15 February 2025 ਦੀਆਂ ਖ਼ਬਰਾਂ

9 published stories
ਪਿੰਡ ਕਰਮੂੰਵਾਲਾ ਵਿਖੇ 4 ਨਾਮਵਰ ਕਲੱਬਾਂ ਦਰਮਿਆਨ ਕਬੱਡੀ ਟੂਰਨਾਮੈਂਟ 16 ਫਰਵਰੀ ਨੂੰ

ਪਿੰਡ ਕਰਮੂੰਵਾਲਾ ਵਿਖੇ 4 ਨਾਮਵਰ ਕਲੱਬਾਂ ਦਰਮਿਆਨ ਕਬੱਡੀ ਟੂਰਨਾਮੈਂਟ 16 ਫਰਵਰੀ ਨੂੰ

Feb 16, 2025 01:57 AM (Asia/Kolkata)

ਜੇਤੂ ਅਤੇ ਉੱਪ ਜੇਤੂ ਟੀਮਾਂ ਨੂੰ ਦਿੱਤੀ ਜਾਵੇਗੀ ਕ੍ਰਮਵਾਰ 81 ਹਜ਼ਾਰ ਅਤੇ 71 ਰੁਪਏ ਦੀ ਨਗਦ ਰਾਸ਼ੀ ਦਸਤਾਰ ਸਜਾਉਣ ਅਤੇ ਗੁਰਬਾਣੀ ਕੰਠ ਦੇ ਵੀ ਕਰਵਾਏ ਜਾਣਗੇ ਮੁਕਾਬਲੇ ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,15 ਫਰਵਰੀ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਨਜ਼ਦੀਕੀ ਪਿੰਡ ਕਰਮੂੰਵਾਲਾ ਵਿਖੇ 16 ਫਰਵਰੀ ਦਿਨ ਐਤਵਾਰ ਨੂੰ ਦਸਤਾਰ ਸਜਾਉਣ ਅਤੇ ਗੁਰਬਾਣੀ ਕੰਠ ਦੇ ਮੁਕਾਬਲੇ ਕਰਵਾਏ ਜਾਣ ਤੋਂ ਇਲਾਵਾ ਕਬੱਡੀ ਟੂਰਨਾਮੈਂਟ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ...

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਧਾਰਮਿਕ ਪ੍ਰੀਖਿਆ ਵਿੱਚ ਨਵਾਂ ‘ਜ਼ੀਰੋ ਗਰੁੱਪ’ ਸ਼ੁਰੂ

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਧਾਰਮਿਕ ਪ੍ਰੀਖਿਆ ਵਿੱਚ ਨਵਾਂ ‘ਜ਼ੀਰੋ ਗਰੁੱਪ’ ਸ਼ੁਰੂ

Feb 16, 2025 12:38 AM (Asia/Kolkata)

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਧਾਰਮਿਕ ਪ੍ਰੀਖਿਆ ਵਿੱਚ ਨਵਾਂ ‘ਜ਼ੀਰੋ ਗਰੁੱਪ’ ਸ਼ੁਰੂ ਲੁਧਿਆਣਾ 15 ਫਰਵਰੀ, ਗੁਰਜੀਤ ਸਿੰਘ ਅਜ਼ਾਦ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਵਲੋਂ ਹਰ ਸਾਲ ਆਯੋਜਿਤ ਕੀਤੀ ਜਾਂਦੀ ਧਾਰਮਿਕ ਪ੍ਰੀਖਿਆ ਵਿੱਚ ਇਸ ਵਾਰ ਇੱਕ ਨਵੀਂ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਪ੍ਰੀਖਿਆ ਵਿੱਚ ਹੁਣ ਇੱਕ ਨਵਾਂ ‘ਜ਼ੀਰੋ ਗਰੁੱਪ’ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਅਧੀਨ ਕਿੰਡਰਗਾਰਟਨ (K.G) ਤੋਂ ਲੈ ਕੇ 2nd ਸ਼੍ਰੇਣੀ ਤੱਕ ਦੇ ਵਿਦਿਆਰਥੀ ਭਾਗ ਲੈ ਸਕਣਗੇ। ਇਸ ਨਾਲ ਹੀ, ਪਹਿਲਾ ਗਰੁੱਪ ਹੁਣ...

