14 June 2026 ਦੀਆਂ ਖ਼ਬਰਾਂ

13 published stories
ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਪਿੰਡ ਗੋਪੀਪੁਰ ਵਿਖੇ ਗੁਰਮਤਿ ਟਰੇਨਿੰਗ ਕੈਂਪ ਲਗਾਇਆ

ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਪਿੰਡ ਗੋਪੀਪੁਰ ਵਿਖੇ ਗੁਰਮਤਿ ਟਰੇਨਿੰਗ ਕੈਂਪ ਲਗਾਇਆ

Jun 15, 2026 12:22 AM (Asia/Kolkata)

ਕਪੂਰਥਲਾ, ਗੌਰਵ ਮੜੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ ਅਤੇ ਹਲਕਾ ਕਪੂਰਥਲਾ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਪਿੰਡ ਗੋਪੀਪੁਰ (ਕਪੂਰਥਲਾ ) ਵਿਖੇ ਮਿਤੀ 1 ਜੂਨ 2026 ਨੂੰ ਆਰੰਭ ਹੋਏ ਗੁਰਮਤਿ ਕੈਂਪ ਦੀ ਸਮਾਪਤੀ ਮਿਤੀ 13 ਜੂਨ 2026 ਨੂੰ ਕੀਤੀ ਗਈ ਜਿਸ...

ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਨੌਜਵਾਨ ਪੰਜ ਦਿਨਾਂ ਤੋਂ ਲਾਪਤਾ

ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਨੌਜਵਾਨ ਪੰਜ ਦਿਨਾਂ ਤੋਂ ਲਾਪਤਾ

Jun 15, 2026 12:16 AM (Asia/Kolkata)

ਪਰਿਵਾਰ ਚਿੰਤਾ ਵਿੱਚ ਡੁੱਬਿਆ, ਪੁਲਿਸ ਨੂੰ ਦਿੱਤੀ ਗਈ ਸੂਚਨਾਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,14 ਜੂਨਜ਼ਿਲ੍ਹਾ ਤਰਨਤਾਰਨ ਦੇ ਕਸਬਾ ਸਰਹਾਲੀ ਕਲਾਂ ਦਾ ਇੱਕ ਨੌਜਵਾਨ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਹੈ,ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ।ਇਸ ਕਾਰਨ ਪਰਿਵਾਰ ਗਹਿਰੀ ਚਿੰਤਾ ਵਿੱਚ ਹੈ ਅਤੇ ਆਪਣੇ ਪੱਧਰ 'ਤੇ ਵੀ ਉਸ ਦੀ ਭਾਲ ਕਰ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਗਰੇਜ ਸਿੰਘ ਸ਼ੇਰਦਿਲ ਸਰਹਾਲੀ ਨੇ ਦੱਸਿਆ ਕਿ ਉਸ ਦਾ ਭਤੀਜਾ ਅੰਮ੍ਰਿਤਪਾਲ ਸਿੰਘ (32 ਸਾਲ) ਪੁੱਤਰ...

ਭਗਵੰਤ ਮਾਨ ਨੇ ਪੰਜਾਬ ਨੂੰ ਬਦਲਿਆ, ਚੰਗੇ ਕੰਮ ਨਾ ਰੁਕਣ ਦਿਓ: ਕੇਜਰੀਵਾਲ

ਭਗਵੰਤ ਮਾਨ ਨੇ ਪੰਜਾਬ ਨੂੰ ਬਦਲਿਆ, ਚੰਗੇ ਕੰਮ ਨਾ ਰੁਕਣ ਦਿਓ: ਕੇਜਰੀਵਾਲ

Jun 15, 2026 12:05 AM (Asia/Kolkata)

