19 September 2025 ਦੀਆਂ ਖ਼ਬਰਾਂ

12 published stories
ਆਈ.ਟੀ.ਆਈ. ਨਵਾਂਸ਼ਹਿਰ ਵਿਖੇ ਕਈ ਟ੍ਰੇਡਾਂ ‘ਚ 30 ਸਤੰਬਰ ਤੱਕ ਦਾਖ਼ਲਾ ਜਾਰੀ

ਆਈ.ਟੀ.ਆਈ. ਨਵਾਂਸ਼ਹਿਰ ਵਿਖੇ ਕਈ ਟ੍ਰੇਡਾਂ ‘ਚ 30 ਸਤੰਬਰ ਤੱਕ ਦਾਖ਼ਲਾ ਜਾਰੀ

Sep 20, 2025 02:36 AM (Asia/Kolkata)

ਨਵਾਂਸ਼ਹਿਰ, 19 ਸਤੰਬਰ, ਮਨਜਿੰਦਰ ਸਿੰਘ ਭੋਗਪੁਰ ਸਰਕਾਰੀ ਆਈ.ਟੀ.ਆਈ. ਨਵਾਂਸ਼ਹਿਰ ਵਿਖੇ ਬਹੁਤ ਸਾਰੀਆਂ ਟ੍ਰੇਡਾਂ ਵਿੱਚ 30 ਸਤੰਬਰ ਤੱਕ ਦਾਖ਼ਲਾ ਜਾਰੀ ਹੈ ਜਿਨ੍ਹਾਂ ਵਿਚ ਇਛੁੱਕ ਨੌਜਵਾਨ ਦਾਖਲਾ ਲੈ ਸਕਦੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਆਈ.ਟੀ.ਆਈ. ਦੇ ਪ੍ਰਿੰਸੀਪਲ ਓਮਕਾਰ ਸਿੰਘ ਸ਼ੀਂਹਮਾਰ ਨੇ ਦੱਸਿਆ ਕਿ ਸੰਸਥਾ ਵਿਚ ਹੋਟਲ ਮੈਨੇਜਮੈਂਟ ਦੇ ਵਿੱਚ ਫਰੰਟ ਆਫਿਸ, ਫੂਡ ਵੈਬਰੇਜ ਐਂਡ ਸਰਵਿਸ, ਹਾਊਸਕੀਪਰ, ਮਸ਼ੀਨਸਟ, ਰੈਫਰੀਜੇਸ਼ਨ ਐਂਡ ਏਸੀ ਅਤੇ ਟਰੈਕਟਰ ਮਕੈਨਿਕ ਟਰੇਡ ਵਿਚ ਸੀਟਾਂ ਖਾਲੀ ਪਈਆਂ ਹਨ ।...

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ (ਜ) ਨੇ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ, ਪ੍ਰਬੰਧਾਂ ਦਾ ਲਿਆ ਜਾਇਜਾ

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ (ਜ) ਨੇ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ, ਪ੍ਰਬੰਧਾਂ ਦਾ ਲਿਆ ਜਾਇਜਾ

Sep 20, 2025 02:30 AM (Asia/Kolkata)

ਕਿਸਾਨਾਂ ਨੂੰ ਮੰਡੀਆਂ ‘ਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਜ਼ਿਲ੍ਹੇ ਦੀਆਂ ਮੰਡੀਆਂ ‘ਚ 3.88 ਲੱਖ ਮੀਟਰਿਕ ਝੋਨਾ ਆਉਣ ਦੀ ਸੰਭਾਵਨਾ ਪਨਗਰੇਨ, ਪਨਸਪ, ਮਾਰਕਫੈਡ, ਵੇਅਰਹਾਊਸ ਅਤੇ ਐਫ.ਸੀ.ਆਈ ਕਰੇਗੀ ਖ਼ਰੀਦ ਸ਼ਹੀਦ ਭਗਤ ਸਿੰਘ ਨਗਰ, 19 ਸਤੰਬਰ ,ਮਨਜਿੰਦਰ ਸਿੰਘ ਭੋਗਪੁਰ  ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੇ ਨਿਰਦੇਸ਼ਾਂ ‘ਤੇ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ (ਜ) ਨੇ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਕਰਕੇ ਖਰੀਫ਼ ਸੀਜਨ 2025-26 ਦੌਰਾਨ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜਾ ਲਿਆ।...

