ਵੱਡੀ ਖ਼ਬਰ: ਅਧਿਆਪਕਾਂ ‘ਤੇ ਭਗਵੰਤ ਮਾਨ ਦੀ ਕੋਠੀ ਅੱਗੇ ਲਾਠੀਚਾਰਜ

ਵੱਡੀ ਖ਼ਬਰ: ਅਧਿਆਪਕਾਂ ‘ਤੇ ਭਗਵੰਤ ਮਾਨ ਦੀ ਕੋਠੀ ਅੱਗੇ ਲਾਠੀਚਾਰਜ

ਸੈਂਕੜੇ ਅਧਿਆਪਕਾਂ ਦੀ ਨੌਕਰੀ ‘ਤੇ ਤਲਵਾਰ ਲਟਕੀ : ਦੀਪਕ ਕੰਬੋਜ਼

ਸੰਗਰੂਰ 14 ਫਰਵਰੀ 

ਨਜ਼ਰਾਨਾ ਟਾਈਮਜ਼ ਬਿਊਰੋ 

ਅੱਜ ਸੰਗਰੂਰ ਵਿਖੇ 6635 ਅਧਿਆਪਕਾਂ ਵੱਲੋਂ ਵੇਰਕਾ ਮਿਲਕ ਪਲਾਂਟ ਵਿਖੇ ਸੈਂਕੜੇ ਦੀਆਂ ਗਿਣਤੀ ਵਿੱਚ ਅਧਿਆਪਕ ਇਕੱਠੇ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਮਾਰਚ ਕੀਤਾ ਗਿਆ।

ਜਦੋਂ ਅਧਿਆਪਕ ਮੁੱਖ ਮੰਤਰੀ ਰਿਹਾਇਸ਼ ਕੋਲ ਪਹੁੰਚੇ ਤਾਂ ਪੁਲਿਸ ਨੇ ਅਧਿਆਪਕਾਂ ਨੂੰ ਰੋਕ ਲਿਆ ਅਤੇ ਇਸੇ ਦੌਰਾਨ ਪੁਲਿਸ ਦੇ ਨਾਲ ਅਧਿਆਪਕਾਂ ਦੀ ਧੱਕਾਮੁੱਕੀ ਹੋ ਗਈ। ਪੁਲਿਸ ਨੇ ਅਧਿਆਪਕਾਂ ਤੇ ਹਲਕਾ ਲਾਠੀਚਾਰਜ ਵੀ ਕੀਤਾ।

6635 ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ਼, ਨਿਰਮਲ ਜੀਰਾ, ਸਲਿੰਦਰ ਕੰਬੋਜ਼, ਜੱਗਾ ਬੋਹਾ, ਰਵਿੰਦਰ ਕੰਬੋਜ਼, ਜਰਨੈਲ ਨਾਗਰਾ, ਕੁਲਦੀਪ ਖੋਖਰ ਤੇ ਦੀਪ ਬਨਾਰਸੀ ਨੇ ਕਿਹਾ ਕਿ 5994 ਅਧਿਆਪਕਾਂ ਦੀ ਭਰਤੀ ਤੋਂ ਪਹਿਲਾਂ 6635 ਅਧਿਆਪਕਾਂ ਨੂੰ ਬਦਲੀਆਂ ਦਾ ਵਿਸ਼ੇਸ ਮੌਕਾ ਦਿੱਤਾ ਜਾਵੇ ਤੇ ਸਿੱਖਿਆ ਵਿਭਾਗ ਵਲੋਂ ਰਿਕਾਸਟ ਲਿਸਟ ਜਾਰੀ ਕੀਤੀ ਗਈ ਹੈ।

ਜਿਸ ਕਰਕੇ ਸੈਂਕੜੇ ਅਧਿਆਪਕਾਂ ਦੀ ਨੌਕਰੀ ਦੀ ਤਲਵਾਰ ਲਟਕ ਗਈ ਹੈ। ਇਸ ਲਈ ਸਿੱਖਿਆ ਵਿਭਾਗ ਵਲੋਂ ਜੇਕਰ ਕਿਸੇ ਵੀ ਅਧਿਆਪਕ ਨੂੰ ਨੌਕਰੀ ਨੂੰ ਖ਼ਤਰਾ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।