16 July 2026 ਦੀਆਂ ਖ਼ਬਰਾਂ

21 published stories
ਬਹਿਬਲ ਕਲਾਂ–ਕੋਟਕਪੂਰਾ ਗੋਲੀਕਾਂਡ ਮਾਮਲਾ: ਐਸਆਈਟੀ ਵੱਲੋਂ ਪੁੱਛਗਿੱਛ ਲਈ ਸੁਖਬੀਰ ਬਾਦਲ ਤਲਬ

ਬਹਿਬਲ ਕਲਾਂ–ਕੋਟਕਪੂਰਾ ਗੋਲੀਕਾਂਡ ਮਾਮਲਾ: ਐਸਆਈਟੀ ਵੱਲੋਂ ਪੁੱਛਗਿੱਛ ਲਈ ਸੁਖਬੀਰ ਬਾਦਲ ਤਲਬ

Jul 17, 2026 01:10 AM (Asia/Kolkata)

ਖਾਲਸਾ ਪੰਥ ਦੀ ਸਰਵਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਭਗੌੜਾ ਸਿਆਸਤ ਪੱਖੋ ਜੀਰੋ ਹੋਇਆ ਸੁਖਬੀਰ ਬਾਦਲ ਸਤਾ "ਚ ਆਉਣ ਲਈ ਸੌਦਾ ਸਾਧ ਰਾਮ ਰਹੀਮ ਅਤੇ ਆਰਐਸਐਸ/ਬੀਜੇਪੀ ਦੀ ਸ਼ਰਨ ਜਾਣ ਲਈ ਜਾਪਦਾ ਹੋਇਆ ਮਜਬੂਰ.…ਚੰਡੀਗੜ੍ਹ 16 ਜੁਲਾਈ (ਮੰਗਤ ਸਿੰਘ ਸੈਦਪੁਰ) :ਆਰਐਸਐਸ ਦੀ ਭਾਈਵਾਲ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਚ ਸਰਕਾਰਾਂ ਬਣਾਉਣ ਲਈ ਹਮੇਸ਼ਾ ਖਾਲਸਾ ਪੰਥ ਅਤੇ ਸਿੱਖ ਕੌਮ ਨਾਲ ਧੋਖਾ ਕੀਤਾ ਗਿਆ। ਇਥੋਂ ਤੱਕ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ...

ਚੋਹਲਾ ਸਾਹਿਬ ਵਿਖੇ ਨੌਜਵਾਨਾਂ ਨਾਲ ਸਰਪੰਚ ਬਿੱਲਾ ਸ਼ੇਰੋਂ ਦੀ ਮੀਟਿੰਗ,ਅਕਾਲੀ ਦਲ ਦੀਆਂ ਨੀਤੀਆਂ ਤੋਂ ਕਰਵਾਇਆ ਜਾਣੂ

ਚੋਹਲਾ ਸਾਹਿਬ ਵਿਖੇ ਨੌਜਵਾਨਾਂ ਨਾਲ ਸਰਪੰਚ ਬਿੱਲਾ ਸ਼ੇਰੋਂ ਦੀ ਮੀਟਿੰਗ,ਅਕਾਲੀ ਦਲ ਦੀਆਂ ਨੀਤੀਆਂ ਤੋਂ ਕਰਵਾਇਆ ਜਾਣੂ

Jul 16, 2026 09:48 PM (Asia/Kolkata)

ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਸੱਦਾਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,16 ਜੁਲਾਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਤੋਂ ਇੰਚਾਰਜ ਬੀਬਾ ਰਮਨਦੀਪ ਕੌਰ ਦੇ ਪਤੀ ਅਤੇ ਸੀਨੀਅਰ ਯੂਥ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਵੱਲੋਂ ਚੋਹਲਾ ਸਾਹਿਬ ਵਿਖੇ ਯੂਥ ਆਗੂ ਅਤੇ ਮੌਜੂਦਾ ਮੈਂਬਰ ਪੰਚਾਇਤ ਰਣਜੀਤ ਸਿੰਘ ਰਾਣਾ ਅਤੇ ਗੁਰਵੇਲ ਸਿੰਘ ਫੌਜੀ ਦੇ ਗ੍ਰਹਿ ਵਿਖੇ ਵੱਡੀ ਗਿਣਤੀ ਵਿੱਚ ਹਾਜ਼ਰ ਨੌਜਵਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਨੌਜਵਾਨਾਂ ਨਾਲ...

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਪੌਦੇ ਲਗਾਉਣ ਦਾ ਸੇਵਾ ਕਾਰਜ ਵੱਡੇ ਪੱਧਰ 'ਤੇ ਜਾਰੀ

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਪੌਦੇ ਲਗਾਉਣ ਦਾ ਸੇਵਾ ਕਾਰਜ ਵੱਡੇ ਪੱਧਰ 'ਤੇ ਜਾਰੀ

Jul 16, 2026 09:46 PM (Asia/Kolkata)

ਨੈਸ਼ਨਲ ਹਾਈਵੇ 'ਤੇ ਨੌਸ਼ਹਿਰਾ ਪੰਨੂਆਂ ਤੋਂ ਸ਼ੇਰੋਂ ਤੱਕ ਲਗਾਏ ਪੌਦੇਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,16 ਜੁਲਾਈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ,ਜਿੱਥੇ ਧਾਰਮਿਕ ਪੱਧਰ 'ਤੇ ਵੀ ਵਾਤਾਵਰਣ ਸੰਭਾਲ ਦੇ ਵਿਸ਼ੇਸ਼ ਯਤਨਾਂ ਨਾਲ ਹਰਿਆਵਲ ਲਹਿਰ ਨੂੰ ਅੱਗੇ ਤੋਰਿਆ ਜਾ ਰਿਹਾ ਹੈ।ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਲੰਮੇ ਸਮੇਂ ਤੋਂ ਹਰ ਸਾਲ ਵਾਤਾਵਰਨ ਸੰਭਾਲ ਲਈ ਵੱਡੇ ਪੱਧਰ 'ਤੇ ਸੇਵਾਵਾਂ...