ਬੁੱਚੜ ਥਾਣੇਦਾਰ ਸੂਬਾ ਸਰਹੰਦ ਦੀਆਂ ਅੰਤਿਮ ਰਸਮਾਂ ਸਿੱਖ ਮਰਯਾਦਾ ਅਨੁਸਾਰ ਨਾ ਕੀਤੀਆਂ ਜਾਣ, ਕੋਈ ਵੀ ਪਾਠੀ ਤੇ ਰਾਗੀ ਅਖੰਡ ਪਾਠ, ਕੀਰਤਨ ਤੇ ਅਰਦਾਸ ਨਾ ਕਰੇ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਬੁੱਚੜ ਥਾਣੇਦਾਰ ਸੂਬਾ ਸਰਹੰਦ ਦੀਆਂ ਅੰਤਿਮ ਰਸਮਾਂ ਸਿੱਖ ਮਰਯਾਦਾ ਅਨੁਸਾਰ ਨਾ ਕੀਤੀਆਂ ਜਾਣ, ਕੋਈ ਵੀ ਪਾਠੀ ਤੇ ਰਾਗੀ ਅਖੰਡ ਪਾਠ, ਕੀਰਤਨ ਤੇ ਅਰਦਾਸ ਨਾ ਕਰੇ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

Sep 20, 2025 02:05 AM (Asia/Kolkata)

ਸੁਧੀਰ ਸੂਰੀ ਅਤੇ ਸੂਬਾ ਸਰਹੰਦ ਨੂੰ ਸੋਧਣ ਵਾਲੇ ਭਾਈ ਸੰਦੀਪ ਸਿੰਘ ਸੰਨੀ ਉੱਤੇ ਸਮੁੱਚੇ ਪੰਥ ਨੂੰ ਮਾਣ ਅੰਮ੍ਰਿਤਸਰ, 19 ਸਤੰਬਰ ,ਨਜ਼ਰਾਨਾ ਟਾਈਮਜ ਬਿਊਰੋ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਬੁੱਚੜ ਥਾਣੇਦਾਰ ਸੂਬਾ ਸਿਹੁੰ ਉਰਫ਼ ਸੂਬਾ ਸਰਹੰਦ ਨੂੰ ਪਟਿਆਲਾ ਜੇਲ੍ਹ ਵਿੱਚ ਸੋਧਣ ਵਾਲੇ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਉੱਤੇ...

ਸਾਬੀ ਮੋਗਾ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਦਿਹਾਤੀ  ਦੇ ਮੀਤ ਪ੍ਰਧਾਨ ਨਿਯੁਕਤ

ਸਾਬੀ ਮੋਗਾ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦੇ ਮੀਤ ਪ੍ਰਧਾਨ ਨਿਯੁਕਤ

Sep 19, 2025 11:46 PM (Asia/Kolkata)

ਭੋਗਪੁਰ 19 ਮਨਜਿੰਦਰ ਸਿੰਘ ਭੋਗਪੁਰ  ਕਾਂਗਰਸ ਪਾਰਟੀ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਸਤਨਾਮ ਸਿੰਘ ਸਾਬੀ ਮੋਗਾ ਨੂੰ ਕਾਂਗਰਸ ਪਾਰਟੀ ਵੱਲੋਂ ਜਿਲਾ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕੀਤੀ। ਇਸ ਮੌਕੇ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਅਜਿਹੇ ਮਿਹਨਤੀ ਵਰਕਰਾਂ ਦੀ ਜਰੂਰਤ ਹੈ ਜੋ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾ...

ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਟੀ.ਪੀ. ਨਗਰ ਕੋਰਬਾ ਤੋਂ ਸੰਬਲਪੁਰ ਉੜੀਸਾ ਲਈ ਰਵਾਨਾ

ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਟੀ.ਪੀ. ਨਗਰ ਕੋਰਬਾ ਤੋਂ ਸੰਬਲਪੁਰ ਉੜੀਸਾ ਲਈ ਰਵਾਨਾ

Sep 19, 2025 10:32 PM (Asia/Kolkata)

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਅੰਮ੍ਰਿਤਸਰ, 19 ਸਤੰਬਰ ਨਜ਼ਰਾਨਾ ਟਾਈਮਜ਼ ਨੈੱਟਵਰਕ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਟੀ.ਪੀ. ਨਗਰ ਕੋਰਬਾ ਤੋਂ ਗੁਰਦੁਆਰਾ ਸਾਹਿਬ ਮੋਦੀਪਾਰਾ ਸੰਬਲਪੁਰ ਉੜੀਸਾ ਲਈ ਰਵਾਨਾ ਹੋਇਆ। ਨਗਰ...

ਸੰਗਠਤ ਤੇ ਸਾਰਥਕ ਢੰਗ ਨਾਲ ਪੰਜਾਬ ’ਚ ਹੜ੍ਹ ਰਾਹਤ ਸੇਵਾਵਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ sarkarekhalsa.org ਵੈੱਬਸਾਈਟ ਜਾਰੀ

ਸੰਗਠਤ ਤੇ ਸਾਰਥਕ ਢੰਗ ਨਾਲ ਪੰਜਾਬ ’ਚ ਹੜ੍ਹ ਰਾਹਤ ਸੇਵਾਵਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ sarkarekhalsa.org ਵੈੱਬਸਾਈਟ ਜਾਰੀ

Sep 19, 2025 09:07 PM (Asia/Kolkata)

ਜਥੇਦਾਰ ਗੜਗੱਜ ਨੇ ਵੈੱਬਸਾਈਟ ਜਾਰੀ ਕਰਨ ਉਪਰੰਤ ਸੇਵਾਵਾਂ ਕਰ ਰਹੀਆਂ ਸਮੂਹ ਸਮਰਪਿਤ ਸੰਸਥਾਵਾਂ ਨੂੰ ਰਜਿਸਟਰ ਕਰਨ ਦੀ ਕੀਤੀ ਅਪੀਲ ਅੰਮ੍ਰਿਤਸਰ, 19 ਸਤੰਬਰ,ਨਜ਼ਰਾਨਾ ਟਾਈਮਜ ਬਿਊਰੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਅੰਦਰ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸੇਵਾਵਾਂ ਨੂੰ ਸੰਗਠਤ, ਸਾਰਥਕ ਤੇ ਢੁਕਵੇਂ ਢੰਗ ਨਾਲ ਕਰਵਾਉਣ ਲਈ ਕੀਤੇ ਗਏ ਐਲਾਨ ਮੁਤਾਬਕ ਅੱਜ sarkarekhalsa.org ਵੈੱਬਸਾਈਟ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੀ।...

ਕੋਟਲਾ ਬਥੂੰਨਗੜ ਵਿਖੇ ਸਰਪੰਚ ਵੱਲੋਂ ਖੇਡ ਸਟੇਡੀਅਮ ਦੀ ਸੁਰੂਆਤ :

ਕੋਟਲਾ ਬਥੂੰਨਗੜ ਵਿਖੇ ਸਰਪੰਚ ਵੱਲੋਂ ਖੇਡ ਸਟੇਡੀਅਮ ਦੀ ਸੁਰੂਆਤ :

Sep 19, 2025 08:25 PM (Asia/Kolkata)

