ਗੁਰੂ ਦੇ ਸਤਿਕਾਰ ਮਾਮਲੇ 'ਚ ਜਥੇਦਾਰ ਚੁੱਪ ਕਿਉਂ ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਹੁਣ ਨਾ ਤਾਂ ਬਾਬਾ ਹਰਨਾਮ ਸਿੰਘ ਧੁੰਮਾ ਮੰਨ ਰਹੇ ਹਨ ਅਤੇ ਨਾ ਹੀ ਸੁਖਬੀਰ ਸਿੰਘ ਬਾਦਲ। ਜਿਹੜੇ ਆਪ ਹੁਕਮਨਾਮੇ ਦੀ ਪਾਲਣਾ ਨਹੀਂ ਕਰਦੇ, ਉਹ ਸੰਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦੇ ਉਪਦੇਸ਼ ਕਿਹੜੇ ਮੂੰਹ ਨਾਲ ਦਿੰਦੇ ਹਨ ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਮਾਮਲਾ ਸਿੱਖ ਜਗਤ ਲਈ ਸਭ ਤੋਂ ਉੱਪਰ ਹੈ। ਗੁਰੂ ਦੀ ਹਜ਼ੂਰੀ ਵਿੱਚ ਕਿਸੇ ਸਿਆਸੀ ਆਗੂ, ਧਾਰਮਿਕ ਮੁਖੀ ਜਾਂ ਅਮੀਰ ਘਰਾਣੇ ਦੀ ਵੱਖਰੀ ਚੌਧਰ ਨਹੀਂ ਚੱਲ ਸਕਦੀ।...