ਨਵਾਂ ਸਿੱਖ ਸਾਲ ਨਵੀਂ ਆਸ ਨਾਲ — ਡਾ. ਸਤਿੰਦਰ ਪਾਲ ਸਿੰਘ
ਨਾਨਕਸ਼ਾਹੀ ਸੰਮਤ ੫੫੭ ਵਿੱਚ ਪੰਥਕ ਮਸਲੇ ਗੁੰਝਲਦਾਰ ਹੁੰਦੇ ਵੇਖੇ ਗਏ ਹਨ। ਕੋਈ ਵੀ ਧਰਮ , ਸਮਾਜ , ਸੰਸਥਾ ਮਸਲਿਆਂ ਤੋਂ ਮੁਕਤ ਨਹੀਂ। ਅਸਹਿਮਤੀ ਜਾਗਰੂਕ ਚੇਤਨਾ ਦੀ ਨਿਸ਼ਾਨੀ ਹੁੰਦੀ ਹੈ। ਵਿਚਾਰ ਸ਼ੀਲਤਾ ਹੈ ਤਾਂ ਸਹਿਮਤੀ - ਅਸਹਿਮਤੀ ਹੋਣਾ ਸੁਭਾਵਕ ਹੈ। ਅਸਹਿਮਤੀ ਚਿੰਤਾ ਦਾ ਕਾਰਨ ਨਹੀਂ ਹੁੰਦੀ , ਚਿੰਤਾ ਤਾਂ ਹੁੰਦੀ ਹੈ ਜਦੋਂ `ਅਸਹਿਮਤੀ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਤੇ ਗੰਭੀਰਤਾ ਨਾਲ ਉਸ ਦੇ ਨਿਦਾਨ ਲਈ ਜਤਨ ਨਹੀਂ ਕੀਤੇ ਜਾਂਦੇ। ਵਿਵੇਕ ਹੋਵੇ ਤਾਂ ਮਸਲੇ ਸਮੱਸਿਆ ਨਹੀਂ ਰਹਿੰਦੇ। ਸਿੱਖ ਪੰਥ ਦੇ...