ਪੰਜਾਬ ਸਰਕਾਰ ਦੀ ਤਰਜੀਹ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਜ਼ਰੂਰੀ  : ਸਰਪੰਚ ਕੋਟਲਾ ਟਾਂਗਰਾ - ਸੁਰਜੀਤ ਸਿੰਘ ਖਾਲਸਾ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਹਲਕੇ ਵਿਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਨਵੇਂ ਖੇਡ ਸਟੇਡੀਅਮਾਂ ਦੇ ਨੀਂਹ ਪੱਥਰ ਰੱਖਦੇ ਹੋਏ ਗ੍ਰਾਟਾਂ ਜਾਰੀ ਕੀਤੀਆਂ ਸਨ । ਉਸ ਦੀ ਸੁਰੂਆਤ ਸਰਪੰਚ ਡਾ. ਗੁਰਦੀਪ ਸਿੰਘ ਕੋਟਲਾ ਅਤੇ ਸਮੂਹ ਗ੍ਰਾਮ ਪੰਚਾਇਤ  ਪਿੰਡ ਕੋਟਲਾ ਬਥੂੰਨਗੜ ਦੇ ਸਹਿਯੋਗ ਨਾਲ ਕੀਤੀ ਗਈ।&nbsp...

ਸੁਪਰੀਮ ਕੋਰਟ ਵਲੋਂ ਅਨੰਦ ਮੈਰਿਜ ਐਕਟ ਲਾਗੂ ਕਰਵਾਉਣ ਦਾ ਫੈਸਲਾ  ਸਲਾਂਘਾਯੋਗ-: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ

ਸੁਪਰੀਮ ਕੋਰਟ ਵਲੋਂ ਅਨੰਦ ਮੈਰਿਜ ਐਕਟ ਲਾਗੂ ਕਰਵਾਉਣ ਦਾ ਫੈਸਲਾ  ਸਲਾਂਘਾਯੋਗ-: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ

Sep 19, 2025 08:22 PM (Asia/Kolkata)

ਟਾਂਗਰਾ , ਸੁਰਜੀਤ ਸਿੰਘ ਖਾਲਸਾ ਅਧਿਕਾਰ ਸੰਘਰਸ਼ ਪਾਰਟੀ ਦੇ ਅਹੁਦੇਦਾਰਾਂ ਦੀ ਵਰਚੁਅਲ ਮੀਟਿੰਗ ਦੌਰਾਨ ਪੰਜਾਬ ਅਤੇ ਦੇਸ਼ ਦੇ ਮੌਜੂਦਾ ਹਲਾਤਾਂ ਤੇ ਵਿਸਥਾਰ ਪੂਰਵਕ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਤਵੀਰ ਕੌਰ ਮਨਹੇੜਾ, ਕੌਮੀ ਜਨਰਲ ਸਕੱਤਰ ਦਰਬਾਰਾ ਸਿੰਘ, ਇੰਜ ਸੋਹਣਜੀਤ ਸਿੰਘ ਨੈਸ਼ਨਲ ਕੈਸੀਅਰ,ਨਰੰਗ ਸਿੰਘ ਪਟਿਆਲਾ ਅਤੇ ਡਾਕਟਰ ਸਈਅਦ ਮਨਜੂਰ ਮਲੇਰਕੋਟਲਾ ਦੋਵੇਂ ਕੌਮੀ ਮੀਤ ਪ੍ਰਧਾਨ,  ਜਗਦੀਸ਼ ਸਿੰਘ ਭਨੌਰ,ਰਮੇਸ਼ ਭੂੰਬਕ ਹਰਿਆਣਾ ਦੋਵੇਂ ਕੌਮੀ ਸਕੱਤਰ, ਇਕਬਾਲ...

