350 ਸਾਲਾ ਸ਼ਤਾਬਦੀ ਨੂੰ ਅਸਲ ਢੰਗ ਨਾਲ ਮਨਾਉਂਦਿਆਂ ਫਰੈਂਕਫੋਰਟ ਵਿਖੇ ਚੱਲ ਰਹੇ ਗੁਰਮਤਿ ਟ੍ਰੇਨਿੰਗ ਕੈਂਪ ਦੀ ਹੋਈ ਸੰਪੂਰਨਤਾ
ਜਰਮਨੀ/ਫਰੈਂਕਫਰਟ ,ਨਜ਼ਰਾਨਾ ਟਾਈਮਜ ਬਿਊਰੋ ਮਨੁੱਖੀ ਹੱਕਾਂ ਦੇ ਰਾਖੇ, ਸਗਲ-ਸ੍ਰਿਸ਼ਟ ਦੀ ਚਾਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 24 ਨਵੰਬਰ 2025 ਨੂੰ ਆ ਰਹੇ 350 ਸਾਲਾ ਸ਼ਤਾਬਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਸਮੂੰਹ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ 15 ਰੋਜ਼ਾ "ਗੁਰਮਤਿ ਟ੍ਰੇਨਿੰਗ ਕੈਂਪ" ਲਗਾਇਆ ਗਿਆ। ਜਿਸ ਵਿੱਚ 4 ਸਾਲ ਤੋਂ ਲੈ ਕੇ 18 ਸਾਲ ਅਤੇ ਵਡੇਰੀ ਉਮਰ ਦੇ...