ਬਾਦਲ ਦਲ/ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬੀ ਨੌਜਵਾਨਾਂ ਨੂੰ ਪਹਿਲਾਂ ਗੋਲੀਆਂ ਅਤੇ ਚਿੱਟੇ ਵਰਗੇ ਜਾਨ ਲੇਵਾ ਮੈਡੀਕਲ ਨਸ਼ਿਆਂ ਰਾਹੀਂ ਪਿੰਡਾਂ ਵਿੱਚ ਘਰ- ਘਰ ਤੱਕ ਪਹੁੰਚਾ ਕੇ ਨੌਜਵਾਨਾਂ ਨੂੰ ਕੀਤਾ ਖਤਮ : ਮੁੱਖ ਮੰਤਰੀ ਭਗਵੰਤ ਮਾਨਨਗਰ ਨਿਗਮ ਚੋਣਾਂ 'ਚ 'ਆਪ' ਦੀ ਸ਼ਾਨਦਾਰ ਜਿੱਤ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ 'ਚ ਮੈਗਾ ਰੋਡ ਸ਼ੋਅ ਦੌਰਾਨ ਵਿਸ਼ਾਲ ਇਕੱਠ ਨੂੰ ਕੀਤਾ ਸੰਬੋਧਨ : ਮੇਅਰ...

ਸੰਵਿਧਾਨ ਕਲੱਬ ਆਫ ਇੰਡੀਆ ਦੀ ਮੀਟਿੰਗ ਵਿੱਚ 2027 ਦੀਆਂ ਜਲਦੀ ਕਰਾਉਣ ਦੇ ਫ਼ੈਸਲੇ ਵਿਰੁੱਧ ਪਬਲਿਕ ਸੰਘਰਸ਼ ਦੇ ਸੰਕੇਤ

ਸੰਵਿਧਾਨ ਕਲੱਬ ਆਫ ਇੰਡੀਆ ਦੀ ਮੀਟਿੰਗ ਵਿੱਚ 2027 ਦੀਆਂ ਜਲਦੀ ਕਰਾਉਣ ਦੇ ਫ਼ੈਸਲੇ ਵਿਰੁੱਧ ਪਬਲਿਕ ਸੰਘਰਸ਼ ਦੇ ਸੰਕੇਤ

Jun 14, 2026 10:00 PM (Asia/Kolkata)

ਚੰਡੀਗੜ੍ਹ 14 ਜੂਨ (ਮੰਗਤ ਸਿੰਘ ਸੈਦਪੁਰ) : ਸੰਵਿਧਾਨ ਕਲੱਬ ਆਫ ਇੰਡੀਆ ਇੰਡੀਆ ਬਲਾਕ ਦਿੱਲੀ 'ਚ ਕੇਂਦਰ ਸਰਕਾਰ ਹੋਈ ਮੀਟਿੰਗ 'ਚ ਜਾਣਕਾਰੀ ਅਨੁਸਾਰ ਫਰਵਰੀ 2027 ਵਿਚ ਪ੍ਰਸਤਾਵਿਤ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨਵੰਬਰ-ਦਸੰਬਰ 2026 ਵਿਚ ਕਰਵਾ ਸਕਦੀ ਹੈ। ਹਾਲਾਂਕਿ ਚੋਣ ਕਮਿਸ਼ਨ ਦੇ ਸੂਤਰਾਂ ਨੇ ਇਸ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਮਣੀਪੁਰ ਅਤੇ ਗੋਆ ਵਿਚ ਸਾਲ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕੀ ਇਸੇ ਸਾਲ 2026 ਵਿਚ ਹੀ...

ਲੁਧਿਆਣਾ ਜ਼ਿਲ੍ਹੇ ਦੇ ਦੋ ਦਰਜਨ ਤੋ ਵੱਧ ਪ੍ਰਜਾਪਤ ( ਘੁਮਾਰ ) ਪ੍ਰੀਵਾਰ ਬਸਪਾ ਚ ਸ਼ਾਮਲ: ਮਹਿੰਦਰ ਪਾਲ ਤੇਹਿੰਗ

