17 July 2026 ਦੀਆਂ ਖ਼ਬਰਾਂ

15 published stories
1980-1990 ਦੇ ਦਹਾਕਿਆਂ ਵਿੱਚ ਪੁਲੀਸ ਹੀ ਜੱਜ, ਵਕੀਲ, ਗਵਾਹ, ਮੁਦਈ ਅਤੇ ਸਰਕਾਰ ਹੁੰਦੀ ਸੀ

1980-1990 ਦੇ ਦਹਾਕਿਆਂ ਵਿੱਚ ਪੁਲੀਸ ਹੀ ਜੱਜ, ਵਕੀਲ, ਗਵਾਹ, ਮੁਦਈ ਅਤੇ ਸਰਕਾਰ ਹੁੰਦੀ ਸੀ

Jul 18, 2026 03:19 AM (Asia/Kolkata)

ਵੈਸੇ ਪੁਲੀਸ ਦਾ ਕੰਮ ਕਿਸੇ ਵੀ ਦੇਸ਼ ਅਤੇ ਸੂਬੇ ਦੀ ਜਨਤਾ ਦੀ ਰਾਖੀ ਕਰਨਾ ਹੁੰਦਾ ਹੈ ਅਤੇ ਅਪਰਾਧੀਆਂ ਨੂੰ ਫੜ ਕੇ ਪੁੱਛਗਿੱਛ ਕਰਕੇ ਤੇ ਅਦਾਲਤਾਂ ਵਿੱਚ ਪੇਸ਼ ਕਰਨਾ ਹੁੰਦਾ ਹੈ ਅਤੇ ਅਦਾਲਤਾਂ ਨੇ ਕੇਸਾਂ ਦੀ ਸੁਣਵਾਈ ਕਰਕੇ ਮੁਜਰਮਾਂ ਨੂੰ ਬਣਦੀ ਸਜਾ ਦੇਣੀ ਹੁੰਦੀ ਹੈ । ਹਰ ਇੱਕ ਦੇਸ਼ ਦਾ ਇੱਕ ਆਪਣਾ ਸੰਵਿਧਾਨ ਬਣਾਇਆ ਹੁੰਦਾ ਹੈ, ਉੱਸ ਵਿੱਚ ਸਾਰੇ ਕਾਇਦੇ ਕਾਨੂੰਨ ਲਿਖੇ ਹੁੰਦੇ ਹਨ ਅਤੇ ਪੁਲੀਸ ਨੂੰ ਵੀ ਉੱਹਨਾਂ ਵਾਰੇ ਪੂਰੀ ਜਾਣਕਾਰੀ ਹੁੰਦੀ ਹੈ । ਬਾਕੀ ਹਾਲਾਤਾਂ ਉੱਤੇ ਵੀ ਬਹੁਤ ਕੁੱਝ ਨਿਰਭਰ...

ਫਿਰੋਜ਼ਪੁਰ ’ਚ 12.110 ਕਿਲੋ ਹੈਰੋਇਨ ਸਮੇਤ ਵਿਦਿਆਰਥੀ ਕਾਬੂ, ਪਾਕਿਸਤਾਨ ਨਾਲ ਜੁੜੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼

ਫਿਰੋਜ਼ਪੁਰ ’ਚ 12.110 ਕਿਲੋ ਹੈਰੋਇਨ ਸਮੇਤ ਵਿਦਿਆਰਥੀ ਕਾਬੂ, ਪਾਕਿਸਤਾਨ ਨਾਲ ਜੁੜੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼

Jul 17, 2026 11:52 PM (Asia/Kolkata)

