ਇਟਲੀ ਦੇ ਸਿੱਖ ਆਗੂ ਭਾਈ ਪ੍ਰਗਟ ਸਿੰਘ ਖਾਲਸਾ ਨੂੰ ਸਦਮਾ, ਮਾਤਾ ਅਵਤਾਰ ਕੌਰ ਗਿੱਲ ਦ ਦੇਹਾਂਤ
- ਸੋਗ /ਦੁੱਖ ਦਾ ਪ੍ਰਗਟਾਵਾ
- 29 Apr,2025

ਮਿਲਾਨ (ਨਜ਼ਰਾਨਾ ਟਾਈਮਜ ਬਿਊਰੋ )
ਇਟਲੀ ਦੇ ਸਿੱਖ ਆਗੂ ਅਤੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਕਾਜਲਮੋਰਾਨੋ ਇਟਲੀ ਦੇ ਸੇਵਾਦਾਰ ਭਾਈ ਪ੍ਰਗਟ ਸਿੰਘ ਖਾਲਸਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ।
ਜਦੋਂ ਉਹਨਾਂ ਦੇ ਮਾਤਾ ਜੀ ਅਤਵਾਰ ਕੌਰ ਗਿੱਲ ਦਾ ਦੇਹਾਂਤ ਹੋ ਗਿਆ। ਮਾਤਾ ਜੀ 82 ਵਰਿਆ ਦੇ ਸਨ । ਕਾਫੀ ਸਮੇਂ ਤੋਂ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਨਾਲ ਪੀੜਤ ਸਨ। ਮਾਤਾ ਅਵਤਾਰ ਕੌਰ ਆਪਣੇਪਰਿਵਾਰ ਨਾਲ ਪੰਜਾਬ ਦੇ ਪਿੰਡ ਜੱਲੂਪੁਰ ਖੈੜਾ ਨੇੜੇ ਰ ਈ ਆ ਜਿਲਾ ਅਮ੍ਰਿੰਤਸਰ ਵਿਖੇ ਰਹਿੰਦੇ ਸਨ । ਜਿੱਥੇ ਕੱਲ ਸ਼ਾਮ 4 ਵਜੇ ਉਹਨਾਂ ਦਾ ਪਿੰਡ ਜੱਲੂਪੁਰ ਖੈੜਾ ਵਿਖੇ ਅੰਤਿਮ ਸੰਸਕਾਰ ਹੋਵੇਗਾ।
ਇਟਲੀ ਦੀਆ ਜੱਥੇਬੰਦੀਆਂ ਸ਼੍ਰੀ ਗ੍ਰੰਥ ਸਾਹਿਬ ਜੀ ਸੰਭਾਲ ਦਮਦਮੀ ਸਿੱਖ ਗੁਰੂ ਸੇਵਾ ਟਕਸਾਲ (ਪੰਚ ਪ੍ਰਧਾਨੀ) ਇਟਲੀ, ਯੂਨੀਅਨ ਸਿੱਖ ਇਟਲੀ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਨਜ਼ਰਾਨਾ ਟਾਈਮਜ ਦੇ ਮੁੱਖ ਸੰਪਾਦਕ ਅਤੇ ਗੁਰਮਤਿ ਪ੍ਰਚਾਰਕ ਗਿਆਨੀ ਗੁਰਭੇਜ ਸਿੰਘ ਅਨੰਦਪੁਰੀ ,ਗੁਰਦੁਆਰਾ ਸਿੰਘ ਸਭਾ ਫਲੈਰੋ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ, ਦਸਤਾਰ ਸੇਵਾ ਲਹਿਰ ਅਤੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਕਮੇਟੀਆਂ, ਸਮਾਜਿਕ ਸੰਸਥਾਂਵਾਂ ਦੁਆਰਾ ਮਾਤਾ ਅਵਤਾਰ ਕੌਰ ਗਿੱਲ ਦੇ ਅਕਾਲਚਲਾਣੇ ਤੇ ਭਾਈ ਪ੍ਰਗਟ ਸਿੰਘ ਖਾਲਸਾ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
Posted By:

Leave a Reply