ਕੀ ਪਾਠਾਂ ਦੀਆਂ ਲੜੀਆਂ ਗੁਰਮਤਿ ਅਨੁਸਾਰ ਠੀਕ ਹਨ? -
ਅਰਦਾਸਾਂ ਵਿੱਚ ਵੀ ਅਕਾਲ ਪੁਰਖ ਦੀ ਬਜਾਏ ਦੇਹਧਾਰੀ ਵਿਅਕਤੀਆਂ ਦੇ ਨਾਮ ਉਚੇਚੇ ਤੌਰ 'ਤੇ ਲਏ ਜਾਂਦੇ ਹਨ। ਅੱਜ ਸਾਡੇ ਸਮਾਜ ਵਿੱਚ ਇੱਕ ਬਹੁਤ ਹੀ ਚਿੰਤਾਜਨਕ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ ਜੋ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ। ਜਿੱਥੇ ਕਦੇ ਗੁਰੂ ਨਾਨਕ ਨਾਮ ਲੇਵਾ ਸਿੱਖ ਆਪਣੇ ਘਰਾਂ ਵਿੱਚ ਬੜੇ ਸਤਿਕਾਰ ਅਤੇ ਸ਼ਰਧਾ ਨਾਲ ਅਖੰਡ ਪਾਠ ਕਰਵਾਉਂਦੇ ਸਨ ਜਾਂ ਘਰਾਂ ਵਿੱਚ ਸਹਿਜ/ਸਾਧਾਰਨ ਪਾਠ ਚੱਲਦੇ ਸਨ ਉੱਥੇ ਹੁਣ ਇਹ ਪਰੰਪਰਾ ਘਰਾਂ ਤੋਂ ਨਿਕਲ ਕੇ ਗੁਰਦੁਆਰਿਆਂ ਅਤੇ ਡੇਰਿਆਂ ਦੀਆਂ...