ਦਸਤਾਰ ਦੀ ਮਹੱਤਤਾ
ਕੁੱਝ ਦਿਨ ਪਹਿਲਾਂ ਯੂਟਿਊਬ ਦੇ ਇੱਕ ਚੈਨਲ 'ਤੇ ਇੱਕ ਪਾਕਿਸਤਾਨੀ ਪੰਜਾਬੀ ਭਰਾ ਬੜੇ ਫ਼ਖ਼ਰ ਨਾਲ਼ ਕਹਿ ਰਿਹਾ ਸੀ। "ਦੋਸਤੋ ਪੱਗ ਬੰਨ੍ਹੀ ਜਾਂਦੀ ਹੈ ਤੇ ਮੜਾਸਾ ਵਲਿਆ ਜਾਂਦਾ ਹੈ। ਤੇ ਇਸ ਦੀ ਮੁਹਾਰਤ ਜੋ ਸਿਰਦਾਰ ਭਰਾਵਾਂ ਨੂੰ ਹੈ ਤੇ ਉਹ ਪੱਗ ਦੀ ਕਿੰਨੀ ਕਦਰ ਕਰਦੇ ਹਨ ਤੇ ਪੱਗ ਨੂੰ ਆਪਣਾ ਸਵੈਮਾਣ ਤੇ ਅਣਖ਼ ਦਾ ਪ੍ਰਤੀਕ ਮੰਨਦੇ ਹਨ ਤੇ ਪੱਗ ਕਰਕੇ ਹੀ ਸਿੱਖ ਭਰਾਵਾਂ ਦੀ ਦੁਨੀਆਂ ਭਰ ਵਿੱਚ ਵੱਖਰੀ ਪਛਾਣ ਹੈ ਤੇ ਦੁਨੀਆਂ ਦੇ ਦਾਨਸ਼ਵੰਦ ਉਹਨਾਂ ਦੀ ਬੜੀ ਇੱਜ਼ਤ ਕਰਦੇ ਹਨ। ਸਗੋਂ ਵਡੇਰੇ ਪਿੰਡਾਂ ਵਿੱਚ ਅੱਜ...