ਅਮਰੀਕਾ-ਈਰਾਨ ਸਮਝੌਤੇ ‘ਤੇ ਅਣਿਸ਼ਚਿਤਤਾ ਦਰਮਿਆਨ ਪਾਕਿਸਤਾਨ ਨੇ ਕੂਟਨੀਤਿਕ ਕੋਸ਼ਿਸ਼ਾਂ ਤੇਜ਼ ਕੀਤੀਆਂ
ਇਸਲਾਮਾਬਾਦ/ਤੇਹਰਾਨ ਅਲੀ ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੇ ਤਣਾਅ ਨੂੰ ਘਟਾਉਣ ਲਈ ਪਾਕਿਸਤਾਨ ਨੇ ਆਪਣੀਆਂ ਕੂਟਨੀਤਿਕ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਕੁਝ ਹੀ ਦਿਨਾਂ ਵਿੱਚ ਦੂਜੀ ਵਾਰ ਤੇਹਰਾਨ ਪਹੁੰਚੇ ਹਨ। ਇਸ ਦੌਰੇ ਦਾ ਮਕਸਦ ਜੰਗਬੰਦੀ ਨੂੰ ਕਾਇਮ ਰੱਖਣਾ ਅਤੇ ਦੋਵੇਂ ਦੇਸ਼ਾਂ ਵਿਚਕਾਰ ਸਥਾਈ ਸਮਝੌਤੇ ਵੱਲ ਗੱਲਬਾਤ ਨੂੰ ਅੱਗੇ ਵਧਾਉਣਾ ਹੈ।8 ਅਪ੍ਰੈਲ ਨੂੰ ਪਾਕਿਸਤਾਨ ਦੀ ਮੱਧਸਥਤਾ ਨਾਲ ਅਮਰੀਕਾ ਅਤੇ ਈਰਾਨ ਵਿਚਕਾਰ ਅਸਥਾਈ ਜੰਗਬੰਦੀ...