ਸਰਕਾਰੀ ਹਾਈ ਸਕੂਲ ਥਲਾ ਦੇ ਪ੍ਰਭਜੋਤ ਸਿੰਘ ਰਿਆਤ ਨੇ ਦਸਵੀਂ ਵਿੱਚੋਂ 17ਵਾਂ ਰੈਂਕ ਹਾਸਿਲ ਕਰਕੇ ਮੈਰਿਟ ਹਾਸਿਲ ਕੀਤੀ।
ਅੱਪਰਾ,11ਮਈ-(ਤੀਰਥ ਸਿੰਘ ਮੈਂਗੜ੍ਹਾ):-ਪੰਜਾਬ ਸਿਖਿਆ ਬੋਰਡ ਦੇ ਦਸਵੀਂ ਦੇ ਐਲਾਨੇ ਗਏ ਨਤੀਜੇ ਵਿੱਚ ਸਰਕਾਰੀ ਹਾਈ ਸਕੂਲ ਥਲਾ ਬਲਾਕ ਫਿਲੌਰ (ਜਲੰਧਰ) ਦੇ ਦਸਵੀਂ ਜਮਾਤ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਰਿਆਤ ਨੇ 650 ਵਿੱਚੋਂ 628 ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ ਲਿਸਟ ਵਿਚ 17ਵਾਂ ਰੈਂਕ ਹਾਸਿਲ ਕਰਕੇ ਇਲਾਕੇ ਦਾ, ਸਕੂਲ ਦਾ ਆਪਣੇ ਅਧਿਆਪਕਾਂ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖੀ ਸ੍ਰੀ ਮੋਹਨ ਲਾਲ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਥਲਾ ਵਿੱਚ...