ਪਾਕ–ਚੀਨ ਦੋਸਤੀ 'ਤੇ ਜ਼ੋਰ, ਜ਼ਰਦਾਰੀ ਨੇ ਕੀਤਾ ਭਰੋਸਾ

ਪਾਕ–ਚੀਨ ਦੋਸਤੀ 'ਤੇ ਜ਼ੋਰ, ਜ਼ਰਦਾਰੀ ਨੇ ਕੀਤਾ ਭਰੋਸਾ

Sep 19, 2025 07:42 AM (Asia/Kolkata)

ਰਾਸ਼ਟਰਪਤੀ ਜ਼ਰਦਾਰੀ ਦੀ ਸ਼ਿਨਜਿਆਂਗ ਪਾਰਟੀ ਸਕੱਤਰ ਨਾਲ ਮੁਲਾਕਾਤ, ਪਾਕ–ਚੀਨ ਦੋਸਤੀ ਦੀ ਪੁਸ਼ਟੀ ਉਰੂਮਕੀ, ਚੀਨ,ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾ  ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਅੱਜ ਉਰੂਮਕੀ ਵਿੱਚ ਸ਼ਿਨਜਿਆਂਗ ਉਈਗੁਰ ਆਟੋਨਾਮਸ ਰੀਜਨ ਦੇ ਕਮਿਊਨਿਸਟ ਪਾਰਟੀ ਸਕੱਤਰ ਸ਼੍ਰੀ ਚੇਨ ਸ਼ਿਆਓਜਿਆਂਗ ਨਾਲ ਮੁਲਾਕਾਤ ਕੀਤੀ। ਗਵਰਨਰ ਐਰਕਿਨ ਤੁਨੀਆਜ਼ ਵੀ ਇਸ ਮੌਕੇ ਮੌਜੂਦ ਸਨ। ਸ਼੍ਰੀ ਚੇਨ ਨੇ ਜ਼ਰਦਾਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਸ਼ਿਨਜਿਆਂਗ ਦੇ ਵਿਕਾਸ...

ਪਾਕਿਸਤਾਨ–ਸਾਉਦੀ ਰੱਖਿਆ ਸਮਝੌਤਾ: ਨਵਾਂ ਖੇਤਰੀ ਸੁਰੱਖਿਆ ਧੁਰਾ

ਪਾਕਿਸਤਾਨ–ਸਾਉਦੀ ਰੱਖਿਆ ਸਮਝੌਤਾ: ਨਵਾਂ ਖੇਤਰੀ ਸੁਰੱਖਿਆ ਧੁਰਾ

Sep 19, 2025 07:30 AM (Asia/Kolkata)

ਪਾਕਿਸਤਾਨ–ਸਾਉਦੀ ਰੱਖਿਆ ਸਮਝੌਤਾ: ਖੇਤਰ ਵਿੱਚ ਨਵਾਂ ਸੁਰੱਖਿਆ ਧੁਰਾ ਰਿਆਦ,ਨਜ਼ਰਾਨਾ ਟਾਈਮਜ਼,ਅਲੀ ਇਮਰਾਨ ਚੱਠਾ  ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਦਾ ਰਿਆਦ ਵਿੱਚ ਸ਼ਾਨਦਾਰ ਸਵਾਗਤ ਹੋਇਆ। ਉਨ੍ਹਾਂ ਦੇ ਜਹਾਜ਼ ਨੂੰ ਸਾਉਦੀ ਏਅਰਫੋਰਸ ਦੇ ਜੈੱਟਾਂ ਨੇ ਐਸਕੋਰਟ ਕੀਤਾ। ਅਲ-ਯਮਾਮਾ ਪੈਲੇਸ ਵਿੱਚ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਲਾਲ ਕਾਰਪਟ ਨਾਲ ਸਵਾਗਤ ਕੀਤਾ। ਪਾਕਿਸਤਾਨੀ ਫ਼ੌਜ ਦੇ ਮੁਖੀ ਫ਼ੀਲਡ ਮਾਰਸ਼ਲ ਆਸੀਮ ਮੁਨੀਰ ਵੀ ਮੌਜੂਦ ਸਨ। ਰਣਨੀਤਿਕ ਰੱਖਿਆ ਸਮਝੌਤਾ ਸਮਝੌਤੇ ਮੁਤਾਬਕ ਦੋਵੇਂ ਦੇਸ਼...

