂ ਸੰਸਥਾਵਾਂ ਨੂੰ ਰੋਲਿਆ ਜਾ ਰਿਹਾ ਹੈ- ਗਿਆਨੀ ਹਰਪ੍ਰੀਤ ਸਿੰਘ।

Sep 22, 2026 03:38 PM (Asia/Kolkata)

11 ਦਿਨ ਜੱਥੇ ਦੇ ਰੂਪ ਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੀ ਜਾਵੇਗੀ ਅਰਦਾਸ।ਰਿਟਾਇਰਡ ਜੱਜ ਦੀ ਅਗਵਾਈ ਹੇਠ ਸਿੱਟ ਬਣਾਕੇ ਨਿਰਪੱਖ ਜਾਂਚ ਕਰਾਏ ਸਰਕਾਰ।ਚੰਡੀਗੜ੍ਹ-: 21 ਸਤੰਬਰ , ਮੰਗਤ ਸਿੰਘ ਸੈਦਪੁਰਜਿੰਨਾ ਸੰਸਥਾਵਾਂ ਨੂੰ ਖੜ੍ਹੀਆਂ ਕਰਨ ਵਿੱਚ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ, ਜਿੰਨਾ ਦੀ ਉਸਾਰੀ ਲਈ ਆਪਣਾ ਖੂਨ ਡੋਲਿਆ, ਅੱਜ ਉਨ੍ਹਾਂ ਸੰਸਥਾਵਾਂ ਨੂੰ ਮਸੰਦਾਂ ਵੱਲੋਂ ਬੁਰੀ ਤਰਾਂ ਰੋਲਿਆ ਜਾ ਰਿਹਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਪਾਰਟੀ ਦੀ ਕੋਰ ਕਮੇਟੀ ਦੀ...

ASI ਹਰਜੀਤ ਸਿੰਘ ਦੀ ਹੱਤਿਆ ਮਗਰੋਂ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ’ਤੇ ਵਿਵਾਦ; ਵਾਇਰਲ ਹਦਾਇਤਾਂ ਨੂੰ ਲੈ ਕੇ ਵਿਰੋਧੀ ਧਿਰ ਨੇ ਮਾਨ ਸਰਕਾਰ ਨੂੰ ਘੇਰਿਆ

ASI ਹਰਜੀਤ ਸਿੰਘ ਦੀ ਹੱਤਿਆ ਮਗਰੋਂ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ’ਤੇ ਵਿਵਾਦ; ਵਾਇਰਲ ਹਦਾਇਤਾਂ ਨੂੰ ਲੈ ਕੇ ਵਿਰੋਧੀ ਧਿਰ ਨੇ ਮਾਨ ਸਰਕਾਰ ਨੂੰ ਘੇਰਿਆ

Sep 22, 2026 03:15 PM (Asia/Kolkata)

ਬਾਰਡਰ ਰੇਂਜ ਨਾਲ ਜੋੜੇ ਜਾ ਰਹੇ ਪੱਤਰ ਅਤੇ ਵਾਇਰਲ ਆਡੀਓ ’ਚ ਪੁਲਿਸ ਮੁਲਾਜ਼ਮਾਂ ਨੂੰ ਵਧੇਰੇ ਚੌਕਸੀ ਦੀ ਸਲਾਹ; ਪੰਜਾਬ ਪੁਲਿਸ ਨੇ ਵਰਦੀ ਨਾ ਪਾਉਣ ਵਾਲੀ ਸੋਸ਼ਲ ਮੀਡੀਆ ਐਡਵਾਈਜ਼ਰੀ ਨੂੰ ਦੱਸਿਆ ਗੈਰ-ਅਧਿਕਾਰਤਚੰਡੀਗੜ੍ਹ/ਅੰਮ੍ਰਿਤਸਰ, 22 ਸਤੰਬਰ (ਨਜ਼ਰਾਨਾ ਟਾਈਮਜ਼) — ਅੰਮ੍ਰਿਤਸਰ ਵਿੱਚ ਡਿਊਟੀ ਦੌਰਾਨ ਸਹਾਇਕ ਸਬ-ਇੰਸਪੈਕਟਰ (ASI) ਹਰਜੀਤ ਸਿੰਘ ਦੀ ਹੱਤਿਆ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਨਵਾਂ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਸੋਸ਼ਲ ਮੀਡੀਆ ’ਤੇ ਪੁਲਿਸ ਦੀ...

28 ਸਤੰਬਰ ਨੂੰ ਕਪੂਰਥਲਾ ਪਹੁੰਚੇਗੀ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ-ਖੋਜੇਵਾਲ

28 ਸਤੰਬਰ ਨੂੰ ਕਪੂਰਥਲਾ ਪਹੁੰਚੇਗੀ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ-ਖੋਜੇਵਾਲ

Sep 22, 2026 01:22 PM (Asia/Kolkata)

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕੀਤਾ ਜਾਵੇਗਾ ਜਾਗਰੂਕ-ਭਾਜਪਾ ਕਿਹਾ-ਪੰਜਾਬ ਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਕਾਰਨ ਸੂਬਾ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਪੂਰੀ ਤਰ੍ਹਾਂ ਫੇਲਕਪੂਰਥਲਾ 22 ਸਿਤੰਬਰ ਗੌਰਵ ਮੜੀਆ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਨਸ਼ਾ ਮੁਕਤ ਪੰਜਾਬ ਯਾਤਰਾ 28 ਸਤੰਬਰ ਨੂੰ ਕਪੂਰਥਲਾ ਸ਼ਹਿਰ ਵਿਖੇ ਪਹੁੰਚੇਗੀ,ਜਿੱਥੇ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਇਸ...