ਲੁਧਿਆਣਾ ਜ਼ਿਲ੍ਹੇ ਦੇ ਦੋ ਦਰਜਨ ਤੋ ਵੱਧ ਪ੍ਰਜਾਪਤ ( ਘੁਮਾਰ ) ਪ੍ਰੀਵਾਰ ਬਸਪਾ ਚ ਸ਼ਾਮਲ: ਮਹਿੰਦਰ ਪਾਲ ਤੇਹਿੰਗ

Jun 14, 2026 09:41 PM (Asia/Kolkata)

ਪੱਛੜੀਆਂ ਸ਼੍ਰੇਣੀਆਂ ਨੂੰ ਆਪਣੇ ਹਿੱਤਾਂ ਲਈ ਬਸਪਾ ਸਰਕਾਰ ਬਨਾਉਣ ਦੀ ਲੋੜ - ਪ੍ਰਜਾਪਤ ਭਾਈਚਾਰਾਅੱਪਰਾ,14 ਜੂਨ (ਤੀਰਥ ਸਿੰਘ ਮੈਂਗੜ੍ਹਾ) ਬਸਪਾ ਦੇ ਹਲਕਾ ਫਿਲੌਰ ਦੇ ਕਨਵੀਨਰ ਮਹਿੰਦਰ ਪਾਲ ਤੇਹਿੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਵੱਲੋਂ ਸ਼ੁਰੂ ਕੀਤੀ ਗਈ " ਪੰਜਾਬ ਸੰਭਾਲੋ ਮੁਹਿੰਮ " ਨੂੰ ਉਸ ਵਕਤ ਜ਼ਿਲ੍ਹਾ ਲੁਧਿਆਣਾ ਚ ਜ਼ਬਰਦਸਤ ਹੁੰਗਾਰਾ ਮਿਲਿਆ ਜਦੋਂ ਬਸਪਾ ਜ਼ਿਲ੍ਹਾ ਲੁਧਿਆਣਾ ਦੇ ਸਾਬਕਾ ਇੰਚਾਰਜ ਸੁਖਜੀਤ ਸਿੰਘ...

ਪਾਕਿਸਤਾਨ ਵਿੱਚ ਪੁਲਿਸ ਫਾਇਰਿੰਗ ‘ਚ 9 ਸਾਲਾ ਆਸਟ੍ਰੇਲੀਆਈ ਬੱਚੀ ਦੀ ਮੌਤ

ਪਾਕਿਸਤਾਨ ਵਿੱਚ ਪੁਲਿਸ ਫਾਇਰਿੰਗ ‘ਚ 9 ਸਾਲਾ ਆਸਟ੍ਰੇਲੀਆਈ ਬੱਚੀ ਦੀ ਮੌਤ

Jun 14, 2026 09:16 PM (Asia/Kolkata)

ਨਵੀਂ ਦਿੱਲੀ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪੁਲਿਸ ਗੋਲੀਬਾਰੀ ਵਿੱਚ ਇੱਕ 9 ਸਾਲਾ ਆਸਟ੍ਰੇਲੀਆਈ-ਪਾਕਿਸਤਾਨੀ ਕੁੜੀ ਦੀ ਮੌਤ ਹੋ ਗਈ। ਪੁਲਿਸ ਨੇ ਪਰਿਵਾਰਕ ਕਾਰ ਨੂੰ ਲੁਟੇਰਿਆਂ ਦੀ ਗੱਡੀ ਸਮਝ ਕੇ ਗੋਲੀਬਾਰੀ ਕਰ ਦਿੱਤੀ। ਇਸ ਘਟਨਾ ਵਿੱਚ ਲੜਕੀ ਦੇ ਪਿਤਾ ਅਤੇ ਭਰਾ ਗੰਭੀਰ ਜ਼ਖਮੀ ਹੋ ਗਏ।ਇਹ ਘਟਨਾ 10 ਜੂਨ ਨੂੰ ਚੱਕਵਾਲ ਜ਼ਿਲ੍ਹੇ ਵਿੱਚ ਵਾਪਰੀ। ਪੁਲਿਸ ਅਨੁਸਾਰ, ਅਦੀਲ ਅਹਿਮਦ ਆਪਣੀ ਪਤਨੀ, 9 ਸਾਲਾ ਧੀ ਹਨੀਆ ਅਤੇ 10 ਸਾਲਾ ਪੁੱਤਰ ਆਫਾਨ ਨਾਲ ਇੱਕ ਰਿਸ਼ਤੇਦਾਰ ਦੇ ਘਰ ਜਾ ਰਿਹਾ ਸੀ। ਰਸਤੇ ਵਿੱਚ...