ਫਿਰੋਜ਼ਪੁਰ , ਜੁਗਰਾਜ ਸਿੰਘ ਸਰਹਾਲੀ-ਐਂਟੀ ਨਾਰਕੋਟਿਕਸ ਟਾਸਕ ਫੋਰਸ ਫਿਰੋਜ਼ਪੁਰ ਰੇਂਜ ਦੀ ਪੁਲਸ ਨੇ ਨਸ਼ਾ ਤਸਕਰੀ ਦੇ ਇਕ ਵੱਡੇ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਇਕ ਨੌਜਵਾਨ ਵਿਦਿਆਰਥੀ ਤਸਕਰ ਨੂੰ ਪਾਕਿਸਤਾਨ ਤੋਂ ਮੰਗਵਾਈ ਗਈ 12 ਕਿੱਲੋ 110 ਗ੍ਰਾਮ ਹੈਰੋਇਨ ਦੀ ਵੱਡੀ ਖੇਪ ਦੇ ਨਾਲ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ 60 ਕਰੋੜ ਰੁਪਏ ਤੋਂ ਵੀ ਵੱਧ ਦੱਸੀ ਜਾ ਰਹੀ ਹੈ।ਇਹ ਜਾਣਕਾਰੀ ਦਿੰਦੇ ਹੋਏ ਗੁਰਿੰਦਰਬੀਰ ਸਿੰਘ...

ਖੇਤਰੀ ਸਿਆਸੀ ਤਾਕਤ ਨੂੰ ਬਚਾਉਣ ਦੀ ਲੋੜ, ਗੁਰਜੀਤ ਸਿੰਘ ਅਜ਼ਾਦ ਨੇ ਰੱਖਿਆ ਆਪਣਾ ਪੱਖ

ਖੇਤਰੀ ਸਿਆਸੀ ਤਾਕਤ ਨੂੰ ਬਚਾਉਣ ਦੀ ਲੋੜ, ਗੁਰਜੀਤ ਸਿੰਘ ਅਜ਼ਾਦ ਨੇ ਰੱਖਿਆ ਆਪਣਾ ਪੱਖ

Jul 17, 2026 10:47 PM (Asia/Kolkata)

ਖੇਤਰੀ ਸਿਆਸੀ ਤਾਕਤ ਨੂੰ ਬਚਾਉਣ ਦੀ ਲੋੜ, ਗੁਰਜੀਤ ਸਿੰਘ ਅਜ਼ਾਦ ਨੇ ਰੱਖਿਆ ਆਪਣਾ ਪੱਖਲੁਧਿਆਣਾ, ਨਜ਼ਰਾਨਾ ਟਾਈਮਜ ਬਿਊਰੋਸਿੱਖ ਚਿੰਤਕ ਗੁਰਜੀਤ ਸਿੰਘ ਅਜ਼ਾਦ ਨੇ 17 ਜੁਲਾਈ 2026 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਫੇਰੀ ਦੌਰਾਨ ਦਿੱਤੇ ਗਏ ਬਿਆਨਾਂ ਦੇ ਸੰਦਰਭ ਵਿੱਚ ਆਪਣੇ ਫੇਸਬੁੱਕ ਪੇਜ ’ਤੇ ਇੱਕ ਵਿਸਥਾਰਪੂਰਵਕ ਸਿਆਸੀ ਵਿਸ਼ਲੇਸ਼ਣ ਸਾਂਝਾ ਕੀਤਾ ਹੈ। ਉਨ੍ਹਾਂ ਦੀ ਇਸ ਪੋਸਟ ਨੇ ਪੰਜਾਬ ਦੀ ਮੌਜੂਦਾ ਅਤੇ ਭਵਿੱਖੀ ਰਾਜਨੀਤੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।ਗੁਰਜੀਤ ਸਿੰਘ ਅਜ਼ਾਦ...

ਖਾਲਸਾ ਪੰਥ ਦੇ ਧਾਰਮਿਕ, ਸਿਆਸੀ, ਆਰਥਿਕ ਅਤੇ ਸਭਿਆਚਾਰਕ ਪੱਖੋਂ ਪਹਿਰੇਦਾਰੀ ਕਰਨ ਵਾਲੇ ਸਦਾ ਅਮਰ ਜਸਪਾਲ ਸਿੰਘ ਹੇਰਾਂ ਦੀ ਦੂਜੀ ਬਰਸੀ 'ਤੇ ਵਿਸ਼ੇਸ਼...