ਵ੍ਹਾਈਟ ਹਾਊਸ ਵੱਲੋਂ 24/7 ‘TRUMP TV’ ਸਟ੍ਰੀਮਿੰਗ ਚੈਨਲ ਦੀ ਸ਼ੁਰੂਆਤ, ਮੀਡੀਆ ਪਹੁੰਚ ਵਿਵਾਦ ਦਰਮਿਆਨ ਨਵੀਂ ਪਹਿਲ

ਵ੍ਹਾਈਟ ਹਾਊਸ ਵੱਲੋਂ 24/7 ‘TRUMP TV’ ਸਟ੍ਰੀਮਿੰਗ ਚੈਨਲ ਦੀ ਸ਼ੁਰੂਆਤ, ਮੀਡੀਆ ਪਹੁੰਚ ਵਿਵਾਦ ਦਰਮਿਆਨ ਨਵੀਂ ਪਹਿਲ

Sep 22, 2026 01:08 PM (Asia/Kolkata)

ਵਾਸ਼ਿੰਗਟਨ, 22 ਸਤੰਬਰ (ਨਜ਼ਰਾਨਾ ਟਾਈਮਜ਼) — ਵ੍ਹਾਈਟ ਹਾਊਸ ਨੇ “TRUMP TV: The Essentials Station” ਨਾਂ ਹੇਠ ਇੱਕ ਨਵੀਂ 24 ਘੰਟੇ ਚੱਲਣ ਵਾਲੀ ਡਿਜ਼ਿਟਲ ਸਟ੍ਰੀਮਿੰਗ ਸੇਵਾ ਸ਼ੁਰੂ ਕੀਤੀ ਹੈ, ਜਿਸ ਰਾਹੀਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨਾਲ ਸਬੰਧਤ ਭਾਸ਼ਣ, ਅਹਿਮ ਐਲਾਨ, ਸਰਕਾਰੀ ਸਮਾਗਮ ਅਤੇ ਹੋਰ ਪ੍ਰਮੁੱਖ ਵੀਡੀਓ ਸਮੱਗਰੀ ਦਰਸ਼ਕਾਂ ਤੱਕ ਪਹੁੰਚਾਈ ਜਾਵੇਗੀ।ਇਹ ਸੇਵਾ ਸੋਮਵਾਰ, 21 ਸਤੰਬਰ ਨੂੰ ਸ਼ੁਰੂ ਹੋਈ। ਵ੍ਹਾਈਟ ਹਾਊਸ ਮੁਤਾਬਕ ਇਸ ਸਟ੍ਰੀਮ ਵਿੱਚ ਪ੍ਰਸ਼ਾਸਨ ਨਾਲ ਸਬੰਧਤ...

ਪੰਜਾਬ ਦੇ ਲੋਕ ਸੱਤਾਧਾਰੀ ਸਰਕਾਰ ਨੂੰ ਚਲਦਾ ਕਰਨ ਲਈ ਪੱਬਾਂ ਭਾਰ - ਯਾਮਿਨੀ ਗੋਮਰ

ਪੰਜਾਬ ਦੇ ਲੋਕ ਸੱਤਾਧਾਰੀ ਸਰਕਾਰ ਨੂੰ ਚਲਦਾ ਕਰਨ ਲਈ ਪੱਬਾਂ ਭਾਰ - ਯਾਮਿਨੀ ਗੋਮਰ

Sep 22, 2026 11:51 AM (Asia/Kolkata)

ਹਲਕੇ ਦੇ ਵਿਕਾਸ ਲਈ ਕੋਟਲੀ ਦੀ ਜਿੱਤ ਜਰੂਰੀ - ਅਜੀਤ ਰਾਮ ਆਦਮਪੁਰ 22 ਸਤੰਬਰ (ਪਰਮਜੋਤ ਸਿੰਘ) ਆਦਮਪੁਰ ਬਲਾਕ ਦੇ ਪਿੰਡ ਲੇਸੜੀਵਾਲ ਵਿਖੇ ਕਾਂਗਰਸ ਪਾਰਟੀ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਕਾਂਗਰਸ ਪਾਰਟੀ ਦੇ ਐਸ ਸੀ ਡਿਪਾਰਟਮੈਂਟ ਦੇ ਕਾਰਜਕਾਰੀ ਚੇਅਰਪ੍ਰਸਨ ਸ਼੍ਰੀਮਤੀ ਮੈਡਮ ਯਾਮਿਨੀ ਗੋਮਰ , ਐਸ ਸੀ ਡਿਪਾਰਟਮੈਂਟ ਪੰਜਾਬ ਕਾਂਗਰਸ ਦੇ ਸਕੱਤਰ ਅਤੇ ਐਸ ਸੀ ਡਿਪਾਰਟਮੈਂਟ ਬਲਾਕ ਆਦਮਪੁਰ ਦੇ ਅਬਜ਼ਰਵਰ ਦਵਿੰਦਰ ਪਾਲ, ਜ਼ਿਲਾ ਜਲੰਧਰ ਦੇ ਐਸ ਸੀ ਡਿਪਾਰਟਮੈਂਟ ਦੇ ਚੇਅਰਮੈਨ ਅਰਵਿੰਦ ਢੰਡਾ...

  • Previous
  • 1
  • Next
Loading…
Loading the web debug toolbar…
Attempt #