ਆਰੀਆ ਮਾਡਲ ਹਾਈ ਸਕੂਲ ਅੱਪਰਾ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਅੱਪਰਾ,12 ਮਈ-(ਤੀਰਥ ਸਿੰਘ ਮੈਂਗੜ੍ਹਾ):-ਆਰੀਆ ਮਾਡਲ ਹਾਈ ਸਕੂਲ ਲੋਹਗੜ੍ਹ ਰੋਡ ਅੱਪਰਾ ਦਾ ਦਸਵੀਂ ਦਾ ਨਤੀਜਾ ਇਸ ਸਾਲ ਵੀ ਬਹੁਤ ਹੀ ਵਧੀਆ ਰਿਹਾ। ਸਕੂਲ ਮੁੱਖੀ ਜਸਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਰੂਸ਼ੀ ਪੁੱਤਰੀ ਪਵਨ ਕੁਮਾਰ ਕਾਲੀਆ ਨੇ 650 ਵਿੱਚੋਂ 587 (90.30% )ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜੈਸਮੀਨ ਕੌਰ ਪੁੱਤਰੀ ਜਸਵੰਤ ਸਿੰਘ ਨੇ 650 ਵਿੱਚੋਂ 580 (89.23%) ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਤਰਾਂ ਹੀ ਹਰਮਨ ਕੌਰ ਪੁੱਤਰੀ...