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਮਿਸ਼ਨਰੀ ਕਾਲਜਾਂ ਦੀ ਸਾਂਝੀ ਮੀਟਿੰਗ ਆਯੋਜਿਤ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਮਿਸ਼ਨਰੀ ਕਾਲਜਾਂ ਦੀ ਸਾਂਝੀ ਮੀਟਿੰਗ ਆਯੋਜਿਤ

Feb 15, 2025 11:38 PM (Asia/Kolkata)

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਮਿਸ਼ਨਰੀ ਕਾਲਜਾਂ ਦੀ ਸਾਂਝੀ ਮੀਟਿੰਗ ਆਯੋਜਿਤ ਲੁਧਿਆਣਾ, 15 ਫਰਵਰੀ , ਗੁਰਜੀਤ ਸਿੰਘ ਅਜ਼ਾਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ ਅੱਜ ਮਿਸ਼ਨਰੀ ਕਾਲਜਾਂ ਦੀ ਇੱਕ ਸਾਂਝੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ (ਚੌਂਤਾ ਕਲਾਂ, ਰੋਪੜ), ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਆਦਿ ਸ਼ਾਮਲ ਹੋਏ। ਇਸ ਮੀਟਿੰਗ...

ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਸ਼ਹੀਦ ਭਾਈ ਸੁਖਵੰਤ ਸਿੰਘ ਤੇ ਸ਼ਹੀਦ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਦਾ ਸ਼ਹੀਦੀ ਦਿਹਾੜਾ

ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਸ਼ਹੀਦ ਭਾਈ ਸੁਖਵੰਤ ਸਿੰਘ ਤੇ ਸ਼ਹੀਦ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਦਾ ਸ਼ਹੀਦੀ ਦਿਹਾੜਾ

Feb 15, 2025 11:33 PM (Asia/Kolkata)

ਖ਼ਾਲਿਸਤਾਨੀ ਸੰਘਰਸ਼ 'ਚ ਦਮਦਮੀ ਟਕਸਾਲ ਨੇ ਸ਼ਹੀਦੀਆਂ ਦਾ ਹੜ੍ਹ ਲਿਆ ਦਿੱਤਾ ਸੀ : ਭਾਈ ਰਣਜੀਤ ਸਿੰਘ ਅੰਮ੍ਰਿਤਸਰ, 15 ਫਰਵਰੀ , ਗੁਰਮੀਤ ਸਿੰਘ ਵਲਟੋਹਾ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਖ਼ਾਲਿਸਤਾਨ ਦੇ ਹਥਿਆਰਬੰਦ ਸੰਘਰਸ਼ 'ਚ ਜੂਝ ਕੇ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਸੁਖਵੰਤ ਸਿੰਘ ਉਸਮਾਨਵਾਲਾ ਅਤੇ ਸ਼ਹੀਦ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਪਿੰਡ ਉਸਮਾਨਵਾਲਾ, ਜ਼ਿਲ੍ਹਾ ਫਿਰੋਜ਼ਪੁਰ ਵਿਖੇ...

ਸੁਖਬੀਰ ਬਾਦਲ ਦੀ ਈਨ ਨਾ ਮੰਨਣ ਕਾਰਨ ਧਾਮੀ ਨੇ ਗਿਆਨੀ ਹਰਪ੍ਰੀਤ ਸਿੰਘ ਤੋਂ ਜਥੇਦਾਰੀ ਖੋਹੀ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਸੁਖਬੀਰ ਬਾਦਲ ਦੀ ਈਨ ਨਾ ਮੰਨਣ ਕਾਰਨ ਧਾਮੀ ਨੇ ਗਿਆਨੀ ਹਰਪ੍ਰੀਤ ਸਿੰਘ ਤੋਂ ਜਥੇਦਾਰੀ ਖੋਹੀ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

Feb 15, 2025 11:21 PM (Asia/Kolkata)

ਜਥੇਦਾਰ ਰਘਬੀਰ ਸਿੰਘ ਵੀ ਬਾਦਲਾਂ ਦਾ ਦਬਾਅ ਨਾ ਝੱਲਣ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅੰਮ੍ਰਿਤਸਰ, 15 ਫਰਵਰੀ , ਗੁਰਮੀਤ ਸਿੰਘ ਵਲਟੋਹਾ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਦੇ ਅਹੁਦੇ ਤੋਂ ਸੇਵਾ ਮੁਕਤ ਕਰਨ ਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਕਹਿਣ...

ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਗਿਆਨੀ ਸੁੰਦਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਸੱਚਖੰਡ ਗਮਨ 'ਤੇ ਅੱਜ ਵਿਸ਼ੇਸ਼ ਲੇਖ

ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਗਿਆਨੀ ਸੁੰਦਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਸੱਚਖੰਡ ਗਮਨ 'ਤੇ ਅੱਜ ਵਿਸ਼ੇਸ਼ ਲੇਖ

Feb 15, 2025 07:35 PM (Asia/Kolkata)

ਸੰਤ ਗਿਆਨੀ ਬਿਸ਼ਨ ਸਿੰਘ ਜੀ ਮੁਰਾਲੇ ਵਾਲ਼ਿਆਂ ਦੇ ਸੱਚਖੰਡ ਗ਼ਮਨ ਤੋਂ ਬਾਅਦ ਸੰਤ ਗਿਆਨੀ ਸੁੰਦਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਦਮਦਮੀ ਟਕਸਾਲ ਦੇ ਮੁਖੀ ਜਥੇਦਾਰ ਬਣੇ। ਸੰਤ ਗਿਆਨੀ ਸੁੰਦਰ ਸਿੰਘ ਜੀ ਦਾ ਜਨਮ 8 ਭਾਦਰੋਂ 1940 ਬਿਕ੍ਰਮੀ ਮੁਤਾਬਕ ਸੰਨ 1883 ਨੂੰ ਮਾਤਾ ਬੀਬੀ ਮਹਿਤਾਬ ਕੌਰ ਜੀ ਦੀ ਪਵਿੱਤਰ ਕੁੱਖੋਂ, ਪਿਤਾ ਜਥੇਦਾਰ ਬਾਬਾ ਖ਼ਜਾਨ ਸਿੰਘ ਜੀ ਦੇ ਗ੍ਰਹਿ ਵਿਖੇ ਪਿੰਡ ਭਿੰਡਰ ਕਲਾਂ, ਅਜੋਕਾ ਜ਼ਿਲ੍ਹਾ ਮੋਗਾ ’ਚ ਹੋਇਆ।  ਇਸ ਬਾਲਕ ਨੂੰ ਇਸ਼ਨਾਨ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ...

ਦੀਪ ਸਿਆਂ ਕੁਰਬਾਨੀ ਤੇਰੀ,  ਪੰਥ ਪੰਜਾਬ ਰੁਸ਼ਨਾਊਗੀ।

ਦੀਪ ਸਿਆਂ ਕੁਰਬਾਨੀ ਤੇਰੀ, ਪੰਥ ਪੰਜਾਬ ਰੁਸ਼ਨਾਊਗੀ।

Feb 15, 2025 06:29 PM (Asia/Kolkata)

ਕਵਿਤਾ : ਦੀਪ ਸਿੱਧੂ ਦੀ ਯਾਦ ’ਚ  ਤੇਰੀ ਲਾਈ ਚੰਗਿਆੜੀ, ਘਰ-ਘਰ ਦੀਪ ਜਗਾਊਗੀ।  ਦੀਪ ਸਿਆਂ ਕੁਰਬਾਨੀ ਤੇਰੀ, ਪੰਥ ਪੰਜਾਬ ਰੁਸ਼ਨਾਊਗੀ।   ਕਿਸਾਨ ਸੰਘਰਸ਼ ਦੇ ਸਮੇਂ, ਤੂੰ ਹੀਰੋ ਬਣ ਕੇ ਉਭਰਿਆ ਸੀ।  ਸ਼ੰਭੂ ਮੋਰਚੇ ਤੋਂ ਦਿੱਲੀ ਵੱਲ, ਤੂੰ ਜਰਨੈਲ ਬਣ ਕੇ ਡਟਿਆ ਸੀ।  ਜਦ-ਜਦ ਵੀ ਆਊ 26 ਜਨਵਰੀ, ਤੇਰੀ ਯਾਦ ਬਹੁਤ ਸਤਾਊਗੀ।  ਲਾਲ ਕਿਲ੍ਹੇ ’ਤੇ ਖ਼ਾਲਸਈ ਨਿਸ਼ਾਨ ਝੁਲਾਉਂਦਿਆਂ ਦੀ, ਤੇਰੀ ਤਸਵੀਰ ਨਜ਼ਰੀਂ ਆਊਗੀ।   ਮਸਲਾ ਨਹੀਂ ਜਮੀਨਾਂ ਦਾ...