ਖਾਲਸਾ ਪੰਥ ਦੇ ਧਾਰਮਿਕ, ਸਿਆਸੀ, ਆਰਥਿਕ ਅਤੇ ਸਭਿਆਚਾਰਕ ਪੱਖੋਂ ਪਹਿਰੇਦਾਰੀ ਕਰਨ ਵਾਲੇ ਸਦਾ ਅਮਰ ਜਸਪਾਲ ਸਿੰਘ ਹੇਰਾਂ ਦੀ ਦੂਜੀ ਬਰਸੀ 'ਤੇ ਵਿਸ਼ੇਸ਼...

Jul 17, 2026 10:40 PM (Asia/Kolkata)

ਖਾਲਸਾ ਪੰਥ ਦੀ ਅਹਿਮ ਸ਼ਖਸ਼ੀਅਤ ਤੇ ਖੰਥਕ ਮੀਡੀਆ ਪੱਖੋਂ ਪਹਿਰੇਦਾਰ ਪ੍ਰਿੰਟ ਅਤੇ ਇਲੈਕਟਰੋਨਿਸਟ ਮੀਡੀਆ ਨੂੰ ਸਥਾਪਿਤ ਕਰਨ ਵਾਲੇ ਕੋਈ ਨਹੀਂ ਸਨ ਆਮ ਇਨਸਾਨ…ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ‌ਸਾਹਿਬ ਏ ਕਮਾਲ ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਰਾਜ ਕਰਨ ਲਈ ਕਲਮ ਅਤੇ ਸ਼ਾਸਤਰ ਦੀ ਯੋਗ ਵਰਤੋਂ ਕਰਨ ਲਈ ਜ਼ਰੂਰੀ ਬਚਨ ਕੀਤੇ ਹਨ। ਸ਼ਾਇਦ ਇੱਥੇ ਗ਼ਲਤ ਹੋਵੇ ਕਿ ਜਦੋਂ ਦੁਸ਼ਮਣ ਦੇ ਹਮਲੇ ਹੁੰਦੇ ਹੋਣ ਤਾਂ ਉਦੋਂ ਸਿੱਖ ਨੂੰ ਸ਼ਾਸਤਰ ਦੀ ਵਰਤੋਂ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ 'ਤੇ ਜਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਕੀਤੀ ਸ਼ਮੂਲੀਅਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ 'ਤੇ ਜਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਕੀਤੀ ਸ਼ਮੂਲੀਅਤ

Jul 17, 2026 10:35 PM (Asia/Kolkata)

ਰਾਕੇਸ਼ ਨਈਅਰ ਚੋਹਲਾਤਰਨਤਾਰਨ,17 ਜੁਲਾਈਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਜਲੰਧਰ ਕੈਂਟ ਵਿਖੇ ਨਵੇਂ ਅਤਿ-ਆਧੁਨਿਕ ਰੇਲਵੇ ਸਟੇਸ਼ਨ ਦੇ ਉਦਘਾਟਨ ਮੌਕੇ ਕਰਵਾਈ ਗਈ ਵਿਸ਼ਾਲ ਜਨ ਸਭਾ ਵਿੱਚ ਸ਼ਮੂਲੀਅਤ ਕਰਨ ਲਈ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਤੋਂ ਭਾਜਪਾ ਦੀ ਸਮੁੱਚੀ ਲੀਡਰਸ਼ਿਪ,ਸੀਨੀਅਰ ਆਗੂਆਂ,ਮੰਡਲ ਪ੍ਰਧਾਨਾਂ, ਮੋਰਚਿਆਂ ਦੇ ਅਹੁਦੇਦਾਰਾਂ ਅਤੇ ਵੱਡੀ ਗਿਣਤੀ ਵਿੱਚ ਪ੍ਰਮੁੱਖ ਆਗੂਆਂ ਦਾ...

