ਪੰਜਾਬ ਨਾਲ ਭਾਰਤ ਦੀਆਂ ਧੱਕੇਸ਼ਾਹੀਆਂ ਜਾਰੀ
ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਵਾਲੀ ਅਖਾਣ ਬਿਲਕੁਲ ਸੱਚ ਹੈ ਕਿਉਂਕਿ ਸਦੀਆਂ ਤੋਂ ਹੀ ਵੈਰੀਆਂ ਵੱਲੋਂ ਪੰਜਾਬ ਉੱਤੇ ਵੱਖ-ਵੱਖ ਢੰਗ-ਤਰੀਕਿਆਂ ਨਾਲ ਹਮਲੇ ਜਾਰੀ ਹਨ ਤੇ ਪੰਜਾਬ ਦੇ ਲੋਕ ਇਹਨਾਂ ਹਮਲਿਆਂ ਦਾ ਮੁਕਾਬਲਾ ਕਰਦੇ ਆ ਰਹੇ ਹਨ। ਅਜੋਕੇ ਸਮੇਂ ਵਿੱਚ ਵੀ ਜ਼ਾਲਮ ਸਰਕਾਰਾਂ ਦੇ ਖ਼ਿਲਾਫ਼ ਪੰਜਾਬ ਵਾਸੀਆਂ ਨੂੰ ਨਿੱਤ ਜੂਝਣਾ ਪੈ ਰਿਹਾ ਹੈ। ਇਸ ਸਮੇਂ ਪੰਜਾਬ ਉੱਤੇ ਸਾਰੇ ਪਾਸਿਓਂ ਹਮਲੇ ਹੋ ਰਹੇ ਨੇ ਜਿਸ ਕਾਰਨ ਪੰਜਾਬ ਸੁੰਘੜਦਾ ਅਤੇ ਕਿਰਦਾ ਜਾ ਰਿਹਾ ਹੈ। ਪੰਜਾਬ ਵਿੱਚ ਵਸਣ ਵਾਲੀਆਂ ਕੌਮਾਂ...