ਟਰੰਪ ਨੇ ਬਗਰਾਮ ਏਅਰਬੇਸ ਵਾਪਸੀ ਦੀ ਗੱਲ ਕੀਤੀ, ਫ਼ਲਸਤਿਨ 'ਤੇ ਸਟਾਰਮਰ ਨਾਲ ਅਸਹਿਮਤੀ

ਟਰੰਪ ਨੇ ਬਗਰਾਮ ਏਅਰਬੇਸ ਵਾਪਸੀ ਦੀ ਗੱਲ ਕੀਤੀ, ਫ਼ਲਸਤਿਨ 'ਤੇ ਸਟਾਰਮਰ ਨਾਲ ਅਸਹਿਮਤੀ

Sep 19, 2025 07:19 AM (Asia/Kolkata)

ਟਰੰਪ ਚਾਹੁੰਦੇ ਨੇ ਬਗਰਾਮ ਏਅਰਬੇਸ ਮੁੜ ਹਾਸਲ ਕਰਨਾ, ਫ਼ਲਸਤਿਨ ਮਾਮਲੇ 'ਤੇ ਬ੍ਰਿਟੇਨ ਨਾਲ ਅਸਹਿਮਤੀ ਚੇਕਰਸ, ਬ੍ਰਿਟੇਨ ,ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾ  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਵਾਸ਼ਿੰਗਟਨ ਅਫ਼ਗਾਨਿਸਤਾਨ ਦੇ ਬਗਰਾਮ ਏਅਰਬੇਸ ਨੂੰ ਮੁੜ ਕਾਬਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਬਿਆਨ ਉਨ੍ਹਾਂ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਦਿੱਤਾ। ਫ਼ਲਸਤਿਨ ਨੂੰ ਰਾਜ ਦੇ ਤੌਰ 'ਤੇ ਮਾਨਤਾ ਦੇਣ ਦੇ ਮਸਲੇ 'ਤੇ ਦੋਵਾਂ...

ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਡੀਜ਼ਲ, ਬੀਜ ਅਤੇ ਗੁਰਦੁਆਰਾ ਸਾਹਿਬਾਂ ਲਈ ਸਹਾਇਤਾ

ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਡੀਜ਼ਲ, ਬੀਜ ਅਤੇ ਗੁਰਦੁਆਰਾ ਸਾਹਿਬਾਂ ਲਈ ਸਹਾਇਤਾ

Sep 19, 2025 06:58 AM (Asia/Kolkata)

ਖੇਮਕਰਨ ਦੇ ਪਿੰਡ ਮਹਿਦੀਪੁਰ ਵਿਖੇ ਹੜ੍ਹ ਨਾਲ ਨੁਕਸਾਨੇ ਬੰਨ ਨੂੰ ਪੂਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ 6 ਹਜ਼ਾਰ ਲੀਟਰ ਡੀਜ਼ਲ ਦੀ ਕੀਤੀ ਸਹਾਇਤਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਖ਼ੁਦ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅੰਮ੍ਰਿਤਸਰ, ਤਾਜੀਮਨੂਰ ਕੌਰ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਬਾਰਡਰ ਏਰੀਏ ਦੇ ਹਲਕਾ ਖੇਮਕਰਨ ਦੇ ਪਿੰਡ ਮਹਿਦੀਪੁਰ ਵਿਖੇ ਹੜ੍ਹ ਨਾਲ ਨੁਕਸਾਨੇ ਬੰਨ ਨੂੰ ਪੂਰ ਰਹੀਆਂ ਸੰਗਤਾਂ ਦੀਆਂ ਮੁਸਕਲਾਂ...

  • Previous
  • 1
  • Next
Loading…
Loading the web debug toolbar…
Attempt #