ਜਿਲ੍ਹੇ ਦੇ ਲੋਕਾਂ ਲਈ ਐਸ.ਐਸ.ਪੀ ਤਰਨਤਾਰਨ ਵੱਲੋਂ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧ ਸ਼ਲਾਘਾਯੋਗ: ਬੀ.ਐਸ.ਸਾਹਿਲ

ਜਿਲ੍ਹੇ ਦੇ ਲੋਕਾਂ ਲਈ ਐਸ.ਐਸ.ਪੀ ਤਰਨਤਾਰਨ ਵੱਲੋਂ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧ ਸ਼ਲਾਘਾਯੋਗ: ਬੀ.ਐਸ.ਸਾਹਿਲ

Jul 17, 2026 10:31 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨਐਂਟੀ ਕਰਪਸ਼ਨ ਸੁਸਾਇਟੀ ਦੇ ਪੰਜਾਬ ਪ੍ਰਧਾਨ ਅਤੇ ਭਗਵਾਂ ਸੈਨਾ ਸੰਗਠਨ ਦੇ ਮੀਡੀਆ ਇੰਚਾਰਜ ਬਿਕਰਮਜੀਤ ਸਿੰਘ (ਬੀ.ਐਸ.) ਸਾਹਿਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ ਦੀ ਕਮਾਨ ਐਸਐਸਪੀ ਸੁਰੇਂਦਰ ਲਾਂਬਾ ਵਰਗੇ ਜ਼ਿੰਮੇਵਾਰ ਅਧਿਕਾਰੀ ਦੇ ਹੱਥਾਂ ਵਿੱਚ ਹੈ।ਉਨ੍ਹਾਂ ਕਿਹਾ ਕਿ ਐਸਐਸਪੀ ਵੱਲੋਂ ਜ਼ਿਲ੍ਹੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਅਤੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ...

ਨੌਜਵਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਵੱਲ ਵਧ ਰਿਹਾ ਰੁਝਾਨ, ਹਲਕੇ ਵਿੱਚ ਪਾਰਟੀ ਦੀਆਂ ਸਰਗਰਮੀਆਂ ਹੋਈਆਂ ਤੇਜ਼-ਆਗੂ

ਨੌਜਵਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਵੱਲ ਵਧ ਰਿਹਾ ਰੁਝਾਨ, ਹਲਕੇ ਵਿੱਚ ਪਾਰਟੀ ਦੀਆਂ ਸਰਗਰਮੀਆਂ ਹੋਈਆਂ ਤੇਜ਼-ਆਗੂ

Jul 17, 2026 10:28 PM (Asia/Kolkata)

ਰਮਨਦੀਪ ਕੌਰ ਤੇ ਬਿੱਲਾ ਸ਼ੇਰੋਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਲੋਕ ਪਾਰਟੀ 'ਚ ਕਰ ਰਹੇ ਸ਼ਮੂਲੀਅਤਸਰਪੰਚ ਬਿੱਲਾ ਸ਼ੇਰੋਂ ਵਲੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਕੀਤਾ ਜਾ ਰਿਹੈ ਉਤਸ਼ਾਹਤਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,17 ਜੁਲਾਈਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹਲਕਾ ਖਡੂਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਸਰਗਰਮੀਆਂ ਲਗਾਤਾਰ ਤੇਜ਼ ਹੋ ਰਹੀਆਂ ਹਨ। ਇਸ ਸਬੰਧੀ ਸੀਨੀਅਰ ਯੂਥ ਅਕਾਲੀ ਆਗੂ ਤੇ ਸਾਬਕਾ ਸਰਪੰਚ ਹਰਪਾਲ ਸਿੰਘ ਕੱਦ...