ਮੈਲਬੌਰਨ ਵਿਚ ਫੈਡਰਲ ਮੈਂਬਰ ਆਫ ਗਾਰਟਨ ਐਲਿਸ ਜਾਰਡਨ ਬੇਅਰਡ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ

ਮੈਲਬੌਰਨ ਵਿਚ ਫੈਡਰਲ ਮੈਂਬਰ ਆਫ ਗਾਰਟਨ ਐਲਿਸ ਜਾਰਡਨ ਬੇਅਰਡ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ

Jul 16, 2026 09:43 PM (Asia/Kolkata)

ਰਾਕੇਸ਼ ਨਈਅਰ ਚੋਹਲਾਮੈਲਬੌਰਨ/ਆਸਟ੍ਰੇਲੀਆ ,16 ਜੁਲਾਈਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਲਗਭਗ ਦੋ ਮਹੀਨੇ ਤੋਂ ਆਸਟ੍ਰੇਲੀਆ ਦੀਆਂ ਸੰਗਤਾਂ ਵਿੱਚ ਗੁਰਮਤਿ ਪ੍ਰਚਾਰ ਫੇਰੀ ਕਰ ਰਹੇ ਹਨ। ਇਸ ਪ੍ਰਚਾਰ ਫੇਰੀ ਦੌਰਾਨ ਬਾਬਾ ਜੀ ਵੱਲੋਂ ਸਿੱਖ ਸੰਗਤਾਂ ਨੂੰ ਗੁਰਸਿੱਖੀ ਜੀਵਨ ਦੇ ਧਾਰਨੀ ਹੋਣ,ਗੁਰਬਾਣੀ ਦੇ ਉਪਦੇਸ਼ਾਂ ਤੇ ਅਮਲ ਕਰਨ,ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣ ਅਤੇ ਅੰਮ੍ਰਿਤ ਛੱਕ ਕੇ ਸਿੰਘ ਸੱਜਣ ਦੀ ਪ੍ਰੇਰਨਾ ਕੀਤੀ ਗਈ। ਜ਼ਿਕਰਯੋਗ ਹੈ ਕਿ ਸੰਪਰਦਾਇ ਵੱਲੋਂ...

ਸੁਨੀਤਾ ਸੋਨੀ ਨੇ ਖਮਾਣੋ ਦੀ ਨਗਰ ਪੰਚਾਇਤ ਦੀ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ

ਸੁਨੀਤਾ ਸੋਨੀ ਨੇ ਖਮਾਣੋ ਦੀ ਨਗਰ ਪੰਚਾਇਤ ਦੀ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ

Jul 16, 2026 09:38 PM (Asia/Kolkata)

ਪਹਿਲ ਦੇ ਅਧਾਰ ਤੇ ਖਮਾਣੂ ਦੇ ਹੋਣਗੇ ਵਿਕਾਸ ਕਾਰਜ ਸੁਨੀਤਾ ਸੋਨੀ ਖਮਾਣੋ,16 ਜੁਲਾਈ (ਸਤਵਿੰਦਰ ਸਿੰਘ ) - ਖਮਾਣੋ ਨਗਰ ਪੰਚਾਇਤ ਦੀ ਪ੍ਰਧਾਨ ਵਜੋਂ ਸੁਨੀਤਾ ਸੋਨੀ ਤੇ ਉਪ ਪ੍ਰਧਾਨ ਅਸ਼ੋਕ ਕੁਮਾਰ ਨੇ ਹਲਕੇ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ 'ਚ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਉਨਾਂ ਨੂੰ ਨਗਰ ਪੰਚਾਇਤ ਖਮਾਣੋਂ ਦੀ ਪ੍ਰਧਾਨ ਦੀ ਕੁਰਸੀ ਤੇ ਬਿਠਾਉਣ ਮੌਕੇ ਹਲਕੇ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਸੁਨੀਤਾ ਸੋਨੀ ਸਮੇਤ ਸਾਰੇ ਕੌਂਸਲਰਾਂ ਨੂੰ ਵਧਾਈ ਦਿੱਤੀ ਤੇ ਸੁਨੀਤਾ ਸੋਨੀ...

ਰਾਜ ਕਰਨ ਵਾਲੇ ਕੌਮ ਕਦੇ ਕਿਸੇ ਵੀ ਗੁਲਾਮ ਨਹੀਂ ਰਹਿ ਸਕਦੀ ਅਤੇ ਇੱਕ ਨਾ ਇੱਕ ਦਿਨ ਆਪਣਾ ਰਾਜ ਸਥਾਪਿਤ ਕਰਨ ਵਿੱਚ ਹੋਵੇਗੀ ਸਫਲ : ਬਾਪੂ ਤਰਸੇਮ ਸਿੰਘ

ਰਾਜ ਕਰਨ ਵਾਲੇ ਕੌਮ ਕਦੇ ਕਿਸੇ ਵੀ ਗੁਲਾਮ ਨਹੀਂ ਰਹਿ ਸਕਦੀ ਅਤੇ ਇੱਕ ਨਾ ਇੱਕ ਦਿਨ ਆਪਣਾ ਰਾਜ ਸਥਾਪਿਤ ਕਰਨ ਵਿੱਚ ਹੋਵੇਗੀ ਸਫਲ : ਬਾਪੂ ਤਰਸੇਮ ਸਿੰਘ