ਅਕਾਲ ਅਕੈਡਮੀ ਉੱਭਿਆ ਦੀ ਵਿਦਿਆਰਥਣ ਨੇ ਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਭਾਗ ਲਿਆ

ਅਕਾਲ ਅਕੈਡਮੀ ਉੱਭਿਆ ਦੀ ਵਿਦਿਆਰਥਣ ਨੇ ਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਭਾਗ ਲਿਆ

Feb 15, 2025 06:19 PM (Asia/Kolkata)

ਅਕਾਲ ਅਕੈਡਮੀ ਉੱਭਿਆ ਦੀ ਵਿਦਿਆਰਥਣ ਨੇ ਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਭਾਗ ਲਿਆ ਚੀਮਾਂ ਮੰਡੀ,14 ਫਰਵਰੀ , ਨਜ਼ਰਾਨਾ ਟਾਈਮਜ ਬਿਊਰੋ ਅਕਾਲ ਅਕੈਡਮੀ ਬੜੂ ਸਾਹਿਬ ਵਿੱਦਿਅਕ ਸੰਸਥਾ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਦੇ ਉੱਭਿਆ ਦੇ ਵਿਦਿਆਰਥੀ ਲਗਾਤਾਰ ਖੇਡਾਂ ਅਤੇ ਪੜ੍ਹਾਈ ਦੇ ਪੱਧਰ ਵਿੱਚ ਮੱਲਾਂ ਮਾਰਦੇ ਹੀ ਰਹਿੰਦੇ ਹਨ। ਇਸੇ ਹੀ ਮੁਕਾਮ ਨੂੰ ਜਾਰੀ ਰੱਖਦਿਆਂ ਅਕਾਲ ਅਕੈਡਮੀ ਉੱਭਿਆਂ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਮਨਜੋਤ ਕੌਰ ਪੁੱਤਰੀ ਯਾਦਵਿੰਦਰ ਸਿੰਘ ਨੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਜੋ ਕਿ...

119 ਭਾਰਤੀਆਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਪੁੱਜੇਗਾ ਅਮਰੀਕੀ ਜਹਾਜ਼, ਪੰਜਾਬ ਦੇ 67, ਹਰਿਆਣਾ ਦੇ 33 ਨੌਜਵਾਨ ਸ਼ਾਮਲ

119 ਭਾਰਤੀਆਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਪੁੱਜੇਗਾ ਅਮਰੀਕੀ ਜਹਾਜ਼, ਪੰਜਾਬ ਦੇ 67, ਹਰਿਆਣਾ ਦੇ 33 ਨੌਜਵਾਨ ਸ਼ਾਮਲ

Feb 15, 2025 05:37 PM (Asia/Kolkata)

ਅੰਮ੍ਰਿਤਸਰ-15 ਫਰਵਰੀ ਨਜ਼ਰਾਨਾ ਟਾਈਮਜ਼ ਬਿਊਰੋ   ਅਮਰੀਕਾ 2 ਹੋਰ ਜਹਾਜ਼ਾਂ 'ਚ ਗੈਰ-ਕਾਨੂੰਨੀ ਤਰੀਕੇ ਨਾਲ ਆਏ ਭਾਰਤੀਆਂ ਨੂੰ ਵਾਪਸ ਭਾਰਤ ਭੇਜ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਜਹਾਜ਼ 119 ਭਾਰਤੀਆਂ ਨੂੰ ਲੈ ਕੇ ਅੱਜ (15 ਫਰਵਰੀ) ਰਾਤ ਕਰੀਬ 10.15 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰੇਗਾ। ਇਨ੍ਹਾਂ ਵਿੱਚ ਪੰਜਾਬ ਦੇ 67 ਅਤੇ ਹਰਿਆਣਾ ਦੇ 33 ਲੋਕ ਸ਼ਾਮਲ ਹਨ। ਦੂਜਾ ਜਹਾਜ਼ 16 ਫਰਵਰੀ ਨੂੰ ਇੱਥੇ ਹੀ ਉਤਰੇਗਾ। ਇਹ ਜਾਣਕਾਰੀ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ।...

  • Previous
  • 1
  • Next
Loading…
Loading the web debug toolbar…
Attempt #