ਬਿੱਲਾ ਸ਼ੇਰੋਂ ਨੇ ਪਿੰਡ ਮਾਨੋਚਾਹਲ ਵਿਖੇ ਨੌਜਵਾਨਾਂ ਨੂੰ ਵੰਡੀਆਂ ਖੇਡ ਕਿੱਟਾਂ,ਖੇਡ ਮੈਦਾਨ ਦੇ ਵਿਕਾਸ ਦਾ ਦਿੱਤਾ ਭਰੋਸਾ

ਬਿੱਲਾ ਸ਼ੇਰੋਂ ਨੇ ਪਿੰਡ ਮਾਨੋਚਾਹਲ ਵਿਖੇ ਨੌਜਵਾਨਾਂ ਨੂੰ ਵੰਡੀਆਂ ਖੇਡ ਕਿੱਟਾਂ,ਖੇਡ ਮੈਦਾਨ ਦੇ ਵਿਕਾਸ ਦਾ ਦਿੱਤਾ ਭਰੋਸਾ

Jul 17, 2026 10:24 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਮਾਨੋਚਾਹਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਦੇ ਪਤੀ ਸੀਨੀਅਰ ਯੂਥ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਵੱਲੋਂ ਪਿੰਡ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ।ਪਿੰਡ ਵਾਸੀਆਂ ਨੇ ਅਵਤਾਰ ਸਿੰਘ ਬਿੱਲਾ ਸ਼ੇਰੋਂ ਨਾਲ ਮਾਨੋਚਾਹਲ ਦੇ ਖੇਡ ਸਟੇਡੀਅਮ ਦੇ ਨਿਰਮਾਣ ਅਤੇ ਵਿਕਾਸ ਦੀ ਮੰਗ ਰੱਖੀ।ਇਸ ਮੌਕੇ ਬਿੱਲਾ ਸ਼ੇਰੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ...

ਜਲੰਧਰ ਦੇ ਮਾਨ ਸਿੰਘ ਦੀ ਇਟਲੀ ਵਿੱਚ ਹੋਈ ਮੌਤ ,ਪਰਿਵਾਰ ਸਦਮੇ ਵਿੱਚ

ਜਲੰਧਰ ਦੇ ਮਾਨ ਸਿੰਘ ਦੀ ਇਟਲੀ ਵਿੱਚ ਹੋਈ ਮੌਤ ,ਪਰਿਵਾਰ ਸਦਮੇ ਵਿੱਚ

Jul 17, 2026 08:10 PM (Asia/Kolkata)

ਇਟਲੀ , ਨਜ਼ਰਾਨਾ ਟਾਈਮਜ਼ / ਸੂਬਾ ਲਾਸੀਓ ਦੇ ਖੇਤੀਬਾੜੀ ਖੇਤਰ ਵਜੋਂ ਜਾਣੇ ਜਾਂਦੇ ਕਸਬਾ ਪੁਨਤੀਨੀਆ (ਲਾਤੀਨਾ) ਵਿਖੇ ਬੀਤੇ ਦਿਨ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਸੜਕ ਹਾਦਸੇ ਵਿਚ 36 ਸਾਲਾ ਮਾਨ ਸਿੰਘ (ਜਲੰਧਰ) ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਨ ਸਿੰਘ ਖੇਤੀਬਾੜੀ ਮਜ਼ਦੂਰ ਵਜੋਂ ਕੰਮ ਕਰਦਾ ਸੀ। ਮਿਲੀ ਜਾਣਕਾਰੀ ਅਨੁਸਾਰ ਮਾਨ ਸਿੰਘ ਸਵੇਰੇ-ਸਵੇਰੇ ਕੰਮ ਕਰਨ ਲਈ ਸਾਈਕਲ 'ਤੇ ਜਾ ਰਿਹਾ ਸੀ ਤਾਂ ਉਸਨੂੰ ਪਿੱਛੇ ਤੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਨ...