Jul 16, 2026 09:36 PM (Asia/Kolkata)

ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਆਜ਼ਾਦ ਰਹਿਣ ਵਾਲੀ ਸਿੱਖ ਕੌਮ ਨੂੰ ਗੁਲਾਮ ਰੱਖਣਾ ਹਰ ਕਿਸੇ ਦੇਸ਼ ਵਿਦੇਸ਼ਾਂ ਦੇ ਸ਼ਾਸਕਾਂ ਦੇ ਵੱਸ ਦੀ ਗੱਲ ਨਹੀਂ : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘਚੰਡੀਗੜ੍ਹ 16 ਜੁਲਾਈ (ਮੰਗਤ ਸਿੰਘ ਸੈਦਪੁਰ) : ਪੰਜਾਬ ਪੰਜਾਬ ਚ ਗਾਇਕ ਅਤੇ ਪੰਜਾਬੀ ਅਦਾਕਾਰ ਦਲਜੀਤ ਸਿੰਘ ਦੋਸਾਂਧ ਦੀ ਮੁੱਖ ਭੂਮਿਕਾ ਵਾਲੀ 'ਸਤਲੁਜ' ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਜਿੱਥੇ ਪੰਜਾਬ ਵਿੱਚ ਕਾਲੇ ਦੌਰ ਦੇ ਦੌਰਾਨ ਪੰਜਾਬ ਪੁਲਿਸ ਵੱਲੋਂ ਸਿੱਖ ਨੌਜਵਾਨ, ਮਰਦ, ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ...

ਜਿਲ੍ਹਾ ਤਰਨਤਾਰਨ 'ਚ ਭੇਦਭਰੇ ਹਾਲਾਤਾਂ ਵਿੱਚ ਦੋ ਸਕੇ ਮਾਸੂਮ ਭਰਾਵਾਂ ਦੀ ਮੌਤ,ਇਲਾਕੇ ਵਿੱਚ ਸੋਗ ਦੀ ਲਹਿਰ

ਜਿਲ੍ਹਾ ਤਰਨਤਾਰਨ 'ਚ ਭੇਦਭਰੇ ਹਾਲਾਤਾਂ ਵਿੱਚ ਦੋ ਸਕੇ ਮਾਸੂਮ ਭਰਾਵਾਂ ਦੀ ਮੌਤ,ਇਲਾਕੇ ਵਿੱਚ ਸੋਗ ਦੀ ਲਹਿਰ

Jul 16, 2026 09:23 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,16 ਜੁਲਾਈਜ਼ਿਲ੍ਹਾ ਤਰਨਤਾਰਨ ਦੇ ਪਿੰਡ ਰਾਣੀਵਲਾਹ ਵਿਖੇ ਭੇਦਭਰੇ ਹਾਲਾਤਾਂ ਵਿੱਚ ਇੱਕੋ ਪਰਿਵਾਰ ਦੇ ਦੋ ਮਾਸੂਮ ਸਕੇ ਭਰਾਵਾਂ ਦੀ ਮੌਤ ਹੋ ਜਾਣ ਦੀ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਨਾਲ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਮ੍ਰਿਤਕ ਬੱਚਿਆਂ ਦੀ ਪਹਿਚਾਣ ਗੁਰਨਿਸ਼ਾਨ ਸਿੰਘ (7) ਅਤੇ ਗੁਰਦਾਨ ਸਿੰਘ (ਡੇਢ ਸਾਲ) ਪੁੱਤਰ ਸਰਜੀਤ ਸਿੰਘ ਵਾਸੀ ਰਾਣੀਵਲਾਹ ਵਜੋਂ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ 13 ਜੁਲਾਈ ਦੀ ਰਾਤ ਪਰਿਵਾਰ...

ਆਸਟ੍ਰੇਲੀਆ ਦੇ ਗ੍ਰਿਫ਼ਿਥ ਗੁਰਦੁਆਰਾ ਸਾਹਿਬ ਵਿਖੇ ਪਾਕਿਸਤਾਨ ਦੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਦਾ ਸਨਮਾਨ, ਪੰਜਾਬ ਦੇ 50 ਇਤਿਹਾਸਕ ਗੁਰਦੁਆਰਿਆਂ ਦੀ ਬਹਾਲੀ ਜਾਰੀ

ਆਸਟ੍ਰੇਲੀਆ ਦੇ ਗ੍ਰਿਫ਼ਿਥ ਗੁਰਦੁਆਰਾ ਸਾਹਿਬ ਵਿਖੇ ਪਾਕਿਸਤਾਨ ਦੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਦਾ ਸਨਮਾਨ, ਪੰਜਾਬ ਦੇ 50 ਇਤਿਹਾਸਕ ਗੁਰਦੁਆਰਿਆਂ ਦੀ ਬਹਾਲੀ ਜਾਰੀ

Jul 16, 2026 08:16 PM (Asia/Kolkata)

ਲਾਹੌਰ, 16 ਜੁਲਾਈ (ਨਜ਼ਰਾਨਾ ਟਾਈਮਜ਼):ਪਾਕਿਸਤਾਨ ਦੇ ਸੂਬਾਈ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਗ੍ਰਿਫ਼ਿਥ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਸਥਾਨਕ ਸਿੱਖ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਨਮਾਨ ਵਜੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ ਗਿਆ।ਸੰਗਤ ਨੂੰ ਸੰਬੋਧਨ ਕਰਦਿਆਂ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਸ਼ਵ ਪੱਧਰ ’ਤੇ...