ਪ੍ਰਧਾਨ ਮੰਤਰੀ ਅਤੇ ਸਿੱਖਿਆ ਮੰਤਰੀ ਦੀ ਗੰਭੀਰਤਾ ਨੇ ਆਤਮਵਿਸ਼ਵਾਸ ਵਧਾਇਆ ਹੈ- ਪੰਡਿਤ/ਜੱਸਲ

ਪ੍ਰਧਾਨ ਮੰਤਰੀ ਅਤੇ ਸਿੱਖਿਆ ਮੰਤਰੀ ਦੀ ਗੰਭੀਰਤਾ ਨੇ ਆਤਮਵਿਸ਼ਵਾਸ ਵਧਾਇਆ ਹੈ- ਪੰਡਿਤ/ਜੱਸਲ

Jun 14, 2026 07:04 PM (Asia/Kolkata)

ਵੀਐਚਪੀ ਨੇ ਨੀਟ ਪ੍ਰੀਖਿਆ ਵਿੱਚ ਪਾਰਦਰਸ਼ਤਾ ਲਈ ਕੇਂਦਰ ਦੇ ਬੇਮਿਸਾਲ ਕਦਮਾਂ ਦੀ ਕੀਤੀ ਸ਼ਲਾਘਾ ਕਪੂਰਥਲਾ 15 ਜੂਨ ਗੌਰਵ ਮੜੀਆ ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਦਾਖਲਾ ਪ੍ਰੀਖਿਆ ਨੀਟ ਯੁਜੀ ਦੀ ਇਮਾਨਦਾਰੀ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਦੁਆਰਾ ਚੁੱਕੇ ਗਏ ਬੇਮਿਸਾਲ ਕਦਮ ਹੁਣ ਸਥਾਨਕ ਤੌਰ ਤੇ ਗੂੰਜ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਟ ਪ੍ਰੀਖਿਆ ਦੀਆਂ ਤਿਆਰੀਆਂ ਦੀ ਨਿੱਜੀ ਤੌਰ ਤੇ ਨਿਗਰਾਨੀ ਕਰਨ ਅਤੇ ਇੱਕ ਅਟੱਲ ਸੁਰੱਖਿਆ ਘੇਰਾ ਸਥਾਪਤ ਕਰਨ ਅਤੇ...

ਆਪ ਆਗੂ ਸੁਖਵੰਤ ਪੱਡਾ ਨੇ ਮਾਤਾ ਬਗਲਾਮੁਖੀ ਦੇ ਦਰਬਾਰ ਵਿੱਚ ਟੇਕਿਆ ਮੱਥਾ,ਕਿਹਾ ਕਿ ਮਾਤਾ ਦੇ ਦਰਸ਼ਨ ਕਰਨ ਨਾਲ ਮਿਲਦੀ ਹੈ ਨਵੀਂ ਊਰਜਾ

ਆਪ ਆਗੂ ਸੁਖਵੰਤ ਪੱਡਾ ਨੇ ਮਾਤਾ ਬਗਲਾਮੁਖੀ ਦੇ ਦਰਬਾਰ ਵਿੱਚ ਟੇਕਿਆ ਮੱਥਾ,ਕਿਹਾ ਕਿ ਮਾਤਾ ਦੇ ਦਰਸ਼ਨ ਕਰਨ ਨਾਲ ਮਿਲਦੀ ਹੈ ਨਵੀਂ ਊਰਜਾ