ਜੱਗਾ ਫੂਕੀਵਾਲ ਗੈਂਗ ਦਾ ਪਰਦਾਫਾਸ਼, ਬਰਿਸਟਾ ਕੈਫੇ 'ਤੇ ਫਾਇਰਿੰਗ ਮਾਮਲੇ ਵਿੱਚ 6 ਕਾਬੂ

ਜੱਗਾ ਫੂਕੀਵਾਲ ਗੈਂਗ ਦਾ ਪਰਦਾਫਾਸ਼, ਬਰਿਸਟਾ ਕੈਫੇ 'ਤੇ ਫਾਇਰਿੰਗ ਮਾਮਲੇ ਵਿੱਚ 6 ਕਾਬੂ

Jul 17, 2026 08:05 PM (Asia/Kolkata)

ਫਿਰੌਤੀ ਨਾ ਮਿਲਣ 'ਤੇ ਕੈਫੇ ਦੇ ਬਾਹਰ ਕੀਤੀ ਸੀ ਹਵਾਈ ਫਾਇਰਿੰਗ, ਵਿਦੇਸ਼ ਤੋਂ ਚੱਲ ਰਹੇ ਨੈੱਟਵਰਕ ਦੇ ਖੁਲਾਸੇ ਦਾ ਦਾਅਵਾਪੁਲਿਸ ਨੇ ਦੇਸੀ ਪਿਸਤੌਲ ਅਤੇ ਦੋ ਮੋਟਰਸਾਈਕਲ ਕੀਤੇ ਬਰਾਮਦ, ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀਕਪੂਰਥਲਾ, 17 ਜੁਲਾਈ ਗੌਰਵ ਮੜੀਆ ਕਪੂਰਥਲਾ ਪੁਲਿਸ ਨੇ ਸੁਲਤਾਨਪੁਰ ਲੋਧੀ ਵਿਖੇ ਸਥਿਤ ਬਰਿਸਟਾ ਕੈਫੇ 'ਤੇ ਹੋਈ ਫਾਇਰਿੰਗ ਅਤੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਵੱਡੀ ਸਫ਼ਲਤਾ ਦਾ ਦਾਅਵਾ ਕਰਦਿਆਂ ਜੱਗਾ ਫੂਕੀਵਾਲ ਗੈਂਗ ਦਾ ਪਰਦਾਫਾਸ਼ ਕਰਨ ਦਾ ਐਲਾਨ ਕੀਤਾ ਹੈ।...

ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਪ੍ਰਬੰਧਕ ਵਜੋਂ ਵਾਧੂ ਚਾਰਜ ਸੰਭਾਲਿਆ

ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਪ੍ਰਬੰਧਕ ਵਜੋਂ ਵਾਧੂ ਚਾਰਜ ਸੰਭਾਲਿਆ

Jul 17, 2026 08:01 PM (Asia/Kolkata)

ਕਪੂਰਥਲਾ 17 ਜੁਲਾਈ ਗੌਰਵ ਮੜੀਆ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਵੱਲੋਂ ਨਗਰ ਨਿਗਮ ਦੇ ਪ੍ਰਬੰਧਕ ਵਜੋਂ ਵਾਧੂ ਚਾਰਜ ਸੰਭਾਲ ਲਿਆ ਗਿਆ ਹੈ। ਚਾਰਜ ਲੈਣ ਉਪਰੰਤ ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨਾਲ ਫੌਰੀ ਮੀਟਿੰਗ ਕੀਤੀ ਅਤੇ ਸ਼ਹਿਰ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਲੋਕਾਂ ਨੂੰ ਪ੍ਰਸ਼ਾਸਨਿਕ ਕੰਮਾਂ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸੜਕਾਂ ਦੇ ਖੱਡਿਆਂ ਜਾਂ ਹੋਰ ਜਨਤਕ...