ਕਿਸਾਨਾਂ ਦੀ ਆਰਥਿਕ ਮਜ਼ਬੂਤੀ ਅਤੇ ਖੇਤੀ ਨੂੰ ਲਾਭਦਾਇਕ ਬਣਾਉਣਾ ਭਾਜਪਾ ਦੀ ਪਹਿਲੀ ਤਰਜੀਹ ਹੈ-ਐਡਵੋਕੇਟ ਹੈਰੀ ਸ਼ਰਮਾ

ਕਿਸਾਨਾਂ ਦੀ ਆਰਥਿਕ ਮਜ਼ਬੂਤੀ ਅਤੇ ਖੇਤੀ ਨੂੰ ਲਾਭਦਾਇਕ ਬਣਾਉਣਾ ਭਾਜਪਾ ਦੀ ਪਹਿਲੀ ਤਰਜੀਹ ਹੈ-ਐਡਵੋਕੇਟ ਹੈਰੀ ਸ਼ਰਮਾ

Jul 16, 2026 08:12 PM (Asia/Kolkata)

ਕਪੂਰਥਲਾ 16 ਜੁਲਾਈ ਗੌਰਵ ਮੜੀਆ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਰਨਲ ਸਕੱਤਰ ਐਡਵੋਕੇਟ ਹੈਰੀ ਸ਼ਰਮਾ ਨੇ ਪੰਜਾਬ ਦੀ ਮੌਜੂਦਾ ਖੇਤੀਬਾੜੀ ਸਥਿਤੀ ਅਤੇ ਖੇਤੀ ਮੁੱਦਿਆਂ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਆਰਥਿਕ ਮਜ਼ਬੂਤੀ,ਆਧੁਨਿਕ ਖੇਤੀ ਨੂੰ ਉਤਸ਼ਾਹਿਤ ਕਰਨਾ ਅਤੇ ਪੇਂਡੂ ਵਿਕਾਸ ਭਾਰਤੀ ਜਨਤਾ ਪਾਰਟੀ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ।ਐਡਵੋਕੇਟ ਹੈਰੀ ਸ਼ਰਮਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ...

ਕਪੂਰਥਲਾ ਚ ਸ਼ਰਾਬ ਠੇਕੇਦਾਰ ਵਲੋ ਕਰਵਾਏ ਪਰਚੇ 'ਚ ਨਵਾਂ ਮੋੜ, ਦੂਜੇ ਪੱਖ ਨੇ ਪ੍ਰੈਸ ਕਾਨਫਰੰਸ ਕਰਕੇ ਲਗਾਏ ਗੰਭੀਰ ਦੋਸ਼

ਕਪੂਰਥਲਾ ਚ ਸ਼ਰਾਬ ਠੇਕੇਦਾਰ ਵਲੋ ਕਰਵਾਏ ਪਰਚੇ 'ਚ ਨਵਾਂ ਮੋੜ, ਦੂਜੇ ਪੱਖ ਨੇ ਪ੍ਰੈਸ ਕਾਨਫਰੰਸ ਕਰਕੇ ਲਗਾਏ ਗੰਭੀਰ ਦੋਸ਼

Jul 16, 2026 07:48 PM (Asia/Kolkata)

"ਸਾਡੇ ਨਾਲ ਹੋਇਆ ਧੱਕਾ, ਨਿਰਪੱਖ ਜਾਂਚ ਹੋਵੇ" — ਬਲਬੀਰ ਸਿੰਘ ਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੀ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ਼ ਦੀ ਅਪੀਲਸ਼ਰਾਬ ਠੇਕੇਦਾਰ ਦੇ ਕਰਿੰਦਿਆਂ 'ਤੇ ਰੇਕੀ, ਧਮਕੀਆਂ ਅਤੇ ਗੋਲੀਬਾਰੀ ਦੇ ਦੋਸ਼; ਪੀੜਤ ਪਰਿਵਾਰ ਨੇ ਉੱਚ ਪੱਧਰੀ ਜਾਂਚ ਦੀ ਕੀਤੀ ਮੰਗਕਪੂਰਥਲਾ 16 ਜੁਲਾਈ ਗੌਰਵ ਮੜੀਆ ਕਪੂਰਥਲਾ ਦੇ ਮਾਰਕਫੈੱਡ ਚੌਂਕ ਨੇੜੇ ਮੁਹੱਲਾ ਪ੍ਰੀਤਨਗਰ ਵਿਖੇ ਬੀਤੇ ਦਿਨੀਂ ਵਾਪਰੀ ਘਟਨਾ ਨੂੰ ਲੈ ਕੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਦੂਜੇ ਪੱਖ ਵੱਲੋਂ ਬਲਬੀਰ ਸਿੰਘ...

ਆਮ ਆਦਮੀ ਪਾਰਟੀ ਸੱਤਾ ਲਈ ਨਹੀਂ,ਸਗੋਂ ਪੰਜਾਬ ਦੇ ਲੋਕਾਂ ਦੀ ਤਰੱਕੀ ਲਈ ਸਿਆਸਤ ਕਰਦੀ ਹੈ-ਇੰਡੀਅਨ

ਆਮ ਆਦਮੀ ਪਾਰਟੀ ਸੱਤਾ ਲਈ ਨਹੀਂ,ਸਗੋਂ ਪੰਜਾਬ ਦੇ ਲੋਕਾਂ ਦੀ ਤਰੱਕੀ ਲਈ ਸਿਆਸਤ ਕਰਦੀ ਹੈ-ਇੰਡੀਅਨ

Jul 16, 2026 07:44 PM (Asia/Kolkata)

ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ-ਆਪ ਕਪੂਰਥਲਾ 16 ਜੁਲਾਈ ਗੌਰਵ ਮੜੀਆ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਆਮ ਆਦਮੀ ਪਾਰਟੀ ਮੇਨ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਹੈ,ਜਿਸ ਤਹਿਤ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ ਹੈਲਥ ਕਾਰਡ ਜਾਰੀ ਕੀਤੇ ਜਾ ਰਹੇ ਹਨ।ਹਰ ਪਰਿਵਾਰ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ...