Jun 14, 2026 07:01 PM (Asia/Kolkata)

ਕਪੂਰਥਲਾ 15 ਜੂਨ ਗੌਰਵ ਮੜੀਆ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੋਆਬਾ ਜ਼ੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਐਤਵਾਰ ਦੇਰ ਸ਼ਾਮ ਨੂੰ ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਸਥਾਨ ਮਾਤਾ ਬਗਲਾਮੁਖੀ ਦੇ ਅਸਥਾਨ ਤੇ ਮੱਥਾ ਟੇਕਿਆ।ਪੱਡਾ ਮਾਤਾ ਬਗਲਾਮੁਖੀ ਭਵਨ ਵਿਖੇ ਠਹਿਰੇ ਅਤੇ ਸਵੇਰ ਦੀ ਆਰਤੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆਉਣ ਤੋਂ ਪਹਿਲਾਂ ਮੰਦਰ ਦੇ ਦਰਸ਼ਨ ਕੀਤੇ।ਇਸ ਮੌਕੇ ਤੇ ਉਨ੍ਹਾਂ ਨੇ ਦੇਸ਼ ਅਤੇ ਸੂਬੇ ਦੇ ਲੋਕਾਂ ਦੀ ਖੁਸ਼ਹਾਲੀ,ਸ਼ਾਂਤੀ ਅਤੇ ਤੰਦਰੁਸਤੀ ਲਈ ਵਿਸ਼ੇਸ਼...

ਹਰਿਆਣਾ ਸਰਕਾਰ ਦਾ 8ਵੀਂ ਜਮਾਤ ਦੇ ਸਿਲੇਬਸ ਵਿੱਚ ਸਿੱਖ ਇਤਿਹਾਸ ਸ਼ਾਮਲ ਕਰਨ ਦਾ ਫੈਸਲਾ ਸ਼ਲਾਘਾਯੋਗ-ਖੋਜੇਵਾਲ

ਹਰਿਆਣਾ ਸਰਕਾਰ ਦਾ 8ਵੀਂ ਜਮਾਤ ਦੇ ਸਿਲੇਬਸ ਵਿੱਚ ਸਿੱਖ ਇਤਿਹਾਸ ਸ਼ਾਮਲ ਕਰਨ ਦਾ ਫੈਸਲਾ ਸ਼ਲਾਘਾਯੋਗ-ਖੋਜੇਵਾਲ

Jun 14, 2026 06:58 PM (Asia/Kolkata)

ਕਿਹਾ-ਭਾਜਪਾ ਨੇ ਸ਼ਹੀਦੀ ਇਕੱਠਾਂ ਅਤੇ ਹੋਰ ਸਮਾਗਮਾਂ ਰਾਹੀਂ ਸਿੱਖ ਇਤਿਹਾਸ ਨੂੰ ਰਾਸ਼ਟਰੀ ਚੇਤਨਾ ਨਾਲ ਜੋੜਨ ਦਾ ਕੰਮ ਕੀਤਾ ਕਪੂਰਥਲਾ 15 ਜੂਨ ਗੌਰਵ ਮੜੀਆ ਹਰਿਆਣਾ ਸਰਕਾਰ ਵੱਲੋਂ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਉਣ ਦੇ ਲਏ ਗਏ ਫੈਸਲੇ ਦਾ ਹਰ ਪਾਸੇ ਸਵਾਗਤ ਕੀਤਾ ਜਾ ਰਿਹਾ ਹੈ।ਇਸ ਸਬੰਧ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਇਸ ਕਦਮ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ।ਉਨ੍ਹਾਂ ਕਿਹਾ ਕਿ ਹਰਿਆਣਾ...

ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੀ ਪੋਤਰੀ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁੱਤਰੀ ਬੀਬਾ ਸਤਵੰਤ ਕੌਰ ਸਮੇਤ 50 ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ

ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੀ ਪੋਤਰੀ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁੱਤਰੀ ਬੀਬਾ ਸਤਵੰਤ ਕੌਰ ਸਮੇਤ 50 ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ

Jun 14, 2026 06:54 PM (Asia/Kolkata)

ਅੰਮ੍ਰਿਤਸਰ, 14 ਜੂਨ , ਜੁਗਰਾਜ ਸਿੰਘ ਸਰਹਾਲੀ- ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖ਼ਾਲਸਾ, ਮੇਜਰ ਜਨਰਲ ਸੁਬੇਗ ਸਿੰਘ ਜੀ, ਬਾਬਾ ਠਾਹਰਾ ਸਿੰਘ ਜੀ ਅਤੇ ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਯਾਦ ਵਿੱਚ ਭਾਈ ਐੱਮ.ਐੱਸ. ਮੁਲਤਾਨੀ ਨਿਊਯਾਰਕ ਅਤੇ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਹਰਿਰਾਇ...

ਅਮਰੀਕਾ ਦੇ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਨੇ ਪ੍ਰਮੁੱਖ  ਸਿੱਖ ਆਗੂ ਅਤੇ ਸਮਾਜ ਸੇਵੀ ਜਸਦੀਪ ਸਿੰਘ ਜੱਸੀ’  ਨੂੰ ਕੀਤਾ ਸਨਮਾਨਿਤ

ਅਮਰੀਕਾ ਦੇ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਨੇ ਪ੍ਰਮੁੱਖ  ਸਿੱਖ ਆਗੂ ਅਤੇ ਸਮਾਜ ਸੇਵੀ ਜਸਦੀਪ ਸਿੰਘ ਜੱਸੀ’  ਨੂੰ ਕੀਤਾ ਸਨਮਾਨਿਤ

Jun 14, 2026 05:05 PM (Asia/Kolkata)

ਸਅਮਰੀਕਾ ਦੇ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਨੇ ਪ੍ਰਮੁੱਖ  ਸਿੱਖ ਆਗੂ ਅਤੇ ਸਮਾਜ ਸੇਵੀ ਜਸਦੀਪ ਸਿੰਘ ਜੱਸੀ’  ਨੂੰ ਸਿੱਖ-ਅਮਰੀਕਨ ਨੂੰ   ਮਾਨਵਤਾਵਾਦੀ ਸੇਵਾਵਾਂ ਦੇਣ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾਵਾਸ਼ਿੰਗਟਨ, 14 ਜੂਨ ਗੌਰਵ ਮੜੀਆ ਅਮਰੀਕਾ ਦੇ ਇਲੀਨੌਇਸ ਸੂਬੇ ਨੇ ਹਾਊਸ ਆਫ਼ ਰਿਪ੍ਰੈਜ਼ੈਂਟਿਵ ਦੇ ਕਾਂਗਰਸਮੈਨ ਜੋਨਾਥਨ . ਐਲ. ਜੈਕਸਨ ਵੱਲੋਂ ਅਮਰੀਕੀ ਸੰਸਦ ਵਿੱਚ ਜਸਦੀਪ ਸਿੰਘ ਜੱਸੀ’ ਨੂੰ ਇਸ ਇਤਿਹਾਸਕ ਪ੍ਰਾਪਤੀ ਨੂੰ ਲੈ ਕਿ ਅਮਰੀਕੀ ਸੰਸਦ ਦੇ ਅਧਿਕਾਰਤ ਰਿਕਾਰਡ...

ਕੈਲੇਫ਼ੋਰਨੀਆ ਦੇ ਸਟਰ ਜਿਲ੍ਹੇ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਐਡਵੋਕੇਟ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਵਫਦ ਦਾ ਕੀਤਾ ਵਿਸ਼ੇਸ਼ ਸਨਮਾਨ

ਕੈਲੇਫ਼ੋਰਨੀਆ ਦੇ ਸਟਰ ਜਿਲ੍ਹੇ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਐਡਵੋਕੇਟ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਵਫਦ ਦਾ ਕੀਤਾ ਵਿਸ਼ੇਸ਼ ਸਨਮਾਨ