ਕਪੂਰਥਲਾ ਪੁਲਿਸ ਦੀ ਵੱਡੀ ਕਾਮਯਾਬੀ: ਜਿੰਦਰ ਧਨੀਆ ਕਤਲ ਕਾਂਡ ਵਿੱਚ 3 ਮੁਲਜ਼ਮ ਗ੍ਰਿਫਤਾਰ

ਕਪੂਰਥਲਾ ਪੁਲਿਸ ਦੀ ਵੱਡੀ ਕਾਮਯਾਬੀ: ਜਿੰਦਰ ਧਨੀਆ ਕਤਲ ਕਾਂਡ ਵਿੱਚ 3 ਮੁਲਜ਼ਮ ਗ੍ਰਿਫਤਾਰ

Jul 17, 2026 07:55 PM (Asia/Kolkata)

ਐਸਐਸਪੀ ਗੌਰਵ ਤੂਰਾ ਦੀ ਅਗਵਾਈ ਹੇਠ ਪੁਲਿਸ ਦੀ ਸਖ਼ਤ ਕਾਰਵਾਈ, ਵਾਰਦਾਤ ਵਿੱਚ ਵਰਤਿਆ ਦਾਤਰ ਵੀ ਬਰਾਮਦ28 ਜੂਨ ਨੂੰ ਦਿਨ-ਦਿਹਾੜੇ ਹੋਏ ਕਤਲ ਮਾਮਲੇ ਦੀ ਜਾਂਚ ਵਿੱਚ ਅਹਿਮ ਸਫਲਤਾ, ਇੱਕ ਜੁਵੇਨਾਈਲ(ਨਾਬਾਲਗ) ਵੀ ਕਾਬੂਕਪੂਰਥਲਾ, 17 ਜੁਲਾਈ ਗੌਰਵ ਮੜੀਆਕਪੂਰਥਲਾ ਪੁਲਿਸ ਨੇ ਬਹੁਚਰਚਿਤ ਜਤਿੰਦਰ ਕੁਮਾਰ ਉਰਫ਼ ਜਿੰਦਰ ਧਨੀਆ ਕਤਲ ਕਾਂਡ ਦੀ ਜਾਂਚ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਇਸ ਮਾਮਲੇ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚ ਦੋ ਬਾਲਗ ਅਤੇ...

ਪੰਥ ਦਾ ਜਰਨੈਲ ਤੇ ਪੰਜਾਬ ਦਾ ਪਹਿਰੇਦਾਰ ਸੀ ਭਾਈ ਜਸਪਾਲ ਸਿੰਘ ਹੇਰਾਂ

ਪੰਥ ਦਾ ਜਰਨੈਲ ਤੇ ਪੰਜਾਬ ਦਾ ਪਹਿਰੇਦਾਰ ਸੀ ਭਾਈ ਜਸਪਾਲ ਸਿੰਘ ਹੇਰਾਂ

Jul 17, 2026 04:38 PM (Asia/Kolkata)

ਅੱਜ ਅਸੀਂ ਪਹਿਰੇਦਾਰ ਅਖ਼ਬਾਰ ਦੇ ਸੰਪਾਦਕ ਸਵਰਗਵਾਸੀ ਸ. ਜਸਪਾਲ ਸਿੰਘ ਹੇਰਾਂ ਦੀ ਦੂਜੀ ਬਰਸੀ ਮਨਾ ਰਹੇ ਹਾਂ। ਇਸ ਕੌਮੀ ਜਰਨੈਲ ਨੇ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦੀ ਡਟ ਕੇ ਪਹਿਰੇਦਾਰੀ ਕੀਤੀ ਸੀ ਤੇ ਦੁਸ਼ਮਣਾਂ ਨੂੰ ਵਕਤ ਪਾਈ ਰੱਖਿਆ ਸੀ। ਭਾਰਤੀ ਹਕੂਮਤ ਨੇ ਜੋ ਸਿੱਖਾਂ ਖ਼ਿਲਾਫ਼ ਜੰਗ ਵਿੱਢੀ ਹੋਈ ਹੈ, ਉਸ ਦਾ ਮੁਕਾਬਲਾ ਸ. ਜਸਪਾਲ ਸਿੰਘ ਹੇਰਾਂ ਬਹੁਤ ਧੜੱਲੇ ਨਾਲ਼ ਕਰ ਰਹੇ ਸਨ ਤੇ ਦੁਸ਼ਮਣ ਦੇ ਹਰ ਹੱਲੇ ਦਾ ਜਵਾਬ ਉਹ ਆਪਣੀ ਕਿਰਪਾਨ ਰੂਪੀ ਕਲਮ ਨਾਲ਼ ਦੇ ਰਹੇ ਸਨ। ਯਹੂਦੀਆਂ ਦੇ ਇੱਕ ਪੱਤਰਕਾਰ ਨੇ...