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਹਰੀਕੇ ਪੱਤਣ ਵਿਖੇ ਭਾਈ ਖਾਲੜਾ ਦੀਆਂ ਤਸਵੀਰਾਂ ਨਾਲ ਸ਼ਹੀਦੀ ਪੱਤਣ ਲਿਖ ਕੇ ਲਾਏ ਬੋਰਡ

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਹਰੀਕੇ ਪੱਤਣ ਵਿਖੇ ਭਾਈ ਖਾਲੜਾ ਦੀਆਂ ਤਸਵੀਰਾਂ ਨਾਲ ਸ਼ਹੀਦੀ ਪੱਤਣ ਲਿਖ ਕੇ ਲਾਏ ਬੋਰਡ

Jul 16, 2026 07:36 PM (Asia/Kolkata)

ਅਸੀਂ ਅਕਾਲ ਤਖ਼ਤ ਸਾਹਿਬ ਦੇ ਐਲਾਨ ਨੂੰ ਲਾਗੂ ਕਰਵਾਉਣ ਦੀ ਸ਼ੁਰੂਆਤ ਕੀਤੀ ਹੈ : ਭਾਈ ਰਣਜੀਤ ਸਿੰਘ/ਭੁਪਿੰਦਰ ਸਿੰਘ ਅੰਮ੍ਰਿਤਸਰ, 16 ਜੁਲਾਈ - ਜੁਗਰਾਜ ਸਿੰਘ ਸਰਹਾਲੀ  - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਹੀਦਾਂ ਦੀ ਯਾਦ ਵਿੱਚ ਹਰੀਕੇ ਪੱਤਣ ਸਤਲੁਜ ਦਰਿਆ ਦੇ ਕੰਢੇ 'ਤੇ ਕਰਵਾਏ ਸ਼ਹੀਦੀ ਸਮਾਗਮ ਵਿੱਚ ਐਲਾਨ ਕੀਤਾ ਸੀ ਕਿ ਹਰੀਕੇ ਪੱਤਣ ਦਾ ਨਾਂ ਅੱਜ ਤੋਂ ਸ਼ਹੀਦੀ ਪੱਤਣ ਹੋਵੇਗਾ। ਜਿਸ ਨੂੰ ਲੈ ਕੇ ਅੱਜ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ...

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, BKU ਡਕੌਂਦਾ, BKU ਖੋਸਾ ਅਤੇ ਜਮੂਹਰੀ ਕਿਸਾਨ ਸਭਾ ਵੱਲੋਂ ਜੰਡਿਆਲਾ ਗੁਰੂ ਥਾਣੇ ਅੱਗੇ  ਰੋਸ ਪ੍ਰਦਰਸ਼ਨ

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, BKU ਡਕੌਂਦਾ, BKU ਖੋਸਾ ਅਤੇ ਜਮੂਹਰੀ ਕਿਸਾਨ ਸਭਾ ਵੱਲੋਂ ਜੰਡਿਆਲਾ ਗੁਰੂ ਥਾਣੇ ਅੱਗੇ ਰੋਸ ਪ੍ਰਦਰਸ਼ਨ

Jul 16, 2026 05:41 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜਮੂਹਰੀ ਕਿਸਾਨ ਸਭਾ ਪੰਜਾਬ, BKU ਡਕੌਂਦਾ, BKU ਖੋਸਾ ਵੱਲੋਂ ਜੰਡਿਆਲਾ ਗੁਰੂ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸੂਬਾ ਕਮੇਟੀ ਆਗੂ ਗੁਰਮੇਜ ਸਿੰਘ ਤਿੰਮੋਵਾਲ (ਜਮੂਹਰੀ ਕਿਸਾਨ ਸਭਾ ਪੰਜਾਬ) ਨੇ ਕਿਹਾ ਕਿ 8 ਮਹੀਨੇ ਪਹਿਲਾਂ ਪਿੰਡ ਧਾਰੜ ਵਿੱਚ ਇੱਕ ਵਿਅਕਤੀ ਵੱਲੋਂ ਜ਼ਮੀਨ ਦੇ ਲਾਲਚ ਵਿੱਚ ਆਪਣੇ ਸਕੇ ਭਰਾ ਉੱਪਰ ਦਾਤਰਾਂ ਨਾਲ ਹਮਲਾ ਕੀਤਾ ਗਿਆ ਸੀਂ, ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਓਸ ਵਿਅਕਤੀ ਉੱਪਰ ਪਰਚਾ ਦਰਜ ਕਰ...