Jun 14, 2026 03:49 PM (Asia/Kolkata)

ਅੰਮ੍ਰਿਤਸਰ, 14 ਜੂਨ- ਕੰਵਰ ਪ੍ਰਤਾਪ ਸਿੰਘ/ ਤਾਜੀਮਨੂਰ ਕੌਰ  - ਕੈਲੇਫ਼ੋਰਨੀਆ ਦੇ ਸਟਰ ਜਿਲ੍ਹੇ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅਮਰੀਕਾ ਪੁੱਜੇ ਉਚ ਪੱਧਰੀ ਵਫ਼ਦ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦਾ ਇਹ ਵਫ਼ਦ ਅਮਰੀਕਾ ਵਿਚ ਧਰਮ ਪ੍ਰਚਾਰ ਲਈ ਸਿੱਖ ਮਿਸ਼ਨ ਸਮੇਤ ਹੋਰ ਕਾਰਜਾਂ ਦੀ ਸਥਾਪਤੀ ਅਤੇ ਇਥੇ ਵਸਦੇ ਸਿੱਖ ਭਾਈਚਾਰੇ ਨਾਲ ਰਾਬਤੇ...

ਪਾਣੀ ਦੀਆਂ ਟੈਂਕੀਆਂ ਮੰਗਾਂ ਮਨਵਾਉਣ ਦਾ ਬਣਿਆ ਸਾਧਨ-ਕੁਲਦੀਪ ਸਿੰਘ

ਪਾਣੀ ਦੀਆਂ ਟੈਂਕੀਆਂ ਮੰਗਾਂ ਮਨਵਾਉਣ ਦਾ ਬਣਿਆ ਸਾਧਨ-ਕੁਲਦੀਪ ਸਿੰਘ

Jun 14, 2026 03:40 PM (Asia/Kolkata)

ਕਪੂਰਥਲਾ 15 ਜੂਨ ਗੌਰਵ ਮੜੀਆ ਇਨ੍ਹੀਂ ਦਿਨੀਂ ਕਪੂਰਥਲਾ ਖੇਤਰ ਵਿੱਚ ਉੱਚੀਆਂ-ਉੱਚੀਆਂ ਪਾਣੀ ਦੀਆਂ ਟੈਂਕੀਆਂ ਮੰਗਾਂ ਮਨਵਾਉਣ ਦਾ ਇੱਕ ਸਾਧਨ ਬਣ ਗਈਆਂ ਹਨ। ਵਸਨੀਕ ਇਨ੍ਹਾਂ ਟੈਂਕੀਆਂ ਤੇ ਚੜ੍ਹਦੇ ਹਨ ਅਤੇ ਆਪਣੇ ਪਰਿਵਾਰਕ ਮੈਂਬਰਾਂ,ਜਾਣਕਾਰਾਂ ਅਤੇ ਰਿਸ਼ਤੇਦਾਰਾਂ ਨੂੰ ਮੋਬਾਈਲ ਫੋਨ ਰਾਹੀਂ ਸੂਚਿਤ ਕਰਦੇ ਹਨ ਕਿ ਉਹ ਟੈਂਕੀ ਤੇ ਹਨ।ਫਿਰ ਹਜ਼ਾਰਾਂ ਲੋਕ ਘਟਨਾ ਸਥਾਨ ਤੇ ਇਕੱਠੇ ਹੁੰਦੇ ਹਨ ਅਤੇ ਪੁਲਿਸ ਪ੍ਰਸ਼ਾਸਨ ਦੁਆਰਾ ਘੰਟਿਆਂਬੱਧੀ ਡਰਾਮਾ ਅਤੇ ਸਮਝਾਉਣ ਤੋਂ ਬਾਅਦ ਉਹ ਟੈਂਕੀ ਤੋਂ ਹੇਠਾਂ ਆ ਜਾਂਦੇ...

  • Previous
  • 1
  • Next
Loading…
Loading the web debug toolbar…
Attempt #