ਸ਼੍ਰੋਮਣੀ ਕਮੇਟੀ ਨੇ ਸ. ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਕਰਵਾਇਆ ਸਮਾਗਮ

ਸ਼੍ਰੋਮਣੀ ਕਮੇਟੀ ਨੇ ਸ. ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਕਰਵਾਇਆ ਸਮਾਗਮ

Jul 17, 2026 03:36 PM (Asia/Kolkata)

ਗੁਰਦੁਆਰਾ ਸੁਧਾਰ ਲਹਿਰ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਿੱਖ ਪੰਥ ਲਈ ਰਾਹ ਦਸੇਰਾ- ਜਥੇਦਾਰ ਕੁਲਦੀਪ ਸਿੰਘ ਗੜਗੱਜਸ. ਤੇਜਾ ਸਿੰਘ ਸਮੁੰਦਰੀ ਦਾ ਸੰਘਰਸ਼ ਤੇ ਕੁਰਬਾਨੀ ਪੰਥ ਲਈ ਸਦੀਵੀ ਪ੍ਰੇਰਣਾ- ਐਡਵੋਕੇਟ ਧਾਮੀਅੰਮ੍ਰਿਤਸਰ 17 ਜੁਲਾਈ-ਕੰਵਰ ਪ੍ਰਤਾਪ ਸਿੰਘ/ ਤਾਜੀਮਨੂਰ ਕੌਰ ਗੁਰਦੁਆਰਾ ਪ੍ਰਬੰਧ ਸੁਧਾਰ ਤੇ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਸ. ਤੇਜਾ ਸਿੰਘ ਸਮੁੰਦਰੀ ਜੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਦਫ਼ਤਰ...

ਹਲਕੇ ਵਿਚ ਕੀਤੇ ਕੰਮਾਂ ਦੇ ਨਾਮ ਤੇ ਲੋਕਾਂ ਕੋਲੋ ਮੰਗਾਂਗੇ ਵੋਟਾਂ :ਹਰਭਜਨ ਸਿੰਘ ਈ ਟੀ ਓ

ਹਲਕੇ ਵਿਚ ਕੀਤੇ ਕੰਮਾਂ ਦੇ ਨਾਮ ਤੇ ਲੋਕਾਂ ਕੋਲੋ ਮੰਗਾਂਗੇ ਵੋਟਾਂ :ਹਰਭਜਨ ਸਿੰਘ ਈ ਟੀ ਓ

Jul 17, 2026 01:19 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ ਗਰੰਟੀਆਂ ਦੇ ਕੰਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਾਰੇ ਪੂਰੇ ਕੀਤੇ ਗਏ ਕੰਮਾਂ ਦੇ ਨਾ ਤੇ ਵੋਟਾਂ ਮੰਗਣਗੇ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਪਿੰਡ ਚੌਹਾਨ ਵਿਖੇ ਸਰਪੰਚ ਜਗਰੂਪ ਸਿੰਘ ਵੱਲੋ ਕੀਤੇ ਗਏ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉੱਨਾਂ ਕਿਹਾ ਕਿ ਪਹਿਲਾਂ ਤਾਂ ਵਿਰੋਧੀ ਧਿਰਾਂ ਕਹਿੰਦੀਆਂ ਸਨ ।ਕਿ ਜੋ ਵਾਅਦੇ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ...

  • Previous
  • 1
  • Next
Loading…
Loading the web debug toolbar…
Attempt #