ਸੁਖਬੀਰ ਸਿੰਘ ਬਾਦਲ ਦਾ ਹਲਕਾ ਖਡੂਰ ਸਾਹਿਬ ਦੌਰਾ 18 ਨੂੰ

ਸੁਖਬੀਰ ਸਿੰਘ ਬਾਦਲ ਦਾ ਹਲਕਾ ਖਡੂਰ ਸਾਹਿਬ ਦੌਰਾ 18 ਨੂੰ

Jul 16, 2026 03:48 PM (Asia/Kolkata)

ਵੱਖ-ਵੱਖ ਪਿੰਡਾਂ ਵਿੱਚ ਆਗੂਆਂ ਤੇ ਵਰਕਰਾਂ ਨਾਲ ਮੁਲਾਕਾਤ ਕਰਕੇ ਚੋਣ ਰਣਨੀਤੀ 'ਤੇ ਕਰਨਗੇ ਚਰਚਾਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 18 ਜੁਲਾਈ ਸ਼ਨੀਵਾਰ ਨੂੰ ਹਲਕਾ ਖਡੂਰ ਸਾਹਿਬ ਦੇ ਦੌਰੇ 'ਤੇ ਪਹੁੰਚਣਗੇ।ਇਸ ਦੌਰਾਨ ਉਹ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਪਾਰਟੀ ਦੇ ਸੀਨੀਅਰ ਆਗੂਆਂ,ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੁਲਕਾਤ ਵੀ ਕਰਨਗੇ।ਇਸ ਤੋਂ ਇਲਾਵਾ ਹਲਕੇ...

ਜਾਤੀਵਾਦ ਅਤੇ ਧਰਮ ਦੀ  ਰਾਜਨੀਤੀ ਖੁੱਲ੍ਹਕੇ ਕਰ ਰਹੀਆਂ ਹਨ ਬੀਜੇਪੀ ਅਤੇ ਆਪ ਪਾਰਟੀ -: ਇੰਜ ਸ਼ੇਰਗਿੱਲ

ਜਾਤੀਵਾਦ ਅਤੇ ਧਰਮ ਦੀ ਰਾਜਨੀਤੀ ਖੁੱਲ੍ਹਕੇ ਕਰ ਰਹੀਆਂ ਹਨ ਬੀਜੇਪੀ ਅਤੇ ਆਪ ਪਾਰਟੀ -: ਇੰਜ ਸ਼ੇਰਗਿੱਲ

Jul 16, 2026 03:15 PM (Asia/Kolkata)

ਚੰਡੀਗੜ੍ਹ / ਟਾਂਗਰਾ,ਮੰਗਤ ਸਿੰਘ ਸੈਦਪੁਰ ,ਸੁਰਜੀਤ ਸਿੰਘ ਖਾਲਸਾ -ਚੰਡੀਗੜ੍ਹ ਅੰਬੇਡਕਰ ਭਵਨ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਸਾਂਝੇ ਪ੍ਰੋਗਰਾਮ ਤਹਿਤ ਪੰਜਾਬ ਪ੍ਰੋਗਰੈਸਿਵ ਅਲਾਇੰਸ ਦੀ ਮੀਟਿੰਗ ਦੇ ਵੇਰਵੇ ਪ੍ਰੈਸ ਨੂੰ ਜਾਰੀ ਕਰਦਿਆਂ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਰਵਾਇਤੀ ਪਾਰਟੀਆਂ ਦੇਸ਼ ਨੂੰ ਰਸਾਤਲ ਵੱਲ ਧੱਕ ਰਹੀਆਂ ਹਨ। ਬੀਜੇਪੀ ਅਤੇ ਆਪ ਪਾਰਟੀ ਫਾਸ਼ੀਵਾਦੀ ਵਿਚਾਰਧਾਰਾ ਨਾਲ ਜਾਤੀਵਾਦ ਅਤੇ ਧਰਮ ਦੀ ਖੁਲਕੇ ਰਾਜਨੀਤੀ ਕਰ ਰਹੀਆਂ ਹਨ।...

ਏਆਈ ਆਧਾਰਿਤ ਬਾਇਓਟੈਕਨਾਲੋਜੀ ‘ਤੇ ਸੀਸੀਟੀ ਸੀਜੀਸੀ ਲਾਂਡਰਾਂ ਵਿਖੇ 5 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਹੋਇਆ ਸਮਾਪਤ

ਏਆਈ ਆਧਾਰਿਤ ਬਾਇਓਟੈਕਨਾਲੋਜੀ ‘ਤੇ ਸੀਸੀਟੀ ਸੀਜੀਸੀ ਲਾਂਡਰਾਂ ਵਿਖੇ 5 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਹੋਇਆ ਸਮਾਪਤ

Jul 16, 2026 03:12 PM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 16 ਜੁਲਾਈ (ਮੰਗਤ ਸਿੰਘ ਸੈਦਪੁਰ) : ‘ਏਆਈ ਡਰੀਵਨ ਬਾਇਓਟੈਕਨਾਲੋਜੀ: ਟ੍ਰਾਂਸਫਾਰਮਿੰਗ ਰਿਸਰਚ, ਟੀਚਿੰਗ ਐਂਡ ਇਨੋਵੇਸ਼ਨ’ ਵਿਸ਼ੇ ਉੱਤੇ ਕਾਲਜ ਆਫ਼ ਟੈਕਨਾਲੋਜੀ ਸੀਜੀਸੀ ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ 5 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੇ ਅਕਾਦਮਿਕ ਵਿਦਵਾਨਾਂ, ਵਿਗਿਆਨੀਆਂ, ਉਦਯੋਗਿਕ ਮਾਹਿਰਾਂ ਅਤੇ ਏਆਈ ਖੇਤਰ ਦੇ ਪੇਸ਼ੇਵਰਾਂ ਨੇ ਭਾਗ ਲੈ ਕੇ ਬਾਇਓਟੈਕਨਾਲੋਜੀ ਅਤੇ ਉੱਚ...

ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਸੰਗਰਾਂਦ ਵਾਲੇ ਦਿਨ ਪੌਦੇ ਲਗਾ ਕੇ ਸਾਵਣ ਮਹੀਨੇ ਦੀ ਕੀਤੀ ਸ਼ੁਰੂਆਤ

ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਸੰਗਰਾਂਦ ਵਾਲੇ ਦਿਨ ਪੌਦੇ ਲਗਾ ਕੇ ਸਾਵਣ ਮਹੀਨੇ ਦੀ ਕੀਤੀ ਸ਼ੁਰੂਆਤ

Jul 16, 2026 03:09 PM (Asia/Kolkata)

ਚੰਡੀਗੜ੍ਹ, 16 ਜੁਲਾਈ (ਮੰਗਤ ਸਿੰਘ ਸੈਦਪੁਰ) : ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਵਣ-ਮਹਾਂਉਤਸਵ ਦੇ ਮੱਦੇਨਜ਼ਰ ਅੱਜ ਸੰਗਰਾਂਦ ਵਾਲੇ ਦਿਨ ਆਪਣੇ ਵਾਰਡ ਦੇ ਅਧੀਨ ਸੈਕਟਰ 41-ਏ ਸਥਿਤ ਸ੍ਰੀ ਦੁਰਗਾ ਮੰਦਰ ਦੇ ਨਾਲ ਵਾਲੇ ਪਾਰਕ ਵਿੱਚ ਪੌਦੇ ਲਗਾ ਕੇ ਸਾਵਣ ਮਹੀਨੇ ਦੀ ਸ਼ੁਰੂਆਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਆਪਣੇ ਵਾਰਡ ਦੇ ਹਰ ਕੋਨੇ ਵਿੱਚ ਹਰਿਆਵਲ ਪੈਦਾ ਕਰਨ ਦੇ ਮਕਸਦ ਨਾਲ ਇਹ ਪੌਦੇ ਲਗਾਏ ਜਾ ਰਹੇ ਹਨ...

ਲ਼ੋਕ ਮਿਲਣੀ ਪ੍ਰੋਗਰਾਮਾਂ ਦੌਰਾਨ ਲੋਕਾਂ ਦੀਆਂ ਰਹਿੰਦੀਆਂ ਮੁਸ਼ਕਲਾਂ ਦਾ ਹੱਲ ਵੀ ਤੁਰੰਤ ਮੌਕੇ ਤੇ ਹੀ ਕੀਤਾ ਜਾ ਰਿਹਾ ਹੈ – ਹਰਭਜਨ ਸਿੰਘ ਈ ਟੀ ਓ

ਲ਼ੋਕ ਮਿਲਣੀ ਪ੍ਰੋਗਰਾਮਾਂ ਦੌਰਾਨ ਲੋਕਾਂ ਦੀਆਂ ਰਹਿੰਦੀਆਂ ਮੁਸ਼ਕਲਾਂ ਦਾ ਹੱਲ ਵੀ ਤੁਰੰਤ ਮੌਕੇ ਤੇ ਹੀ ਕੀਤਾ ਜਾ ਰਿਹਾ ਹੈ – ਹਰਭਜਨ ਸਿੰਘ ਈ ਟੀ ਓ

Jul 16, 2026 03:02 PM (Asia/Kolkata)

ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰਾ ਵੀ ਸਥਾਂ ਵਿਚ ਬੈਠ ਕੇ ਕੀਤਾ ਸੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਥਾਂ ਵਿਚ ਬੈਠ ਕੇ ਸੁਣ ਕੇ ਹੱਲ ਕੀਤਾ ਜਾ ਰਿਹਾ ਹੈ-ਕੁਲਦੀਪ ਸਿੰਘ ਛੱਜਲਵੱਡੀਟਾਂਗਰਾ – ਸੁਰਜੀਤ ਸਿੰਘ ਖਾਲਸਾਆਂਮ ਆਦਮੀ ਪਾਰਟੀ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਦਿਤੇ ਹਨ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਨੇ ਪਿੰਡ ਟਾਂਗਰਾ ਵਿਖੇ ਸਰਪੰਚ ਲਖਵਿੰਦਰ ਕੌਰ ਚਾਹਲ ਦੇ ਘਰ ਵਿਖੇ ਇਕੱਠ ਨੂੰ ਸੰਬੋਧਨ...

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਚੱਕ ਸਾਹਬੂ ਦੀਆਂ ਸੰਗਤਾਂ ਨੇ ਜਲੇਬੀਆਂ ਦਾ ਲੰਗਰ ਲਗਾਇਆ

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਚੱਕ ਸਾਹਬੂ ਦੀਆਂ ਸੰਗਤਾਂ ਨੇ ਜਲੇਬੀਆਂ ਦਾ ਲੰਗਰ ਲਗਾਇਆ

Jul 16, 2026 02:58 PM (Asia/Kolkata)

ਅੱਪਰਾ, 16 ਜੁਲਾਈ (ਤੀਰਥ ਸਿੰਘ ਮੈਂਗੜ੍ਹਾ)-ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਚੱਕ ਸਾਹਬੂ ਦੀਆਂ ਸਮੂਹ ਸੰਗਤਾਂ ਵਲੋਂ ਗੁਰਦੁਆਰਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜਲੇਬੀਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੱਭ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਉਪਰੰਤ ਸਾਰੇ ਸੇਵਾਦਾਰਾਂ ਨੇ ਸੰਗਤਾਂ ਨੂੰ ਲੰਗਰ ਛਕਾਇਆ। ਇਸ ਮੌਕੇ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਬੰਧਕਾਂ ਵਲੋਂ ਚੱਕ ਸਾਹਬੂ ਦੀਆਂ ਸਮੂਹ ਸੰਗਤਾਂ ਨੂੰ ਸਿਰੋਪਾਓ ਪਹਿਨਾ...

:  ਕਵੀ ਕੰਵਰ ਇਕਬਾਲ ਸਿੰਘ ਨਾਲ ਲਿਫਟ ਹਾਦਸੇ ਮਗਰੋਂ ਗਲੋਬਲ ਲਿਫਟ ਕੰਪਨੀ ਦੀ ਲਾਪਰਵਾਹੀ ਦੀ ਰਾਜਨੀਤਿਕ ਤੇ ਸਾਹਿਤਕ ਹਲਕਿਆਂ ਵੱਲੋਂ ਸਖ਼ਤ ਨਿੰਦਾ

: ਕਵੀ ਕੰਵਰ ਇਕਬਾਲ ਸਿੰਘ ਨਾਲ ਲਿਫਟ ਹਾਦਸੇ ਮਗਰੋਂ ਗਲੋਬਲ ਲਿਫਟ ਕੰਪਨੀ ਦੀ ਲਾਪਰਵਾਹੀ ਦੀ ਰਾਜਨੀਤਿਕ ਤੇ ਸਾਹਿਤਕ ਹਲਕਿਆਂ ਵੱਲੋਂ ਸਖ਼ਤ ਨਿੰਦਾ

Jul 16, 2026 10:15 AM (Asia/Kolkata)

ਵੱਖ-ਵੱਖ ਸੰਸਥਾਵਾਂ ਵੱਲੋਂ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਜਖਮੀਆਂ ਦੇ ਇਲਾਜ ਦਾ ਖਰਚਾ ਅਤੇ ਮੁਆਵਜ਼ਾ ਗਲੋਬਲ ਲਿਫਟ ਕੰਪਨੀ ਵੱਲੋਂ ਦਿਵਾਏ ਜਾਣ ਦੀ ਮੰਗਕਪੂਰਥਲਾ 16 ਜੁਲਾਈ ਗੌਰਵ ਮੜੀਆ ਮੌਜੂਦਾ ਦੌਰ ਵਿਚ ਬੇਸ਼ੱਕ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਜ਼ਮਾਨੇ ਵਿੱਚ ਮਨੁੱਖ ਲਗਾਤਾਰ ਸੁਖਵਾਦੀ ਹੁੰਦਾ ਜਾ ਰਿਹਾ ਹੈ, ਉੱਥੇ ਸੁੱਖ-ਸਹੂਲਤਾਂ ਖਾਤਿਰ ਬਣਾਈਂ ਮਸੀਨਰੀ ਅਤੇ ਉਪਕਰਣ ਹੀ ਜਾਨ ਲੇਵਾ ਹੀ ਸਾਬਿਤ ਨਹੀਂ ਹੁੰਦੇ, ਬਲਕਿ ਅਸੀਂ ਬੇਹੱਦ ਕੀਮਤੀ ਜਾਨਾਂ ਤੋਂ ਵੀ ਹੱਥ ਧੋ ਬੈਠਦੇ ਹਾਂ। ਇਹ ਸ਼ਬਦ...

ਸਕੂਲ ਬੱਸ ਹੇਠਾਂ ਆਉਣ ਕਾਰਨ 3 ਸਾਲਾ ਮਾਸੂਮ ਬੱਚੇ ਦੀ ਦੁਖਦਾਈ ਮੌਤ

ਸਕੂਲ ਬੱਸ ਹੇਠਾਂ ਆਉਣ ਕਾਰਨ 3 ਸਾਲਾ ਮਾਸੂਮ ਬੱਚੇ ਦੀ ਦੁਖਦਾਈ ਮੌਤ

Jul 16, 2026 09:53 AM (Asia/Kolkata)

ਸਾਹਨੇਵਾਲ, 15 ਜੁਲਾਈ (ਸਤਵਿੰਦਰ ਸਿੰਘ): ਪਿੰਡ ਸਾਲੂ ਭੈਣੀ ( ਸਾਹਨੇਵਾਲ), ਜ਼ਿਲ੍ਹਾ ਲੁਧਿਆਣਾ ਵਿਖੇ ਇੱਕ ਬਹੁਤ ਹੀ ਦੁਖਦਾਈ ਹਾਦਸੇ ਵਿੱਚ 3 ਸਾਲਾ ਮਾਸੂਮ ਬੱਚੇ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਦੀ ਮਾਤਾ ਆਪਣੀ ਵੱਡੀ ਬੇਟੀ ਨੂੰ ਸਕੂਲ ਬੱਸ ਵਿੱਚ ਬਿਠਾਉਣ ਲਈ ਘਰੋਂ ਬੱਸ ਸਟਾਪ 'ਤੇ ਗਈ ਸੀ। ਇਸ ਦੌਰਾਨ 3 ਸਾਲਾ ਪੁੱਤਰ ਵੀ ਉਸ ਦੇ ਨਾਲ ਸੀ। ਜਿਵੇਂ ਹੀ ਬੇਟੀ ਨੂੰ ਬੱਸ ਵਿੱਚ ਚੜ੍ਹਾ ਕੇ ਮਾਤਾ ਬੱਸ ਦੇ ਅੱਗੇ ਤੋਂ ਲੰਘਣ ਲੱਗੀ, ਉਸੇ ਸਮੇਂ...

  • Previous
  • 1
  • Next
Loading…
Loading the web debug toolbar…
Attempt #